ਗ੍ਰਹਿ ਮੰਤਰਾਲਾ
azadi ka amrit mahotsav

ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਤੋਂ ਪ੍ਰੇਰਣਾ ਲੈਂਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਅਭਿਯਾਨ 4.0 ਦਾ ਸਫ਼ਲਤਾਪੂਰਵਕ ਸੰਚਾਲਨ ਕੀਤਾ


ਅਭਿਯਾਨ ਦੌਰਾਨ, ਸਾਂਸਦਾਂ ਦੇ 92 ਸੰਦਰਭਾਂ, ਰਾਜ ਸਰਕਾਰਾਂ ਦੇ 153 ਸੰਦਰਭਾਂ ਅਤੇ 104 ਪੀਐੱਮਓ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ, 4724 ਜਨਤਕ ਸ਼ਿਕਾਇਤਾਂ ਅਤੇ 329 ਅਪੀਲਾਂ ਦਾ ਵੀ ਸਮਾਧਾਨ ਕੀਤਾ ਗਿਆ

2,77,980 ਫਾਈਲਾਂ ਅਤੇ 1,39,780 ਇਲੈਕਟ੍ਰੋਨਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ, ਕੁੱਲ 38,950 ਵਰਗ ਫੁੱਟ ਥਾਂ ਖਾਲੀ ਕਰਵਾਈ ਗਈ ਅਤੇ ਸਕ੍ਰੈਪ ਦੇ ਨਿਪਟਾਰੇ ਤੋਂ 2.38 ਕਰੋੜ ਰੁਪਏ ਤੋਂ ਵੱਧ ਦਾ ਰੈਵੇਨਿਊ ਪ੍ਰਾਪਤ ਹੋਇਆ

ਸੀਏਪੀਐੱਫ, ਸੀਪੀਓ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਸੈੱਲਾਂ ਨੇ ਅਭਿਯਾਨ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਲਗਭਗ ਸਾਰੇ ਲਕਸ਼ਾਂ ਦੇ ਸਬੰਧ ਵਿੱਚ 100% ਸਫ਼ਲਤਾ ਸੁਨਿਸ਼ਚਿਤ ਕੀਤੀ

Posted On: 09 NOV 2024 1:48PM by PIB Chandigarh

ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਤੋਂ ਪ੍ਰੇਰਣਾ ਲੈਂਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲੇ (ਐੱਮਐੱਚਏ) ਨੇ ਵਿਸ਼ੇਸ਼ ਅਭਿਯਾਨ 4.0 ਦਾ ਸਫ਼ਲਤਾਪੂਰਵਕ ਸੰਚਾਲਨ ਕੀਤਾ। ਇਹ ਅਭਿਯਾਨ 2 ਅਕਤੂਬਰ ਤੋਂ 31 ਅਕਤੂਬਰ, 2024 ਤੱਕ ਮੰਤਰਾਲੇ ਵਿੱਚ ਅਤੇ ਇਸ ਨਾਲ ਸਬੰਧਿਤ/ਅਧੀਨ ਦਫ਼ਤਰਾਂ ਵਿੱਚ ਆਯੋਜਿਤ ਕੀਤਾ ਗਿਆ।

ਇਸ ਅਭਿਯਾਨ ਦਾ ਮੁੱਖ ਜ਼ੋਰ ਸਵੱਛਤਾ, ਲੰਬਿਤ ਮਾਮਲਿਆਂ ਦਾ ਨਿਪਟਾਰਾ, ਬਿਹਤਰ ਸਥਾਨ ਪ੍ਰਬੰਧਨ ਅਤੇ ਕਾਰਜਸਥਲ ਅਨੁਭਵ ਨੂੰ ਵਧਾਉਣ ‘ਤੇ ਕੇਂਦ੍ਰਿਤ ਸੀ। ਇਸ ਅਭਿਯਾਨ ਦੌਰਾਨ, ਦੇਸ਼ ਭਰ ਵਿੱਚ ਪਬਲਿਕ ਇੰਟਰਫੇਸ ਵਾਲੇ ਖੇਤਰ /ਬਾਹਰੀ ਦਫ਼ਤਰਾਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ।

ਇਸ ਅਭਿਯਾਨ ਦੀ ਉੱਚਤਮ ਪੱਧਰ ‘ਤੇ ਨਿਯਮਿਤ ਤੌਰ ‘ਤੇ ਨਿਗਰਾਨੀ ਕੀਤੀ ਗਈ ਅਤੇ ਕੇਂਦਰੀ ਗ੍ਰਹਿ ਮੰਤਰੀ, ਰਾਜ ਮੰਤਰੀਆਂ ਅਤੇ ਗ੍ਰਹਿ ਸਕੱਤਰ ਨੇ ਨਿਜੀ ਤੌਰ ‘ਤੇ ਅਭਿਯਾਨ ਵਿੱਚ ਹਿੱਸਾ ਲੈਣ ਦੇ ਇਲਾਵਾ ਪ੍ਰਗਤੀ ਦੀ ਨਿਯਮਿਤ ਤੌਰ ‘ਤੇ ਨਿਗਰਾਨੀ ਕੀਤੀ। ਗ੍ਰਹਿ ਮੰਤਰਾਲੇ ਦੇ ਸਾਰੇ ਵਿਭਾਗਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਹੋਰ ਸਬੰਧਿਤ ਸੰਗਠਨਾਂ ਨੇ ਅਭਿਯਾਨ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ। ਸਮਰਪਿਤ ਟੀਮ ਨੇ ਦੈਨਿਕ ਪ੍ਰਗਤੀ ਦੀ ਨਿਗਰਾਨੀ ਕੀਤੀ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੁਆਰਾ ਹੋਸਟ ਕੀਤੇ ਗਏ ਐੱਸਸੀਪੀਡੀਐੱਮ (ਵਿਸ਼ੇਸ਼ ਕੈਂਪਿੰਗ 4.0) ਪੋਰਟਲ ‘ਤੇ ਡੇਟਾ ਅਪਲੋਡ ਕੀਤਾ ਗਿਆ। 

ਇਹ ਅਭਿਯਾਨ ਦੀ ਤਿਆਰੀ ਦਾ ਫੇਜ 15 ਸਤੰਬਰ, 2024 ਤੋਂ ਸ਼ੁਰੂ ਹੋਇਆ। ਇਸ ਵਿੱਚ ਗ੍ਰਹਿ ਮੰਤਰਾਲੇ ਨੇ ਕੁੱਲ 7751 ਅਭਿਯਾਨ ਸਥਾਨਾਂ ਦੀ ਪਹਿਚਾਣ ਕੀਤੀ, ਜਿਸ ਨੂੰ ਬਾਅਦ ਵਿੱਚ ਵਿਸਤਾਰਿਤ ਕੀਤਾ ਗਿਆ ਤੇ 8982 ਸਥਾਨਾਂ ‘ਤੇ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਅਭਿਯਾਨ ਦੌਰਾਨ, ਸਾਂਸਦਾਂ ਦੇ 92 ਸੰਦਰਭ, ਰਾਜ ਸਰਕਾਰਾਂ ਦੇ 153 ਸੰਦਰਭ ਅਤੇ 104 ਪੀਐੱਮਓ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ। ਨਾਲ ਹੀ, ਕੁੱਲ 4724 ਜਨਤਕ ਸ਼ਿਕਾਇਤਾਂ ਅਤੇ 329 ਅਪੀਲਾਂ ਦਾ ਸਮਾਧਾਨ ਕੀਤਾ ਗਿਆ ਹੈ।

ਇਸ  ਮਿਆਦ ਦੌਰਾਨ 2,77,980 ਫਾਈਲਾਂ ਅਤੇ 1,39,780 ਇਲੈਕਟ੍ਰੋਨਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ। ਕੁੱਲ 38,950 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ ਅਤੇ ਸਕ੍ਰੈਪ ਦੇ ਨਿਪਟਾਰੇ ਨਾਲ 2.38 ਕਰੋੜ ਤੋਂ ਵੱਧ ਦੇ ਰੈਵੇਨਿਊ ਦੀ ਆਮਦਨ ਹੋਈ। ਅਭਿਯਾਨ ਦੇ ਤਹਿਤ ਜਾਗਰੂਕਤਾ ਫੈਲਾਉਣ ਅਤੇ ਐੱਮਐੱਚਏ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਐਕਸ ਪਲੈਟਫਾਰਮ (ਪਹਿਲਾਂ ਟਵਿਟਰ) ‘ਤੇ ਹੈਸ਼ਟੈਗ  #SpecialCampaign4 ਨਾਲ ਲਗਭਗ 1100 ਪੋਸਟਾਂ ਕੀਤੀਆਂ ਗਈਆਂ।

ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs), ਕੇਂਦਰੀ ਪੁਲਿਸ ਸੰਗਠਨਾਂ (CPOs) ਅਤੇ ਗ੍ਰਹਿ ਮੰਤਰਾਲੇ ਦੀਆਂ ਹੋਰ ਸ਼ਾਖਾਵਾਂ ਨੇ ਇਸ ਅਭਿਯਾਨ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਲਗਭਗ ਸਾਰੇ ਲਕਸ਼ 100% ਹਾਸਲ ਕਰਕੇ ਇਸ ਦੀ ਸਫ਼ਲਤਾ ਸੁਨਿਸ਼ਚਿਤ ਕੀਤੀ। 

 

*****

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2072745) Visitor Counter : 11