ਗ੍ਰਹਿ ਮੰਤਰਾਲਾ
ਕੇਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ‘ਕੇਂਦਰੀਯ ਹਿੰਦੀ ਸਮਿਤੀ’ ਦੀ 32ਵੀਂ ਬੈਠਕ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਰਤੀ ਭਾਸ਼ਾਵਾਂ ਦੀ ਸੁਰੱਖਿਆ, ਤਰੱਕੀ ਅਤੇ ਵਿਆਪਕ ਉਪਯੋਗ ਦੇ ਲਈ ਅਨੇਕ ਕਦਮ ਚੁੱਕੇ ਹਨ
ਅਗਲੇ 5 ਵਰ੍ਹਿਆਂ ਵਿੱਚ ‘ਹਿੰਦੀ ਸ਼ਬਦ ਸਿੰਧੂ’ ਸ਼ਬਦਕੋਸ਼ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਖੁਸ਼ਹਾਲ ਸ਼ਬਦਕੋਸ਼ ਬਣੇਗਾ
ਮੋਦੀ ਸਰਕਾਰ ਦਾ ਕਾਲਖੰਡ ਭਾਰਤੀ ਭਾਸ਼ਾਵਾਂ ਦੀ ਸੁਰੱਖਿਆ ਅਤੇ ਸੰਭਾਲ਼ ਦੇ ਲਈ ਗੌਰਵਮਈ ਕਾਲਖੰਡ ਹੈ
ਭਾਰਤ ਦੁਨੀਆ ਦਾ ਇੱਕ ਮਾਤਰ (ਇਕਲੌਤਾ) ਅਜਿਹਾ ਦੇਸ਼, ਜਿਸ ਕੋਲ 11 ਸ਼ਾਸਤਰੀ ਭਾਸ਼ਾਵਾਂ ਹਨ
ਮੋਦੀ ਜੀ ਨੇ ਹਰ ਅੰਤਰਾਸ਼ਟਰੀ ਮੰਚ ’ਤੇ ਹਿੰਦੀ ਵਿੱਚ ਆਪਣੇ ਵਿਚਾਰ ਵਿਅਕਤ ਕਰਕੇ ਰਾਜ ਭਾਸ਼ਾ ਹਿੰਦੀ ਦਾ ਗੌਰਵ ਵਧਾਉਣ ਦਾ ਕੰਮ ਕੀਤਾ
ਦੇਸ਼ ਦੇ ਵਿਕਾਸ ਵਿੱਚ ਨੌਜਵਾਨ ਪੀੜੀ ਦੀ 100 ਫੀਸਦੀ ਸਮਰੱਥਾ ਦਾ ਉਪਯੋਗ ਕਰਨ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੀ ਮਾਤਰ ਭਾਸ਼ਾ ਵਿੱਚ ਪੜ੍ਹਨ, ਸੋਚਣ, ਵਿਸ਼ਲੇਸ਼ਣ ਕਰਨ ਅਤੇ ਫੈਸਲੇ ਲੈਣ
ਕੇਂਦਰੀਯ ਹਿੰਦੀ ਸਮਿਤੀ ਦਾ ਉਦੇਸ਼ ਹਿੰਦੀ ਦੇ ਸਾਹਿਤ ਦੀ ਤਰੱਕੀ ਅਤੇ ਹਿੰਦੀ ਨੂੰ ਦੇਸ਼ ਦੀ ਸੰਪਰਕ ਭਾਸ਼ਾ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ
ਦੇਸ਼ ਵਿੱਚ ਇੰਜੀਨੀਅਰਿੰਗ, ਮੈਡੀਕਲ, ਪ੍ਰਾਇਮਰੀ, ਅਤੇ ਸੈਕੰਡਰੀ ਸਿੱਖਿਆ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੋਣ ਨਾਲ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਦੇ ਲਈ ਅਨੁਕੂਲ ਵਾਤਾਵਰਣ ਬਣਿਆ ਹੈ
ਹਿੰਦੀ ਨੂੰ ਮਜ਼ਬੂਤ ਬਣਾਉਣ ਲਈ 5 ਵਰ੍ਹਿਆਂ ਵਿੱਚ ਹੋਏ 3 ਵੱਡੇ ਕੰਮ- ਹਿੰਦੀ ਸ਼ਬਦ ਸਿੰਧੂ ਸ਼ਬਦਕੋਸ਼ ਦਾ ਨਿਰਮਾਣ, ਭਾਰਤੀ ਭਾਸ਼ਾ
Posted On:
04 NOV 2024 8:16PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀਯ ਹਿੰਦੀ ਸਮਿਤੀ ਦੀ 32ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਕੇਂਦਰੀਯ ਹਿੰਦੀ ਸਮਿਤੀ ਹਿੰਦੀ ਦੇ ਵਿਕਾਸ ਅਤੇ ਪ੍ਰਸਾਰ ਦੇ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਦੇਣ ਵਾਲੀ ਸਰਵਉੱਚ ਸਮਿਤੀ ਹੈ।
ਆਪਣੇ ਸੰਬੋਧਨ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਰਤੀ ਭਾਸ਼ਾਵਾਂ ਦੀ ਸੁਰੱਖਿਆ, ਸੰਭਾਲ ਅਤੇ ਵਿਆਪਕ ਉਪਯੋਗ ਦੇ ਲਈ ਕਈ ਵੱਡੀਆਂ ਪਹਿਲਾਂ ਕੀਤੀਆਂ ਹਨ ਅਤੇ 2014 ਤੋਂ 2024 ਤੱਕ ਦਾ ਕਾਲਖੰਡ ਭਾਰਤੀ ਭਾਸ਼ਾਵਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਲਈ ਗੌਰਵਮਈ ਕਾਲਖੰਡ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 5 ਹੋਰ ਭਾਰਤੀ ਭਾਸ਼ਾਵਾਂ ਨੂੰ ਸ਼ਾਸਤਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ 11 ਭਾਸ਼ਾਵਾਂ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਰ ਅੰਤਰਾਸ਼ਟਰੀ ਮੰਚ ’ਤੇ ਹਿੰਦੀ ਵਿੱਚ ਆਪਣੇ ਵਿਚਾਰ ਪ੍ਰਗਟ ਕਰਕੇ ਰਾਜ ਭਾਸ਼ਾ ਹਿੰਦੀ ਦਾ ਗੌਰਵ ਵਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਇੰਜੀਨੀਅਰਿੰਗ, ਮੈਡੀਕਲ, ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੋਣ ਨਾਲ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਲਈ ਅਨੁਕੂਲ ਵਾਤਾਵਰਣ ਬਣਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਵਿੱਚ ਭਾਸ਼ਾਵਾਂ ਦੇ ਵਿਕਾਸ ਦੀ ਦਿਸ਼ਾ ਵਿੱਚ ਇਹ ਇੱਕ ਪ੍ਰੇਰਣਾਦਾਇਕ ਪਰਿਵਰਤਨ ਹੈ ਅਤੇ ਇਸ ਦਾ ਉਦੇਸ਼ ਦੇਸ਼ ਦੀ ਸਮਰੱਥਾ ਦਾ 100 ਫੀਸਦੀ ਦੋਹਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਬੱਚਿਆਂ ਅਤੇ ਨੌਜਵਾਨਾਂ ਦੀ ਪੂਰਨ ਸਮਰੱਥਾ ਦਾ ਉਪਯੋਗ ਦੇਸ਼ ਦੇ ਵਿਕਾਸ ਵਿੱਚ ਕਰਨਾ ਹੈ ਤਾਂ ਇਹ ਜ਼ਰੂਰੀ ਹੈ ਕਿ ਆਪਣੀ ਮਾਤਰ ਭਾਸ਼ਾ ਵਿੱਚ ਪੜ੍ਹਨ, ਵਿਸ਼ਲੇਸ਼ਣ ਕਰਨ ਅਤੇ ਫੈਸਲੇ ਲੈਣ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰੀਯ ਹਿੰਦੀ ਸਮਿਤੀ ਦਾ ਉਦੇਸ਼ ਹਿੰਦੀ ਦੇ ਸਾਹਿਤ ਦੀ ਸੰਭਾਲ ਅਤੇ ਹਿੰਦੀ ਨੂੰ ਦੇਸ਼ ਦੀ ਸੰਪਰਕ ਭਾਸ਼ਾ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਹਿੰਦੀ ਨੂੰ ਸਸ਼ਕਤ ਬਣਾਉਣ ਦੇ ਲਈ ਪਿਛਲੇ 5 ਵਰ੍ਹਿਆਂ ਵਿੱਚ 3 ਵੱਡੇ ਕੰਮ ਕੀਤੇ ਗਏ ਹਨ। ਪਹਿਲਾ ਵੱਡਾ ਕੰਮ ਹਿੰਦੀ ਸ਼ਬਦਸਿੰਧੂ ਸ਼ਬਦਕੋਸ਼ ਦਾ ਨਿਰਮਾਣ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਗਲੇ 5 ਵਰ੍ਹਿਆਂ ਵਿੱਚ ਸ਼ਬਦਸਿੰਧੂ ਵਿਸ਼ਵ ਦਾ ਸਭ ਤੋਂ ਖੁਸ਼ਹਾਲ ਸ਼ਬਦਕੋਸ਼ ਬਣੇਗਾ। ਭਾਰਤੀ ਭਾਸ਼ਾ ਅਨੁਭਾਗ ਦੀ ਸਥਾਪਨਾ ਦੂਸਰਾ ਵੱਡਾ ਕੰਮ ਹੋਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਤੱਕ ਅਸੀਂ ਸਾਰੇ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਨਹੀਂ ਕਰਾਂਗੇ ਤਦ ਤੱਕ ਅੱਗੇ ਨਹੀਂ ਵਧ ਸਕਦੇ। ਉਨ੍ਹਾਂ ਕਿਹਾ ਕਿ ਭਾਰਤੀ ਭਾਸ਼ਾ ਅਨੁਭਾਗ ਨੇ ਤਕਨੀਕ ਦਾ ਪ੍ਰਯੋਗ ਕਰਕੇ ਅਨੁਵਾਦ ਕਰਨ ਦੀ ਪਹਿਲ ਕੀਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਤੀਸਰਾ ਵੱਡਾ ਕੰਮ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਰਾਜਭਾਸ਼ਾ ਸੰਮੇਲਨ ਆਯੋਜਿਤ ਕਰਨਾ ਹੈ ਜਿਸ ਨਾਲ ਰਾਜ ਭਾਸ਼ਾ ਦੇ ਮਹੱਤਵ ਨੂੰ ਸਮਝਣ ਵਿੱਚ ਸਰਲਤਾ ਹੋਵੇਗੀ।
ਸ਼੍ਰੀ ਅਮਿਤ ਸ਼ਾਹ ਨੇ ਹਿੰਦੀ ਨੂੰ ਮਜ਼ਬੂਤ ਕਰਨ ਦੇ ਲਈ ਦੋ ਵੱਡੇ ਕੰਮ ਕਰਨ ਦੀ ਜ਼ਰੂਰਤ ਦੱਸੀ। ਪਹਿਲਾ, ਹਿੰਦੀ ਸਾਹਿਤ ਨੂੰ ਮਜ਼ਬੂਤ ਕਰਨ, ਜੋੜਨ ਅਤੇ ਵਿਆਕਰਣ ਦੇ ਲਈ ਦੀਰਘਕਾਲੀ ਨੀਤੀ ਬਣਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਆਧੁਨਿਕ ਸਿੱਖਿਆ ਦੇ ਸਾਰੇ ਕੋਰਸਾਂ ਦਾ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਵੀ ਜ਼ਰੂਰਤ ਹੈ। ਗ੍ਰਹਿ ਮੰਤਰੀ ਨੇ ਹਿੰਦੀ ਨੂੰ ਸਰਵਸਵੀਕ੍ਰਿਤ ਅਤੇ ਲਚਕੀਲਾ ਬਣਾਉਣ ’ਤੇ ਵੀ ਜ਼ੋਰ ਦਿੱਤਾ।
ਬੈਠਕ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ, ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਵਿਧੀ ਤੇ ਨਿਆਂ ਰਾਜ ਮੰਤਰੀ ਸ਼੍ਰੀ ਅਰਜੁਨਰਾਮ ਮੇਘਵਾਲ, ਸੰਸਦੀ ਕਾਰਜ ਰਾਜ ਮੰਤਰੀ ਡਾ. ਐੱਲ.ਮੁਰੂਗਨ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਂਝੀ, ਸੰਸਦੀ ਰਾਜ ਭਾਸ਼ਾ ਸਮਿਤੀ ਦੇ ਡਿਪਟੀ ਚੇਅਰਮੈਨ ਸ਼੍ਰੀ ਭਰਤਰੂਹਰੀ ਮਹਿਤਾਬ (Shri Bhartruhari Mahtab), ਸੰਸਦੀ ਰਾਜ ਭਾਸ਼ਾ ਸਮਿਤੀ ਦੀ ਤਿੰਨੋਂ ਉਪ ਸਮਿਤੀਆਂ ਦੇ ਸੰਯੋਜਕ, ਰਾਜ ਭਾਸ਼ਾ ਵਿਭਾਗ ਦੀ ਸਕੱਤਰ ਸ਼੍ਰੀਮਤੀ ਅੰਸ਼ੁਲੀ ਆਰਿਆ ਅਤੇ ਸੰਯੁਕਤ ਸਕੱਤਰ ਡਾ. ਮੀਨਾਕਸ਼ੀ ਜੌਲੀ ਨੇ ਭਾਗ ਲਿਆ।
ਜ਼ਿਕਰਯੋਗ ਹੈ ਕਿ ਕੇਂਦਰੀਯ ਹਿੰਦੀ ਸਮਿਤੀ ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਤੇ ਪ੍ਰਗਤੀਸ਼ੀਲ ਪ੍ਰਯੋਗ ਦੇ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਦੇਣ ਵਾਲੀ ਸਰਵਉੱਚ ਸਮਿਤੀ ਹੈ। ਸਮਿਤੀ ਦਾ ਕੰਮ ਹਿੰਦੀ ਦੇ ਵਿਕਾਸ ਅਤੇ ਪ੍ਰਸਾਰ ਵਿੱਚ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਚਲਾਏ ਜਾ ਰਹੇ ਫੰਕਸ਼ਨਾਂ ਅਤੇ ਪ੍ਰੋਗਰਾਮਾਂ ਦਾ ਤਾਲਮੇਲ ਕਰਨਾ ਹੈ। ਆਪਣੇ ਕੰਮ ਦੇ ਪ੍ਰਦਰਸ਼ਨ ਵਿੱਚ ਸਹਾਇਤਾ ਦੇਣ ਦੇ ਲਈ ਸਮਿਤੀ ਨੂੰ ਲੋੜ ਅਨੁਸਾਰ ਸਬ-ਕਮੇਟੀਆਂ ਨਿਯੁਕਤ ਕਰਨ ਅਤੇ ਵਾਧੂ ਮੈਂਬਰ ਸਹਿਯੋਜਿਤ ਕਰਨ ਦਾ ਅਧਿਕਾਰ ਹੈ। ਸਮਿਤੀ ਦਾ ਕਾਰਜਕਾਲ ਆਮ ਤੌਰ ਤੇ: ਤਿੰਨ ਸਾਲ ਦਾ ਹੁੰਦਾ ਹੈ। ਵਰਤਮਾਨ ਸਮਿਤੀ ਦਾ ਪੁਨਰਗਠਨ 09 ਨਵੰਬਰ, 2021 ਨੂੰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰਧਾਨਗੀ ਵਾਲੀ ਵਰਤਮਾਨ ਕੇਂਦਰੀਯ ਹਿੰਦੀ ਸਮਿਤੀ ਵਿੱਚ 9 ਕੇਂਦਰੀ ਮੰਤਰੀ, 6 ਰਾਜਾਂ ਦੇ ਮੁੱਖ ਮੰਤਰੀ ਤੇ ਸੰਸਦੀ ਰਾਜ ਭਾਸ਼ਾ ਸਮਿਤੀ ਦੇ ਉਪ ਪ੍ਰਧਾਨ ਅਤੇ ਤਿੰਨ ਕਨਵੀਨਰਾਂ ਸਹਿਤ ਕੁੱਲ 21 ਮੈਂਬਰ ਹਨ।
*****
ਆਰਕੇ/ਵੀਵੀ/ਏਐੱਸਐਚ/ਪੀਐੱਸ
(Release ID: 2071015)
Visitor Counter : 18