ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 25 ਨਵੰਬਰ ਨੂੰ ਅੰਤਰਰਾਸ਼ਟਰੀ ਸਹਿਕਾਰਤਾ ਗਠਬੰਧਨ (ਆਈਸੀਏ-ICA) ਆਲਮੀ ਸਹਿਕਾਰੀ ਸੰਮਲੇਨ 2024 ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ 2025 ਦੀ ਸ਼ੁਰੂਆਤ ਕਰਨਗੇ
ਭਾਰਤ ਸਰਕਾਰ ਦੇ “ਸਹਕਾਰ ਸੇ ਸਮ੍ਰਿੱਧੀ” (“Sahkar Se Samriddhi”) ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਸੰਮੇਲਨ ਦਾ ਵਿਸ਼ਾ “ਸਹਿਕਾਰਤਾ ਸਭ ਦੀ ਸਮ੍ਰਿੱਧੀ ਦਾ ਨਿਰਮਾਣ” (“Cooperatives Build Prosperity for All”) ਹੈ
Posted On:
24 NOV 2024 5:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਨਵੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਾਪਮ (Bharat Mandapam) ਵਿੱਚ ਦੁਪਹਿਰ ਕਰੀਬ 3 ਵਜੇ ਅੰਤਰਰਾਸ਼ਟਰੀ ਸਹਿਕਾਰਤਾ ਗਠਬੰਧਨ (ਆਈਸੀਏ-ICA) ਆਲਮੀ ਸਹਿਕਾਰੀ ਸੰਮੇਲਨ 2024 ਦਾ ਉਦਘਾਟਨ ਕਰਨਗੇ ਅਤੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ 2025 ਦੀ ਸ਼ੁਰੂਆਤ ਕਰਨਗੇ।
ਆਲਮੀ ਪੱਧਰ ‘ਤੇ ਸਹਿਕਾਰਤਾ ਦੇ ਚੋਟੀ ਦੇ ਸੰਗਠਨ ਅੰਤਰਰਾਸ਼ਟਰੀ ਸਹਿਕਾਰਤਾ ਗਠਬੰਧਨ (ਆਈਸੀਏ-ICA) ਦੇ 130 ਸਾਲ ਦੇ ਇਤਿਹਾਸ ਵਿੱਚ ਆਈਸੀਏ ਆਲਮੀ ਸਹਿਕਾਰੀ ਸੰਮੇਲਨ ਅਤੇ ਆਈਸੀਏ ਮਹਾ ਸਭਾ ਦਾ ਆਯੋਜਨ ਪਹਿਲੀ ਵਾਰ ਭਾਰਤ ਵਿੱਚ ਹੋ ਰਿਹਾ ਹੈ। ਇੰਡੀਅਨ ਫਾਰਮਰਸ ਫਰਟੀਲਾਇਜ਼ਰ ਕੋਆਪਰੇਟਿਵ ਲਿਮਿਟਿਡ (IFFCO) ਦੁਆਰਾ ਆਈਸੀਏ ਅਤੇ ਭਾਰਤ ਸਰਕਾਰ ਅਤੇ ਭਾਰਤੀ ਸਹਿਕਾਰੀ ਸੰਸਥਾਵਾਂ ਅਮੂਲ (AMUL) ਅਤੇ ਕ੍ਰਿਸ਼ਕ ਭਾਰਤੀ ਕੋਆਪਰੇਟਿਵ ਲਿਮਿਟਿਡ (ਕ੍ਰਿਭਕੋ-KRIBHCO) ਦੇ ਸਹਿਯੋਗ ਨਾਲ ਆਯੋਜਿਤ ਇਹ ਆਲਮੀ ਸੰਮੇਲਨ 25 ਤੋਂ 30 ਨਵੰਬਰ ਤੱਕ ਆਯੋਜਤ ਹੋਵੇਗਾ।
ਸੰਮੇਲਨ ਦਾ ਵਿਸ਼ਾ, “ਸਹਿਕਾਰਤਾ ਸਭ ਦੀ ਸਮ੍ਰਿੱਧੀ ਦਾ ਨਿਰਮਾਣ” ਹੈ ਜੋ ਭਾਰਤ ਸਰਕਾਰ ਦੇ “ਸਹਕਾਰ ਸੇ ਸਮ੍ਰਿੱਧੀ” (“Sahkar Se Samriddhi”) (ਸਹਿਕਾਰਤਾ ਦੇ ਜ਼ਰੀਏ ਸਮ੍ਰਿੱਧੀ) ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ। ਆਯੋਜਨ ਵਿੱਚ ਚਰਚਾ, ਪੈਨਲ ਸੈਸ਼ਨਸ ਅਤੇ ਕਾਰਜ ਸ਼ੈਲੀਆਂ ਹੋਣਗੀਆਂ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਦੁਨੀਆ ਭਰ ਵਿੱਚ ਸਹਿਕਾਰੀ ਸਭਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਖਾਸ ਕਰਕੇ ਗ਼ਰੀਬੀ ਨੂੰ ਖ਼ਤਮ ਕਰਨ, ਲਿੰਗ ਸਮਾਨਤਾ ਅਤੇ ਟਿਕਾਊ ਆਰਥਿਕ ਵਿਕਾਸ ਜਿਹੇ ਖੇਤਰਾਂ ਅਤੇ ਅਵਸਰਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ 2025 ਦੀ ਸ਼ੁਰੂਆਤ ਕਰਨਗੇ, ਜੋ “ਸਹਿਕਾਰਤਾ ਇੱਕ ਬਿਹਤਰ ਵਿਸ਼ਵ ਦਾ ਨਿਰਮਾਣ ਕਰਦਾ ਹੈ” ਵਿਸ਼ੇ ‘ਤੇ ਕੇਂਦ੍ਰਿਤ ਹੋਵੇਗਾ। ਇਸ ਵਿੱਚ ਸਮਾਜਿਕ ਸਮਾਵੇਸ਼ਨ, ਆਰਥਿਕ ਸਸ਼ਕਤੀਕਰਣ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸਹਿਕਾਰੀ ਸਭਾਵਾਂ ਦੀ ਪਰਿਵਰਤਨਕਾਰੀ ਭੂਮਿਕਾ ਦਾ ਉੱਲੇਖ ਹੋਵੇਗਾ। ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਦੇ ਲਕਸ਼, ਸਹਿਕਾਰੀ ਸਭਾਵਾਂ ਨੂੰ ਟਿਕਾਊ ਵਿਕਾਸ ਦੇ ਮਹੱਤਵਪੂਰਨ ਚਾਲਕ ਮੰਨਦੀ ਹੈ। ਖਾਸ ਕਰਕੇ ਅਸਮਾਨਤਾ ਘੱਟ ਕਰਨ, ਬਿਹਤਰ ਕਲਿਆਣਕਾਰੀ ਉਪਾਵਾਂ ਨੂੰ ਹੁਲਾਰਾ ਦੇਣ ਅਤੇ ਗ਼ਰੀਬੀ ਨੂੰ ਖ਼ਤਮ ਕਰਨ ਵਿੱਚ ਇਨ੍ਹਾਂ ਦੀ ਪ੍ਰਮੁੱਖ ਭੂਮਿਕਾ ਹੈ। ਸੰਨ 2025 ਵਿਸ਼ਵ ਦੀ ਪ੍ਰਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਹਿਕਾਰਤਾ ਪ੍ਰਯਾਸਾਂ ਦੀ ਆਲਮੀ ਪਹਿਲ ਹੋਵੇਗੀ।
ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਸਹਿਕਾਰੀ ਅੰਦੋਨਲ ਦੇ ਪ੍ਰਤੀ ਭਾਰਤ ਦੀ ਪ੍ਰਤੀਵੱਧਤਾ ਦੇ ਪ੍ਰਤੀਕ ਦੇ ਰੂਪ ਵਿੱਚ ਇੱਕ ਸਮਾਰਕ ਡਾਕ ਟਿਕਟ ਜਾਰੀ ਕਰਨਗੇ। ਡਾਕ ਟਿਕਟ ‘ਤੇ ਕਮਲ ਦਿਖਾਇਆ ਗਿਆ ਹੈ, ਜੋ ਸ਼ਾਂਤੀ, ਸ਼ਕਤੀ ਸਥਿਤੀ ਅਨੁਕੂਲਤਾ ਅਤੇ ਵਿਕਾਸ ਦਾ ਪ੍ਰਤੀਕ ਹੈ ਅਤੇ ਸਥਿਰਤਾ ਤੇ ਸਮੁਦਾਇਕ ਵਿਕਾਸ ਦੀਆਂ ਸਹਿਕਾਰੀ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਕਮਲ ਦੀ ਪੰਜ ਪੱਤੀਆਂ ਪ੍ਰਕ੍ਰਿਤੀ ਦੇ ਪੰਜ ਤੱਤ ਦੀ ਪ੍ਰਤੀਨਿਧਤਾ ਕਰਦੀਆਂ ਹਨ, ਜੋ ਵਾਤਾਵਰਣ, ਸਮਾਜਿਕ ਅਤੇ ਆਰਥਿਕ ਸਥਿੱਰਤਾ ਦੇ ਪ੍ਰਤੀ ਸਹਿਕਾਰੀ ਸਭਾਵਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ। ਇਸ ਦੇ ਡਿਜ਼ਾਈਨ ਵਿੱਚ ਖੇਤੀਬਾੜੀ, ਡੇਅਰੀ, ਮੱਛੀ ਪਾਲਣ, ਖਪਤਕਾਰ ਸਹਿਕਾਰੀ ਸਭਾਵਾਂ ਅਤੇ ਆਵਾਸ ਜਿਹੇ ਖੇਤਰਾਂ ਨੂੰ ਭੀ ਸ਼ਾਮਲ ਕੀਤਾ ਗਿਆ ਹੈ, ਨਾਲ ਹੀ ਇਸ ਵਿੱਚ ਡ੍ਰੋਨ ਦਿਖਾਇਆ ਗਿਆ ਹੈ ਜੋ ਖੇਤੀਬਾੜੀ ਵਿੱਚ ਆਧੁਨਿਕ ਟੈਕਨੋਲੋਜੀ ਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਸੰਮੇਲਨ ਵਿੱਚ ਭੂਟਾਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਦਾਸ਼ੋ ਸ਼ੇਰਿੰਗ ਟੋਬਗੇ (Dasho Tshering Tobgay) ਅਤੇ ਫਿਜ਼ੀ ਦੇ ਡਿਪਟੀ ਪ੍ਰਧਾਨ ਮੰਤਰੀ, ਮਹਾਮਹਿਮ ਮਨੋਆ ਕਾਮੀਕਾਮਿਕਾ (Manoa Kamikamica) ਅਤੇ 100 ਤੋਂ ਅਧਿਕ ਦੇਸ਼ਾਂ ਦੇ ਲਗਭਗ 3,000 ਪ੍ਰਤੀਨਿਧੀ ਹਿੱਸਾ ਲੈਣਗੇ।
***
ਐੱਮਜੇਪੀਐੱਸ/ਐੱਸਆਰ
(Release ID: 2077224)
Visitor Counter : 25
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam