ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਹਨੂ-ਮਾਨ: 'ਭਾਰਤੀ ਪੈਨੋਰਮਾ ਸਟੇਜ 'ਤੇ ਇਕ ਮਿਥਿਹਾਸਕ ਸੁਪਰ ਹੀਰੋ ਦਾ ਉਦੈ
ਸਾਰਥਕ ਕਥਾ ਦੀ ਪੇਸ਼ਕਾਰੀ ਨਾ ਸਿਰਫ਼ ਇੱਕ ਟੀਚਾ ਨਹੀਂ ਬਲਕਿ ਇੱਕ ਜ਼ਿੰਮੇਵਾਰੀ ਵੀ ਹੈ: ਤੇਜਾ ਸੱਜਾ
ਸਾਡਾ ਸਿਨੇਮਾ ਦਰਸ਼ਕਾਂ ਦੇ ਪਿਆਰ ਅਤੇ ਕਹਾਣੀ ਸੁਣਾਉਣ ਦੇ ਉਤਸ਼ਾਹ ਨਾਲ ਸਫ਼ਲ ਹੋਇਆ ਹੈ: ਤੇਜਾ ਸੱਜਾ
ਹਨੂੰਮਾਨ-ਵਰਗੀਆਂ ਸ਼ਖਸੀਅਤਾਂ ਨੂੰ ਪਹਿਲਾਂ ਤੋਂ ਹੀ ਵਿਸ਼ਵ ਪੱਧਰ 'ਤੇ ਸਰਾਹਿਆ ਜਾਂਦਾ ਹੈ; ਹੁਣ ਸਮਾਂ ਆ ਗਿਆ ਹੈ ਕਿ ਭਾਰਤ ਕਥਾ ਦੀ ਅਗਵਾਈ ਕਰੇ: ਤੇਜਾ ਸੱਜਾ
ਹਨੂ-ਮਾਨ ਸਿਰਫ਼ ਇੱਕ ਫਿਲਮ ਨਹੀਂ ਹੈ; ਇਹ ਸਾਡੀਆਂ ਸੱਭਿਆਚਾਰਕ ਜੜ੍ਹਾਂ ਅਤੇ ਪਰੰਪਰਾਵਾਂ ਪ੍ਰਤੀ ਸ਼ਰਧਾਂਜਲੀ ਹੈ: ਤੇਜਾ ਸੱਜਾ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ), ਗੋਆ ਵਿੱਚ ਭਾਰਤੀ ਪੈਨੋਰਮਾ ਸੈਕਸ਼ਨ ਵਿੱਚ ਪ੍ਰਸ਼ਾਂਤ ਵਰਮਾ ਦੁਆਰਾ ਨਿਰਦੇਸ਼ਿਤ ਇੱਕ ਮਨਮੋਹਕ ਸਿਨੇਮੈਟਿਕ ਉੱਦਮ, ਹਨੂ-ਮਾਨ ਦਾ ਪ੍ਰਦਰਸ਼ਨ ਕੀਤਾ ਗਿਆ। ਅੰਜਾਨਾਦ੍ਰੀ ਦੇ ਕਾਲਪਨਿਕ ਪਿੰਡ ਵਿੱਚ ਸੈੱਟ ਕੀਤੀ ਗਈ ਇਹ ਫਿਲਮ, ਹਨੁਮੰਥੁ ਦੀ ਯਾਤਰਾ ਦਾ ਵਰਣਨ ਕਰਦੀ ਹੈ, ਜੋ ਇੱਕ ਛੋਟਾ ਚੋਰ ਹੈ, ਅਤੇ ਭਗਵਾਨ ਹਨੂੰਮਾਨ ਦੇ ਖੂਨ ਦੀ ਇੱਕ ਜੈਵਿਕ ਬੂੰਦ ਤੋਂ ਬ੍ਰਹਮ ਸ਼ਕਤੀਆਂ ਪ੍ਰਾਪਤ ਕਰਦਾ ਹੈ। ਇਹ ਪਰਿਵਰਤਨ ਇੱਕ ਸਵੈ-ਘੋਸ਼ਿਤ ਸੁਪਰ ਹੀਰੋ ਨਾਲ ਇੱਕ ਮਹਾਂਕਾਵਿ ਸੰਘਰਸ਼ ਲਈ ਮੰਚ ਤੈਅ ਕਰਦਾ ਹੈ, ਜਿਸ ਵਿੱਚ ਮਿਥਿਹਾਸ, ਹਿੰਮਤ ਅਤੇ ਮਨੁੱਖੀ ਉਦਾਰਤਾ ਦਾ ਸ਼ਾਨਦਾਰ ਤਾਲਮੇਲ ਕੀਤਾ ਗਿਆ ਹੈ।
ਹਨੁਮੰਥੁ ਦੀ ਮੁੱਖ ਭੂਮਿਕਾ ਨਿਭਾਉਣ ਵਾਲੇ ਐਕਟਰ ਤੇਜਾ ਸੱਜਾ ਨੇ ਭਾਰਤੀ ਮਿਥਿਹਾਸ ਵਿੱਚ ਕਥਾਵਲਾਂ ‘ਤੇ ਅਧਾਰਿਤ ਇਸ ਕਥਾ ‘ਤੇ ਅੱਗੇ ਕੰਮ ਕਰਨ ਬਾਰੇ ਵਿਚਾਰ ਕੀਤਾ। ਪ੍ਰੋਡਕਸ਼ਨ ਨੇ ਦਾਇਰੇ ’ਤੇ ਵਿਚਾਰ ਪ੍ਰਗਟ ਕਰਦੇ ਹੋਏ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਕਿਵੇਂ ਟੀਮ ਨੇ ਵੱਡੇ ਪੱਧਰ ‘ਤੇ ਭਾਰਤੀ ਸਿਨੇਮਾ ਦੇ ਬਰਾਬਰ ਪੱਧਰ ‘ਤੇ ਮੁਕਾਬਲੇ ਵਿਜ਼ੁਅਲ ਬਣਾਉਣ ਲਈ ਬਜਟ ਦੀਆਂ ਰੁਕਾਵਟਾਂ ਨੂੰ ਪਾਰ ਕੀਤਾ। ਅੰਜਨਾਦ੍ਰੀ ਦੇ ਖੂਬਸੂਰਤ ਪਰੰਤੂ ਕਾਲਪਨਿਕ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਹੈਦਰਾਬਾਦ ਵਿੱਚ ਇੱਕ ਸੈੱਟ 'ਤੇ ਮੁੜ ਤੋਂ ਬਣਾਇਆ ਗਿਆ ਸੀ, ਜੋ ਫਿਲਮ ਨਿਰਮਾਤਾਵਾਂ ਦੀ ਸਰਲਤਾ ਨੂੰ ਦਰਸਾਉਂਦਾ ਹੈ।
ਤੇਜਾ ਸੱਜਾ ਨੇ ਫਿਲਮ ਦੇ ਪਿੱਛੇ ਰਚਨਾਤਮਕ ਦ੍ਰਿਸ਼ਟੀ 'ਤੇ ਵੀ ਚਾਨਣਾ ਪਾਇਆ, ਨਿਰਮਾਣ ਦੇ ਤਿੰਨ ਸਾਲਾਂ ਦੇ ਲੰਬੇ ਸਫ਼ਰ ਦੌਰਾਨ ਨਿਰਦੇਸ਼ਕ ਪ੍ਰਸ਼ਾਂਤ ਵਰਮਾ ਦੀ ਲਗਨ ਅਤੇ ਜਨੂੰਨ ਨੂੰ ਇਸ ਦਾ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਉਜਾਗਰ ਕੀਤਾ ਕਿ ਕਿਵੇਂ ਇਹ ਫਿਲਮ ਨਾ ਸਿਰਫ ਭਾਰਤ ਦੀਆਂ ਮਿਥਿਹਾਸਕ ਜੜ੍ਹਾਂ ਨੂੰ ਮੁੜ ਤੋਂ ਸਾਹਮਣੇ ਲਿਆਉਂਦੀ ਹੈ ਬਲਕਿ ਭਾਰਤੀ ਸਿਨੇਮਾ ਨੂੰ ਇੱਕ ਗਲੋਬਲ ਪਲੈਟਫਾਰਮ 'ਤੇ ਵੀ ਸਥਾਪਿਤ ਕਰਦੀ ਹੈ।
ਸੱਜਾ ਨੇ ਭਾਰਤੀ ਸੱਭਿਆਚਾਰ ਵਿੱਚ ਪੂਰਨ ਤੌਰ ‘ਤੇ ਸਮਾਹਿਤ ਇੱਕ ਅਜਿਹੇ ਕਰੈਕਟਰ ਨੂੰ ਨਿਭਾਉਣ ’ਤੇ ਮਾਣ ਵਿਅਕਤ ਕੀਤਾ, ਜੋ ਮਿਥਿਹਾਸਕ ਸ਼ਖਸੀਅਤਾਂ ਤੋਂ ਜਾਣੂ ਅੰਤਰਰਾਸ਼ਟਰੀ ਦਰਸ਼ਕਾਂ ਨਾਲ ਜੁੜਦਾ ਹੈ। ਉਨ੍ਹਾਂ ਨੇ ਹਨੂ-ਮਾਨ ਨੂੰ ਇੱਕ ਵੱਡੀ ਫਰੈਂਚਾਇਜ਼ੀ ਵਿੱਚ ਵਿਸਤਾਰ ਕਰਨ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ, ਜਿਸ ਵਿੱਚ ਤੇਜਾ ਨੇ ਇੱਕ ਸੀਕਵਲ 'ਤੇ ਕੰਮ ਦੀ ਪੁਸ਼ਟੀ ਕੀਤੀ ਜੋ ਇੱਕ ਹੋਰ ਵੀ ਸ਼ਾਨਦਾਰ ਕਹਾਣੀ ਦੇਣ ਦਾ ਵਾਅਦਾ ਕਰਦਾ ਹੈ। ਉਨ੍ਹਾਂ ਨੇ ਕਹਾਣੀ ਨੂੰ ਅੱਗੇ ਵਧਾਉਣ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਲਮ ਵਿੱਚ ਚੰਗੀ ਤਰ੍ਹਾਂ ਲਿਖੀਆਂ ਮਹਿਲਾ ਪਾਤਰਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਐਕਟਰ ਨੇ ਭਾਰਤੀ ਸਿਨੇਮਾ ਦੇ ਭਵਿੱਖ ਬਾਰੇ ਆਪਣੀ ਆਸ ਵੀ ਸਾਂਝਾ ਕੀਤੀ, ਇਸ ਦੇ ਵਾਧੇ ਦਾ ਕ੍ਰੈਡਿਟ ਉਨ੍ਹਾਂ ਨੇ ਕਹਾਣੀ ਸੁਣਾਉਣ ਲਈ ਦਰਸ਼ਕਾਂ ਦੇ ਅਟੁੱਟ ਪਿਆਰ ਨੂੰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਸੰਪੰਨ ਤੇਲਗੂ ਫਿਲਮ ਉਦਯੋਗ ਨਵੀਨਤਾਕਾਰੀ ਕਹਾਣੀਆਂ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਨਾਲ ਨਿਰੰਤਰ ਰੁਕਾਵਟਾਂ ਨੂੰ ਤੋੜ ਕੇ ਅੱਗੇ ਵਧਣਾ ਜਾਰੀ ਰੱਖਦਾ ਹੈ, ਇੱਕ ਅਜਿਹਾ ਰੁਝਾਨ ਜਿਸ ਦੀ ਉਸ ਨੂੰ ਉਮੀਦ ਹੈ ਕਿ ਉਹ ਵਧੇਰੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤੀ ਦੀ ਦਿਸ਼ਾ ਵਿੱਚ ਪ੍ਰੋਤਸਾਹਨ ਦੇਵੇਗਾ।
ਹਨੂ-ਮਾਨ ਸੱਭਿਆਚਾਰਕ ਵਿਰਾਸਤ ਅਤੇ ਆਧੁਨਿਕ ਕਹਾਣੀ ਸੁਣਾਉਣ ਦਾ ਇੱਕ ਸਸ਼ਕਤ ਮਿਸ਼ਰਣ ਹੈ, ਜਿਸ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਦਰਸ਼ਕਾਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਣਾ ਹੈ। ਭਾਰਤੀ ਪੈਨੋਰਮਾ ਸੈਕਸ਼ਨ ਵਿੱਚ ਇਸ ਦਾ ਸ਼ਾਮਲ ਹੋਣਾ ਫਿਲਮ ਦੀ ਕਲਾਤਮਕ ਅਤੇ ਸੱਭਿਆਚਾਰਕ ਮਹੱਤਤਾ ਦੀ ਪੁਸ਼ਟੀ ਕਰਦਾ ਹੈ।
ਮੰਚ ਸੰਚਾਲਨ ਮਹੇਸ਼ ਚੋਪੜੇ ਨੇ ਕੀਤਾ।
ਇੱਥੇ ਪੂਰੀ ਪ੍ਰੈੱਸ ਕਾਨਫਰੰਸ ਦੇਖੋ:
* * *
ਪੀਆਈਬੀ ਇੱਫੀ ਕਾਸਟ ਐਂਡ ਕਰਿਊ | ਰਜਿਤ /ਨਿਕਿਤਾ/ਅਸ਼ਵਨੀ /ਦਰਸ਼ਨਾ| ਇੱਫੀ 55 – 62
(Release ID: 2076757)
Visitor Counter : 26
Read this release in:
English
,
Khasi
,
Marathi
,
Urdu
,
Konkani
,
Hindi
,
Assamese
,
Gujarati
,
Tamil
,
Telugu
,
Kannada