ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਇਫੀ 2024 ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਇੱਕ ਸ਼ਾਨਦਾਰ ਲੜੀ ਦਾ ਉਦਘਾਟਨ ਕੀਤਾ, ਇਹ ਮਹੋਤਸਵ ਗੋਆ ਦੀ ਸੰਸਕ੍ਰਿਤੀ ਅਤੇ ਸਿਨੇਮੈਟਿਕ ਉੱਦਮਤਾ ਦਾ ਪ੍ਰਦਰਸ਼ਨ ਕਰੇਗਾ।


ਇਫੀ ਪਰੇਡ ਦੌਰਾਨ ਸਕਾਈ ਲੈਂਟਰਨ ਨਾਲ ਜਗਮਗਾਏਗਾ ਗੋਆ ਦਾ ਅਸਮਾਨ: ਸ਼੍ਰੀ ਪ੍ਰਮੋਦ ਸਾਵੰਤ

ਕ੍ਰਿਏਟਿਵ ਮਾਂਇੰਡ ਆਫ਼ ਟੂਮਾਰੋ ਪ੍ਰਤੀਯੋਗਿਤਾ ਦੇ ਲਈ ਰਿਕਾਰਡ 1032 ਐਂਟਰੀਆਂ ਪ੍ਰਾਪਤ ਹੋਈਆਂ: ਇਫੀ ਇਸ ਸਾਲ ਨੌਜਵਾਨ ਫਿਲਮ ਨਿਰਮਾਤਾਵਾਂ ਤੇ ਕੇਂਦ੍ਰਿਤ ਹੈ: ਸ਼੍ਰੀ ਪ੍ਰਿਥੁਲ ਕੁਮਾਰ, ਮੈਨੇਜਿੰਗ ਡਾਇਰੈਕਟਰ, ਐੱਨਐੱਫਡੀਸੀ

ਭਾਰਤ ਸਰਕਾਰ ਦਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ’ਤੇ ਗੋਆ ਸਰਕਾਰ ਦੁਆਰਾ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐੱਸਜੀ) ਦੇ ਮਾਧਿਅਮ ਨਾਲ ਸੰਯੁਕਤ ਤੌਰ ’ਤੇ  ਨਾਲ 20 ਤੋਂ 28 ਨਵੰਬਰ 2024 ਤੱਕ ਗੋਆ ਵਿੱਚ 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਦਾ ਆਯੋਜਨ ਕਰ ਰਿਹਾ ਹੈ। ਇਸ ਸਾਲ ਦਾ ਮਹੋਤਸਵ ਸਿਨੇਮਾ ਦੀ ਸ਼ਾਨਦਾਰ ਅਤੇ ਵਿਵਿਧ ਕਹਾਣੀਆਂ, ਨਵੀਨ ਵਿਸ਼ਿਆਂ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਵੇਗਾ।

ਅੱਜ ਇਫੀ ਮੀਡੀਆ ਸੈਂਟਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ, ਐਂਟਰਟੇਨਮੈਂਟ ਸੋਸਾਇਟੀ ਆਫ ਗੋਆ ਦੀ ਵਾਈਸ ਚੇਅਰਮੈਨ ਸ਼੍ਰੀ ਡੇਡੀਲਾਹ ਲੋਬੋ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸੰਯੁਕਤ ਸਕੱਤਰ ਅਤੇ ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਿਥੁਲ ਕੁਮਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸਕੱਤਰ ਸੁਸ਼੍ਰੀ ਵਰੁੰਦਾ ਦੇਸਾਈ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੀ ਡਾਇਰੈਕਟਰ ਜਨਰਲ ਸੁਸ਼੍ਰੀ ਸਮਿਤਾ ਵਤਸ ਸ਼ਰਮਾ ਅਤੇ ਪੀਆਈਬੀ ਅਤੇ ਈਐੱਸਜੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।  

ਇਸ ਵਰ੍ਹੇ ਦੀਆਂ ਨਵੀਨ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਡਾ. ਸਾਵੰਤ ਨੇ ਕਿਹਾ ਕਿ “ਸਕਾਈ ਲੈਂਟਰਨ” ਪ੍ਰਤੀਯੋਗਿਤਾ ਦੇ ਲਈ ਐਂਟਰੀਆਂ ਇਫੀ ਪਰੇਡ ਦੇ ਮਾਰਗ ’ਤੇ ਪ੍ਰਦਰਸ਼ਿਤ ਕੀਤੀ ਜਾਵੇਗੀ ਅਤੇ ਪ੍ਰਤੀਯੋਗੀਆਂ ਨੂੰ ਨਕਦ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। 22 ਨਵੰਬਰ ਨੂੰ ਈਐੱਸਜੀ ਦਫ਼ਤਰ ਤੋਂ ਕਲਾ ਅਕਾਦਮੀ ਤੱਕ ਇਫੀ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ। 

ਮਹੋਤਸਵ ਦੌਰਾਨ 81 ਦੇਸ਼ਾਂ ਦੀਆਂ 180 ਅੰਤਰਰਾਸ਼ਟਰੀ ਫਿਲਮਾਂ ਦਿਖਾਈਆਂ ਜਾਣਗੀਆਂ। ਮਹਾਂਉਤਸਵ ਸਥਾਨ ਤੱਕ ਯਾਤਰਾ ਸੁਵਿਧਾ ਲਈ ਮੁਫ਼ਤ ਟ੍ਰਾਸਪੋਰਟ ਸਹੂਲਤ ਉਪਲਬੱਧ ਕਰਵਾਈ ਜਾਵੇਗੀ। ਮੁੱਖ ਮੰਤਰ ਨੇ ਦੱਸਿਆ ਕਿ ਗੋਆ ਦੀਆਂ ਫ਼ਿਲਮਾਂ ਤੇ ਇਕ ਵਿਸ਼ੇਸ਼ (ਖੰਡ) ਸੈਗਮੈਂਟ ਹੋਵੇਗਾ ਜਿਸ ਵਿੱਚ 14 ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਸਥਾਨਕ ਪ੍ਰਤਿਭਾ ਅਤੇ ਸੱਭਿਆਚਾਰ ਦਾ ਉਤਸਵ ਮਨਾਇਆ ਜਾਵੇਗਾ। 

 

ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਿਥੁਲ ਕੁਮਾਰ ਨੇ ਕਿਹਾ ਕਿ ਮਹੋਤਸਵ ਵਿੱਚ ਯੂਟਿਊਬ ਦੇ ਪ੍ਰਵਾਭਸ਼ਾਲੀ ਲੋਕਾਂ ਦਾ ਗੂਗਲ ਅਤੇ ਮਾਈ ਗੋਵ ਪਲੈਟਫਾਰਮ ਦੇ ਨਾਲ ਸਾਂਝੇਦਾਰੀ ਦੇ ਮਾਧਿਅਮ ਨਾਲ ਜੁੜਾਅ ਸੁਨਿਸ਼ਚਿਤ ਕੀਤਾ ਗਿਆ ਹੈ।

ਸ਼੍ਰੀ ਪ੍ਰਿਥੁਲ ਕੁਮਾਰ ਨੇ ਦੱਸਿਆ ਕਿ ਇਸ ਸਾਲ 6500 ਪ੍ਰਤੀਨਿਧੀਆਂ ਦਾ ਰਜਿਸਟ੍ਰੇਸ਼ਨ ਹੋਇਆ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਵਿੱਚ ਪ੍ਰਤੀਨਿਧੀਆਂ ਦੇ ਰਜਿਸਟ੍ਰੇਸ਼ਨ ਵਿੱਚ 25 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿ ਫਿਲਮ ਮਹੋਤਸਵ ਵਿੱਚ ਫਿਲਮ ਪ੍ਰੇਮੀਆਂ ਦੇ ਲਈ ਫਿਲਮਾਂ ਦੇਖਣਾ ਅਸਾਨ ਬਣਾਉਣ ਇਸ ਸਾਲ 6 ਹੋਰ ਸਕਰੀਨਸ ਅਤੇ 45 ਫੀਸਦੀ ਵੱਧ ਸਕਰੀਨਿੰਗ ਥਿਏਟਰ ਉਪਲਬਧ ਕਰਵਾਏ ਜਾਣਗੇ। 

ਸ਼੍ਰੀ ਪ੍ਰਿਥੁਲ ਕੁਮਾਰ ਨੇ ਇਹ ਵੀ ਕਿਹਾ ਕਿ ਪੱਤਰਕਾਰਾਂ ਨੂੰ ਫਿਲਮ ਉਦਯੋਗ ਦੇ ਸਾਰੇ ਪੱਖਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪੱਤਰਕਾਰਾਂ ਨੂੰ ਫਿਲਮ ਉਦਯੋਗ ਦੇ ਵਿਭਿੰਨ ਪਹਿਲੂਆਂ ਦੀ ਡੂੰਘੀ ਸਮਝ ਪ੍ਰਦਾਨ ਕਰਨ ਲਈ ਇੱਕ ਪ੍ਰੈੱਸ ਟੂਰ ਦਾ ਆਯੋਜਨ ਕੀਤਾ ਜਾਵੇਗਾ। ਨੌਜਵਾਨ ਫਿਲਮ ਨਿਰਮਾਤਾਵਾਂ ਤੇ ਕੇਂਦ੍ਰਿਤ ਇਫੀ 2024 ਵਿੱਚ ਇਸ ਸਾਲ ਸੀਐੱਮਓਟੀ ਸ਼੍ਰੇਣੀ ਵਿੱਚ ਰਿਕਾਰਡ 1032 ਐਂਟਰੀਆਂ ਪ੍ਰਾਪਤ ਹੋਈਆਂ ਹਨ। ਸ਼੍ਰੀ ਕੁਮਾਰ ਨੇ ਕਿਹਾ, ਪਿਛਲੇ ਸਾਲ ਇਸ ਸੈਕਸ਼ਨ ਵਿੱਚ 550 ਐਂਟਰੀਆਂ ਪ੍ਰਾਪਤ ਹੋਈਆਂ ਸਨ। 

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲ ਦੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੀ ਪ੍ਰਬੰਧ ਨਿਰਦੇਸ਼ਕ ਸ਼੍ਰੀਤੀ ਸਮਿਤਾ ਵਾਸਤ ਸ਼ਰਮਾ ਨੇ ਮੀਡੀਆ ਦੇ ਵਿੱਚ ਇਸ ਮਹਾਂਉਤਵਸ ਦੀ ਵੱਧਦੀ ਲੋਕਪ੍ਰਿਅਤਾ ਅਤੇ ਖੇਤਰੀ ਪ੍ਰਤੀਨਿਧਤੱਤਵ ਨੂੰ ਵਧਾਉਣ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ’ਤੇ ਚਾਣਨਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਮੀਡੀਆ ਕਰਮਚਾਰੀਆਂ ਤੋਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੀਡੀਆ ਤੋਂ ਕੁੱਲ 840 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚੋਂ 284 ਅਰਜ਼ੀਆਂ ਗੋਆ ਤੋਂ ਹਨ। ਦੇਸ਼ ਦੇ ਸਾਰੇ ਖੇਤਰਾਂ ਵਿੱਚ ਮਹੋਤਸਵ ਦੀ ਪਹੁੰਚ ਵਧਾਉਣ ਦੇ ਲਈ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਖੇਤਰੀ ਦਫ਼ਤਰ ਸਬੰਧਿਤ ਭਾਸ਼ਾਵਾਂ ਵਿੱਚ ਮੀਡੀਆ ਰੀਲੀਜ਼ (Media Releases) ਜਾਰੀ ਕਰਨਗੇ, ਜਿਸ ਵਿਚ ਕੋਕਾਨੀ ਭਾਸ਼ਾ (Konkani language) ਵਿੱਚ ਮੀਡੀਆ ਰੀਲੀਜ਼ ਵੀ ਸ਼ਾਮਲ ਹੋਣਗੇ। 

ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਦੁਆਰਾ ਪਾਵਰ ਪੁਆਇੰਟ ਪੇਸ਼ਕਾਰੀ ਨੂੰ ਦੇਖਣ ਦੇ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ

********

ਰਜਿਤ/ਸੁਪ੍ਰਿਆ/ਮਹੇਸ਼/ਦਰਸ਼ਨਾ। ਇਫੀ 55-21

iffi reel

(Release ID: 2075391) Visitor Counter : 39