ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 4

“ਫਿਲਮਾਂ ਦੀ ਸਮੀਖਿਆ : ਕ੍ਰਿਟੀਕੁਇੰਗ ਟੂ ਰੀਡਿੰਗ ਸਿਨੇਮਾ ਤੱਕ - ਮੀਡੀਆ ਡੈਲੀਗੇਟਸ ਨੂੰ ਇਫੀ 2024 ਵਿਖੇ ਫਿਲਮ ਪ੍ਰਸ਼ੰਸਾ ਬਾਰੇ ਟ੍ਰੇਂਡ ਕੀਤਾ ਜਾਂਦਾ ਹੈ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ), ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ (ਐੱਫਟੀਆਈਆਈ), ਪੁਣੇ ਦੇ ਸਹਿਯੋਗ ਨਾਲ ਗੋਆ ਵਿੱਚ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫੀ) ਦੇ ਮੌਕੇ ’ਤੇ ਮੀਡੀਆ ਡੈਲੀਗੇਟਸ ਲਈ 'ਰਿਵਿਊਇੰਗ ਫਿਲਮਜ਼: ਕ੍ਰਿਟੀਕੁਇੰਗ ਟੂ ਰੀਡਿੰਗ ਸਿਨੇਮਾ' ਵਿਸ਼ੇ 'ਤੇ ਇੱਕ ਦਿਲਚਸਪ ਫਿਲਮ ਪ੍ਰਸ਼ੰਸਾ ਕੋਰਸ ਦਾ ਆਯੋਜਨ ਕੀਤਾ। ਇਸ ਕੋਰਸ ਦਾ ਆਯੋਜਨ ਵਿਸ਼ੇਸ਼ ਤੌਰ 'ਤੇ ਇਫੀ ਮੀਡੀਆ ਡੈਲੀਗੇਟਸ ਲਈ ਕੀਤਾ ਗਿਆ ਸੀ ਜੋ ਫਿਲਮਾਂ ਦੀ ਕਲਾ ਅਤੇ ਸ਼ਿਲਪਕਾਰੀ ਦੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਨ ਅਤੇ ਸਹੀ ਢੰਗ ਨਾਲ ਫਿਲਮਾਂ ਨੂੰ ਪੜ੍ਹਨਾ ਸਿੱਖਣ ਦੇ ਮਹੱਤਵ 'ਤੇ ਕੇਂਦ੍ਰਿਤ ਸੀ। ਇਸ ਕੋਰਸ ਦੀ ਅਗਵਾਈ ਉਦਯੋਗ ਮਾਹਿਰਾਂ ਜਿਵੇਂ ਕਿ ਡਾ. ਇੰਦਰਨੀਲ ਭੱਟਾਚਾਰੀਆ, ਪ੍ਰੋ. ਅਮਲਾਨ ਚਕਰਵ੍ਰਤੀ, ਅਤੇ ਐੱਫਟੀਆਈਆਈ, ਪੁਣੇ ਤੋਂ ਸ਼੍ਰੀਮਤੀ ਮਾਲਿਨੀ ਦੇਸਾਈ ਨੇ ਕੀਤੀ।

   

ਪ੍ਰੋ: ਡਾ: ਇੰਦਰਨੀਲ ਭੱਟਾਚਾਰੀਆ ਦੁਆਰਾ ਭਾਗੀਦਾਰਾਂ ਨੂੰ 'ਫਿਲਮ ਵਿਸ਼ਲੇਸ਼ਣ ਦੇ ਸਿਧਾਂਤਾਂ' ਬਾਰੇ ਜਾਣੂ ਕਰਵਾਇਆ ਗਿਆ । ਇਸ ਤੋਂ ਬਾਅਦ ਪ੍ਰੋ. ਅਮਲਾਨ ਚਕਰਵ੍ਰਤੀ ਦੀ ਅਗਵਾਈ ਵਿੱਚ 'ਐਡੀਟਿੰਗ ਐਜ਼ ਐਨ ਆਰਟਿਸਟਿਕ ਟੂਲ' ਵਿਸ਼ੇ 'ਤੇ ਇੱਕ ਸੈਸ਼ਨ ਹੋਇਆ। ਇੱਕ ਹੋਰ ਆਕਰਸ਼ਕ ਸੈਸ਼ਨ ਵਿੱਚ, ਪ੍ਰੋ. ਮਾਲਿਨੀ ਦੇਸਾਈ ਨੇ 'ਲਾਈਟਿੰਗ ਐਜ਼ ਏ ਡਰਾਮਾਟਿਕ ਟੂਲ' ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

ਪ੍ਰੋ. ਅਮਲਾਨ ਚਕਰਵ੍ਰਤੀ ਨੇ ਵੀ ਫਿਲਮ ਦੀ ਪ੍ਰਸ਼ੰਸਾ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ “ਫਿਲਮ ਦੀ ਪ੍ਰਸ਼ੰਸਾ ਕੇਵਲ ਉਸਦੀ ਪ੍ਰਸ਼ੰਸਾ ਬਾਰੇ ਨਹੀਂ, ਸਗੋਂ ਫਿਲਮ ਦੀ ਸਮਝ ਬਾਰੇ ਵੀ ਹੈ। ਹਰ ਫਿਲਮ ਆਪਣੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਤਿਆਰ ਕੀਤੀ ਗਈ ਹੈ। ਕੁਝ ਫਿਲਮਾਂ ਤੁਹਾਡੇ ਨਾਲ ਰਹਿ ਜਾਂਦੀਆਂ ਹਨ, ਅਤੇ ਤੁਹਾਨੂੰ ਇਹ ਪੁੱਛਣ ਦੀ ਜ਼ਰੂਰਤ ਹੁੰਦੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ।" ਉਨ੍ਹਾਂ ਨੇ ਔਸਕਰ 2025 ਲਈ ਭਾਰਤ ਦੀ ਔਫੀਸ਼ੀਅਲ ਐਂਟਰੀ ਦੀ ਉਦਾਹਰਣ ‘ਲਾਪਤਾ ਲੇਡੀਜ਼’ ਰਾਹੀਂ ਫਿਲਮਾਂ ਵਿੱਚ ਸ਼ਾਮਲ ਡੂੰਘੇ ਸਮਾਜਿਕ ਅਰਥਾਂ ਨੂੰ ਦਰਸਾਇਆ।

ਬਾਅਦ ਵਿੱਚ, ਪ੍ਰੋ. ਭੱਟਾਚਾਰੀਆ ਨੇ ਲਘੂ ਫਿਲਮਾਂ ਦੇ ਵਿਸ਼ਲੇਸ਼ਣ 'ਤੇ ਕੇਂਦ੍ਰਿਤ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ, ਜਿਸ ਵਿੱਚ ਭਾਗੀਦਾਰਾਂ ਨੂੰ ਸ਼ੌਰਟ-ਫਾਰਮ ਸਿਨੇਮਾ ਦੀ ਬਣਤਰ ਅਤੇ ਕਹਾਣੀ ਸੁਣਾਉਣ ਦੀਆਂ ਟੈਕਨੋਲੋਜੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।

ਮੈਨੇਜਿੰਗ ਡਾਇਰੈਕਟਰ, ਐੱਨਐੱਫਡੀਸੀ ਸ਼੍ਰੀ ਪ੍ਰਿਥੁਲ ਕੁਮਾਰ ਨੇ ਮੀਡੀਆ ਨੂੰ ਉਨ੍ਹਾਂ  ਦੀ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ ਅਤੇ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਮੀਡੀਆ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਫਿਲਮਾਂ ਨੂੰ ਸਮਝਣ ਦੀ ਮਹੱਤਤਾ ਬਾਰੇ ਬੋਲਦਿਆਂ, ਉਨ੍ਹਾਂ ਨੇ ਕਿਹਾ, "ਫਿਲਮ ਪ੍ਰਸ਼ੰਸਾ ਕੋਰਸ ਫਿਲਮਾਂ, ਫਿਲਮੀ ਦੁਨੀਆ ਵਿੱਚ ਗਹਿਰਾਈ ਤੱਕ ਜਾਣ ਲਈ ਅਸਲ ਵਿੱਚ ਮਦਦਗਾਰ ਹੋਵੇਗਾ, ਜਿਸ ਨਾਲ ਮੀਡੀਆ ਨੂੰ ਉਨ੍ਹਾਂ ਬਾਰੇ ਸਮਝਣ ਅਤੇ ਲਿਖਣ ਵਿੱਚ ਮਦਦ ਮਿਲੇਗੀ।"

ਡਾਇਰੈਕਟਰ ਜਨਰਲ ਵੈਸਟ ਜ਼ੋਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਨੇ ਭਾਗੀਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ “ਇਹ ਕੋਰਸ ਭਾਰਤ ਭਰ ਦੇ ਮੀਡੀਆ ਲਈ ਖੁੱਲ੍ਹਾ ਸੀ, ਜਿਸ ਵਿੱਚ ਗੋਆ ਅਤੇ ਆਲ-ਇੰਡੀਆ ਦੇ ਪ੍ਰਤੀਨਿਧੀ ਸ਼ਾਮਲ ਸਨ, ਕਿਉਂਕਿ ਮੀਡੀਆ ਸਿਨੇਮਾ ਦੇ ਉਤਸਵ ਅਤੇ ਫਿਲਮਾਂ ਨੂੰ ਦੇਸ਼ ਅਤੇ ਦੁਨੀਆ ਭਰ ਵਿੱਚ ਲਿਜਾਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਲਈ ਸਾਡੇ ਮੀਡੀਆ ਪੇਸ਼ੇਵਰਾਂ ਦੀ ਸਹੂਲਤ ਲਈ ਇਫੀ ਦੌਰਾਨ ਇਹ ਕੋਰਸ ਸਮਾਂਬੱਧ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਕੋਰਸ ਨੂੰ ਸੰਭਵ ਬਣਾਉਣ ਵਿੱਚ ਐੱਫਟੀਆਈਆਈ ਦੇ ਕੀਮਤੀ ਸਮਰਥਨ ਲਈ ਧੰਨਵਾਦ ਵੀ ਕੀਤਾ।

ਪੀਆਈਬੀ ਮੁੰਬਈ ਦੇ ਜੁਆਇੰਟ ਡਾਇਰੈਕਟਰ, ਸੱਯਦ ਰਬੀ ਹਾਸ਼ਮੀ ਨੇ ਨਾ ਸਿਰਫ ਫਿਲਮਾਂ ਦਾ ਜਸ਼ਨ ਮਨਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਬਲਕਿ ਉਨ੍ਹਾਂ ਦੇ ਗੁੰਝਲਦਾਰ ਵੇਰਵਿਆਂ ‘ਤੇ ਜਾਣਕਾਰੀ ਜੁਟਾਉਣ ‘ਤੇ ਵੀ ਜ਼ੋਰ ਦਿੱਤਾ।

ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ ਬਾਰੇ ਬੋਲਦੇ ਹੋਏ, ਪ੍ਰੋ. ਮਾਲਿਨੀ ਦੇਸਾਈ ਨੇ ਜ਼ੋਰ ਦੇ ਕੇ ਕਿਹਾ, “ਮੀਡੀਆ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਦੁਨੀਆ ਨੂੰ ਸਿਨੇਮਾ ਦੀ ਕਲਾ ਸਮਝਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਫਿਲਮ ਨਿਰਮਾਤਾ ਹੋਣ ਦੇ ਨਾਤੇ ਅਸੀਂ ਦਰਸ਼ਕਾਂ ਤੱਕ ਆਪਣੇ ਵਿਜ਼ਨ ਵੀ ਪਹੁੰਚਾ ਰਹੇ ਹਾਂ। ਮੀਡੀਆ ਅਤੇ ਫਿਲਮ ਨਿਰਮਾਤਾਵਾਂ ਦਰਮਿਆਨ ਇਸ ਆਪਸੀ ਤਾਲਮੇਲ ਨੇ –ਇੱਕ-ਦੂਸਰੇ ਦੇ ਦ੍ਰਿਸ਼ਟੀਕੋਣ ਬਾਰੇ ਸਾਡੀ ਸਮਝ ਨੂੰ ਕਾਫੀ ਵਧਾਇਆ ਹੈ।

ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ, ਸਕ੍ਰੀਨ ਗਰਾਫੀਆ ਦੀ ਪੱਤਰਕਾਰ ਅਤੇ ਭਾਗੀਦਾਰ, ਸ਼੍ਰੀਮਤੀ ਹਰਸ਼ਿਤਾ, ਜੋ ਕਿ 1999 ਤੋਂ ਇਫੀ ਨੂੰ ਕਵਰ ਕਰ ਰਹੀ ਹੈ, ਨੇ ਕਿਹਾ ਕਿ "ਫਿਲਮ ਪੱਤਰਕਾਰਾਂ ਨੂੰ ਸਿੱਖਿਅਤ ਕਰਨ ਲਈ ਮੰਤਰਾਲੇ ਦੁਆਰਾ ਇਹ ਇੱਕ ਸ਼ਲਾਘਾਯੋਗ ਪਹਿਲ ਹੈ। ਇਹ ਫਿਲਮਾਂ ਬਾਰੇ ਉਨ੍ਹਾਂ ਦੇ ਗਿਆਨ ਨੂੰ ਹੋਰ ਵਧਾਏਗੀ। ਮੈਨੂੰ ਉਮੀਦ ਹੈ ਕਿ ਇਹ ਕੋਰਸ ਭਵਿੱਖ ਦੇ ਸੰਸਕਰਣਾਂ ਵਿੱਚ ਵੀ ਦੁਹਰਾਇਆ ਜਾਵੇਗਾ।

ਸ਼੍ਰੀ ਸਤੇਂਦਰ ਮੋਹਨ, ਇੱਕ ਵੈਟਰਨ ਜਰਨਲਿਸਟ ਜੋ ਚਾਰ ਦਹਾਕਿਆਂ ਤੋਂ ਇਫੀ ਵਿੱਚ ਸ਼ਾਮਲ ਹੋ ਰਹੇ ਹਨ, ਨੇ ਕਿਹਾ ਕਿ “ਮੈਂ 1983 ਤੋਂ ਇਫੀ ਵਿੱਚ ਹਿੱਸਾ ਲੈ ਰਿਹਾ ਹਾਂ। ਇਹ ਸੈਸ਼ਨ ਬਹੁਤ ਜਾਣਕਾਰੀ ਭਰਪੂਰ ਅਤੇ ਵਿਦਿਅਕ ਸੀ। ਇਹ ਪੱਤਰਕਾਰਾਂ ਨੂੰ ਫਿਲਮਾਂ ਦੀ ਗਹਿਰਾਈ ਨਾਲ ਸ਼ਲਾਘਾ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ 55ਵੇਂ ਇਫੀ ਦੀ ਅਹਿਮੀਅਤ ਹੋਰ ਵਧੇਗੀ।”

   

 

ਈਵੈਂਟ ਦੇ ਸਮਾਪਤੀ ਵਿਦਾਈ ਸੈਸ਼ਨ ਨਾਲ ਹੋਈ। ਸੈਸ਼ਨ ਵਿੱਚ ਹਾਜ਼ਰ ਹੋਏ 30 ਤੋਂ ਵੱਧ ਮੀਡੀਆ ਡੈਲੀਗੇਟਸ ਨੂੰ ਸਰਟੀਫਿਕੇਟ ਵੰਡੇ ਗਏ, ਜਿਨ੍ਹਾਂ ਨੇ ਫਿਲਮ ਦੀ ਪ੍ਰਸ਼ੰਸਾ ਕੀਤਾ ਉਨ੍ਹਾਂ ਦੀ ਸਮਝ ਨੂੰ ਅੱਗੇ ਵਧਾਉਣ ਵਿੱਚ  ਉਨ੍ਹਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।

 

* * * * * * * * *

ਪੀਆਈਬੀ ਇਫੀ ਕਾਸਟ ਐਂਡ ਕਰਿਊ|ਰਜਿਥ/ਸੁਪ੍ਰਿਯਾ/ਧਨਲਕਸ਼ਮੀ/ਦਰਸ਼ਨਾ| ਇਫੀ 55-23

iffi reel

(Release ID: 2075018) Visitor Counter : 6