ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਵੀਂ ਦਿੱਲੀ ਵਿੱਚ ਆਰਐੱਸਐੱਸਡੀਆਈ ਦੇ ਪ੍ਰਤਿਸ਼ਠਿਤ ਅੰਤਰਰਾਸ਼ਟਰੀ 52ਵੇਂ ਸਲਾਨਾ ਸੰਮੇਲਨ ਦਾ ਉਦਘਾਟਨ ਕਰਨਗੇ
ਆਰਐੱਸਐੱਸਡੀਆਈ ਦੇ ਡਾਇਬਿਟੀਜ਼ ‘ਤੇ 52ਵੇਂ ਸਲਾਨਾ ਸੰਮੇਲਨ ਵਿੱਚ 27 ਆਲਮੀ ਦਿੱਗਜ਼ ਆਪਣੇ ਵਿਚਾਰ ਸਾਂਝਾ ਕਰਨਗੇ
Posted On:
30 OCT 2024 6:08PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਰਿਸਰਚ ਸੋਸਾਇਟੀ ਫਾਰ ਦ ਸਟਡੀ ਆਫ ਡਾਇਬਿਟੀਜ਼ ਇਨ ਇੰਡੀਆ (RSSDI) ਦੇ ਅਗਾਮੀ ਅੰਤਰਰਾਸ਼ਟਰੀ 52ਵੇਂ ਸਲਾਨਾ ਸੰਮੇਲਨ ਦਾ ਉਦਘਾਟਨ ਕਰਨਗੇ ਅਤੇ ਮੁੱਖ ਮਹਿਮਾਨ ਵੀ ਹੋਣਗੇ। ਡਾ. ਜਿਤੇਂਦਰ ਸਿੰਘ ਰਾਸ਼ਟਰੀ ਪੱਧਰ ‘ਤੇ ਮੰਨੇ ਪ੍ਰਮੰਨੇ ਡਾਇਬਿਟੀਜ਼ ਮਾਹਿਰ ਹਨ ਅਤੇ ਆਰਐੱਸਐੱਸਡੀਆਈ ਵਿਸ਼ਵ ਵਿੱਚ ਡਾਇਬਿਟੀਜ਼ ਫਿਜ਼ੀਸ਼ੀਅਨਜ਼ ਦੀਆਂ ਸਭ ਤੋਂ ਵੱਡੀਆਂ ਆਲਮੀ ਕਮੇਟੀਆਂ ਵਿੱਚੋਂ ਇੱਕ ਹੈ। ਇਹ ਸੰਮੇਲਨ ਨਵੀਂ ਦਿੱਲੀ ਵਿੱਚ ਦਵਾਰਕਾ ਦੇ ਯਸ਼ੋਭੂਮੀ (Yashobhoomi) ਵਿਖੇ 14 ਤੋਂ 17 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ।
ਆਰਐੱਸਐੱਸਡੀਆਈ ਦੇ ਰਾਸ਼ਟਰੀ ਪ੍ਰਧਾਨ ਡਾ. ਬੀ.ਐੱਮ. ਮੱਕੜ ਨੇ ਅੱਜ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੰਮੇਲਨ ਦਾ ਮੁੱਖ ਮਹਿਮਾਨ ਬਣਨ ਦੇ ਲਈ ਉਨ੍ਹਾਂ ਦੀ ਸਹਿਮਤੀ ਮੰਗਦੇ ਹੋਏ ਇਸ ਦੀ ਪੁਸ਼ਟੀ ਕੀਤੀ।
ਡਾ. ਜਿਤੇਂਦਰ ਸਿੰਘ ਰਿਸਰਚ ਸੋਸਾਇਟੀ ਫਾਰ ਦ ਸਟਡੀ ਆਫ ਡਾਇਬਿਟੀਜ਼ ਇਨ ਇੰਡੀਆ ਦੇ ਆਜੀਵਨ ਸੁਰੱਖਿਅਕ ਅਤੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਜੇਤੂ ਵੀ ਹਨ।
ਇਹ ਪ੍ਰਤਿਸ਼ਠਿਤ ਪ੍ਰੋਗਰਾਮ ਵਿਭਿੰਨ ਸਥਾਨਾਂ ‘ਤੇ ਵਾਰੀ-ਵਾਰੀ ਨਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਨੂੰ ਪਿਛਲੀ ਵਾਰ ਸਾਲ 2013 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਸੰਜੋਗ ਨਾਲ ਡਾ. ਜਿਤੇਂਦਰ ਸਿੰਘ ਖੁਦ ਇਸ ਸੰਮੇਲਨ ਦੇ ਵਿਗਿਆਨਕ ਚੇਅਰਮੈਨ ਸਨ।

ਨਵੰਬਰ ਵਿੱਚ ਹੋਣ ਵਾਲੇ ਇਸ ਸੰਮੇਲਨ ਵਿੱਚ ਭਾਰਤ ਅਤੇ ਵਿਦੇਸ਼ ਤੋਂ ਡਾਇਬਿਟੀਜ਼ ਕੇਅਰ ਦੇ ਪ੍ਰਤਿਸ਼ਠਿਤ ਮਾਹਿਰ, ਰਿਸਰਚਰ ਅਤੇ ਪ੍ਰੈਕਟਿਸ਼ਨਰ ਇਕੱਠੇ ਹੋਣਗੇ, ਜੋ ਅਤਿਆਧੁਨਿਕ ਗਿਆਨ ਸਾਂਝਾ ਕਰਨਗੇ, ਨਵੀਂ ਖੋਜ ‘ਤੇ ਚਰਚਾ ਕਰਨਗੇ ਅਤੇ ਡਾਇਬਿਟੀਜ਼ ਨਾਲ ਨਿਪਟਣ ਵਿੱਚ ਸਹਿਯੋਗਾਤਮਕ ਪ੍ਰਯਾਸਾਂ ਨੂੰ ਅੱਗੇ ਵਧਾਉਣਗੇ।
ਇਸ ਵਰ੍ਹੇ ਦੇ ਆਰਐੱਸਐੱਸਡੀਆਈ ਸੰਮੇਲਨ ਵਿੱਚ 20,000 ਤੋਂ ਵੱਧ ਪ੍ਰਤੀਭਾਗੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜੋ ਇੱਕ ਸ਼ਾਨਦਾਰ ਅਤੇ ਵਿਵਿਧਤਾਪੂਰਨ ਆਯੋਜਨ ਦਾ ਮਾਰਗ ਪੱਧਰਾ ਕਰਦਾ ਹੈ, ਜਿਸ ਨੂੰ ਡਾਇਬਿਟੀਜ਼ ਟ੍ਰੀਟਮੈਂਟ ਅਤੇ ਪਬਲਿਕ ਹੈਲਥ ਦ੍ਰਿਸ਼ਟੀਕੋਣ ਵਿੱਚ ਪ੍ਰਗਤੀ ਨੂੰ ਪ੍ਰੋਤਸਾਹਿਤ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਪ੍ਰਤੀਭਾਗੀਆਂ ਨੂੰ ਮੁੱਖ ਭਾਸ਼ਣਾਂ, ਪੂਰੇ ਸੈਸ਼ਨਾਂ, ਇੰਟਰਐਕਟਿਵ ਵਰਕਸ਼ਾਪਾਂ, ਖੋਜ ਪੇਸ਼ਕਾਰੀਆਂ ਅਤੇ ਪੋਸਟਰ ਸੈਸ਼ਨਾਂ ਵਿੱਚ ਹਿੱਸਾ ਲੈਣ ਦਾ ਅਵਸਰ ਮਿਲੇਗਾ, ਜਿਸ ਵਿੱਚ ਡਾਇਬਿਟੀਜ਼ ਰਿਸਰਚ, ਕਲੀਨਿਕਲ ਕੇਅਰ, ਅਤੇ ਜਨਤਕ ਸਿਹਤ ਰਣਨੀਤੀਆਂ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਆਰਐੱਸਐੱਸਡੀਆਈ ਦੇ 52ਵੇਂ ਸਲਾਨਾ ਸੰਮੇਲਨ ਵਿੱਚ 27 ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੈਕਲਟੀ ਸਪੀਕਰਸ ਦੀ ਪ੍ਰਭਾਵਸ਼ਾਲੀ ਉਪਸਥਿਤੀ ਵੀ ਹੋਵੇਗੀ, ਜਿਨ੍ਹਾਂ ਵਿੱਚੋਂ ਹਰੇਕ ਇਸ ਪ੍ਰਤਿਸ਼ਠਿਤ ਪ੍ਰੋਗਰਾਮ ਵਿੱਚ ਅਦੁੱਤੀ ਮੁਹਾਰਤ ਲੈ ਕੇ ਆਵੇਗਾ। ਇਹ ਆਲਮੀ ਦਿੱਗਜ਼ ਲੋਕ, ਜੋ ਡਾਇਬਿਟੀਜ਼ ਰਿਸਰਚ, ਕਲੀਨਿਕਲ ਪ੍ਰੈਕਟਿਸ ਅਤੇ ਜਨਤਕ ਸਿਹਤ ਦੇ ਖੇਤਰ ਵਿੱਚ ਮੋਹਰੀ ਹਨ, ਅਸਲ ਵਿੱਚ ਆਪਣੀ ਸੋਚ, ਕਾਰਜਸ਼ੈਲੀ ਅਤੇ ਨਵੀਨ ਸਿੱਟਿਆਂ ਨੂੰ ਸਾਂਝਾ ਕਰਨਗੇ, ਜਿਸ ਨਾਲ ਡਾਇਬਿਟੀਜ਼ ਦੇ ਪ੍ਰਬੰਧਨ ਅਤੇ ਰੋਕਥਾਮ ‘ਤੇ ਚਰਚਾ ਸਮ੍ਰਿੱਧ ਹੋਵੇਗੀ। ਉਨ੍ਹਾਂ ਦੀ ਭਾਗੀਦਾਰੀ ਆਲਮੀ ਪੱਧਰ ‘ਤੇ ਗਿਆਨ ਦੇ ਅਦਾਨ-ਪ੍ਰਦਾਨ, ਨਵੇਂ ਦ੍ਰਿਸ਼ਟੀਕੋਣਾਂ ਨੂੰ ਹੁਲਾਰਾ ਦੇਣ ਅਤੇ ਡਾਇਬਿਟੀਜ਼ ਕੇਅਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਵਿਸਤਾਰ ਦੇਣ ਲਈ ਇੱਕ ਮੰਚ ਦੇ ਰੂਪ ਵਿੱਚ ਸੰਮੇਲਨ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ।
ਇਸ ਆਯੋਜਨ ਦੇ ਵਿਸ਼ੇਸ਼ ਆਕਰਸ਼ਣਾਂ ਵਿੱਚ ਪ੍ਰਸਿੱਧ ਕਲਾਕਾਰ ਸੁਦਰਸ਼ਨ ਪਟਨਾਇਕ ਦੁਆਰਾ ਰੇਤ ‘ਤੇ ਕਲਾਕ੍ਰਿਤੀ ਬਣਾਉਣਾ, ਹਜ਼ਾਰਾਂ ਲੋਕਾਂ ਨੂੰ ਇਕਜੁੱਟ ਕਰਨ ਵਾਲਾ ਸਹੁੰ ਚੁੱਕ ਸਮਾਰੋਹ ਅਤੇ ਭਾਰਤ ਵਿੱਚ ਡਾਇਬਿਟੀਜ਼ ਕੇਅਰ ਅਤੇ ਖੋਜ ‘ਤੇ ਇੱਕ ਵਿਆਪਕ ਸਫੇਦ ਪੱਤਰ ਦਾ ਵਿਮੋਚਨ ਸ਼ਾਮਲ ਹੈ। ਇਹ ਸਫੇਦ ਪੱਤਰ, ਆਰਐੱਸਐੱਸਡੀਆਈ ਦਾ ਇੱਕ ਮਹੱਤਵਅਕਾਂਖੀ ਪ੍ਰੋਜੈਕਟ ਹੈ, ਜੋ ਪੂਰੇ ਭਾਰਤ ਵਿੱਚ ਡਾਇਬਿਟੀਜ਼ ਕੇਅਰ ਨੂੰ ਮਾਣਕੀਕ੍ਰਿਤ ਕਰਨ ਲਈ ਮਹੱਤਵਪੂਰਨ ਅੰਤਰਦ੍ਰਿਸ਼ਟੀ ਅਤੇ ਸੰਭਾਵਿਤ ਦਿਸ਼ਾ ਨਿਰਦੇਸ਼ ਪ੍ਰਦਾਨ ਕਰੇਗੀ।

ਸੰਮੇਲਨ ਦਾ ਆਯੋਜਨ ਕਮੇਟੀ ਦੁਆਰਾ ਜਾਰੀ ਰਿਲੀਜ਼ ਅਨੁਸਾਰ, ਇਸ ਮੌਕੇ ‘ਤੇ ਡਾ. ਜਿਤੇਂਦਰ ਸਿੰਘ ਦੀ ਉਪਸਥਿਤੀ ਹੈਲਥਕੇਅਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਦੇ ਪ੍ਰਭਾਵ ਨੂੰ ਵਿਅਕਤ ਕਰਦੀ ਹੈ। ਆਰਐੱਸਐੱਸਡੀਆਈ ਦੇ ਸੁਰੱਖਿਅਕ ਦੇ ਰੂਪ ਵਿੱਚ ਉਨ੍ਹਾਂ ਦੀ ਉਪਸਥਿਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੋਵੇਗੀ ਅਤੇ ਇਹ ਜਨਤਕ ਸਿਹਤ ਅਤੇ ਡਾਇਬਿਟੀਜ਼ ਜਿਹੀਆਂ ਦੀਰਘਕਾਲੀ ਸਿਹਤ ਸਮੱਸਿਆਵਾਂ ਲਈ ਨਵੀਨ ਸਮਾਧਾਨਾਂ ਪ੍ਰਤੀ ਸਰਕਾਰ ਦੀ ਦ੍ਰਿੜ੍ਹਤਾ ਨੂੰ ਮਜ਼ਬੂਤ ਕਰੇਗੀ।
ਆਰਐੱਸਐੱਸਡੀਆਈ, 12,000 ਤੋਂ ਵੱਧ ਮੈਂਬਰਾਂ ਦੇ ਨਾਲ ਡਾਇਬਿਟੀਜ਼ ਫਿਜ਼ੀਸ਼ੀਅਨਜ਼ ਦੀ ਸਭ ਤੋਂ ਵੱਡੀਆਂ ਆਲਮੀ ਕਮੇਟੀਆਂ ਵਿੱਚੋਂ ਇੱਕ ਹੈ, ਜਿਸ ਨੂੰ ਡਾਇਬਿਟੀਜ਼ ਵਿੱਚ ਖੋਜ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਆਪਣੇ ਨਿਰੰਤਰ ਪ੍ਰਯਾਸਾਂ ਲਈ ਜਾਣਿਆ ਜਾਂਦਾ ਹੈ। ਇਹ ਸਲਾਨਾ ਸੰਮੇਲਨ ਬੇਮਿਸਾਲ ਵਿਚਾਰਾਂ ਅਤੇ ਸਰਵੋਤਮ ਕਾਰਜ ਪ੍ਰਣਾਲੀਆਂ ਦੇ ਅਦਾਨ-ਪ੍ਰਦਾਨ ਲਈ ਇੱਕ ਮਹੱਤਵਪੂਰਨ ਮੰਚ ਬਣਿਆ ਹੋਇਆ ਹੈ, ਜੋ ਡਾਇਬਿਟੀਜ਼ ਨਾਲ ਲੜ੍ਹਣ ਵਿੱਚ ਭਾਰਤ ਦੀ ਪ੍ਰਗਤੀ ਵਿੱਚ ਯੋਗਦਾਨ ਦਿੰਦਾ ਹੈ।
ਇਹ ਆਯੋਜਨ ਨਾ ਸਿਰਫ ਡਾਇਬਿਟੀਜ਼ ਤੋਂ ਪੀੜ੍ਹਿਤ ਭਾਈਚਾਰੇ ਲਈ ਬਲਕਿ ਪੂਰੇ ਰਾਸ਼ਟਰ ਦੇ ਦ੍ਰਿਸ਼ਟੀਕੋਣ ਵਿੱਚ ਵੀ ਆਸ਼ਾਜਨਕ ਹੈ, ਕਿਉਂਕਿ ਇਹ ਇੱਕ ਸਿਹਤਮੰਦ ਭਵਿੱਖ ਨੂੰ ਪ੍ਰਾਪਤ ਕਰਨ ਵਿੱਚ ਖੋਜ, ਡਾਕਟਰੀ ਮੁਹਾਰਤ ਅਤੇ ਸਰਕਾਰੀ ਸਹਾਇਤਾ ਦੀ ਸਹਿਯੋਗੀ ਭੂਮਿਕਾ 'ਤੇ ਕੇਂਦ੍ਰਿਤ ਕਰਦਾ ਹੈ।
*********
ਐੱਨਕੇਆਰ/ਕੇਐੱਸ/ਏਜੀ
(Release ID: 2070309)
Visitor Counter : 36