ਪੰਚਾਇਤੀ ਰਾਜ ਮੰਤਰਾਲਾ
ਪੰਚਾਇਤੀ ਰਾਜ ਮੰਤਰਾਲੇ ਨੇ ਸਪੈਸ਼ਲ ਕੈਂਪੇਨ 4.0 ਤਹਿਤ ਤੈਅ ਕੀਤੇ ਗਏ ਟੀਚੇ ਸਫਲਤਾਪੂਰਵਕ ਪੂਰੇ ਕੀਤੇ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦੇ ਨਿਪਟਾਰੇ ਲਈ 100% ਟੀਚੇ ਪੂਰੇ ਕੀਤੇ
ਵਿਚਾਰ ਅਧੀਨ ਮੁੱਦਿਆਂ ਦੇ ਨਿਪਟਾਰੇ ਲਈ ਜਨਤਕ ਸ਼ਿਕਾਇਤਾਂ ਦੀ ਔਨਸਾਈਟ ਵੈਰੀਫਿਕੇਸ਼ਨ ਵਾਲੀ ਰਣਨੀਤੀ ਅਪਣਾਈ ਗਈ
Posted On:
03 NOV 2024 10:33AM by PIB Chandigarh
ਪੰਚਾਇਤੀ ਰਾਜ ਮੰਤਰਾਲੇ ਨੇ 2 ਤੋਂ 31 ਅਕਤੂਬਰ, 2024 ਦਰਮਿਆਨ ਹੋਏ ਸਪੈਸ਼ਲ ਕੈਂਪੇਨ 4.0 ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਦਾ ਮਕਸਦ ਜਨ ਸ਼ਿਕਾਇਤਾਂ ਦਾ ਸਮਾਧਾਨ ਕਰਨਾ, ਸਾਫ-ਸਫਾਈ ਵਾਲੇ ਕੰਮ ਪੂਰੇ ਕਰਨਾ, ਪ੍ਰਬੰਧਨ ਦਾ ਰਿਕਾਰਡ ਰੱਖਣਾ ਆਦਿ ਸੀ। ਇਸ ਦਰਮਿਆਨ ਵੱਡੇ ਪੱਧਰ ‘ਤੇ ਤੈਅ ਕੀਤੇ ਗਏ ਟੀਚੇ ਸਫਲਤਾਪੂਰਵਕ ਪੂਰੇ ਕੀਤੇ ਗਏ। ਇਸ ਵਿੱਚ ਵਿਚਾਰ ਅਧੀਨ ਮੁੱਦਿਆਂ ਦੇ ਨਿਪਟਾਰੇ ਲਈ ਪੋਰਟਲ 4.0 ਵਾਸਤੇ ਸਪੈਸ਼ਲ ਕੈਂਪੇਨ ਤਹਿਤ ਤੈਅ ਕੀਤੇ ਗਏ ਟੀਚੇ 100% ਪੂਰੇ ਕੀਤੇ ਗਏ। ਇਸ ਵਿੱਚ ਜਨ ਸ਼ਿਕਾਇਤਾਂ ਅਤੇ ਜਨ ਸ਼ਿਕਾਇਤ ਅਪੀਲਾਂ ਨੂੰ ਸੰਬੋਧਿਤ ਕੀਤਾ ਗਿਆ।
ਸਪੈਸ਼ਲ ਕੈਂਪੇਨ 4.0 ਦੌਰਾਨ, ਕੁੱਲ 823 ਜਨਤਕ ਸ਼ਿਕਾਇਤਾਂ ਅਤੇ 155 ਜਨਤਕ ਸ਼ਿਕਇਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਫਾਈਲ ਮੈਨੇਜਮੈਂਟ ਨੂੰ ਸੁਚਾਰੂ ਕਰਨ ਲਈ, ਸਮੀਖਿਆ ਲਈ 1525 ਈ-ਫਾਈਲਾਂ ਦੀ ਪਹਿਚਾਣ ਕੀਤੀ ਗਈ, ਜਿਨ੍ਹਾਂ ਵਿੱਚੋਂ 650 ਈ-ਫਾਈਲਾਂ ਦੀ ਗਹਿਨ ਸਮੀਖਿਆ ਕੀਤੀ ਗਈ ਅਤੇ 124 ਈ-ਫਾਈਲਾਂ ਬੰਦ ਕਰ ਦਿੱਤੀਆਂ ਗਈਆਂ, ਨਾਲ ਹੀ ਈ-ਆਫਿਸ ਸਿਸਟਮ ਦੇ ਜ਼ਰੀਏ ਪ੍ਰਕਿਰਿਆ ਨੂੰ ਕੁਸ਼ਲਤਾਪੂਰਵਕ ਜਾਰੀ ਰੱਖਿਆ ਗਿਆ।
ਸ਼ਿਕਾਇਤ ਨਿਪਟਾਰੇ ਵਿੱਚ ਸਰਗਰਮ ਕਦਮ ਉਠਾਉਂਦੇ ਹੋਏ, ਪੰਚਾਇਤੀ ਰਾਜ ਮੰਤਰਾਲੇ ਨੇ ਸਪੈਸ਼ਲ ਕੈਂਪੇਨ 4.0 ਦੌਰਾਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਆਪਣੀ ਸਹਿਭਾਗਿਤਾ ਨੂੰ ਤੇਜ਼ ਕੀਤਾ। ਇਸ ਵਿੱਚ ਜਨਤਕ ਸ਼ਿਕਾਇਤਾਂ ਦੀ ਔਨਸਾਈਟ ਵੈਰੀਫਿਕੇਸ਼ਨ ਦੇ ਲਈ ਅਧਿਕਾਰੀਆਂ ਦੀਆਂ ਟੀਮਾਂ ਨੂੰ ਤੈਨਾਤ ਕੀਤਾ ਗਿਆ।
ਇਹ ਦ੍ਰਿਸ਼ਟੀਕੋਣ ਅਤਿਅਧਿਕ ਪ੍ਰਭਾਵੀ ਸਾਹਿਤ ਹੋਇਆ ਹੈ, ਜਿਸ ਵਿੱਚ ਕਈ ਸ਼ਿਕਾਇਤ ਦਾਇਰਕਰਤਾਵਾਂ (grievance petitioners) ਨੇ ਆਪਣੀਆਂ ਚਿੰਤਾਵਾਂ ਦੇ ਸੁਹਿਰਦ ਅਤੇ ਉਚਿਤ ਸਮਾਧਾਨ ‘ਤੇ ਸੰਤੋਸ਼ ਵਿਅਕਤ ਕੀਤਾ ਹੈ।
ਸਪੈਸ਼ਲ ਕੈਂਪੇਨ 4.0 ਦੀ ਪ੍ਰਗਤੀ ਦੀ ਲਗਾਤਾਰ ਨਿਗਰਾਨੀ ਕੀਤੀ ਗਈ, ਜਿਸ ਵਿੱਚ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਨੇ 15 ਅਕਤੂਬਰ 2024 ਨੂੰ ਕੈਂਪੇਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਦੌਰਾਨ ਹੈਦਰਾਬਾਦ ਵਿੱਚ “ਈਜ਼ ਆਫ ਲਿਵਿੰਗ: ਜ਼ਮੀਨੀ ਪੱਧਰ ‘ਤੇ ਸੇਵਾ ਵੰਡ ਨੂੰ ਵਧਾਉਣਾ” ਵਿਸ਼ੇ ‘ਤੇ ਪੰਚਾਇਤ ਸੰਮੇਲਨ (Panchayat Sammelan) ਦਾ ਵੀ ਆਯੋਜਨ ਕੀਤਾ ਗਿਆ, ਜਿਸ ਨਾਲ ਨਾਗਰਿਕ –ਕੇਂਦ੍ਰਿਤ ਸ਼ਾਸਨ ਦੇ ਪ੍ਰਤੀ ਮੰਤਰਾਲੇ ਦੀ ਪ੍ਰਤੀਬੱਧਤਾ ਨੂੰ ਬਲ ਮਿਲਿਆ। ਸਪੈਸ਼ਲ ਕੈਂਪੇਨ 4.0 ਦੇ ਨਾਲ ਦੋ ਮਹੱਤਵਪੂਰਨ ਪਹਿਲਕਦਮੀਆਂ ਵੀ ਹੋਈਆਂ –ਸਵੱਛਤਾ ਪਖਵਾੜਾ–(Swachhata Pakhwada) (16-31 ਅਕਤੂਬਰ, 2024) ਅਤੇ ਨੈਸ਼ਨਲ ਲਰਨਿੰਗ ਵੀਕ (ਕਰਮਯੋਗੀ ਸਪਤਾਹ) (19-25 ਅਕਤੂਬਰ, 2024, ਜਿਸ ਨੂੰ 27 ਅਕਤੂਬਰ, 2024 ਤੱਕ ਵਧਾਇਆ ਗਿਆ)। ਇਸ ਤਾਲਮੇਲ (ਕੋਆਰਡੀਨੇਸ਼ਨ) ਨੇ ਕੌਸ਼ਲ ਵਿੱਚ ਸੁਧਾਰ ਅਤੇ ਸਵੱਛਤਾ ਬਣਾਏ ਰੱਖਣ ਵਿੱਚ ਨਿਜੀ ਅਤੇ ਸੰਗਠਨਾਤਮਕ ਪ੍ਰਯਾਸਾਂ ਨੂੰ ਗਤੀ ਪ੍ਰਦਾਨ ਕੀਤੀ। ਇਸ ਕੈਂਪੇਨ ਦੇ ਦੌਰਾਨ, ਨਵੀਂ ਦਿੱਲੀ ਵਿੱਚ ਮੰਤਰਾਲੇ ਦੇ ਤਿੰਨ ਦਫ਼ਤਰ ਪਰਿਸਰਾਂ ਕ੍ਰਿਸ਼ੀ ਭਵਨ (Krishi Bhawan), ਜੀਵਨ ਭਾਰਤੀ ਭਵਨ (Jeevan Bharati Building) ਅਤੇ ਜੀਵਨ ਪ੍ਰਕਾਸ਼ ਭਵਨ (Jeevan Prakash Building) ਵਿਖੇ ਵਿਆਪਕ ਸਵੱਛਤਾ ਅਭਿਯਾਨ ਚਲਾਇਆ ਗਿਆ, ਜਿਸ ਨਾਲ ਇੱਕ ਉਤਪਾਦਕ ਅਤੇ ਸਿਹਤਮੰਦ ਕੰਮ ਦੇ ਮਾਹੌਲ ਨੂੰ ਹੁਲਾਰਾ ਮਿਲਿਆ।
ਮੰਤਰਾਲੇ ਨੇ ਪ੍ਰਸ਼ਾਸਨਿਕ ਕੁਸ਼ਲਤਾ ਵਧਾਉਣ ਅਤੇ ਨਾਗਰਿਕ ਸੇਵਾ ਡਿਲੀਵਰੀ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਪੂਰੇ ਵਰ੍ਹੇ ਸਪੈਸ਼ਲ ਕੈਂਪੇਨ ਦੀ ਗਤੀ ਬਣਾਏ ਰੱਖਣ ਦੀ ਆਪਣੀ ਪ੍ਰਤੀਬੱਧਤਾ ਵੀ ਦੁਹਰਾਈ।
*** *** ***
ਏਏ
(Release ID: 2070822)
Visitor Counter : 18