ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ
ਯੂਥ ਲੀਡਰਸ਼ਿਪ ਨੂੰ ਪ੍ਰੇਰਿਤ ਕਰਨ ਲਈ 'ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ' ਦਾ ਐਲਾਨ ਕੀਤਾ
ਸਵਾਮੀ ਵਿਵੇਕਾਨੰਦ ਦੇ ਵਿਜ਼ਨ ਨੂੰ ਮਨਾਉਣ ਲਈ11-12 ਜਨਵਰੀ, 2025 ਨੂੰ ਭਾਰਤ ਮੰਡਪਮ ਵਿਖੇ ਯੁਵਾ ਮਹਾਕੁੰਭ ਦਾ ਆਯੋਜਨ
Posted On:
24 NOV 2024 3:11PM by PIB Chandigarh
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਪ੍ਰੋਗਰਾਮ "ਮਨ ਕੀ ਬਾਤ" ਸੰਬੋਧਨ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੀ ਇੱਕਜੁੱਟ ਮਾਨਸਿਕ ਸ਼ਕਤੀ ਸ਼ਕਤੀ ਦਾ ਜ਼ਿਕਰ ਕਰਦੇ ਹੋਏ ਇਤਿਹਾਸਕ ਪਹਿਲਕਦਮੀ, 'ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ਦਾ ਐਲਾਨ ਕੀਤਾ, ਜਿਸ ਨੂੰ 11-12 ਜਨਵਰੀ, 2025 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।
ਸਵਾਮੀ ਵਿਵੇਕਾਨੰਦ ਦੀ 162ਵੀਂ ਜਯੰਤੀ ਨੂੰ ਮਨਾਉਂਦੇ ਹੋਏ, ਇਹ ਸ਼ਾਨਦਾਰ ਸਮਾਗਮ ਦੇਸ਼ ਭਰ ਦੇ ਕਰੋੜਾਂ ਨੌਜਵਾਨਾਂ ਲਈ ਇੱਕਜੁੱਟ ਹੋਣ ਅਤੇ ਵਿਚਾਰ-ਵਟਾਂਦਰਾ ਕਰਨ ਅਤੇ ਭਾਰਤ ਦੇ ਭਵਿੱਖ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ। ਪਿੰਡਾਂ, ਬਲਾਕਾਂ, ਜ਼ਿਲ੍ਹਿਆਂ ਅਤੇ ਰਾਜਾਂ ਤੋਂ ਮੁਕਾਬਲੇ ਨਾਲ ਚੁਣੇ ਗਏ ਹਜ਼ਾਰਾਂ ਨੌਜਵਾਨ ਸੰਵਾਦ ਲਈ ਇਕੱਠੇ ਹੋਣਗੇ।
ਪ੍ਰਧਾਨ ਮੰਤਰੀ ਨੇ ਇਸ ਆਯੋਜਨ ਦਾ ਜ਼ਿਕਰ ਕਰਦੇ ਹੋਏ ਨਵੀਂ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਰਾਜਨੀਤੀ ਨਾਲ ਨੌਜਵਾਨਾਂ ਨੂੰ ਜੋੜਨ ਸਬੰਧੀ ਆਪਣੇ ਦ੍ਰਿਸ਼ਟੀਕੋਣ ਨੂੰ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਉਨ੍ਹਾਂ ਨੇ ਬਗ਼ੈਰ ਰਾਜਨੀਤਿਕ ਪਿਛੋਕੜ ਵਾਲੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦੀ ਅਪੀਲ ਕੀਤੀ ਸੀ ਅਤੇ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ਇਸੇ ਦਿਸ਼ਾ ਵੱਲ ਚੁੱਕਿਆ ਕਦਮ ਹੈ।
ਇਸ ਸੰਵਾਦ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਰ, ਵਿਚਾਰਵਾਨ ਅਤੇ ਪਤਵੰਤੇ ਵਿਅਕਤੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਖ਼ੁਦ ਇਸ ਵਿੱਚ ਭਾਗ ਲੈਣਗੇ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਲਈ ਵਿਚਾਰ ਪੇਸ਼ ਕਰਨ ਲਈ ਉਤਸ਼ਾਹਿਤ ਕਰਨਗੇ। ਇਹ ਸੂਝ-ਬੂਝ ਭਾਰਤ ਦੇ ਭਵਿੱਖ ਲਈ ਇੱਕ ਵਿਆਪਕ ਰੋਡਮੈਪ ਬਣਾਉਣ ਵਿੱਚ ਯੋਗਦਾਨ ਪਾਵੇਗੀ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਵੱਡਾ ਮੌਕਾ ਹੈ, ਜੋ ਭਾਰਤ ਦਾ ਭਵਿੱਖ ਬਣਾਉਣ ਜਾ ਰਹੇ ਹਨ। ਆਓ, ਅਸੀਂ ਮਿਲ ਕੇ ਦੇਸ਼ ਦਾ ਨਿਰਮਾਣ ਕਰੀਏ ਅਤੇ ਦੇਸ਼ ਨੂੰ ਵਿਕਸਤ ਕਰੀਏ।
ਇਹ ਸਮਾਗਮ ਸਵਾਮੀ ਵਿਵੇਕਾਨੰਦ ਦੀ ਭਾਵਨਾ ਦਾ ਜਸ਼ਨ ਮਨਾਉਣ, ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਨ ਅਤੇ ਇੱਕ ਚਮਕਦਾਰ ਅਤੇ ਵਿਕਸਿਤ ਭਾਰਤ ਦੀ ਨੀਂਹ ਸਥਾਪਤ ਕਰਨ ਲਈ ਇੱਕ ਮਹੱਤਵਪੂਰਨ ਪਲ ਹੋਣ ਦਾ ਵਾਅਦਾ ਕਰਦਾ ਹੈ।
ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ, ਨੈਸ਼ਨਲ ਯੂਥ ਫੈਸਟੀਵਲ ਦੀ ਮੁੜ ਕਲਪਨਾ, ਵਿਕਸਿਤ ਭਾਰਤ ਚੈਲੇਂਜ ਨੂੰ ਪੇਸ਼ ਕਰਦਾ ਹੈ, ਜੋ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਲਈ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਪ੍ਰੇਰਿਤ ਕਰਨ ਲਈ ਚਾਰ-ਪੜਾਅ ਦਾ ਮੁਕਾਬਲਾ ਹੈ। ਪਹਿਲੇ ਪੜਾਅ ਵਿੱਚ- ਵਿਕਸਿਤ ਭਾਰਤ ਕਵਿਜ਼ ਕੱਲ੍ਹ ਯਾਨੀ 25 ਨਵੰਬਰ, 2024 ਨੂੰ ਮੇਰਾ ਯੁਵਾ ਭਾਰਤ (ਐੱਮਵਾਈ ਭਾਰਤ) ਪਲੇਟਫਾਰਮ 'ਤੇ ਸ਼ੁਰੂ ਹੋਵੇਗਾ। ਹੋਰ ਵੇਰਵਿਆਂ ਲਈ https://pib.gov.in/PressReleasePage.aspx?PRID=2074242 ’ਤੇ ਜਾਓ।
ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ - ਨੈਸ਼ਨਲ ਯੂਥ ਫੈਸਟੀਵਲ 2025 ਨਾਲ ਸਬੰਧਤ ਸਾਰੇ ਵੇਰਵੇ ਭਾਰਤੀ ਪਲੇਟਫਾਰਮ (https://mybharat.gov.in/) 'ਤੇ ਉਪਲਬਧ ਹੋਣਗੇ।
************
ਹਿਮਾਂਸ਼ੂ ਪਾਠਕ
(Release ID: 2076871)
Visitor Counter : 4