ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪੂਰਬ ਨੂੰ ਭਾਰਤ ਦੀ ਮੁੱਖਧਾਰਾ ਦੇ ਵਿਕਾਸ ਦਾ ਜ਼ਰੂਰੀ ਹਿੱਸਾ ਬਣਾਇਆ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਨਮਸਾਈ ਦੀ ਤਰੱਕੀ ਦਾ ਜ਼ਿਕਰ ਕੀਤਾ, ਪ੍ਰਧਾਨ ਮੰਤਰੀ ਮੋਦੀ ਦੇ ਉੱਤਰ ਪੂਰਬ ਦੇ ਵਿਕਾਸ ਦੀ ਸ਼ਲਾਘਾ ਕੀਤੀ
ਨਮਸਾਈ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੀ ਸਫਲਤਾ ਦੀ ਕਹਾਣੀ, 97ਵੇਂ ਤੋਂ 12ਵੇਂ ਸਥਾਨ ‘ਤੇ ਪਹੁੰਚਿਆ
ਹੈਲਥਕੇਅਰ ਉਪਲਬਧੀ : ਸਾਰੇ ਹੈਲਥ ਸੈਂਟਰਾਂ ਦੀ 100% ਤਬਦੀਲੀ, ਮੈਟਰਨਲ ਕੇਅਰ ਵਿੱਚ ਵਾਧਾ
ਸਿੱਖਿਆ ਵਿੱਚ ਕ੍ਰਾਂਤੀਕਾਰੀ ਬਦਲਾਅ: ਨਮਸਾਈ ਦੇ ਸਕੂਲ ਵਿਸਤ੍ਰਿਤ ਇਨਫ੍ਰਾਸਟ੍ਰਕਚਰ ਅਤੇ ਸਾਖ਼ਰਤਾ ਦਾ ਮਾਰਗਦਰਸ਼ਨ ਕਰਦੇ ਹਨ
Posted On:
18 NOV 2024 4:20PM by PIB Chandigarh
ਨਮਸਾਈ ਜ਼ਿਲ੍ਹੇ ਦੇ ਦੌਰੇ ਦੇ ਦੂਸਰੇ ਦਿਨ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਦੇ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਵਿਭਾਗਾਂ ਵਿੱਚ ਆਪਸੀ ਸਹਿਯੋਗ, ਕਨਵਰਜੈਂਸ ਅਤੇ ਮੁਕਾਬਲੇ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਪਰਿਵਰਤਨਸ਼ੀਲ ਪ੍ਰਭਾਵ ਦਾ ਜ਼ਿਕਰ ਕੀਤਾ ਅਤੇ ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਉੱਤਰ-ਪੂਰਬ ਨੂੰ ਭਾਰਤ ਦੀ ਮੁੱਖ ਧਾਰਾ ਵਿਕਾਸ ਕਹਾਣੀ ਦਾ ਇੱਕ ਜ਼ਰੂਰੀ ਹਿੱਸਾ ਬਣਾਇਆ ਹੈ।
ਮੰਤਰੀ ਨੇ ਨੋਟ ਕੀਤਾ ਕਿ 2014 ਤੋਂ ਪਹਿਲਾਂ, ਇਹ ਖੇਤਰ ਅਕਸਰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖਰਾ ਮਹਿਸੂਸ ਕਰਦਾ ਸੀ। ਅੱਜ, ਇਹ ਭਾਰਤ ਦੇ ਸੱਭਿਆਚਾਰਕ ਅਤੇ ਵਿਕਾਸ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਖੜ੍ਹਾ ਹੈ। ਟੂਰਿਜ਼ਮ ਅਤੇ ਐਵੀਏਸ਼ਨ ਇੰਡਸਟਰੀ ਵਿੱਚ ਉੱਤਰ-ਪੂਰਬ ਦੇ ਨੌਜਵਾਨਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਜਿਹੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਅਪਣੇਪਣ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਵਧਾਉਣ ਲਈ ਕੀਤੀਆਂ ਗਈਆਂ ਤਰੱਕੀਆਂ 'ਤੇ ਜ਼ੋਰ ਦਿੱਤਾ।
ਨਮਸਾਈ ਵਿੱਚ ਚੰਗੇ ਅਭਿਆਸਾਂ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਚਾਈਲਡਹੁੱਡ ਐਜੂਕੇਸ਼ਨ ਅਤੇ ਸਿਹਤ ਸੁਧਾਰ ਕਰਨ ਲਈ ਸਕੂਲਾਂ ਨਾਲ ਆਂਗਨਵਾੜੀ ਕੇਂਦਰਾਂ ਨੂੰ ਜੋੜਨ ਅਤੇ ਨਵਜੰਮੇ ਬੱਚਿਆਂ ਲਈ ਇਨੋਵੇਟਿਵ "ਪਹਿਲੀ ਸਵਾਰੀ" ਐਂਬੂਲੈਂਸ ਸੇਵਾ ਸਰਵਿਸ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ, ਅਜਿਹੇ ਵਿਚਾਰ, ਹੋਰ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਅਪਣਾਏ ਜਾਣੇ ਚਾਹੀਦੇ ਹਨ।
ਡਾ: ਜਿਤੇਂਦਰ ਸਿੰਘ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਨਮਸਾਈ ਜ਼ਿਲ੍ਹਾ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਦੇ ਤਹਿਤ ਤਰੱਕੀ ਦਾ ਪ੍ਰਤੀਕ ਬਣ ਕੇ ਉਭਰਿਆ ਹੈ, ਜਿਸ ਨੇ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਸਮੇਤ ਵੱਖ-ਵੱਖ ਖੇਤਰਾਂ ਵਿੱਚ ਜ਼ਿਕਰਯੋਗ ਸੁਧਾਰ ਦਿਖਾਇਆ ਹੈ। ਜ਼ਿਲ੍ਹੇ ਦਾ ਸਮੁੱਚਾ ਸਕੋਰ ਅਪ੍ਰੈਲ 2018 ਵਿੱਚ 35.8 ਤੋਂ ਵਧ ਕੇ ਮਾਰਚ 2024 ਵਿੱਚ 54.0 ਹੋ ਗਿਆ ਹੈ, ਜੋ ਕਿ 37.64% ਦੇ ਸੁਧਾਰ ਨੂੰ ਦਰਸਾਉਂਦਾ ਹੈ। ਇਸ ਉੱਚ ਪਰਿਵਰਤਨ ਨੇ 112 ਜ਼ਿਲ੍ਹਿਆਂ ਵਿੱਚੋਂ ਨਮਸਈ ਨੂੰ 97ਵੇਂ ਸਥਾਨ ਤੋਂ ਉਠਾ ਕੇ 12ਵੇਂ ਸਥਾਨ 'ਤੇ ਪਹੁੰਚਾਇਆ ਹੈ, ਇਸ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲਸ- ਐਮਪਾਵਰਡ ਐਕਸ਼ਨ ਗਰੁੱਪ (SDG-EAP) ਦੇ ਤਹਿਤ ਸ਼ਲਾਘਾ ਅਤੇ ਮਹੱਤਵਪੂਰਨ ਇਨਾਮ ਮਿਲੇ ਹਨ।
ਨਮਸਾਈ ਵਿੱਚ ਹੈਲਥ ਸੈਕਟਰ ਵਿੱਚ ਵੀ ਕਾਫੀ ਤਬਦੀਲੀਆਂ ਆਈਆਂ ਹਨ। ਜ਼ਿਲ੍ਹੇ ਨੂੰ ਸਬ-ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (PHCs) ਨੂੰ ਹੈਲਥ ਐਂਡ ਵੈੱਲਨੈਂਸ ਸੈਂਟਰ (HWCs) ਵਿੱਚ 100% ਤਬਦੀਲ ਕਰਨ ਵਿੱਚ ਸਫ਼ਲਤਾ ਮਿਲੀ। ਇਸ ਤੋਂ ਇਲਾਵਾ, 75% ਪੀਐੱਚਸੀ ਹੁਣ ਭਾਰਤੀ ਜਨਤਕ ਸਿਹਤ ਮਿਆਰਾਂ (ਆਈਪੀਐੱਚਸੀ) ਦੀ ਪਾਲਣਾ ਕਰਦੀਆਂ ਹਨ, ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ 70% ਮਾਹਿਰ ਸੇਵਾਵਾਂ ਉਪਲਬਧ ਹਨ। ਹਾਲਾਂਕਿ, ਚੁਣੌਤੀਆਂ ਬਾਕੀ ਹਨ, ਜਿਵੇਂ ਕਿ ਜਨਰਲ ਡਿਊਟੀ ਮੈਡੀਕਲ ਅਫਸਰਾਂ (ਜੀਡੀਐੱਮਓਜ਼) ਅਤੇ ਨਰਸਾਂ ਦੀ ਭਾਰੀ ਕਮੀ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਰੇਡੀਓਲੋਜਿਸਟਾਂ ਦੀ ਅਣਹੋਂਦ ਜਿਹੀਆਂ ਚੁਣੌਤੀਆਂ ਬਣੀਆਂ ਹੋਈਆਂ ਹਨ।
ਮਾਤ੍ਰ ਅਤੇ ਬਾਲ ਸਿਹਤ ਸੂਚਕਾਂ ਵਿੱਚ ਵੀ ਮਹੱਤਵਪੂਰਨ ਤਰੱਕੀ ਹੋਈ ਹੈ। ਚਾਰ ਜਾਂ ਇਸ ਤੋਂ ਵੱਧ ਜਣੇਪੇ ਤੋਂ ਪਹਿਲਾਂ ਦੇਖਭਾਲ ਦੇ ਚੈੱਕ-ਅਪ ਕਰਵਾਉਣ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਪ੍ਰਤੀਸ਼ਤਤਾ ਅਪ੍ਰੈਲ 2018 ਵਿੱਚ 35.46% ਤੋਂ ਵਧ ਕੇ ਮਾਰਚ 2024 ਵਿੱਚ 81.3% ਹੋ ਗਈ ਹੈ, ਅਤੇ ਸਿਹਤ ਕੇਂਦਰਾਂ ਵਿੱਚ ਸੰਸਥਾਗਤ ਜਣੇਪੇ 46.7% ਤੋਂ ਵਧ ਕੇ 117% ਹੋ ਗਏ ਹਨ। ਜ਼ਿਲ੍ਹੇ ਵਿੱਚ 9-11 ਮਹੀਨਿਆਂ ਦੀ ਉਮਰ ਦੇ ਬੱਚਿਆਂ ਲਈ 119% ਟੀਕਾਕਰਣ ਦਰ ਰਹੀ ਹੈ।
ਨਮਸਾਈ ਦੇ ਸਿੱਖਿਆ ਖੇਤਰ ਨੇ ਸਾਖਰਤਾ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਕਾਫੀ ਤਰੱਕੀ ਕੀਤੀ ਹੈ। ਜ਼ਿਲ੍ਹਾ, ਜਿਸ ਦੀ 76% ਆਬਾਦੀ ਖੇਤੀਬਾੜੀ 'ਤੇ ਨਿਰਭਰ ਹੋਣ ਦੇ ਨਾਲ ਮੁੱਖ ਤੌਰ 'ਤੇ ਗ੍ਰਾਮੀਣ ਆਬਾਦੀ ਹੈ, ਨੇ ਸਰਕਾਰੀ ਸਕੂਲਾਂ ਨੂੰ ਵਧਾਉਣ 'ਤੇ ਧਿਆਨ ਦਿੱਤਾ ਹੈ, ਜਿੱਥੇ 67% ਵਿਦਿਆਰਥੀ ਆਬਾਦੀ ਨੂੰ ਸਿੱਖਿਆ ਮਿਲਦੀ ਹੈ। ਸਾਖਰਤਾ ਦਰ ਵਿੱਚ ਸੁਧਾਰ ਹੋਇਆ ਹੈ, ਪਰ ਇਹ ਅਜੇ ਵੀ ਰਾਜ ਅਤੇ ਰਾਸ਼ਟਰੀ ਔਸਤ ਤੋਂ ਪਿੱਛੇ ਹੈ।
ਮੁੱਖ ਪਹਿਲਕਦਮੀਆਂ ਵਿੱਚ 27 ਪੁਰਾਣੀਆਂ ਸਕੂਲਾਂ ਦੀਆਂ ਇਮਾਰਤਾਂ ਦਾ ਨਵੀਨੀਕਰਣ, ਵਾਧੂ ਕਲਾਸਰੂਮਾਂ ਦੀ ਉਸਾਰੀ ਅਤੇ ਪੰਜ ਸਰਕਾਰੀ ਹਾਇਰ ਸੈਕੰਡਰੀ ਸਕੂਲਾਂ ਵਿੱਚ ਕੰਪਿਊਟਰ ਲੈਬਸ ਦੀ ਵਿਵਸਥਾ ਸ਼ਾਮਲ ਹੈ। ਜ਼ਿਲ੍ਹੇ ਨੇ ਬੁਨਿਆਦੀ ਸੁਵਿਧਾਵਾਂ ’ਤੇ ਕਾਫੀ ਧਿਆਨ ਦਿੱਤਾ ਗਿਆ ਹੈ, 81% ਸਕੂਲਾਂ ਵਿੱਚ ਸ਼ੌਚਾਲਯ (ਪਖਾਨੇ) ਅਤੇ 98% ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਸੁਵਿਧਾ ਨੂੰ ਯਕੀਨੀ ਬਣਾਇਆ ਗਿਆ ਹੈ। ਹਾਜ਼ਰੀ ਵਧਾਉਣ ਅਤੇ ਗੈਰਹਾਜ਼ਰੀ ਨੂੰ ਘਟਾਉਣ ਲਈ ਇਨੋਵੇਟਿਵ ਈ-ਫੈਂਸਿੰਗ ਸੌਫਟਵੇਅਰ ਲਾਗੂ ਕੀਤਾ ਗਿਆ ਹੈ।
ਜ਼ਿਲ੍ਹੇ ਦਾ ਵਿਕਾਸ ਵੱਖ-ਵੱਖ ਹਿਤਧਾਰਕਾਂ ਦੇ ਸਹਿਯੋਗ ਦਾ ਨਤੀਜਾ ਹੈ। ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲਕਦਮੀਆਂ ਦੇ ਤਹਿਤ ਇੱਕ ਲੈਬ ਦੀ ਇਮਾਰਤ ਅਤੇ ਇੱਕ ਓਪੀਡੀ ਇਮਾਰਤ ਦਾ ਨਿਰਮਾਣ, ਮਾਡਲ ਆਂਗਨਵਾੜੀ ਕੇਂਦਰਾਂ ਦੀ ਸਥਾਪਨਾ, ਅਤੇ ਜ਼ਿਲ੍ਹਾ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀਜ਼) ਲਈ ਆਧੁਨਿਕ ਡਾਇਗਨੌਸਟਿਕ ਉਪਕਰਣਾਂ ਦੀ ਵਿਵਸਥਾ ਸ਼ਾਮਲ ਹੈ। "ਪਹਿਲੀ ਸਵਾਰੀ" ਪਹਿਲਕਦਮੀ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਵਿੱਤਪੋਸ਼ਿਤ ਕੀਤੀ ਗਈ, ਪਹਿਲ ਸੰਸਥਾਗਤ ਜਣੇਪੇ ਲਈ ਮੁਫ਼ਤ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਦੀ ਹੈ, ਜਿਸ ਨਾਲ ਮਾਵਾਂ ਦੀ ਸਿਹਤ ਵਿੱਚ ਹੋਰ ਸੁਧਾਰ ਹੋਇਆ ਹੈ।
ਖੇਤੀਬਾੜੀ ਅਤੇ ਬੁਨਿਆਦੀ ਢਾਂਚਾ: ਚੁਣੌਤੀਆਂ ਨੂੰ ਸੰਬੋਧਨ ਕਰਨਾ ਅਤੇ ਸੰਭਾਵਨਾਵਾਂ ਦਾ ਲਾਭ ਚੁੱਕਣਾ
ਨਮਸਾਈ ਲਈ ਖੇਤੀਬਾੜੀ ਇੱਕ ਨਾਜ਼ੁਕ ਖੇਤਰ ਬਣਿਆ ਹੋਇਆ ਹੈ, ਜਿਸ ਦੀ 74% ਆਬਾਦੀ ਖੇਤੀ ਵਿੱਚ ਲੱਗੀ ਹੋਈ ਹੈ। ਜ਼ਿਲ੍ਹੇ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਨਾਕਾਫ਼ੀ ਸਿੰਚਾਈ ਸਹੂਲਤਾਂ, ਵਿਚੋਲਿਆਂ ਦੁਆਰਾ ਸ਼ੋਸ਼ਣ, ਅਤੇ ਸਥਾਨਕ ਪਸ਼ੂਆਂ ਦੀ ਘੱਟ ਉਤਪਾਦਕਤਾ। ਹਾਲਾਂਕਿ, ਉਪਜਾਊ ਜ਼ਮੀਨ ਅਤੇ ਸ਼ਾਨਦਾਰ ਸੜਕੀ ਸੰਪਰਕ ਖੇਤੀਬਾੜੀ ਵਿਭਿੰਨਤਾ ਅਤੇ ਖੇਤੀ-ਅਧਾਰਿਤ ਉਦਯੋਗਾਂ ਲਈ ਮਹੱਤਵਪੂਰਨ ਸੰਭਾਵਨਾਵਾਂ ਦੀ ਪੇਸ਼ਕਸ਼ ਕਰਦਾ ਹੈ।100% ਘਰੇਲੂ ਇਲੈਕਟ੍ਰੀਫਿਕੇਸ਼ਨ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ ਸੜਕ ਸੰਪਰਕ ਵਿੱਚ ਸੁਧਾਰ, ਅਤੇ ਪੀਣ ਯੋਗ ਪਾਣੀ ਅਤੇ ਸੈਨੀਟੇਸ਼ਨ ਸੁਵਿਧਾਵਾਂ ਤੱਕ ਵਧੀ ਹੋਈ ਪਹੁੰਚ ਦੇ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਗਈ ਹੈ।
ਏਡੀਪੀ ਦੇ ਤਹਿਤ ਨਮਸਾਈ ਦੀ ਯਾਤਰਾ ਹੋਰਨਾਂ ਖਾਹਿਸ਼ੀ ਜ਼ਿਲ੍ਹਿਆਂ ਲਈ ਇੱਕ ਮਾਡਲ ਵਜੋਂ ਕੰਮ ਕਰਦਾ ਹੈ। ਜ਼ਿਲੇ ਦੀ ਵਿਆਪਕ ਪਹੁੰਚ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ 'ਤੇ ਕੇਂਦ੍ਰਿਤ, ਸਹਿਯੋਗੀ ਯਤਨਾਂ ਦੇ ਨਾਲ, ਮਹੱਤਵਪੂਰਨ ਸੁਧਾਰ ਆਏ ਹਨ। ਜਿਵੇਂ ਕਿ ਨਮਸਾਈ ਅਪਣੀਆਂ ਚੁਣੌਤੀਆਂ ਨੂੰ ਹੱਲ ਕਰਨਾ ਜਾਰੀ ਰੱਖਦਾ ਹੈ ਅਤੇ ਆਪਣੀ ਸਮਰੱਥਾ ਦਾ ਲਾਭ ਉਠਾਉਣਾ ਜਾਰੀ ਰੱਖਦੇ ਹੋਏ ਨਿਸ਼ਾਨਾ ਵਿਕਾਸ ਪ੍ਰੋਗਰਾਮਾਂ ਦੀ ਪਰਿਵਰਤਨਸ਼ੀਲ ਸ਼ਕਤੀ ਦੇ ਪ੍ਰਮਾਣ ਵਜੋਂ ਖੜ੍ਹਾ ਹੈ।
ਡਾ: ਜਿਤੇਂਦਰ ਸਿੰਘ ਦੇ ਦੌਰੇ ਨੇ ਨਾ ਸਿਰਫ਼ ਨਮਸਾਈ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਸਗੋਂ ਨਾਲ ਹੀ ਹੋਰ ਜ਼ਿਲ੍ਹਿਆਂ ਲਈ ਇਸ ਦੀ ਸਮਰੱਥਾ ਨੂੰ ਇੱਕ ਮਾਡਲ ਵਜੋਂ ਵੀ ਸਥਾਪਿਤ ਕੀਤਾ। ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਲਕਸ਼ਿਤ ਵਿਕਾਸ ਦੇ ਪ੍ਰਯਾਸ ਇਹ ਦਰਸਾਉਂਦੇ ਹਨ ਕਿ ਕਿਵੇਂ ਸਹਿਯੋਗ ਅਤੇ ਨਵੀਨਤਾਕਾਰੀ ਅਭਿਆਸ ਚੁਣੌਤੀਆਂ 'ਤੇ ਕਾਬੂ ਪਾ ਸਕਦੇ ਹਨ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾ ਸਕਦੇ ਹਨ।
ਨਮਸਾਈ ਦੀ ਵਿਕਾਸ ਯਾਤਰਾ ਦੇ ਨਾਲ ਹੀ ਇਹ ਦੇਸ਼ ਭਰ ਦੇ ਖਾਹਿਸ਼ੀ ਜ਼ਿਲ੍ਹਿਆਂ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ। ਮੰਤਰੀ ਦੇ ਦੌਰੇ ਨੇ ਸਵੈ-ਨਿਰਭਰ ਅਤੇ ਸਮਾਵੇਸ਼ੀ ਭਾਰਤ ਦੀ ਸਰਕਾਰ ਦੇ ਵਿਜ਼ਨ ਅਨੁਸਾਰ, ਸਥਾਨਕ ਸੰਭਾਵਨਾਵਾਂ ਦਾ ਲਾਭ ਉਠਾਉਣ ਅਤੇ ਬਰਾਬਰੀ ਵਾਲੇ ਵਿਕਾਸ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ।
***
ਐੱਨਕੇਆਰ/ਏਜੀ/ਕੇਐੱਸ
(Release ID: 2075331)
Visitor Counter : 15