ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 2

ਭਾਰਤ ਦਾ ਰਚਨਾਤਮਕ ਖੇਤਰ ਟੈਕਨੋਲੋਜੀ ਦੇ ਏਕੀਕਰਣ ਅਤੇ ਰਚਨਾਕਾਰਾਂ ਦੇ ਇੱਕ ਮਜ਼ਬੂਤ ਈਕੋਸਿਸਟਮ ਦੇ ਵਿਕਾਸ ਦੇ ਨਾਲ ਅੱਗੇ ਵਧਦਾ ਰਹੇਗਾ: ਇੱਫੀ ਦੇ ਉਦਘਾਟਨ ਸਮਾਰੋਹ ਦੇ ਵੀਡੀਓ ਸੰਦੇਸ਼ ਵਿੱਚ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ


ਆਓ ਅਸੀਂ ਸਾਰੇ ਮਿਲ ਕੇ ਸੁਨਿਸ਼ਚਿਤ ਕਰੀਏ ਕਿ ਹਰ ਭਾਰਤੀ ਰਚਨਾਕਾਰ ਇੱਕ ਆਲਮੀ ਕਹਾਣੀਕਾਰ ਬਣੇ ਅਤੇ ਦੁਨੀਆ ਭਵਿੱਖ ਨੂੰ ਸਰੂਪ ਦੇਣ ਵਾਲੀਆਂ ਕਹਾਣੀਆਂ ਦੇ ਲਈ ਭਾਰਤ ਦੇ ਵੱਲ ਦੇਖੇ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ

‘ਵਿਕੇਂਦ੍ਰੀਕ੍ਰਿਤ ਰਚਨਾਤਮਕ ਕ੍ਰਾਂਤੀ’- ਗੁਵਾਹਾਟੀ, ਕੋਚੀ ਅਤੇ ਇੰਦੌਰ ਜਿਹੇ ਸ਼ਹਿਰ ਰਚਨਾਤਮਕ ਕੇਂਦਰ ਦੇ ਰੂਪ ਵਿੱਚ ਉਭਰ ਰਹੇ ਹਨ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਗੋਆ ਵਿੱਚ ਆਯੋਜਿਤ 55ਵੇਂ ਇੱਫੀ ਦੇ ਵਾਇਬ੍ਰੈਂਟ ਉਦਘਾਟਨ ਸਮਾਰੋਹ ਦੇ ਦੌਰਾਨ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਭਾਰਤੀ ਫਿਲਮ ਉਦਯੋਗ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਬਣ ਗਿਆ ਹੈ। ਭਾਰਤ ਦਾ ਧਿਆਨ ਇੱਕ ਅਜਿਹੀ ਕੰਟੈਂਟ ਕ੍ਰਿਏਟਰਸ ਅਰਥਵਿਵਸਥਾ ਵਿਕਸਿਤ ਕਰਨ ‘ਤੇ ਕੇਂਦ੍ਰਿਤ ਹੈ, ਜੋ ਵਾਇਬ੍ਰੈਂਟ ਹੈ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ।”

ਮੰਤਰੀ ਨੇ ਭਾਰਤ ਦੇ ਰਚਨਾਤਮਕ ਖੇਤਰ ਨੂੰ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣ ਵਾਲੀ ਇੱਕ ਗਤੀਸ਼ੀਲ ਸ਼ਕਤੀ ਦੇ ਰੂਪ ਵਿੱਚ ਵੀ ਰੇਖਾਂਕਿਤ ਕੀਤਾ, ਜੋ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੀ ਹੈ। ਉਨ੍ਹਾਂ ਨੇ ਕਿਹਾ, “ਲੋਕ ਅਜਿਹੇ ਅਭਿਨਵ ਕੰਟੈਂਟ ਦੇ ਨਾਲ ਅੱਗੇ ਆ ਰਹੇ ਹਨ, ਜੋ ਭਾਰਤ ਦੇ ਵਿਵਿਧ ਸੱਭਿਆਚਾਰਾਂ, ਪਕਵਾਨਾਂ, ਸਮ੍ਰਿੱਧ ਵਿਰਾਸਤ ਅਤੇ ਭਾਰਤੀ ਸਾਹਿਤ ਅਤੇ ਭਾਸ਼ਾਵਾਂ ਦੀ ਮਹੱਤਵਪੂਰਨ ਰਚਨਾਵਾਂ ਨੂੰ ਦਿਲਚਸਪ ਅਤੇ ਰਚਨਾਤਮਕ ਤਰੀਕਿਆਂ ਨਾਲ ਪ੍ਰਦਰਸ਼ਿਤ ਕਰਦੇ ਹਨ, ਕਿਉਂਕਿ ਦੇਸ਼ ਰਚਨਾਕਾਰਾਂ ਨੂੰ ਨਿਰੰਤਰ ਸਸ਼ਕਤ ਬਣਾ ਰਿਹਾ ਹੈ, ਇਨੋਵੇਸ਼ਨ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਵਿਸ਼ਵ ਮੰਚ ‘ਤੇ ਸੱਭਿਆਚਾਰਕ ਕੂਟਨੀਤੀ ਨੂੰ ਅੱਗੇ ਵਧਾ ਰਿਹਾ ਹੈ।”

ਕੇਂਦਰੀ ਮੰਤਰੀ ਨੇ ਰਚਨਾਕਾਰਾਂ ਨੂੰ ਅਜਿਹੀਆਂ ਕਹਾਣੀਆਂ ਤਿਆਰ ਕਰਨ ਦੇ ਲਈ ਅਤਿਆਧੁਨਿਕ ਤਕਨੀਕਾਂ ਦਾ ਲਾਭ ਉਠਾਉਣ ਦੀ ਵੀ ਤਾਕੀਦ ਕੀਤੀ, ਜੋ ਭਾਰਤ ਦੀ ਵਿਲੱਖਣ ਪਹਿਚਾਣ ਨੂੰ ਦਰਸਾਉਂਦੇ ਹੋਏ ਆਲਮੀ ਦਰਸ਼ਕਾਂ ਦੀ ਪਸੰਦ ਦੇ ਅਨੁਰੂਪ ਹੋਣ। ਉਨ੍ਹਾਂ ਨੇ ਕਿਹਾ, “ਟੈਕਨੋਲੋਜੀ ਦੇ ਲਈ ਏਕੀਕਰਣ ਅਤੇ ਰਚਨਾਕਾਰਾਂ ਦੇ ਇੱਕ ਮਜ਼ਬੂਤ ਈਕੋਸਿਸਟਮ ਦੇ ਵਿਕਾਸ ਦੇ ਨਾਲ, ਸਾਡਾ ਮੰਨਣਾ ਹੈ ਕਿ ਭਾਰਤ ਦਾ ਰਚਨਾਤਮਕ ਖੇਤਰ ਫਲਦਾ-ਫੁੱਲਦਾ ਰਹੇਗਾ।”

 

 ਮੰਤਰੀ ਨੇ ਸਾਰੇ ਫਿਲਮ ਪ੍ਰੇਮੀਆਂ, ਫਿਲਮ ਨਿਰਮਾਤਾਵਾਂ ਅਤੇ ਇੱਫੀ ਪ੍ਰਤੀਨਿਧੀਆਂ ਨੂੰ ਹਾਰਦਿਕ ਸੱਦਾ ਦਿੱਤਾ ਅਤੇ ਉਮੀਦ ਜਤਾਈ ਕਿ ਇਹ ਮਹੋਤਸਵ ਰਚਨਾਤਮਕ ਲੋਕਾਂ ਦੇ ਲਈ ਨਵੀਂ ਸਾਂਝੇਦਾਰੀ ਅਤੇ ਸਹਿਯੋਗ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਕਿਹਾ, “ਸਾਨੂੰ ਇਹ ਵੀ ਉਮੀਦ ਹੈ ਕਿ ਯੁਵਾ ਰਚਨਾਕਾਰਾਂ ਨੂੰ ਇੱਥੇ ਮਾਰਗਦਰਸ਼ਨ ਅਤੇ ਗਾਇਡੈਂਸ ਮਿਲੇਗੀ। ਇਸ ਪ੍ਰੋਗਰਾਮ ਦੌਰਾਨ ਸਾਂਝਾ ਕੀਤੇ ਗਏ ਵਿਚਾਰ, ਆਉਣ ਵਾਲੇ ਵਰ੍ਹਿਆਂ ਵਿੱਚ ਉਦਯੋਗ ਦੀ ਦਿਸ਼ਾ ਨੂੰ ਆਕਾਰ ਦੇਣ ਵਿੱਚ ਮਦਦ ਕਰਨਗੇ।”

ਭਾਰਤ ਦੀ ਰਚਨਾਤਮਕ ਅਰਥਵਿਵਸਥਾ: ਇੱਕ ਗਲੋਬਲ ਪਾਵਰਹਾਊਸ

ਅੱਜ ਪ੍ਰਕਾਸ਼ਿਤ ਇੱਕ ਲੇਖ ਵਿੱਚ, ਸ਼੍ਰੀ ਵੈਸ਼ਣਵ ਨੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਦੇ ਵਿਕਾਸ ਪਥ ਬਾਰੇ ਵੀ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਲਿਖਿਆ ਹੈ, “ਭਾਰਤ ਦੀ ਰਚਨਾਤਮਕ ਅਰਥਵਿਵਸਥਾ ਤੇਜ਼ੀ ਨਾਲ ਵਿਸਤਾਰ ਕਰ ਰਹੀ ਹੈ, ਜਿਸ ਦਾ ਮੁੱਲ ਹੁਣ 30 ਬਿਲੀਅਨ ਡਾਲਰ ਹੈ, ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ ਲਗਭਗ 2.5% ਦਾ ਯੋਗਦਾਨ ਦਿੰਦਾ ਹੈ ਅਤੇ 8 ਪ੍ਰਤੀਸ਼ਤ ਕਾਰਜਬਲ ਨੂੰ ਆਜੀਵਿਕਾ ਪ੍ਰਦਾਨ ਕਰਦਾ ਹੈ। ਇਕੱਲੇ ਪ੍ਰਭਾਵਸ਼ਾਲੀ (ਇਨਫਲੂਐਂਸਰ) ਮਾਰਕੀਟਿੰਗ ਖੇਤਰ ਦਾ ਮੁੱਲ 3,375 ਕਰੋੜ ਰੁਪਏ ਹੈ, ਜਿਸ ਵਿੱਚ 200,000 ਤੋਂ ਅਧਿਕ ਪੂਰਣਕਾਲਿਕ ਕੰਟੈਂਟ ਰਚਨਾਕਾਰ ਭਾਰਤ ਦੀ ਆਲਮੀ ਉਪਸਥਿਤੀ ਵਿੱਚ ਯੋਗਦਾਨ ਦੇ ਰਹੇ ਹਨ।” ਮੰਤਰੀ ਨੇ ਦੱਸਿਆ ਕਿ ਗੁਵਾਹਾਟੀ, ਕੋਚੀ ਅਤੇ ਇੰਦੌਰ ਜਿਹੇ ਸ਼ਹਿਰ ਰਚਨਾਤਮਕ ਕੇਂਦਰ ਦੇ ਰੂਪ ਵਿੱਚ ਉਭਰ ਰਹੇ ਹਨ, ਜੋ ਪੂਰੇ ਦੇਸ਼ ਵਿੱਚ ਵਿਕੇਂਦ੍ਰੀਕ੍ਰਿਤ ਰਚਨਾਤਮਕ ਕ੍ਰਾਂਤੀ ਨੂੰ ਹੁਲਾਰਾ ਦੇ ਰਹੇ ਹਨ।

 

ਮੰਤਰੀ ਨੇ ਭਾਰਤ ਦੇ ਰਚਨਾਤਮਕ ਉਦਯੋਗਾਂ ਦੇ ਵਿਆਪਕ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੀ ਵਾਧਾ ਦਰ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ ਤੋਂ ਅਧਿਕ ਹੈ। ਰਚਨਾਤਮਕ ਉਦਯੋਗ ਬੌਲੀਵੁਡ, ਖੇਤਰੀ ਸਿਨੇਮਾ ਅਤੇ ਹੋਰ ਸੱਭਿਆਚਾਰਕ ਨਿਰਮਾਣ ਦੇ ਮਾਧਿਅਮ ਨਾਲ ਦੇਸ਼ ਦੀ ਗਲੋਬਲ ਸੌਫਟ ਪਾਵਰ ਨੂੰ ਆਕਾਰ ਦੇਣ ਵਿੱਚ ਮਦਦ ਕਰਦੇ ਹਨ।

 

ਮੰਤਰੀ ਨੇ ਸਰਕਾਰ ਦੇ ਪਰਿਵਰਤਨਕਾਰੀ ਪ੍ਰੋਗਰਾਮਾਂ ਬਾਰੇ ਦੁਹਰਾਇਆ ਅਤੇ ਕਿਹਾ ਕਿ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਸ) ਦੇਸ਼ ਨੂੰ ਕੰਟੈਂਟ ਨਿਰਮਾਣ ਅਤੇ ਇਨੋਵੇਸ਼ਨ ਵਿੱਚ ਇੱਕ ਆਲਮੀ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਇਤਿਹਾਸਿਕ ਪਹਿਲ ਹੈ। ਉਨ੍ਹਾਂ ਨੇ ਲਿਖਿਆ, ‘ਭਵਿੱਖ ਉਨ੍ਹਾਂ ਲੋਕਾਂ ਦਾ ਹੈ, ਜੋ ਇਨੋਵੇਟ ਕਰਦੇ ਹਨ, ਸਹਿਯੋਗ ਕਰਦੇ ਹਨ ਅਤੇ ਸਹਿਜਤਾ ਨਾਲ ਸਿਰਜਣ ਕਰਦੇ ਹਨ।’ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਪ੍ਰੇਰਣਾ ਦਾ ਇੱਕ ਪ੍ਰਕਾਸ਼ ਥੰਮ੍ਹ ਬਣੇ ਅਤੇ ਆਰਥਿਕ ਵਿਕਾਸ, ਸੱਭਿਆਚਾਰਕ ਕੂਟਨੀਤੀ ਅਤੇ ਆਲਮੀ ਅਗਵਾਈ ਨੂੰ ਅੱਗੇ ਵਧਾਏ। ਆਓ, ਅਸੀਂ ਇਕੱਠੇ ਮਿਲ ਕੇ ਇਹ ਸੁਨਿਸ਼ਚਿਤ ਕਰੀਏ ਕਿ ਹਰੇਕ ਭਾਰਤੀ ਨਿਰਮਾਤਾ ਇੱਕ ਆਲਮੀ ਕਹਾਣੀਕਾਰ ਬਣੇ ਅਤੇ ਦੁਨੀਆ ਭਵਿੱਖ ਨੂੰ ਆਕਾਰ ਦੇਣ ਵਾਲੀਆਂ ਕਹਾਣੀਆਂ ਦੇ ਲਈ ਭਾਰਤ ਦੇ ਵੱਲ ਦੇਖੇ।’

 

ਇੱਫੀ ਦੇ ਸ਼ੁਰੂ ਹੋਣ ‘ਤੇ, ਮੰਤਰੀ ਨੇ ਆਪਣੇ ਲੇਖ ਦੇ ਮਾਧਿਅਮ ਨਾਲ ਆਲਮੀ ਰਚਨਾਤਮਕ ਅਰਥਵਿਵਸਥਾ ਦੀ ਅਗਵਾਈ ਕਰਨ ਵਿੱਚ ਭਾਰਤ ਦੇ ਰਚਨਾਕਾਰਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, ‘ਭਾਰਤ ਦੇ ਰਚਨਾਕਾਰ ਆਲਮੀ ਰਚਨਾਤਮਕ ਅਰਥਵਿਵਸਥਾ ਦੀ ਅਗਵਾਈ ਕਰਨ ਦੇ ਲਈ ਤਿਆਰ ਹਨ।’

 

ਮਹੋਤਸਵ ਦਾ 55ਵਾਂ ਸੰਸਕਰਣ ਅੱਜ, 20 ਨਵੰਬਰ 2024 ਨੂੰ ਇੱਫੀ ਦੇ ਸਥਾਈ ਆਯੋਜਨ ਸਥਲ ਗੋਆ ਵਿੱਚ ਸ਼ਾਨਦਾਰ ਉਦਘਾਟਨ ਸਮਾਰੋਹ ਦੇ ਨਾਲ ਸ਼ੁਰੂ ਹੋਇਆ। ਨੌ ਦਿਨਾਂ ਮਹੋਤਸਵ 28 ਨਵੰਬਰ, 2024 ਤੱਕ ਚਲੇਗਾ, ਜੋ ਫਿਲਮ ਨਿਰਮਾਤਾਵਾਂ ਅਤੇ ਰਚਨਾਤਮਕ ਕਲਾਕਾਰਾਂ ਨੂੰ ਸਿਨੇਮਾ ਦੇ ਆਨੰਦ ਨੂੰ ਸਾਂਝਾ ਕਰਨ ਅਤੇ ਮਨਾਉਣ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ।

* * *

ਰਜਿਥ/ਨਿਕਿਤਾ/ਧਨਲਕਸ਼ਮੀ/ਦਰਸ਼ਨਾ

iffi reel

(Release ID: 2075442) Visitor Counter : 4