ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਮੰਜੁਮਮੇਲ ਬੋਇਏਜ਼: 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਦੇ ਮੁੱਖ ਪਲੈਟਫਾਰਮ ‘ਤੇ ਮਿੱਤਰਤਾ ਅਤੇ ਬਹਾਦਰੀ ਦੀ ਸੱਚੀ ਕਹਾਣੀ
“ਗੁਫਾ ਮੇਰੀ ਫਿਲਮ ਦੀ ਅਸਲ ਨਾਇਕ ਹੈ ਕਾਸ਼ ਮੈਂ ਗੁਫਾ ਦੇ ਅਨੁਭਵ ਨੂੰ ਸਕ੍ਰੀਨ ‘ਤੇ ਮਹਿਸੂਸ ਕਰਵਾ ਪਾਉਂਦਾ:” ਚਿਦੰਬਰਮ, ਡਾਇਰੈਕਟਰ, ‘ਮੰਜੁਮਮੇਲ ਬੋਇਏਜ਼’
ਮਲਿਆਲਮ ਫਿਲਮ ਉਦਯੋਗ ਵਿਕਸਿਤ ਹੋਇਆ ਹੈ; ਓਟੀਟੀ ਪਲੈਟਫਾਰਮ ਦੇ ਉਭਾਰ ਨੇ ‘ਮੰਜੁਮਮੇਲ ਬੋਇਏਜ਼’ ਜਿਹੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਦੇ ਅਵਸਰ ਪ੍ਰਦਾਨ ਕੀਤੇ ਹਨ: ਚਿਦੰਬਰਮ
55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਦੇ ਭਾਰਤੀ ਪੈਨੋਰਮਾ ਸੈਕਸ਼ਨ ਵਿੱਚ ਪ੍ਰਸਿੱਧ ਮਲਿਆਲਮ ਫਿਲਮ ‘ਮੰਜੁਮਮੇਲ ਬੋਇਏਜ਼’ ਨੂੰ ਪ੍ਰਦਰਸ਼ਿਤ ਕੀਤਾ ਗਿਆ। ਫਿਲਮ ਦੇ ਡਾਇਰੈਕਟਰ ਸ਼੍ਰੀ ਚਿਦੰਬਰਮ ਨੇ ਅੱਜ ਗੋਆ ਵਿੱਚ ਪੱਤਰ ਸੂਚਨਾ ਦਫ਼ਤਰ ਦੇ ਮੀਡੀਆ ਸੈਂਟਰ ਵਿੱਚ ਆਯੋਜਿਤ 55ਵੇਂ ਇੱਫੀ ਦੇ ਛੇਵੇਂ ਦਿਨ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ।

ਫਿਲਮ ਦੀ ਕਹਾਣੀ ਕੇਰਲ ਦੇ ਕੋਚੀ ਦੇ ਕੋਲ ਇੱਕ ਪਿੰਡ ਮੰਜੁਮਮੇਲ ਦੇ 11 ਮੈਂਬਰੀ ਮਲਯਾਲੀ ਨੌਜਵਾਨਾਂ ਦੀ ਇੱਕ ਟੀਮ ਨਾਲ ਜੁੜੀ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਟੀਮ ਨੇ ਤਮਿਲ ਨਾਡੂ ਦੇ ਕੋਡੈਇਕਨਾਲ ਵਿੱਚ ਸਥਿਤ ਡੇਵਿਲਜ਼ ਕਿਚਨ ਦਾ ਦੌਰਾ ਕੀਤਾ ਸੀ, ਜਿਸ ਨੂੰ ਗੁਣਾ ਗੁਫਾਵਾਂ ਵਜੋਂ ਵੀ ਜਾਣਿਆ ਜਾਂਦਾ ਹੈ। ਕਮਲ ਹਾਸਨ ਦੀ ਫਿਲਮ ਗੁਣਾ (ਗੁਨਾ) ਦੇ ਫਿਲਮਾਂਕਣ ਦੇ ਬਾਅਦ ਇਨ੍ਹਾਂ ਗੁਫਾਫਾਂ ਨੂੰ ਪ੍ਰਸਿੱਧੀ ਮਿਲੀ। ਆਪਣੀ ਯਾਤਰਾ ਦੌਰਾਨ, ਟੀਮ ਦੇ ਮੈਂਬਰਾਂ ਵਿੱਚੋਂ ਇੱਕ ਗਲਤੀ ਨਾਲ ਗੁਫਾ ਦੇ ਅੰਦਰ ਇੱਕ ਗਹਿਰੇ ਗੱਢੇ (ਟੋਏ) ਵਿੱਚ ਡਿੱਗ ਜਾਂਦਾ ਹੈ। ਸਥਾਨਕ ਪੁਲਿਸ ਅਤੇ ਦਮਕਲ ਵਿਭਾਗ (ਫਾਇਰ ਬ੍ਰਿਗੇਡ) ਦੇ ਉਮੀਦ ਛੱਡਣ ਦੇ ਬਾਅਦ ਸਿਜੂ ਡੇਵਿਡ ਨੇ ਆਪਣੇ ਦੋਸਤ ਨੂੰ ਇਸ ਮੁਸ਼ਕਲ ਘੜੀ (ਵੇਲੇ) ਤੋਂ ਬਚਾਉਣ ਦਾ ਬੀੜਾ ਉਠਾਉਂਦਾ ਹੈ ਅਤੇ ਇੱਕ ਸਾਹਸਿਕ ਮਿਸ਼ਨ ‘ਤੇ ਨਿਕਲ ਪੈਂਦਾ ਹੈ। ਇਹ ਘਟਨਾ ਮਿੱਤਰਤਾ ਅਤੇ ਨਿਰਸੁਆਰਥਤਾ ਦੀ ਸਸ਼ਕਤ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਮੰਜੁਮਮੇਲ ਦੇ ਇਨ੍ਹਾਂ 11 ਨੌਜਵਾਨਾਂ ਦੀ ਵੀਰਤਾ ਅਤੇ ਸਾਹਸ ਦਾ ਪ੍ਰਮਾਣ ਹੈ।
ਸ਼੍ਰੀ ਚਿੰਦਬਰਮ ਨੇ ਦੱਸਿਆ ਕਿ ਜਿਸ ਘਟਨਾ ‘ਤੇ ਇਹ ਫਿਲਮ ਅਧਾਰਿਤ ਹੈ, ਉਹ ਸਰਵ ਵਿਆਪਕ ਹੈ। ਇੱਕ ਦਹਾਕੇ ਪਹਿਲਾਂ ਇੱਕ ਅਲੱਗ ਟੀਮ ਨੇ ਇਸ ‘ਤੇ ਫਿਲਮ ਬਣਾਉਣ ਦਾ ਪ੍ਰਯਾਸ ਕੀਤਾ ਸੀ, ਲੇਕਿਨ ਉਸ ਸਮੇਂ ਉਦਯੋਗ ਅਜਿਹੀ ਕਹਾਣੀ ਵਿੱਚ ਨਿਵੇਸ਼ ਕਰਨ ਲਈ ਤਿਆਰ ਨਹੀਂ ਸੀ। ਹਾਲਾਂਕਿ, ਮਲਿਆਲਮ ਫਿਲਮ ਉਦਯੋਗ ਹੁਣ ਵਿਕਸਿਤ ਹੋਇਆ ਹੈ ਅਤੇ ਓਟੀਟੀ ਪਲੈਟਫਾਰਮ ਦੇ ਉਭਾਰ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ‘ਤੇ ਕੰਮ ਕਰਨ ਲਈ ਅਧਿਕ ਅਵਸਰ ਪ੍ਰਦਾਨ ਕੀਤੇ ਹਨ।

ਫਿਲਮ ਨਿਰਮਾਣ ਦੌਰਾਨ ਦੀਆਂ ਚੁਣੌਤੀਆਂ ‘ਤੇ ਚਰਚਾ ਕਰਦੇ ਹੋਏ, ਡਾਇਰੈਕਟਰ ਨੇ ਕੋਚੀ ਦੇ ਇੱਕ ਗੋਦਾਮ ਵਿੱਚ ਗੁਣਾ ਗੁਫਾ ਜਿਹੇ ਸੈੱਟ ਬਣਾਉਣ ਦੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਦਿੱਤੀ ਕਿਉਂਕਿ ਅਸਲ ਗੁਫਾ ਵਿੱਚ ਸ਼ੂਟਿੰਗ ਸੰਭਵ ਨਹੀਂ ਸੀ। ਟੀਮ ਨੂੰ ਗੁਫਾ ਦੀ ਬਣਾਵਟ ਅਤੇ ਇਸ ਦੀ ਵਿਲੱਖਣ ਸਥਿਤੀਆਂ ਨੂੰ ਸਜੀਵ ਬਣਾਉਣ ਲਈ ਇਸ ਦੇ ਸਾਹਸਪੂਰਨ ਨਿਰਮਾਣ ‘ਤੇ ਸਾਵਧਾਨੀਪੂਰਵਕ ਧਿਆਨ ਦੇਣ ਦੇ ਨਾਲ-ਨਾਲ ਦ੍ਰਿੜ੍ਹ ਵਿਸ਼ਵਾਸ ਨਾਲ ਕੰਮ ਕਰਨਾ ਪਿਆ।
ਸ਼੍ਰੀ ਚਿਦੰਬਰਮ ਨੇ ਕਿਹਾ ਕਿ ਫਿਲਮ ਦੀ ਅਸਲੀ ਨਾਇਕ ਗੁਫਾ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ ਮੈਂ ਗੁਫਾ ਦੇ ਅਨੁਭਵ ਦੇ ਅਹਿਸਾਸ ਨੂੰ ਸਕ੍ਰੀਨ ‘ਤੇ ਮਹਿਸੂਸ ਕਰਵਾ ਪਾਉਂਦਾ।
ਸੰਪੂਰਨ ਗੱਲਬਾਤ ਦੇਖਣ ਲਈ:
* * *
ਪੀਆਈਬੀ ਇੱਫੀ ਕਾਸਡ ਐਂਡ ਕਰੂ/ ਰਜਿਥ/ਸੁਪ੍ਰਿਆ/ਦੇਬਯਾਨ/ਦਰਸ਼ਨਾ/ IFFI 55 – 80
(Release ID: 2077496)