ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਯੁਰਵੇਦ ਦਿਵਸ ਦੇ ਅਵਸਰ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 29 OCT 2024 8:54AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਯੁਰਵੇਦ ਦਿਵਸ (Ayurveda Day) ਦੇ ਅਵਸਰ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਗਵਾਨ ਧਨਵੰਤਰੀ ਦੀ ਜਨਮ ਵਰ੍ਹੇਗੰਢ ਦੇਸ਼ ਦੀ ਮਹਾਨ ਸੰਸਕ੍ਰਿਤੀ ਵਿੱਚ ਆਯੁਰਵੇਦ ਦੀ ਉਪਯੋਗਤਾ ਅਤੇ ਯੋਗਦਾਨ ਨਾਲ ਜੁੜੀ ਹੈ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਆਯੁਰਵੇਦ-ਇੱਕ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਦੇ ਰੂਪ ਵਿੱਚ ਸਮੁੱਚੀ ਮਾਨਵਤਾ ਦੇ ਤੰਦਰੁਸਤ ਜੀਵਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਰਹੇਗੀ।

ਇੱਕ ਐਕਸ (X) ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:

“ਸਾਰੇ ਦੇਸ਼ਵਾਸੀਆਂ ਨੂੰ ਆਯੁਰਦਵੇਦ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਗਵਾਨ ਧਨਵੰਤਰੀ ਦੀ ਜਨਮ ਵਰ੍ਹੇਗੰਢ ਦਾ ਇਹ ਪਾਵਨ ਅਵਸਰ ਸਾਡੀ ਮਹਾਨ ਸੰਸਕ੍ਰਿਤੀ ਵਿੱਚ ਆਯੁਰਵੇਦ ਦੀ ਉਪਯੋਗਤਾ ਅਤੇ ਉਸ ਦੇ ਯੋਗਦਾਨ ਨਾਲ ਜੁੜਿਆ ਹੈ, ਜਿਸ ਦੇ ਮਹੱਤਵ ਨੂੰ ਅੱਜ ਪੂਰੀ ਦੁਨੀਆ ਮੰਨ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਚਿਕਿਤਸਾ ਦੀ ਇਹ ਪ੍ਰਾਚੀਨ ਪੱਧਤੀ ਪੂਰੀ ਮਾਨਵਤਾ ਦੇ ਤੰਦਰੁਸਤ ਜੀਵਨ ਦੇ ਲਈ ਨਿਰੰਤਰ ਕੰਮ ਆਉਂਦੀ ਰਹੇਗੀ।”

 

 

***


ਐੱਮਜੇਪੀਐੱਸ/ਐੱਸਆਰ


(Release ID: 2069211) Visitor Counter : 26