ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਡੋਮਿਨਿਕਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

Posted On: 21 NOV 2024 5:39AM by PIB Chandigarh

ਡੋਮਿਨਿਕਾ ਦੇ ਰਾਸ਼ਟਰਪਤੀ ਮਹਾਮਹਿਮ ਸਿਲਵੇਨੀ ਬਰਟਨ (Her Excellency Sylvanie Burton) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕੋਵਿਡ-19 ਮਹਾਮਾਰੀ (Covid 19 pandemic) ਦੇ  ਦੌਰਾਨ ਡੋਮਿਨਿਕਾ ਨੂੰ ਦਿੱਤੇ ਗਏ ਸਮਰਥਨ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦੇ ਹੋਏ "ਡੋਮਿਨਿਕਾ ਐਵਾਰਡ ਆਵ੍ ਆਨਰ" ਨਾਲ ਸਨਮਾਨਿਤ ਕੀਤਾ। ਇਸ ਅਵਸਰ ‘ਤੇ ਡੋਮਿਨਿਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਰੂਜ਼ਵੈਲਟ ਸਕੇਰਿਟ (H.E. Mr.Roosevelt Skerrit) ਭੀ ਉਪਸਥਿਤ ਸਨ। ਗੁਆਨਾ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਇਰਫਾਨ ਅਲੀ, ਬਾਰਬਾਡੋਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਮੀਆ ਅਮੋਰ ਮੋਟਲੀ (H.E. Mia Amor Mottley),  ਗ੍ਰੇਨੇਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਡਿਕੌਨ ਮਿਸ਼ੇਲ (H.E. Mr. Dickon Mitchel), ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਫਿਲਿਪ ਜੇ. ਪਿਅਰੇ (Philip J. Pierre) ਅਤੇ ਐਂਟੀਗੁਆ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਗੈਸਟਨ ਬ੍ਰਾਊਨ (H.E. Mr. Gaston Browne) ਭੀ ਸਮਾਰੋਹ ਵਿੱਚ ਉਪਸਥਿਤ ਸਨ।

 

ਪ੍ਰਧਾਨ ਮੰਤਰੀ ਨੇ ਇਹ ਸਨਮਾਨ ਭਾਰਤ ਦੇ ਲੋਕਾਂ ਅਤੇ ਦੋਹਾਂ ਦੇਸ਼ਾਂ ਭਾਰਤ ਅਤੇ ਡੋਮਿਨਿਕਾ ਦੇ ਦਰਮਿਆਨ ਗਹਿਰੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਦੋਹਾਂ ਦੇਸ਼ਾਂ (two nations) ਦੇ ਦਰਮਿਆਨ ਦੁਵੱਲੇ ਸਬੰਧ ਹੋਰ ਜ਼ਿਆਦਾ ਵਿਸਤਾਰਿਤ ਅਤੇ ਗਹਿਰੇ ਹੋਣਗੇ।

 ਇਹ ਪੁਰਸਕਾਰ ਸਮਾਰੋਹ 20 ਨਵੰਬਰ, 2024 ਨੂੰ  ਗੁਆਨਾ ਦੇ ਜਾਰਜਟਾਊਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ (Second India-CARICOM Summit) ਦੇ ਦੌਰਾਨ ਆਯੋਜਿਤ ਕੀਤਾ ਗਿਆ।

***

ਐੱਮਜੇਪੀਐੱਸ/ਐੱਸਆਰ


(Release ID: 2075539) Visitor Counter : 8