ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਤਾਸ਼ਕੰਦ ਤੋਂ ਬੇਲਗ੍ਰੇਡ ਤੱਕ: 55ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਸਰਹੱਦਾਂ ਅਤੇ ਸੱਭਿਆਚਾਰਾਂ ਤੋਂ ਪਰੇ ਦੀਆਂ ਕਹਾਣੀਆਂ ਪ੍ਰਦਰਸ਼ਿਤ ਕਰਦਾ ਹੈ
ਸਿਨੇਮਾ ਵਿਦਾਉਟ ਬੌਰਡਰਸ: 55ਵੇਂ ਇੱਫੀ ਵਿੱਚ ਉਜ਼ਬੇਕਿਸਤਾਨ ਅਤੇ ਸਰਬਿਆ ਨੇ ਫਿਲਮਾਂ ਵਿੱਚ ਹਿਊਮਨ ਕਨੈਕਸ਼ਨਾਂ ਨੂੰ ਉਤਸ਼ਾਹਿਤ ਕੀਤਾ
ਸਿਨੇਮਾ ਵਿਭਾਜਨ ਨੂੰ ਘੱਟ ਕਰਨ ਦੀ ਇੱਕ ਮਜ਼ਬੂਤ ਭਾਸ਼ਾ ਹੈ : ਬੋਰਿਸ ਗੁੱਟਸ, ਸਰਬੀਅਨ ਫਿਲਮ ਨਿਰਮਾਤਾ
ਮਨੁੱਖੀ ਸਬੰਧਾਂ ਵਿੱਚ ਸੁਹਿਰਦਤਾ ਸਾਡੀਆਂ ਕਹਾਣੀਆਂ ਦਾ ਧੁਰਾ ਹੈ: ਉਜ਼ਬੇਕ ਫਿਲਮ ਨਿਰਮਾਤਾ ਜਮਸ਼ੇਦ ਨਾਰਜ਼ੀਕੁਲੋਵ
"ਭਵਿੱਖ ਹੁਣ ਹੈ": ਨਿਰਦੇਸ਼ਕਾਂ ਬਿਹਤਰ ਕੱਲ੍ਹ ਦੇ ਨਿਰਮਾਣ ਵਿੱਚ ਸਿਨੇਮਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹਨ
ਭਾਰਤ ਦਾ 55ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ (ਇੱਫੀ) ਮਾਣ ਨਾਲ ਉਜ਼ਬੇਕਿਸਤਾਨ, ਐਸਟੋਨੀਆ ਅਤੇ ਸਰਬੀਆ ਦੀਆਂ ਤਿੰਨ ਬੇਮਿਸਾਲ ਫਿਲਮਾਂ ਦਾ ਪ੍ਰਦਰਸ਼ਨ ਕਰਦਾ ਹੈ। ਇਹ ਦੂਰਦਰਸ਼ੀ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੁਆਰਾ ਤਿਆਰ ਕੀਤੀਆਂ ਤਿੰਨ ਖਾਸ ਫਿਲਮਾਂ ਸਥਿਤੀ ਦੇ ਅਨੁਕੂਲ ਲਚਕੀਲੇਪਣ, ਸਵੈ-ਖੋਜ, ਅਤੇ ਅਦੁੱਤੀ ਮਨੁੱਖੀ ਭਾਵਨਾ ਦੇ ਵਿਸ਼ਿਆਂ ’ਤੇ ਅਧਾਰਿਤ ਹਨ। ਇਹ ਫਿਲਮਾਂ ਦਰਸ਼ਕਾਂ ਨੂੰ ਵਿਭਿੰਨ ਸੱਭਿਆਚਾਰਕ ਲੈਂਡਸਕੇਪਸ਼ ਦੁਆਰਾ ਯਾਤਰਾ 'ਤੇ ਸੱਦਾ ਦਿੰਦੀਆਂ ਹਨ।

ਮੁੱਖ ਨੁਕਤਿਆਂ ਵਿੱਚੋਂ ਇੱਕ ਸੌਂਗ ਸੁਸਟੌਕਸੋਟਿਨ ਹੈ, ਜੋ ਇੱਕ ਸੋਕੇ ਪੀੜਤ ਉਜ਼ਬੈਕ ਪਿੰਡ ਵਿੱਚ ਸਥਾਪਿਤ ਕੀਤੀ ਗਈ ਇੱਕ ਦਰਦਨਾਕ ਕਹਾਣੀ ਦਰਸਾਉਂਦੀ ਹੈ। ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੁਸਨੋਰਾ ਰੋਜ਼ਮਾਤੋਵਾ ਦੁਆਰਾ ਨਿਰਦੇਸ਼ਿਤ, ਇਹ ਫਿਲਮ ਕੁਦਰਤ ਦੇ ਕਹਿਰ ਅਤੇ ਸਮਾਜਿਕ ਨਿਰਾਸ਼ਾ ਦੇ ਵਿਰੁੱਧ ਇੱਕ ਭਾਈਚਾਰੇ ਦੀ ਲੜਾਈ ਨੂੰ ਦਰਸਾਉਂਦੀ ਹੈ। ਕਾਜ਼ਾਨ ਇੰਟਰਨੈਸ਼ਨਲ ਮੁਸਲਿਮ ਫਿਲਮ ਫੈਸਟੀਵਲ ਵਿੱਚ "ਮਨੁੱਖਤਾਵਾਦ ਲਈ" ਪੁਰਸਕਾਰ ਨਾਲ ਸਨਮਾਨਿਤ, ਰੋਜ਼ਮਾਤੋਵਾ ਨੇ ਮਾਨਵਵਾਦੀ ਕਹਾਣੀ ਸੁਣਾਉਣ ਲਈ ਆਪਣੀ ਅਟੱਲ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਇੱਕ ਪ੍ਰਭਾਵਸ਼ਾਲੀ ਦੂਜੀ ਵਿਸ਼ੇਸ਼ਤਾ ਫਿਚਰ ਫਿਲਮ ਪ੍ਰੇਮੀਆਂ ਸਾਹਮਣੇ ਪ੍ਰਦਾਨ ਕੀਤੀ ਹੈ।
ਇਸੇ ਲੜੀ ਵਿੱਚ ਹਾਊਸ ਜਮਸ਼ੇਦ ਨਾਰਜ਼ੀਕੁਲੋਵ ਰਾਹੀਂ ਨਿਰਦੇਸ਼ਿਤ ਉਜ਼ਬੇਕਿਸਤਾਨ ਦੀ ਇੱਕ ਚਲਦੇ ਬਿਰਤਾਂਤ ’ਤੇ ਅਧਾਰਿਤ ਫਿਲਮ ਹੈ। ਇਹ ਕਹਾਣੀ ਇੱਕ ਦੁਖੀ ਵਿਧਵਾ ਦੀ ਹੈ ਜੋ ਇੱਕ ਲਾਪਰਵਾਹੀ ਔਨਲਾਈਨ ਚੁਣੌਤੀ ਸਦਕਾ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਦਿੰਦੀ ਹੈ। ਉਸ ਦੀ ਨਿਆਂ ਦੀ ਭਾਲ ਉਸ ਨੂੰ ਇੱਕ ਸ਼ਾਂਤ ਪਿੰਡ ਤੋਂ ਇੱਕ ਵਿਸ਼ਾਲ ਮਹਾਂਨਗਰ ਦੀ ਹਫੜਾ-ਦਫੜੀ ਵੱਲ ਲੈ ਜਾਂਦੀ ਹੈ, ਜਿੱਥੇ ਉਸ ਨੂੰ ਆਪਣੀ ਤਾਕਤ ਅਤੇ ਕਦਰਾਂ ਕੀਮਤਾਂ ਦੀ ਮੁੜ ਖੋਜ ਕਰਦੇ ਹੋਏ ਕਠੋਰ ਹਕੀਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪਹਿਲੀ ਫੀਚਰ ਫਿਲਮ ਨਾਰਜ਼ੀਕੁਲੋਵ ਦੀ ਸੂਖਮ ਕਹਾਣੀ ਨੂੰ ਉਜਾਗਰ ਕਰਦੀ ਹੈ ਅਤੇ ਨਿਜੀ ਤ੍ਰਾਸਦੀ ਨੂੰ ਪਰਿਵਰਤਨਸ਼ੀਲ ਸਵੈ-ਖੋਜ ਦੇ ਨਾਲ ਜੋੜਦੀ ਹੈ।

ਐਸਟੋਨੀਆ ਅਤੇ ਸਰਬੀਆ ਤੋਂ ਡੱਫ ਲਵਰਸ (ਬੌਲੇ ਪ੍ਰੇਮੀ) ਆਉਂਦੇ ਹਨ, ਬੋਰਿਸ ਗੁਟਸ ਦੁਆਰਾ ਨਿਰਦੇਸਿਤ, ਇੱਕ ਮਸ਼ਹੂਰ ਰੂਸੀ ਪ੍ਰਯੋਗਾਤਮਕ ਫਿਲਮ ਨਿਰਮਾਤਾ ਹਨ। ਇਸ ਕੰਟੈਂਪਰੇਰੀ ਕਹਾਣੀ ਦਾ ਕੇਂਦਰ ਇਸਤਾਂਬੁਲ ਹੈ। ਫਿਲਮ ਯੂਕ੍ਰੇਨੀ ਸੋਨਯਾ ਅਤੇ ਰੂਸੀ ਦਾਨਯਾ ਦੀ ਕਹਾਣੀ ਦਰਸਾਉਂਦੀ ਹੈ, ਕਿ ਕਿਵੇਂ ਉਹ ਸਾਂਝੇ ਸੰਘਰਸ਼ਾਂ ਅਤੇ ਉਮੀਦਾਂ ਨਾਲ ਜੂਝਦੇ ਹੋਏ ਵਿਦੇਸ਼ ਦੇ ਇੱਕ ਸ਼ਹਿਰ ਵਿੱਚ ਜ਼ਿੰਦਾ ਰਹਿਣ ਦੀ ਚੁਣੌਤੀ ਦਾ ਸਾਹਮਣਾ ਕਰਦੇ ਹਨ। ਫਿਲਮ ਸਾਂਝਾ ਭਵਿੱਖ ਅਤੇ ਉਥਲ-ਪੁਥਲ ਭਰੇ ਅਤੀਤ ਵਿਚਕਾਰ ਪਹਿਚਾਣ, ਸਥਿਤੀ ਅਨੁਕੂਲ ਢਲਣ ਦੀ ਉਨ੍ਹਾਂ ਦੀ ਜੱਦੋ-ਜਹਿਦ ਦਰਸਾਉਂਦੀ ਹੈ। ਨਿਰਦੇਸ਼ਕ ਗਟ੍ਸ ਗਰੀਬੀ, ਨਸਲਵਾਦ, ਅਤੇ ਲਾਇਲਾਜ ਬਿਮਾਰੀ ਵਰਗੇ ਗੰਭੀਰ ਮੁੱਦਿਆਂ ’ਤੇ ਆਪਣਾ ਨਿਡਰ ਦ੍ਰਿਸ਼ਟੀਕੋਣ ਪੇਸ਼ ਕਰਦੇ ਹੈ। ਇਸ ਅੰਤਰਰਾਸ਼ਟਰੀ ਪ੍ਰੀਮੀਅਰ ਵਿੱਚ ਪੇਸ਼ ਫਿਲਮ ਡੈੱਫ ਲਵਰਸ ਵਿੱਚ ਉਨ੍ਹਾਂ ਨੇ ਆਪਣੀ ਇਸੇ ਵਿਸ਼ੇਸ਼ਤਾ ਅਤੇ ਫਿਲਮ ਪ੍ਰਤੀ ਦੂਰਦ੍ਰਿਸ਼ਟੀ ਦੀ ਛਾਪ ਛੱਡੀ ਹੈ।

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਬੋਰਿਸ ਗਟ੍ਸ ਨੇ ਸਿਨੇਮਾ ਦੀ ਇੱਕ ਮਜ਼ਬੂਤ ਭਾਸ਼ਾ ਦੇ ਰੂਪ ਵਿੱਚ ਮਹੱਤਵ ਨੂੰ ਰੇਖਾਂਕਿਤ ਕੀਤਾ, ਜੋ ਕਿ ਯੁੱਧ ਪ੍ਰਭਾਵਿਤ ਲੈਂਡਸਕੇਪ ਵਿੱਚ ਵੀ ਵੰਡ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ।
ਕਰੀਮ, ਇੱਕ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ, ਨੇ ਦਰਸ਼ਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ, ਸਰਹੱਦਾਂ ਦੇ ਪਾਰ ਲੋਕਾਂ ਨੂੰ ਇਕਜੁੱਟ ਕਰਨ ਅਤੇ ਅੰਤਰ ਨੂੰ ਦੂਰ ਕਰਨ ਤੇ ਸਾਂਝੀਆਂ ਕਹਾਣੀਆਂ ਰਾਹੀਂ ਮਨੁੱਖਤਾ ਨੂੰ ਨੇੜੇ ਲਿਆਉਣ ਲਈ ਸਿਨੇਮਾ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਨਿਰਦੇਸ਼ਕਾਂ ਨੇ "ਇੱਕ ਬਿਹਤਰ ਭਵਿੱਖ ਦੇ ਨਿਰਮਾਣ" ਵਿੱਚ ਸਿਨੇਮਾ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ।

ਇਹ ਫਿਲਮਾਂ ਸਰਹੱਦਾਂ ਪਾਰ ਲੋਕਾਂ ਨੂੰ ਪ੍ਰਭਾਵਿਤ ਕਰਨ, ਸੱਭਿਆਚਾਰਾਂ ਨੂੰ ਆਪਸ ਵਿੱਚ ਜੋੜਨ ਅਤੇ ਮਨੁੱਖਤਾਵਾਦੀ ਸਥਿਤੀ ਦੀਆਂ ਰੁਕਾਵਟਾਂ ਨੂੰ ਦਰਸਾਉਣ ਦੀ ਸਿਨੇਮਾ ਦੀ ਯੂਨੀਵਰਸਲ ਪਾਵਰ ਦਰਸਾਉਂਦੀਆਂ ਹਨ। ਕਹਾਣੀ ਕਹਿਣ ਦੀ ਵਿਸ਼ੇਸ਼ ਸ਼ੈਲੀ, ਭਾਵਨਾਤਮਕ ਵਰਣਨ ਅਤੇ ਕਲਾਤਮਕ ਪ੍ਰਤਿਭਾ ਦੇ ਨਾਲ ਇਹ ਫਿਲਮਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ 2024 ਵਿੱਚ ਦਰਸ਼ਕਾਂ ’ਤੇ ਇੱਕ ਅਮਿਟ ਛਾਪ ਛੱਡਣ ਪ੍ਰਤੀ ਆਸਵੰਦ ਕਰਵਾਉਂਦੀਆਂ ਹਨ।
* * *
ਪੀਆਈਬੀ ਇੱਫੀ ਕਾਸਟ ਐਂਡ ਕਰਿਊ।ਰਜਿਤ/ਸੁਪ੍ਰਿਯਾ/ਅਸ਼ਵਨੀ/ਦਰਸ਼ਨਾ। ਇੱਫੀ- 55-44
(Release ID: 2076382)