ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਸ੍ਰੀ ਪ੍ਰਹਲਾਦ ਜੋਸ਼ੀ ਨੇ ਰਾਈਸ ਮਿੱਲ ਮਾਲਕਾਂ ਦੇ ਲਈ ਐੱਫਸੀਆਈ ਸ਼ਿਕਾਇਤ ਨਿਵਾਰਣ ਪ੍ਰਣਾਲੀ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ


ਐੱਫਸੀਆਈ ਜੀਆਰਐੱਸ ਐਪ ਪਾਰਦਰਸ਼ਤਾ, ਜਵਾਬਦੇਹੀ ਅਤੇ ਚੰਗੇ ਪ੍ਰਸ਼ਾਸਨ ਨੂੰ ਵਧਾਏਗਾ

ਇਹ ਐਪ ਰਾਈਸ ਮਿੱਲ ਮਾਲਕਾਂ ਲਈ ਸ਼ਿਕਾਇਤ ਦਰਜ ਕਰਾਉਣਾ ਅਤੇ ਸਥਿਤੀ ਦੀ ਨਿਗਰਾਨੀ ਕਰਨਾ ਅਸਾਨ ਬਣਾਏਗਾ

Posted On: 28 OCT 2024 4:44PM by PIB Chandigarh

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਈਸ ਮਿੱਲ ਮਾਲਕਾਂ ਲਈ ਐੱਫਸੀਆਈ ਸ਼ਿਕਾਇਤ ਨਿਵਾਰਣ ਪ੍ਰਣਾਲੀ (ਐੱਫਸੀਆਈ ਜੀਆਰਐੱਸ) ਦੀ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ। ਇਹ ਪਾਰਦਰਸ਼ਤਾ, ਜਵਾਬਦੇਹੀ ਅਤੇ ਹਿਤਧਾਰਕਾਂ ਦੀ ਸੰਤੁਸ਼ਟੀ ਨੂੰ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਉਪਾਵਾਂ ਵਿੱਚੋਂ ਇੱਕ ਹੈ। ਮੋਬਾਈਲ ਐਪਲੀਕੇਸ਼ਨ ਰਾਈਸ ਮਿੱਲ ਮਾਲਕਾਂ ਨੂੰ ਐੱਫਸੀਆਈ ਨਾਲ ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਹਾਇਤਾ ਕਰੇਗੀ। ਐੱਫਸੀਆਈ ਜੀਆਰਐੱਸ ਐਪਲੀਕੇਸ਼ਨ ਸੁਸ਼ਾਸਨ ਲਈ ਤਕਨਾਲੋਜੀ ਦੀ ਵਰਤੋਂ ਕਰਨ ਲਈ ਸਰਕਾਰ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ। ਇਹ ਮੋਬਾਈਲ ਐਪਲੀਕੇਸ਼ਨ ਐਂਡਰਾਇਡ ਉਪਭੋਗਤਾਵਾਂ ਲਈ ਗੂਗਲ ਪਲੇ ਸਟੋਰ 'ਤੇ ਡਾਊਨਲੋਡ ਕਰਨ ਲਈ ਉਪਲਬਧ ਹੈ। 

ਡਿਜੀਟਲ ਇੰਡੀਆ ਪਹਿਲਕਦਮੀ ਨਾਲ ਜੁੜੀ ਇਸ ਮੋਬਾਈਲ ਐਪਲੀਕੇਸ਼ਨ ਦਾ ਉਦੇਸ਼ ਰਾਈਸ ਮਿੱਲ ਮਾਲਕਾਂ ਨੂੰ ਸ਼ਿਕਾਇਤ ਦਰਜ ਕਰਨ, ਇਸਦੀ ਸਥਿਤੀ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੇ ਮੋਬਾਈਲ ਡਿਵਾਈਸ 'ਤੇ ਐਂਡ-ਟੂ-ਐਂਡ ਡਿਜੀਟਾਈਜ਼ਡ ਤਰੀਕੇ ਨਾਲ ਜਵਾਬ ਪ੍ਰਾਪਤ ਕਰਨ ਲਈ ਇੱਕ ਸੁਵਿਧਾਜਨਕ ਪਲੇਟਫਾਰਮ ਪ੍ਰਦਾਨ ਕਰਕੇ ਜਵਾਬਦੇਹੀ ਅਤੇ ਜ਼ਿੰਮੇਵਾਰੀ ਨੂੰ ਬਿਹਤਰ ਬਣਾਉਣਾ ਹੈ। ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ: - 

 

ਉਪਭੋਗਤਾ-ਅਨੁਕੂਲ ਸ਼ਿਕਾਇਤ ਸਬਮਿਸ਼ਨ: ਮਿੱਲਰ ਆਪਣੇ ਮੋਬਾਈਲ 'ਤੇ ਉਪਭੋਗਤਾ-ਅਨੁਕੂਲ ਇੰਟਰਫੇਸ ਰਾਹੀਂ ਅਸਾਨੀ ਨਾਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ, ਜਿਸ ਨਾਲ ਐੱਫਸੀਆਈ ਨਾਲ ਸੰਚਾਰ ਕਰਨਾ ਸਰਲ ਹੋ ਜਾਂਦਾ ਹੈ। ਉਨ੍ਹਾਂ ਨੂੰ ਸਿਰਫ ਇੱਕ ਵਾਰ ਰਜਿਸਟਰ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਕਿੰਨੀਆਂ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ, ਜਿਸ ਵਿੱਚ ਹਰੇਕ ਸ਼ਿਕਾਇਤ ਦੀ ਇੱਕ ਵਿਲੱਖਣ ਸ਼ਿਕਾਇਤ ਆਈਡੀ ਹੋਵੇਗੀ। 

 

ਰੀਅਲ-ਟਾਈਮ ਟ੍ਰੈਕਿੰਗ: ਇਹ ਐਪ ਸ਼ਿਕਾਇਤ ਸਥਿਤੀ 'ਤੇ ਰੀਅਲ ਟਾਈਮ ਅੱਪਡੇਟ ਪ੍ਰਦਾਨ ਕਰਦਾ ਹੈ, ਮਿੱਲ ਮਾਲਕਾਂ ਨੂੰ ਸੂਚਿਤ ਕਰਦਾ ਹੈ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਾ ਹੈ।

 

ਆਟੋਮੇਟਿਡ ਅਸਾਈਨਮੈਂਟ ਅਤੇ ਤੇਜ਼ੀ ਨਾਲ ਹੱਲ: ਐੱਫਸੀਆਈ ਵਿਖੇ ਇੱਕ ਵਾਰ ਸ਼ਿਕਾਇਤ ਪ੍ਰਾਪਤ ਹੋਣ 'ਤੇ ਅਗਲੀ ਕਾਰਵਾਈ ਲਈ ਇਹ ਆਪਣੇ ਆਪ ਸਬੰਧਿਤ ਨੋਡਲ ਅਫਸਰਾਂ ਨੂੰ ਸੌਂਪ ਦਿੱਤੀ ਜਾਵੇਗੀ। ਐਪ ਨੋਡਲ ਅਫਸਰ ਨੂੰ ਜਾਂ ਤਾਂ ਕਵਿੱਕ ਰਿਸਪਾਂਸ ਟੀਮ ਦੁਆਰਾ ਸ਼ਿਕਾਇਤ ਦੀ ਜਾਂਚ ਕਰਨ ਜਾਂ ਸਬੰਧਤ ਡਿਵੀਜ਼ਨ ਤੋਂ ਫੀਡਬੈਕ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।

 

ਕਵਿੱਕ ਰਿਸਪਾਂਸ ਟੀਮਾਂ (ਕਿਊਆਰਟੀਸ) ਲਈ ਜੀਓ-ਫੈਂਸਿੰਗ: ਜਿੱਥੇ ਸ਼ਿਕਾਇਤ ਨਿਵਾਰਣ ਵਿੱਚ ਕਿਊਆਰਟੀ ਟੀਮ ਦੁਆਰਾ ਸਾਈਟ ਦਾ ਦੌਰਾ ਸ਼ਾਮਲ ਹੁੰਦਾ ਹੈ, ਮੋਬਾਈਲ ਐਪਲੀਕੇਸ਼ਨ ਜੀਓ-ਫੈਂਸਿੰਗ ਟੂਲ ਰਾਹੀਂ ਟੀਮ ਦੇ ਮੈਂਬਰਾਂ ਦੁਆਰਾ ਭੌਤਿਕ ਦੌਰੇ ਨੂੰ ਰਿਕਾਰਡ ਕਰੇਗੀ। 

ਇਹ ਪਹਿਲਕਦਮੀ ਇੱਕ ਮਜ਼ਬੂਤ ​​ਸ਼ਿਕਾਇਤ ਨਿਵਾਰਣ ਵਿਧੀ ਪ੍ਰਦਾਨ ਕਰਕੇ ਜਵਾਬਦੇਹੀ, ਪਾਰਦਰਸ਼ਤਾ ਅਤੇ ਹਿਤਧਾਰਕਾਂ ਦੀ ਸੰਤੁਸ਼ਟੀ ਨੂੰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਹ ਲਾਂਚ ਐੱਫਸੀਆਈ ਦੀ ਬਿਹਤਰ ਸੇਵਾ ਮਿਆਰਾਂ ਨਾਲ ਖਰੀਦ ਕਾਰਜਾਂ ਦੀ ਸਹੂਲਤ ਲਈ ਵਚਨਬੱਧਤਾ ਵਿੱਚ ਇੱਕ ਹੋਰ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ।

 

***

 

ਏਡੀ/ਡੀਐੱਸ/ਏਐੱਮ


(Release ID: 2069202) Visitor Counter : 27