ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 2

ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) 2024 ਵਿੱਚ ਬਜ਼ਾਰ ਦੇ ਵਿਊਇੰਗ ਰੂਮ ਵਿੱਚ 208 ਫਿਲਮਾਂ ਦਿਖਾਈਆਂ ਜਾਣਗੀਆਂ

ਗੋਆ ਵਿੱਚ 20 ਤੋਂ 28 ਨਵੰਬਰ ਤੱਕ ਆਯੋਜਿਤ ਕੀਤੇ ਜਾ ਰਹੇ 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਵਿੱਚ ਰਾਜ ਦੇ ਕਲਚਰਲ ਲੈਂਡਸਕੇਪ ‘ਤੇ ਪ੍ਰਮੁੱਖਤਾ ਨਾਲ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, 18ਵਾਂ ਫਿਲਮ ਬਜ਼ਾਰ ਵੀ 20 ਤੋਂ 24 ਨਵੰਬਰ ਤੱਕ ਚੱਲੇਗਾ, ਜੋ ਫਿਲਮ ਨਿਰਮਾਤਾਵਾਂ ਅਤੇ ਫਿਲਮ ਉਦਯੋਗ ਦੇ ਪੇਸ਼ੇਵਰਾਂ ਨੂੰ ਆਪਸ ਵਿੱਚ ਜੋੜਨ, ਸਹਿਯੋਗ ਕਰਨ ਅਤੇ ਆਪਣੀ ਕਲਾ ਪ੍ਰਦਰਸ਼ਿਤ ਕਰਨ ਲਈ ਵਿਆਪਕ ਮੰਚ ਪ੍ਰਦਾਨ ਕਰੇਗਾ।

ਇਸ ਵਰ੍ਹੇ, ਵਿਊਇੰਗ ਰੂਮ ਮੈਰਿਯਟ ਰਿਜ਼ੋਰਟ ਵਿੱਚ ਆ ਗਿਆ ਹੈ, ਜਿਸ ਵਿੱਚ ਭਾਰਤ ਅਤੇ ਦੱਖਣੀ ਏਸ਼ੀਆ ਦੀਆਂ ਬਿਹਤਰੀਨ ਗੁਣਵੱਤਾ ਵਾਲੀਆਂ ਫਿਲਮਾਂ ਦੀ ਇੱਕ ਸਮ੍ਰਿੱਧ ਲੜੀ ਹੈ। ਫਿਲਮਾਂ ਦੀ ਵੰਡ ਅਤੇ ਫੰਡਿੰਗ ਲਈ ਤਲਾਸ਼ ਕਰ ਰਹੇ ਫਿਲਮ ਨਿਰਮਾਤਾਵਾਂ ਲਈ ਇੱਕ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ, ਵਿਊਇੰਗ ਰੂਮ ਉਨ੍ਹਾਂ ਫਿਲਮਾਂ ਨੂੰ ਪ੍ਰਦਰਸ਼ਿਤ ਕਰੇਗਾ, ਜੋ ਪੂਰੀਆਂ ਹੋ ਚੁਕੀਆਂ ਹਨ ਜਾਂ ਬਣਨ ਦੇ ਅੰਤਮ ਪੜਾਅ ਵਿੱਚ ਹਨ। ਇਸ ਨਾਲ ਆਲਮੀ ਪੱਧਰ ‘ਤੇ ਫਿਲਮ ਪ੍ਰੋਗਰਾਮਰਜ਼, ਡਿਸਟ੍ਰੀਬਿਊਟਰਜ਼, ਸੇਲਜ਼ ਏਜੰਟ ਅਤੇ ਇਨਵੈਸਟਰਸ ਨੂੰ ਆਪਸ ਵਿੱਚ ਜੁੜਨ ਦਾ ਮੌਕਾ ਮਿਲੇਗਾ। ਵਿਊਇੰਗ ਰੂਮ 21 ਤੋਂ 24 ਨਵੰਬਰ ਤੱਕ ਉਪਲਬਧ ਰਹੇਗਾ। 

ਇਸ ਸਾਲ ਦੀ ਵਿਊਇੰਗ ਰੂਮ ਲਾਇਬ੍ਰੇਰੀ ਵਿੱਚ 208 ਫਿਲਮਾਂ ਦੇਖਣ ਲਈ ਉਪਲਬਧ ਹੋਣਗੀਆਂ, ਜਿਨ੍ਹਾਂ ਵਿੱਚੋਂ 145 ਫੀਚਰ ਫਿਲਮਾਂ, 23 ਮੱਧ-ਅਵਧੀ ਦੀਆਂ ਫਿਲਮਾਂ ਅਤੇ 30 ਸ਼ੌਰਟ ਫਿਲਮਾਂ ਹਨ। ਫੀਚਰ ਅਤੇ ਮੱਧ ਲੰਬਾਈ ਦੀਆਂ ਫਿਲਮਾਂ ਦੀ ਕੁੱਲ ਸੂਚੀ ਵਿੱਚ ਐੱਨਐੱਫਡੀਸੀ ਦੁਆਰਾ ਨਿਰਮਿਤ ਅਤੇ ਸਹਿ-ਨਿਰਮਿਤ ਬਾਰ੍ਹਾਂ ਫਿਲਮਾਂ ਵੀ ਸ਼ਾਮਲ ਹਨ, ਅਤੇ ਐੱਨਐੱਫਡੀਸੀ-ਐੱਨਐੱਫਏਆਈ ਦੇ ਸਹਿਯੋਗ ਨਾਲ ਬਣੀ 10 ਮੁੜ ਨਿਰਮਿਤ (ਰਿਸਟੋਰਡ) ਕਲਾਸਿਕ ਫਿਲਮਾਂ ਵੀ ਸ਼ਾਮਲ ਹਨ। ਵਿਊਇੰਗ ਰੂਮ ਵਿੱਚ ਜ਼ਮ੍ਹਾਂ ਕੀਤੀਆਂ ਗਈਆਂ 30-70 ਮਿੰਚ ਦੀ ਅਵਧੀ ਵਾਲੀਆਂ ਫਿਲਮਾਂ ਨੂੰ ਮੱਧ ਲੰਬਾਈ ਵਾਲੀਆਂ ਫਿਲਮਾਂ ਦੀ ਸ਼੍ਰੇਣੀ ਵਿੱਚ ਦਿਖਾਇਆ ਜਾਂਦਾ ਹੈ ਅਤੇ 30 ਮਿੰਟ ਤੋਂ ਘੱਟ ਅਵਧੀ ਵਾਲੀਆਂ ਸ਼ੌਰਟ ਫਿਲਮ ਸ਼੍ਰੇਣੀ ਵਿੱਚ ਹੋਣਗੀਆਂ।

ਫਿਲਮ ਬਜ਼ਾਰ ਦੀਆਂ ਸਿਫਾਰਸ਼ਾਂ (FBR)

ਫਿਲਮ ਬਜ਼ਾਰ ਦੀਆਂ ਸਿਫਾਰਸ਼ਾਂ (ਐੱਫਬੀਆਰ) ਦੀ ਸੂਚੀ ਵਿੱਚ 27 ਫਿਲਮ ਪ੍ਰੋਜੈਕਟਸ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 19 ਫੀਚਰ ਫਿਲਮਾਂ, ਮੱਧ ਅਵਧੀ ਦੀਆਂ 3 ਫਿਲਮਾਂ, 2 ਸ਼ੌਰਟ ਫਿਲਮਾਂ ਅਤੇ 3 ਮੁੜ ਨਿਰਮਿਤ ਕਲਾਸਿਕ ਫਿਲਮਾਂ ਸ਼ਾਮਲ ਹਨ।

ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਿਥੁਲ ਕੁਮਾਰ ਦਾ ਕਹਿਣਾ ਹੈ, “ਅਸੀਂ ਐੱਫਬੀਆਰ ਲਈ ਚੋਣ ਦਾ ਐਲਾਨ ਕਰਦੇ ਹੋਏ ਉਤਸੁਕ ਹਾਂ, ਜੋ ਫਿਲਮ ਨਿਰਮਾਤਾਵਾਂ ਦੀ ਰਚਨਾਤਮਕਤਾ ਅਤੇ ਜਨੂਨ ਨੂੰ ਦਰਸਾਉਂਦਾ ਹੈ। ਇਹ ਪਹਿਲ ਕੇਵਲ ਫਿਲਮਾਂ ਨੂੰ ਮਾਨਤਾ ਦੇਣ ਬਾਰੇ ਨਹੀਂ ਹੈ, ਬਲਕਿ ਕਹਾਣੀਕਾਰਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਦੁਨੀਆ ਨੂੰ ਜਾਣਕਾਰੀ ਸਾਂਝਾ ਕਰਨ ਲਈ ਸਸ਼ਕਤ ਬਣਾਉਣ ਬਾਰੇ ਹੈ। ਅਸੀਂ ਫਿਲਮ ਦੀ ਪਰਿਵਰਤਨਕਾਰੀ ਸ਼ਕਤੀ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਅਗਲੀ ਪੀੜ੍ਹੀ ਦੇ ਕਲਾਕਾਰਾਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹਾਂ ਕਿਉਂਕਿ ਉਹ ਆਪਣੀ ਅਦਾਕਾਰੀ ਅਤੇ ਸ਼ੈਲੀ ਨਾਲ ਦਰਸ਼ਕਾਂ ਨੂੰ ਪ੍ਰੇਰਿਤ ਅਤੇ ਉਨ੍ਹਾਂ ਦਾ ਮਨੋਰੰਜਨ ਕਰਦੇ ਹਨ।”

ਐੱਫਬੀਆਰ ਤੋਂ ਚੁਣੇ ਫਿਲਮ ਪ੍ਰੈਜੋਕਟਸ ਨੂੰ ਫਿਲਮ ਬਜ਼ਾਰ ਵਿੱਚ ਇੱਕ ਖੁੱਲ੍ਹੇ ਸੈਸ਼ਨ ਦੌਰਾਨ ਪ੍ਰੋਡਿਊਸਰਾਂ, ਸੇਲਜ਼ ਏਜੰਟਾਂ, ਡਿਸਟ੍ਰੀਬਿਊਟਰਾਂ ਅਤੇ ਫਿਲਮ ਮਹੋਤਸਵ ਨਾਲ ਜੁੜੇ ਲੋਕਾਂ ਅਤੇ ਸੰਭਾਵਿਤ ਇਨਵੈਸਟਰਾਂ ਸਹਿਤ ਫਿਲਮ ਉਦਯੋਗ ਦੇ ਪੇਸ਼ੇਵਰਾਂ ਦੇ ਸਾਹਮਣੇ ਆਪਣੀਆਂ ਫਿਲਮਾਂ ਪੇਸ਼ ਕਰਨ ਦਾ ਮੌਕਾ ਮਿਲੇਗਾ। ਵਿਊਇੰਗ ਰੂਮ ਤੋਂ ਫੀਚਰ, ਮੱਧ-ਅਵਧੀ ਦੀਆਂ ਫਿਲਮਾਂ ਅਤੇ 30 ਲਘੂ ਅਵਧੀ ਦੀਆਂ ਫਿਲਮਾਂ ਬਣਾਉਣ ਵਾਲੇ ਨਿਰਮਾਤਾ, ਫਿਲਮ ਬਜ਼ਾਰ ਦੌਰਾਨ ਇੱਕ ਖੁੱਲ੍ਹੇ ਸੈਸ਼ਨ ਵਿੱਚ ਸੇਲਜ਼ ਏਜੰਟਾ, ਡਿਸਟ੍ਰੀਬਿਊਟਰਾਂ ਅਤੇ ਸੰਭਾਵਿਤ ਨਿਵੇਸ਼ਕਾਂ ਦੇ ਸਾਹਮਣੇ ਆਪਣੀਆਂ ਫਿਲਮਾਂ ਦਾ ਪ੍ਰਦਰਸ਼ਨ ਕਰਨਗੇ। ਫਿਲਮਾਂ ਦੀ ਪੂਰੀ ਸੂਚੀ ਇੱਥੇ ਦੇਖੋ-

* ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਐੱਫਬੀਆਰ ਸੂਚੀ ਜਾਂ ਵਿਊਇੰਗ ਰੂਮ ਵਿੱਚ ਸ਼ਾਮਲ ਫਿਲਮਾਂ ਨੂੰ ਉਨ੍ਹਾਂ ਦੇ ਆਪਣੇ ਲਈ ਜਾਂ ਪ੍ਰਚਾਰ ਸਮੱਗਰੀ ਵਿੱਚ ਫਿਲਮ ਬਜ਼ਾਰ ਦੇ ਲੋਕਾਂ (ਪ੍ਰਤੀਕ ਚਿੰਨ੍ਹ) ਦਾ ਉਪਯੋਗ ਕਰਨ ਦੀ ਮਨਜ਼ੂਰੀ ਨਹੀਂ ਹੈ।

ਫਿਲਮ ਬਜ਼ਾਰ ਦੇ ਬਾਰੇ

ਫਿਲਮ ਬਜ਼ਾਰ ਇੱਕ ਖੁੱਲ੍ਹਾ ਮੰਚ ਹੈ, ਜਿਸ ਦਾ ਉਦੇਸ਼ ਦੱਖਣੀ ਏਸ਼ਿਆਈ ਫਿਲਮਾਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬਜ਼ਾਰ ਵਿੱਚ ਹੁਲਾਰਾ ਦੇਣਾ ਹੈ। ਫਿਲਮ ਬਜ਼ਾਰ ਵਿੱਚ ਵਿਊਇੰਗ ਰੂਮ ਇੱਕ ਪੇਡ ਪਲੈਟਫਾਰਮ ਹੈ, ਜਿੱਥੇ ਫਿਲਮ ਨਿਰਮਾਤਾ ਇੱਕ ਨਿਸ਼ਚਿਤ ਧਨਰਾਸ਼ੀ ਦਾ ਭੁਗਤਾਨ ਕਰਕੇ ਨਿਜੀ ਤੌਰ ‘ਤੇ ਆਪਣੀਆਂ ਫਿਲਮਾਂ ਦਾ ਅੰਤਰਰਾਸ਼ਟਰੀ ਫਿਲਮ ਫੈਸਟੀਵਲਜ਼, ਵਰਲਡ ਸੇਲਜ਼ ਏਜੰਟਸ ਅਤੇ ਬਾਇਰਸ ਦੇ ਸਾਹਮਣੇ ਪ੍ਰਚਾਰ ਕਰਦੇ ਹਨ। 

ਵਿਊਇੰਗ ਰੂਮ ਇੱਕ ਅਜਿਹਾ ਸੀਮਤ ਪ੍ਰਤੀਬੰਧਿਤ ਖੇਤਰ ਹੈ, ਜੋ ਵਿਕ੍ਰੇਤਾਵਾਂ (ਫਿਲਮ ਮੇਕਰਸ) ਨੂੰ ਦੁਨੀਆ ਭਰ ਦੇ ਬਾਇਰਸ (ਫਿਲਮ ਪ੍ਰੋਗਰਾਮਰ, ਡਿਸਟ੍ਰੀਬਿਊਟਰਸ, ਵਰਲਡ ਸੇਲਜ਼ ਏਜੰਟਸ ਅਤੇ ਇਨਵੈਸਟਰਸ ) ਨਾਲ ਜੋੜਦਾ ਹੈ। ‘ਬਾਇਰਸ’ ਦੀ ਸਮਰੱਤਾ ਦਾ ਨਿਰਧਾਰਣ ਫਿਲਮ ਬਜ਼ਾਰ ਦੀ ਟੀਮ ਉਨ੍ਹਾਂ ਦੀ ਪ੍ਰੋਫਾਈਲ ਦੇ ਅਧਾਰ ‘ਤੇ ਕਰਦੀ ਹੈ। ਇਹ ਬਾਇਰਸ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਗਏ ਵਿਊਇੰਗ ਰੂਮ ਸੌਫਟਵੇਅਰ ਦੇ ਜ਼ਰੀਏ ਫਿਲਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਫਿਲਮ ਮੇਕਰਸ ਨਾਲ ਸੰਪਰਕ ਕਰਨ ਵਿੱਚ ਸਮਰੱਥ ਹੋਣਗੇ। 

ਫਿਲਮ ਬਜ਼ਾਰ ‘ਤੇ ਵਧੇਰੇ ਸੰਸਾਧਨਾਂ ਦੇ ਲਈ ਕਿਰਪਾ ਕਰੇ ਹੇਠਾਂ ਦਿੱਤੇ ਗਏ ਲਿੰਕ ਦੇਖੋ:

https://filmbazaarindia.com/the-bazaar/about-film-bazaar/

https://pib.gov.in/PressReleasePage.aspx?PRID=2068120

 

 ************

PIB IFFI CAST & CREW|ਰਜਿਤ/ਨਿਕਿਤਾ/ਸਵਾਧੀਨ/ਪ੍ਰੀਤੀ/ਇੱਫੀ-7

iffi reel

(Release ID: 2071795) Visitor Counter : 23