ਪ੍ਰਧਾਨ ਮੰਤਰੀ ਦਫਤਰ
azadi ka amrit mahotsav

“ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ” ਵਿਸ਼ੇ ‘ਤੇ ਜੀ20 ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 18 NOV 2024 8:48PM by PIB Chandigarh

ਮਹਾਮਹਿਮ,

ਉਪਸਥਿਤ ਮਹਾਨੁਭਾਵ,

ਨਮਸਕਾਰ !

ਸਭ ਤੋਂ ਪਹਿਲੇ, ਮੈਂ ਜੀ20 ਸਮਿਟ (G20 summit) ਦੇ ਸ਼ਾਨਦਾਰ ਆਯੋਜਨ ਅਤੇ ਜੀ20 ਦੀ ਸਫ਼ਲ ਪ੍ਰਧਾਨਗੀ (successful G20 Presidency) ਦੇ ਲਈ ਰਾਸ਼ਟਰਪਤੀ ਲੂਲਾ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ।

ਨਵੀਂ ਦਿੱਲੀ ਵਿੱਚ ਜੀ20 ਸਮਿਟ (G20 summit) ਦੇ ਦੌਰਾਨ ਲਏ ਗਏ ਜਨ-ਕੇਂਦ੍ਰਿਤ ਨਿਰਣਿਆਂ(people centric decisions) ਨੂੰ ਬ੍ਰਾਜ਼ੀਲ ਦੀ ਪ੍ਰਧਾਨਗੀ (Brazil’s Presidency) ਦੇ ਦੌਰਾਨ ਅੱਗੇ ਵਧਾਇਆ ਗਿਆ ਹੈ।

ਇਹ ਬਹੁਤ ਸੰਤੋਸ਼ (ਤਸੱਲੀ) ਦੀ ਬਾਤ ਹੈ ਕਿ ਅਸੀਂ ਟਿਕਾਊ ਵਿਕਾਸ ਲਕਸ਼ਾਂ(SDG goals) ਨੂੰ ਪ੍ਰਾਥਮਿਕਤਾ ਦਿੱਤੀ।

ਅਸੀਂ ਸਮਾਵੇਸ਼ੀ ਵਿਕਾਸ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਯੁਵਾ ਸ਼ਕਤੀ ‘ਤੇ ਧਿਆਨ ਕੇਂਦ੍ਰਿਤ ਕੀਤਾ।

ਅਤੇ ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਆਸਾਂ ਅਤੇ ਆਕਾਂਖਿਆਵਾਂ ਨੂੰ ਖੰਭ ਦਿੱਤੇ।

ਇਹ ਸਪਸ਼ਟ ਹੈ ਕਿ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ,( One Earth One Family One Future) ਇਸ ਸਮਿਟ ਵਿੱਚ ਭੀ ਉਤਨਾ ਹੀ ਪ੍ਰਾਸਂਗਿਕ ਹੈ, ਜਿਤਨਾ ਇਹ ਪਿਛਲੇ ਸਾਲ ਸੀ।

ਮਿੱਤਰੋ,

ਪਹਿਲੇ ਸੈਸ਼ਨ ਦੇ ਵਿਸ਼ੇ ਦੇ ਸਬੰਧ ਵਿੱਚ, ਮੈਂ ਤੁਹਾਡੇ ਨਾਲ ਭਾਰਤ ਦੇ ਅਨੁਭਵਾਂ ਅਤੇ ਸਫ਼ਲਤਾਵਾਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ।

ਪਿਛਲੇ 10 ਵਰ੍ਹਿਆਂ ਵਿੱਚ ਅਸੀਂ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਿਆ (ਕੱਢਿਆ) ਹੈ।

800 ਮਿਲੀਅਨ ਤੋਂ ਅਧਿਕ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ।

550 ਮਿਲੀਅਨ ਲੋਕ ਦੁਨੀਆ ਦੀ ਸਭ ਤੋਂ ਬੜੀ ਸਿਹਤ ਬੀਮਾ ਯੋਜਨਾ ਤੋਂ ਲਾਭ ਉਠਾ ਰਹੇ ਹਨ।

ਹੁਣ 70 ਵਰ੍ਹਿਆਂ ਤੋਂ ਅਧਿਕ ਉਮਰ ਦੇ 60 ਮਿਲੀਅਨ ਸੀਨੀਅਰ ਨਾਗਰਿਕ ਭੀ ਮੁਫ਼ਤ ਸਿਹਤ ਬੀਮਾ ਦਾ ਲਾਭ ਉਠਾ ਸਕਣਗੇ।

ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਸਮਾਜਿਕ ਸਮਾਵੇਸ਼ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹੋਏ, ਸੂਖਮ ਖੇਤਰ ਦੀਆਂ 300 ਮਿਲੀਅਨ ਤੋਂ ਅਧਿਕ ਮਹਿਲਾ ਉੱਦਮੀਆਂ ਨੂੰ ਬੈਂਕਾਂ ਨਾਲ ਜੋੜਿਆ ਗਿਆ ਹੈ ਅਤੇ ਉਨ੍ਹਾਂ ਨੂੰ ਕ੍ਰੈਡਿਟ ਤੱਕ ਪਹੁੰਚ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।

ਦੁਨੀਆ ਦੀ ਸਭ ਤੋਂ ਬੜੀ ਫਸਲ ਬੀਮਾ ਯੋਜਨਾ ਦੇ ਤਹਿਤ, 40 ਮਿਲੀਅਨ ਤੋਂ ਅਧਿਕ ਕਿਸਾਨਾਂ ਨੂੰ 20 ਬਿਲੀਅਨ ਅਮਰੀਕੀ ਡਾਲਰ ਦਾ ਲਾਭ ਮਿਲਿਆ ਹੈ।

ਕਿਸਾਨ ਯੋਜਨਾ (farmers scheme) ਦੇ ਤਹਿਤ, 110 ਮਿਲੀਅਨ ਕਿਸਾਨਾਂ ਨੂੰ 40 ਬਿਲੀਅਨ ਡਾਲਰ ਤੋਂ ਅਧਿਕ ਦੀ ਸਹਾਇਤਾ ਦਿੱਤੀ ਗਈ ਹੈ।

ਕਿਸਾਨਾਂ ਨੂੰ 300 ਬਿਲੀਅਨ ਅਮੀਰੀਕੀ ਡਾਲਰ ਦਾ ਸੰਸਥਾਗਤ ਕ੍ਰੈਡਿਟ ਦਿੱਤਾ ਜਾ ਰਿਹਾ ਹੈ।

ਭਾਰਤ ਨਾ ਕੇਵਲ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰ ਰਿਹਾ ਹੈ, ਬਲਕਿ ਪੋਸ਼ਣ (Nutrition) ‘ਤੇ ਭੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

ਸਕਸ਼ਮ ਆਂਗਨਵਾੜੀ (Saksham Anganwadi) ਅਤੇ ਪੋਸ਼ਣ 2.0 ਅਭਿਯਾਨ (Nutrition 2.0 campaign), ਜੋ ਇੱਕ ਏਕੀਕ੍ਰਿਤ ਪੋਸ਼ਣ ਸਹਾਇਤਾ ਪ੍ਰੋਗਰਾਮ (Integrated Nutrition Support Programme) ਹੈ, ਗਰਭਵਤੀ ਮਹਿਲਾਵਾਂ, ਨਵਜਾਤ ਸ਼ਿਸ਼ੂਆਂ, 6 ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕਿਸ਼ੋਰੀਆਂ ਦੇ ਪੋਸ਼ਣ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦਾ ਹੈ।

ਮਿਡ ਡੇ ਮੀਲ ਯੋਜਨਾ (Mid Day Meal scheme) ਦੇ ਜ਼ਰੀਏ ਸਕੂਲ ਜਾਣ ਵਾਲੇ ਬੱਚਿਆਂ ਦੀਆਂ ਪੋਸ਼ਣ ਸਬੰਧੀ ਜ਼ਰੂਰਤਾਂ (nutritional needs) ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਭਾਰਤ ਗਲੋਬਲ ਖੁਰਾਕ ਸੁਰੱਖਿਆ (global food security) ਵਿੱਚ ਭੀ ਯੋਗਦਾਨ ਦੇ ਰਿਹਾ ਹੈ।

ਅਸੀਂ ਹਾਲ ਹੀ ਵਿੱਚ ਮਲਾਵੀ, ਜ਼ਾਂਬੀਆ ਅਤੇ ਜ਼ਿੰਬਾਬਵੇ (Malawi, Zambia and Zimbabwe) ਨੂੰ ਮਾਨਵੀ ਸਹਾਇਤਾ ਪ੍ਰਦਾਨ ਕੀਤੀ ਹੈ।

ਮਿੱਤਰੋ,

ਸਾਡੀ ਸਫ਼ਲਤਾ ਦਾ ਮੁੱਖ ਕਾਰਨ ਸਾਡਾ ਦ੍ਰਿਸ਼ਟੀਕੋਣ ਹੈ: ਮੂਲਭੂਤ ਬਾਤਾਂ ‘ਤੇ ਵਾਪਸ ਆਉਣਾ’ ਅਤੇ ‘ਭਵਿੱਖ ਵੱਲ ਅੱਗੇ ਵਧਣਾ’(‘back to basics’ and ‘march to the future’)।

ਅਸੀਂ ਨਾ ਕੇਵਲ ਪ੍ਰਾਕ੍ਰਿਤਿਕ ਖੇਤੀ ਅਤੇ ਜੈਵਿਕ ਖੇਤੀ ‘ਤੇ, ਬਲਕਿ ਨਵੀਆਂ ਟੈਕਨੋਲੋਜੀਆਂ ‘ਤੇ ਭੀ ਧਿਆਨ ਕੇਂਦ੍ਰਿਤ ਕੀਤਾ ਹੈ।

ਅਸੀਂ ਸ਼੍ਰੀ ਅੰਨ ਜਾਂ ਮੋਟੇ ਅਨਾਜਾਂ (Sri Ann or millets) ਨੂੰ ਹੁਲਾਰਾ ਦੇ ਕੇ ਟਿਕਾਊ ਖੇਤੀਬਾੜੀ, ਵਾਤਾਵਰਣ ਦੀ ਸੁਰੱਖਿਆ, ਪੋਸ਼ਣ ਅਤੇ ਖੁਰਾਕ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।

ਅਸੀਂ 2000 ਤੋਂ ਅਧਿਕ ਜਲਵਾਯੂ ਪ੍ਰਤੀਰੋਧੀ ਫਸਲ ਕਿਸਮਾਂ (climate resilient crop varieties) ਵਿਕਸਿਤ ਕੀਤੀਆਂ ਹਨ ਅਤੇ ‘ਡਿਜੀਟਲ ਐਗਰੀਕਲਚਰ ਮਿਸ਼ਨ’(‘Digital Agriculture Mission’) ਦੀ ਸ਼ੁਰੂਆਤ ਕੀਤੀ ਹੈ।

 

ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੇ ਸਮਾਜਿਕ ਅਤੇ ਵਿੱਤੀ ਸਮਾਵੇਸ਼ ਨੂੰ ਸਮਰੱਥ ਬਣਾਇਆ ਹੈ।

ਖ਼ਾਹਿਸ਼ੀ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਪ੍ਰੋਜੈਕਟ (Aspirational Districts and Blocks project) ਦੇ ਨਾਲ, ਅਸੀਂ ਸਮਾਵੇਸ਼ੀ ਵਿਕਾਸ ਦੇ ਲਈ ਇੱਕ ਨਵਾਂ ਮਾਡਲ ਬਣਾਇਆ ਹੈ, ਜੋ ਸਭ ਤੋਂ ਕਮਜ਼ੋਰ ਕੜੀ ਨੂੰ ਮਜ਼ਬੂਤ ਬਣਾਉਂਦਾ ਹੈ।

ਮਿੱਤਰੋ,

ਅਸੀਂ "ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਗਲੋਬਲ ਅਲਾਇੰਸ( "Global Alliance against hunger and poverty”) ਨਾਲ ਜੁੜੀ ਬ੍ਰਾਜ਼ੀਲ ਦੀ ਪਹਿਲ (Brazil’s initiative) ਦਾ ਸਮਰਥਨ ਕਰਦੇ ਹਾਂ।

ਨਵੀਂ ਦਿੱਲੀ ਸਮਿਟ (New Delhi Summit) ਵਿੱਚ ਅਪਣਾਏ ਗਏ ਖੁਰਾਕ ਸੁਰੱਖਿਆ ਦੇ ਡੈੱਕਨ ਉੱਚ ਪੱਧਰੀ ਸਿਧਾਂਤ (Deccan High level principles for Food security) ਦੇ ਲਾਗੂਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।

ਮਿੱਤਰੋ,

ਅੰਤ ਵਿੱਚ, ਮੈਂ ਇਹ ਕਹਿਣਾ ਚਾਹਾਂਗਾ ਕਿ ਆਲਮੀ ਸੰਘਰਸ਼ਾਂ ਦੇ ਕਾਰਨ ਖੁਰਾਕ, ਈਂਧਣ ਅਤੇ ਖਾਦ ਸੰਕਟ ਦੁਆਰਾ ਗਲੋਬਲ ਸਾਊਥ (Global south) ਦੇ ਦੇਸ਼ਾਂ ‘ਤੇ ਸਭ ਤੋਂ ਅਧਿਕ ਪ੍ਰਤੀਕੂਲ ਪ੍ਰਭਾਵ ਪਿਆ ਹੈ।

ਇਸ ਲਈ ਸਾਡੀ ਚਰਚਾ ਤਦੇ ਸਫ਼ਲ ਹੋ ਸਕਦੀ ਹੈ, ਜਦੋਂ ਅਸੀਂ ਗਲੋਬਲ ਸਾਊਥ (Global south)  ਦੇ ਦੇਸ਼ਾਂ ਦੀਆਂ ਚੁਣੌਤੀਆਂ ਅਤੇ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖਾਂਗੇ।

ਜਿਸ ਤਰ੍ਹਾਂ ਅਸੀਂ ਨਵੀਂ ਦਿੱਲੀ ਸਮਿਟ (New Delhi Summit) ਦੇ ਦੌਰਾਨ ਅਫਰੀਕਨ ਯੂਨੀਅਨ (African Union) ਨੂੰ ਜੀ20(G20) ਦੀ ਸਥਾਈ ਮੈਂਬਰਸ਼ਿਪ ਪ੍ਰਦਾਨ ਕਰਕੇ ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤੀ ਦਿੱਤੀ, ਉਸੇ ਤਰ੍ਹਾਂ ਅਸੀਂ ਗਲੋਬਲ ਸ਼ਾਸਨ ਦੀਆਂ ਸੰਸਥਾਵਾਂ ਵਿੱਚ ਭੀ ਸੁਧਾਰ ਕਰਾਂਗੇ।

ਮੈਨੂੰ ਵਿਸ਼ਵਾਸ ਹੈ ਕਿ ਅਗਲੇ ਸੈਸ਼ਨ ਦੇ ਦੌਰਾਨ, ਇਸ ਵਿਸ਼ੇ ‘ਤੇ ਹੋਰ ਭੀ ਅਧਿਕ ਵਿਸਤ੍ਰਿਤ, ਸਕਾਰਾਤਮਕ ਚਰਚਾ ਹੋਵੇਗੀ।

 ਬਹੁਤ-ਬਹੁਤ ਧੰਨਵਾਦ।

***

ਐੱਮਜੇਪੀਐੱਸ/ਐੱਸਆਰ


(Release ID: 2074837) Visitor Counter : 10