ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇਫੀ 2024 ਲਈ ਉਡਾਨ ਭਰਨ ਲਈ ਮੀਡੀਆ ਪ੍ਰਤੀਨਿਧੀਆਂ ਲਈ ਅੰਤਿਮ ਬੋਡਿੰਗ ਕਾਲ
ਮੀਡੀਆ ਰਜਿਸਟ੍ਰੇਸ਼ਨ ਅਗਲੇ ਕੁਝ ਘੰਟਿਆਂ ਵਿੱਚ ਬੰਦ ਹੋ ਜਾਵੇਗੀ
ਇਫੀ ਵੱਲੋਂ ਸਿਨੇਮਾ ਦਾ ਆਨੰਦ ਸਾਂਝਾ ਕਰਨ ਲਈ ਮੀਡੀਆ ਕਰਮਚਾਰੀਆਂ ਦਾ ਸੁਆਗਤ
ਇਹ ਮੀਡੀਆ ਡੈਲੀਗੇਟਾਂ ਵਿੱਚੋਂ ਸਾਰੇ ਫਿਲਮ ਪ੍ਰੇਮੀਆਂ ਲਈ ਆਖਿਰੀ ਬੋਡਿੰਗ ਕਾਲ ਹੈ, ਜੋ 20-28 ਨਵੰਬਰ ਤੱਕ ਗੋਆ ਦੀ ਉਡਾਨ ਵਿੱਚ ਸਵਾਰ ਹੋਣਾ ਚਾਹੁੰਦੇ ਹਨ ਅਤੇ ਸਿਨੇਮਾ ਦਾ ਆਨੰਦ ਸਾਂਝਾ ਕਰਨਾ ਚਾਹੁੰਦੇ ਹਨ। ਕਿਉਂਕਿ 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਲਈ ਮੀਡੀਆ ਪ੍ਰਤੀਨਿਧੀਆਂ ਦਾ ਰਜਿਸਟ੍ਰੇਸ਼ਨ ਅੱਜ, 12 ਨਵੰਬਰ, 2024 ਨੂੰ ਰਾਤ 11:59:59 ਵਜੇ (ਇੰਡੀਅਨ ਸਟੈਂਡਰਡ ਟਾਈਮ) ਬੰਦ ਹੋ ਰਿਹਾ ਹੈ।
ਚਾਹੇ ਤੁਸੀਂ ਇੱਕ ਅਨੁਭਵੀ ਫਿਲਮ ਆਲੋਚਕ ਹੋ ਜਾਂ ਕਹਾਣੀ ਸੁਣਾਉਣ ਦੇ ਸ਼ੌਕੀਨ ਇੱਕ ਉਭਰਦੇ ਪੱਤਰਕਾਰ, ਇਹ ਗੋਆ ਦੇ ਪਣਜੀ ਵਿੱਚ 55ਵੇਂ ਇਫੀ ਵਿੱਚ ਆਉਣ ਵਾਲੀ ਸਿਨੇਮਾਈ ਉਤਕ੍ਰਿਸ਼ਟਤਾ ਦਾ ਅਨੁਭਵ ਕਰਨ ਦਾ ਤੁਹਾਡਾ ਆਖਿਰੀ ਮੌਕਾ ਹੈ। ਮਹੋਤਸਵ ਲਈ ਮੀਡੀਆ ਡੈਲੀਗੇਟ ਦੇ ਰੂਪ ਵਿੱਚ ਨਾਮਾਂਕਣ ਕਰੋ ਅਤੇ ਉਸ ਟੀਮ ਦਾ ਹਿੱਸਾ ਬਣੋ, ਜੋ ਇਸ ਮਹੋਤਸਵ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਆਮ ਲੋਕਾਂ ਤੱਕ ਲੈ ਜਾਵੇਗੀ।
ਰਜਿਸਟ੍ਰੇਸ਼ਨ ਪ੍ਰਕਿਰਿਆ
ਮੀਡੀਆ ਡੈਲੀਗੇਟ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਨ ਲਈ, ਤੁਹਾਨੂੰ 1 ਜਨਵਰੀ, 2024 ਤੱਕ 21 ਸਾਲ ਦੀ ਉਮਰ ਪੂਰੀ ਕਰਨੀ ਹੋਵੇਗੀ, ਅਤੇ ਪ੍ਰਿੰਟ, ਇਲੈਕਟ੍ਰੌਨਿਕ, ਡਿਜੀਟਲ ਜਾਂ ਔਨਲਾਈਨ ਮੀਡੀਆ ਸੰਗਠਨ ਨਾਲ ਸਬੰਧਿਤ ਸੰਵਾਦਦਾਤਾ, ਫੋਟੋਗ੍ਰਾਫਰ, ਕੈਮਰਾ ਪਰਸਨ ਜਾ ਡਿਜੀਟਲ ਕੰਟੈਂਟ ਕ੍ਰਿਏਟਰ ਹੋਣਾ ਚਾਹੀਦਾ ਹੈ। ਉਮਰ ਮਾਪਦੰਡ ਨੂੰ ਪੂਰਾ ਕਰਨ ਵਾਲੇ ਸੁੰਤਤਰ ਪੱਤਰਕਾਰਾਂ ਨੂੰ ਵੀ ਰਜਿਸਟ੍ਰੇਸ਼ਨ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
ਕਿਰਪਾ ਕਰਕੇ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰਾਸੰਗਿਕ ਯੋਗਤਾ ਮਾਪਦੰਡ ਇੱਥੇ ਪੜ੍ਹੋ ਅਤੇ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਦੱਸੇ ਗਏ ਦਸਤਾਵੇਜ਼ ਅਪਲੋਡ ਕਰਨ ਲਈ ਤਿਆਰ ਰੱਖੋ। ਰਜਿਸਟ੍ਰੇਸ਼ਨ ਪ੍ਰਕਿਰਿਆ ਸਰਲ ਹੈ ਅਤੇ ਇਸ ਨੂੰ https://my.iffigoa.org/media-login ‘ਤੇ ਔਨਲਾਈਨ ਪੂਰਾ ਕੀਤਾ ਜਾ ਸਕਦਾ ਹੈ।
ਕਿਰਪਾ ਕਰਕੇ ਧਿਆਨ ਦੇਵੋ ਕਿ ਮੀਡੀਆ ਡੈਲੀਗੇਟ ਦੇ ਰੂਪ ਵਿੱਚ ਤੁਹਾਡੀ ਮਾਨਤਾ ਦੀ ਸਵੀਕ੍ਰਿਤੀ ਤੁਹਾਡੀ ਅਰਜ਼ੀ ਦੀ ਜਾਂਚ ਦੇ ਬਾਅਦ ਤੁਹਾਡੀ ਰਜਿਸਟਰਡ ਈਮੇਲ ‘ਤੇ ਤੁਹਾਨੂੰ ਸੂਚਿਤ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਦੀ ਇਸ ਪ੍ਰਕਿਰਿਆ ਦੇ ਮਾਧਿਅਮ ਨਾਲ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੁਆਰਾ ਮਾਨਤਾ ਪ੍ਰਾਪਤ ਮੀਡੀਆ ਕਰਮਚਾਰੀ ਹੀ 55ਵੇਂ ਇਫੀ 2024 ਲਈ ਮੀਡੀਆ ਪ੍ਰਤੀਨਿਧੀ ਪਾਸ ਪਾਉਣ ਲਈ ਯੋਗ ਹਨ। ਪੀਆਈਬੀ ਮੀਡੀਆ ਆਉਟਲੇਟ ਦੀ ਮਿਆਦ, ਆਕਾਰ (ਪ੍ਰਸਾਰਕ, ਦਰਸ਼ਕ, ਪਹੁੰਚ) ਸਿਨੇਮਾ ‘ਤੇ ਧਿਆਨ ਅਤੇ ਆਈਐੱਫਐੱਫਆਈ ਦੇ ਸੰਭਾਵਿਤ ਮੀਡੀਆ ਕਵਰੇਜ ਜਿਹੇ ਕਾਰਕਾਂ ਦੇ ਅਧਾਰ ‘ਤੇ ਹਰੇਕ ਮੀਡੀਆ ਸੰਗਠਨ ਨੂੰ ਦਿੱਤੇ ਜਾਣ ਵਾਲੇ ਮਾਨਤਾਵਾਂ ਦੀ ਸੰਖਿਆ ਤੈਅ ਕਰੇਗਾ।
ਮੀਡੀਆ ਡੈਲੀਗੇਟ ਪਾਸ 18 ਨਵੰਬਰ, 2024 ਤੋਂ ਇਫੀ ਸਥਲ ‘ਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਕਿਸੇ ਵੀ ਪੁੱਛਗਿੱਛ ਲਈ ਕਿਰਪਾ ਕਰਕੇ iffi4pib[at]gmail[dot]com ‘ਤੇ ‘ਮੀਡੀਆ ਏਕਰੀਡੇਸ਼ਨ ਕੁਐਰੀ’ ਵਿਸ਼ੇ ਦੇ ਨਾਲ ਇੱਕ ਮੇਲ ਭੇਜੋ।
ਇਸ ਲਈ, ਸੁਨਿਸ਼ਚਿਤ ਕਰੋ ਕਿ ਇਫੀ ਦੀ ਕਾਊਂਟਡਾਊਨ ਸ਼ੁਰੂ ਹੋਣ ‘ਤੇ ਵੀ ਤੁਸੀਂ ਪਿੱਛੇ ਨਹੀਂ ਰਹੇ। ਹੁਣ ਵੀ ਇੱਥੇ ਰਜਿਸਟ੍ਰੇਸ਼ਨ ਕਰੋ ਅਤੇ ਅਸੀਂ ਫਿਲਮਾਂ ਵਿੱਚ ਤੁਹਾਡਾ ਸੁਆਗਤ ਕਰਨ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ!
ਇਫੀ ਬਾਰੇ
1952 ਵਿੱਚ ਸਥਾਪਿਤ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਏਸ਼ੀਆ ਦੇ ਪ੍ਰਮੁੱਖ ਫਿਲਮ ਸਮਾਰੋਹਾਂ ਵਿੱਚੋਂ ਇੱਕ ਹੈ। ਆਪਣੀ ਸ਼ੁਰੂਆਤ ਤੋਂ ਹੀ, ਇਫੀ ਦਾ ਉਦੇਸ਼ ਫਿਲਮਾਂ, ਉਨ੍ਹਾਂ ਦੀ ਆਕਰਸ਼ਕ ਕਹਾਣੀਆਂ ਅਤੇ ਉਨ੍ਹਾਂ ਦੇ ਪਿੱਛੇ ਦੇ ਪ੍ਰਤਿਭਾਸ਼ਾਲੀ ਵਿਅਕਤੀਆਂ ਦਾ ਜਸ਼ਨ ਮਨਾਉਂਦਾ ਰਿਹਾ ਹੈ। ਇਹ ਮਹੋਤਸਵ ਫਿਲਮਾਂ ਦੇ ਪ੍ਰਤੀ ਗਹਿਰੀ ਪ੍ਰਸ਼ੰਸਾ ਅਤੇ ਪ੍ਰੇਮ ਨੂੰ ਹੁਲਾਰਾ ਦੇਣ ਅਤੇ ਫੈਲਾਉਣ, ਲੋਕਾਂ ਦਰਮਿਆਨ ਸਮਝ ਅਤੇ ਮੇਲ-ਮਿਲਾਪ ਦੇ ਪੁਲ ਬਣਾਉਣ ਅਤੇ ਉਨ੍ਹਾਂ ਨੂੰ ਨਿਜੀ ਅਤੇ ਸਮੂਹਿਕ ਉਤਕ੍ਰਿਸ਼ਟਤਾ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਨ ਦਾ ਪ੍ਰਯਾਸ ਕਰਦਾ ਹੈ।
ਇਫੀ ਦਾ ਆਯੋਜਨ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਗੋਆ ਸਰਕਾਰ ਦੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ ਦੇ ਸਹਿਯੋਗ ਨਾਲ ਪ੍ਰਤੀ ਵਰ੍ਹੇ ਕੀਤਾ ਜਾਂਦਾ ਹੈ। ਜਦਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਡਾਇਰੈਕਟੋਰੇਟ ਆਫ਼ ਫਿਲਮ ਫੈਸਟੀਵਲ (ਡੀਐੱਫਐੱਫ) ਆਮ ਤੌਰ ‘ਤੇ ਫੈਸਟੀਵਲ ਦੀ ਅਗਵਾਈ ਕਰਦਾ ਰਿਹਾ ਹੈ, ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੇ ਨਾਲ ਫਿਲਮ ਮੀਡੀਆ ਯੂਨਿਟਾਂ ਦੇ ਵਿਲੀਨ ਦੇ ਨਤੀਜੇ ਵਜੋਂ, ਐੱਨਐੱਫਡੀਸੀ ਨੇ ਮਹੋਤਸਵ ਦੇ ਸੰਚਾਲਨ ਦਾ ਜਿੰਮਾ ਸੰਭਾਲ ਲਿਆ ਹੈ। 55ਵੇਂ ਇਫੀ ਦੇ ਨਵੀਨਤਮ ਅਪਡੇਟ ਲਈ, ਕਿਰਪਾ ਮਹੋਤਸਵ ਦੀ ਵੈਬਸਾਈਟ www.iffigoa.org ‘ਤੇ ਦੇਖੋ, ਅਤੇ ਪੀਆਈਬੀ ਦੇ ਸੋਸ਼ਲ ਮੀਡੀਆ ਪਲੈਟਫਾਰਮ ਜਿਹੇ ਐਕਸ, ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਅਪ ‘ਤੇ ਇਫੀ ਨੂੰ ਫਾਲੌ ਕਰੋ।
************
ਪੀਆਈਬੀ ਇਫੀ ਕਾਸਟ ਐਂਡ ਕ੍ਰੂ। ਰਜਿਤ/ਨਿਕਿਤਾ/ਦੇਬਾਯਾਨ/ਦਿਨੇਸ਼| IFFI 55 -12
(Release ID: 2072973)
Visitor Counter : 21