ਵਿੱਤ ਮੰਤਰਾਲਾ
azadi ka amrit mahotsav

ਸੀਬੀਆਈਸੀ ਮੈਂਬਰ (ਕਸਟਮਜ਼) ਸ਼੍ਰੀ ਸੁਰਜੀਤ ਭੁਜਬਲ ਨੇ ਸੀਜੀਐੱਸਟੀ ਅਤੇ ਕਸਟਮਜ਼ ਜ਼ੋਨ ਪੁਣੇ ਦੁਆਰਾ ਆਯੋਜਿਤ ‘ਕਸਟਮਜ਼ ਸਪਲਾਈ ਚੇਨ ਵਿੱਚ ਲੈਂਗਿਕ ਸਮਾਵੇਸ਼ਿਤਾ’ ਵਿਸ਼ੇ ‘ਤੇ ਇੱਕ ਸੈਮੀਨਾਰ ਵਿੱਚ ਭਾਗੀਦਾਰੀ ਕੀਤੀ


ਸਮਾਵੇਸ਼ੀ ਵਿਕਾਸ ਲਈ ਮਹਿਲਾ ਉੱਦਮੀਆਂ ਦਾ ਸਸ਼ਕਤੀਕਰਣ ਮਹੱਤਵਪੂਰਨ ਹੈ: ਸ਼੍ਰੀ ਭੁਜਬਲ

Posted On: 05 NOV 2024 12:12PM by PIB Chandigarh

ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਮੈਂਬਰ (ਕਸਟਮਜ਼) ਸ਼੍ਰੀ ਸੁਰਜੀਤ ਭੁਜਬਲ ਨੇ ਕੱਲ੍ਹ ਸੀਜੀਐੱਸਟੀ ਅਤੇ ਕਸਟਮ ਜ਼ੋਨ ਪੁਣੇ ਦੁਆਰਾ ਆਯੋਜਿਤ ‘ਕਸਟਮਜ਼ ਸਪਲਾਈ ਚੇਨ ਵਿੱਚ ਲੈਂਗਿਕ ਸਮਾਵੇਸ਼ਿਤਾ’ ਵਿਸ਼ੇ ‘ਤੇ ਇੱਕ ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਆਪਣਾ ਮੁੱਖ ਸੰਬੋਧਨ ਕੀਤਾ।

 

ਆਪਣੇ ਸੰਬੋਧਨ ਵਿੱਚ ਸ਼੍ਰੀ ਭੁਜਬਲ ਨੇ ਲੈਂਗਿਕ ਸਮਾਨਤਾ ਦੇ ਮਹੱਤਵਪੂਰਨ ਸੰਕੇਤਕ ਦੇ ਰੂਪ ਵਿੱਚ ਲੈਂਗਿਕ ਸਮਾਵੇਸ਼ਿਤਾ ‘ਤੇ  ਜ਼ੋਰ ਦਿੱਤਾ, ਜਿਸ ਦਾ ਉਦੇਸ਼ ਲੈਂਗਿਕ ਭੇਦਭਾਵ ਨੂੰ ਘੱਟ ਕਰਨਾ ਹੈ ਅਤੇ ਸਮਾਵੇਸ਼ੀ ਵਿਕਾਸ ਲਈ ਮਹਿਲਾ ਉਦਮੀਆਂ ਦੇ ਸਸ਼ਕਤੀਕਰਣ ‘ਤੇ ਜ਼ੋਰ ਦਿੰਦੇ ਹੋਏ ਅਜਿਹਾ ਮਾਹੌਲ ਤਿਆਰ ਕਰਨਾ ਹੈ ਜਿੱਥੇ ਸਾਰੇ ਜੈਂਡਰਸ ਦੇ ਲੋਕ ਆਪਣੇ ਆਪ ਨੂੰ ਮਹੱਤਵਪੂਰਨ ਅਤੇ ਸਨਮਾਨਿਤ ਮਹਿਸੂਸ ਕਰਨ।

ਇਸ ਅਵਸਰ ‘ਤੇ ਪੁਣੇ ਕਸਟਮਜ਼ ਜ਼ੋਨ ਦੇ ਚੀਫ ਕਮਿਸ਼ਨਰ ਸ਼੍ਰੀ ਮਯੰਕ ਕੁਮਾਰ, ਸੰਯੁਕਤ ਸਕੱਤਰ (ਕਸਟਮਜ਼) ਸ਼੍ਰੀ ਅਨੁਪਮ ਪ੍ਰਕਾਸ਼ ਅਤੇ ਪੁਣੇ ਜ਼ੋਨਲ ਯੂਨਿਟ ਦੀ ਏਡੀਜੀ, ਡੀਜੀਜੀਆਈ ਸ਼੍ਰੀਮਤੀ ਵਰੰਦਾਬਾ ਗੋਹਿਲ ਨੇ ਵੀ ਆਪਣਾ ਸੰਬੋਧਨ ਕੀਤਾ। ਹੋਰ ਪ੍ਰਮੁੱਖ  ਬੁਲਾਰਿਆਂ ਵਿੱਚ ਐੱਮਸੀਸੀਆਈਏ ਦੇ ਡਾਇਰੈਕਟਰ ਸੁਸ਼੍ਰੀ ਰੁਜੁਤਾ ਜਗਤਾਪ, ਐੱਫਐੱਫਏਐੱਫਏਆਈ ਦੀ ਮਹਿਲਾ (ਵੂਮੈਨ) ਵਿੰਗ  ਪ੍ਰਮੁੱਖ ਸੁਸ਼੍ਰੀ ਚੈਤਾਲੀ ਮਹਿਤਾ ਅਤੇ ਕੇਐੱਸਐੱਚ ਸਮੂਹ ਦੀ ਮਾਨਵ ਸੰਸਾਧਨ ਪ੍ਰਮੁੱਖ ਸੁਸ਼੍ਰੀ ਖਨਕ ਝਾਅ ਸ਼ਾਮਲ ਸਨ।

 

 

ਪੁਣੇ ਜ਼ੋਨ ਦੇ ਚੀਫ ਕਮਿਸ਼ਨਰ ਸ਼੍ਰੀ ਮਯੰਕ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਪੁਲਿਸ ਬਲ ਵਿੱਚ ਮਹਿਲਾਵਾਂ ਦੀ ਮੌਜੂਦਗੀ, 25-35 ਉਮਰ ਵਰਗ ਦੇ ਮਹਿਲਾ ਕਾਰਜਬਲ ਵਿੱਚ ਗਿਰਾਵਟ ਅਤੇ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਭਾਵਨਾਤਮਕ, ਫਿਜ਼ੀਕਲ ਅਤੇ ਵਿੱਤੀ ਸਮੱਸਿਆਵਾਂ ‘ਤੇ ਇੱਕ ਗੈਰ-ਸਰਕਾਰੀ ਸੰਗਠਨ ਦੁਆਰਾ ਕੀਤੇ ਗਏ ਅਧਿਐਨ ਨੂੰ ਸਾਂਝਾ ਕੀਤਾ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਸ਼੍ਰੀ ਅਨੁਪਮ ਪ੍ਰਕਾਸ਼ ਨੇ ਲੈਂਗਿਕ ਸਮਾਵੇਸ਼ਿਤਾ ਨੂੰ ਹੁਲਾਰਾ ਦੇਣ ਲਈ ਸਰਕਾਰ, ਵਿਸ਼ੇਸ਼ ਤੌਰ ‘ਤੇ ਸੀਬੀਆਈਸੀ ਦੁਆਰ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਬਾਰੇ ਜਾਣਕਾਰੀ ਵੀ ਦਿੱਤੀ।

ਆਪਣੇ ਸੰਬੋਧਨ ਵਿੱਚ ਕਸਟਮਜ਼ ਦੇ ਆਪਣੇ ਨਿਰੀਖਣ ਅਤੇ ਅਨੁਭਵ ਸਾਂਝੇ ਕਰਦੇ ਹੋਏ, ਸ਼੍ਰੀਮਤੀ ਵਰੰਦਾਬਾ ਗੋਹਿਲ ਨੇ ਕੰਮ ਵਾਲੀ ਥਾਂ ‘ਤੇ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਚਾਰ ਪ੍ਰਮੁੱਖ ਸਮੱਸਿਆਵਾਂ ਅਤੇ ਲੈਂਗਿਕ ਸਮਾਵੇਸ਼ਿਤਾ ਦੀ ਦਿਸ਼ਾ ਵਿੱਚ ਸੀਬੀਆਈਸੀ ਦੁਆਰਾ ਕੀਤੀਆਂ ਗਈਆਂ ਪਹਿਲਾਂ ‘ਤੇ ਚਰਚਾ ਕੀਤੀ।

ਸੁਸ਼੍ਰੀ ਰੁਜੁਤਾ ਜਗਤਾਪ ਨੇ ਆਪਣੀ ਯਾਤਰਾ ਅਤੇ ਅਨੁਭਵ ਅਤੇ ਮੈਨੂਫੈਕਚਰਿੰਗ ਸੈਕਟਰ ਵਿੱਚ ਲੈਂਗਿਕ ਸਮਾਵੇਸ਼ਿਤਾ ਲਈ ਕੀਤੇ ਗਏ ਪ੍ਰਯਾਸਾਂ ਨੂੰ ਸਾਂਝਾ ਕੀਤਾ।

ਆਪਣੇ ਸੰਬੋਧਨ ਵਿੱਚ, ਸੁਸ਼੍ਰੀ ਚੈਤਾਲੀ ਮੇਹਤਾ ਨੇ ਅਗਵਾਈ ਦੀ ਸਥਿਤੀ ਵਿੱਚ ਮਹਿਲਾਵਾਂ ਦੀ ਮੌਜੂਦਗੀ ਅਤੇ ਲੌਜਿਸਟਿਕਸ ਸੈਕਟਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਮਹੱਤਵ ਦਾ ਜ਼ਿਕਰ ਕੀਤਾ ਜੋ ਕਸਟਮਜ਼ ਸਪਲਾਈ ਚੇਨ ਦਾ ਇੱਕ ਪ੍ਰਮੁੱਖ ਹਿੱਸਾ ਹੈ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਸੁਸ਼੍ਰੀ ਖਨਕ ਝਾਅ ਨੇ ਲੈਂਗਿਕ ਸਮਾਵੇਸ਼ਿਤਾ ਲਈ ਕੇਐੱਸਐੱਚ ਸਮੂਹ ਦੁਆਰਾ ਕੀਤੀਆਂ ਗਈਆਂ ਸਾਰਿਆਂ ਪਹਿਲਾਂ ਅਤੇ ਮਹਿਲਾਵਾਂ ਦੇ ਭਾਵਨਾਤਮਕ, ਫਿਜ਼ੀਕਲ ਅਤੇ ਵਿੱਤੀ ਭਲਾਈ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ।

ਸੈਮੀਨਾਰ ਦਾ ਤਾਲਮੇਲ ਪੁਣੇ ਦੇ ਕਮਿਸ਼ਨਰ ਆਫ਼ ਕਸਟਮਜ਼  ਸ਼੍ਰੀ ਯਸ਼ੋਧਨ ਵਾਨਗੇ ਦੁਆਰਾ ਕੀਤਾ ਗਿਆ।

****

ਐੱਨਬੀ/ਕੇਐੱਮਐੱਨ


(Release ID: 2071053) Visitor Counter : 17