ਗ੍ਰਹਿ ਮੰਤਰਾਲਾ
ਅੱਜ ਮਨ ਕੀ ਬਾਤ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ਵਾਸੀਆਂ ਨੂੰ ‘ਡਿਜੀਟਲ ਅਰੈਸਟ’ ਦੇ ਨਾਮ ‘ਤੇ ਹੋ ਰਹੀ ਧੋਖਾਧੜੀ ਦੇ ਪ੍ਰਤੀ ਜਾਗਰੂਕ ਕੀਤਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ, ਮੋਦੀ ਸਰਕਾਰ ‘ਸਾਈਬਰ ਸਿਕਿਊਰ ਭਾਰਤ’ ਦੇ ਨਿਰਮਾਣ ਦੇ ਪ੍ਰਤੀ ਸੰਕਲਪਿਤ ਹੈ
ਪੁਲਿਸ, CBI, ਨਾਰਕੋਟਿਕਸ ਜਾਂ RBI ਅਧਿਕਾਰੀ ਬਣ ਕੇ ਫ੍ਰਾਡ ਕਰਨ ਵਾਲਿਆਂ ਦੇ ਦੁਆਰਾ ਲੋਕਾਂ ਨੂੰ ਵੀਡੀਓ ਕਾਲ ‘ਤੇ ਧਮਕਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ
ਪ੍ਰਧਾਨ ਮੰਤਰੀ ਜੀ ਨੇ ਅਜਿਹੀ ਧੋਖਾਧੜੀ ਤੋਂ ਬਚਣ ਦੇ ਉਪਾਅ ਦੱਸਣ ਦੇ ਨਾਲ-ਨਾਲ ਦੇਸ਼ਵਾਸੀਆਂ ਨੂੰ ਦੱਸਿਆ ਕਿ ਕੋਈ ਵੀ ਸਰਕਾਰੀ ਏਜੰਸੀ ਫੋਨ ਜਾਂ ਵੀਡੀਓ ਕਾਲ ਰਾਹੀਂ ਜਾਂਚ ਨਹੀਂ ਕਰਦੀ
ਇਸ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬਚਣ ਲਈ ਮੋਦੀ ਜੀ ਨੇ ‘ਰੁਕੋ, ਸੋਚੋ ਅਤੇ ਐਕਸ਼ਨ ਲੋ’ ਦਾ ਮੰਤਰ ਦਿੱਤਾ ਅਤੇ ਅਜਿਹੇ ਮਾਮਲੇ ਸਾਹਮਣੇ ਆਉਣ ‘ਤੇ ਇਨ੍ਹਾਂ ਦੀ ਜਾਣਕਾਰੀ ਤੁਰੰਤ 1930 ਹੈਲਪਲਾਈਨ ਨੰਬਰ ਜਾਂ https://cybercrime.gov.in ‘ਤੇ ਦੇਣ ਦੀ ਅਪੀਲ ਵੀ ਕੀਤੀ
Posted On:
27 OCT 2024 5:56PM by PIB Chandigarh
ਅੱਜ ਮਨ ਕੀ ਬਾਤ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ਵਾਸੀਆਂ ਨੂੰ ‘ਡਿਜੀਟਲ ਅਰੈਸਟ’ ਦੇ ਨਾਮ ‘ਤੇ ਹੋ ਰਹੀ ਧੋਖਾਧੜੀ ਦੇ ਪ੍ਰਤੀ ਜਾਗਰੂਕ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ ਕਿ “ਪੁਲਿਸ, CBI, ਨਾਰਕੋਟਿਕਸ ਜਾਂ RBI ਅਧਿਕਾਰੀ ਬਣ ਕੇ ਫ੍ਰਾਡ ਕਰਨ ਵਾਲਿਆਂ ਦੇ ਦੁਆਰਾ ਲੋਕਾਂ ਨੂੰ ਵੀਡੀਓ ਕਾਲ ‘ਤੇ ਧਮਕਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਮੋਦੀ ਜੀ ਨੇ ਅਜਿਹੀ ਧੋਖਾਧੜੀ ਤੋਂ ਬਚਣ ਦੇ ਉਪਾਅ ਦੱਸਣ ਦੇ ਨਾਲ-ਨਾਲ ਦੇਸ਼ਵਾਸੀਆਂ ਨੂੰ ਦੱਸਿਆ ਕਿ ਕੋਈ ਵੀ ਸਰਕਾਰੀ ਏਜੰਸੀ ਫੋਨ ਜਾਂ ਵੀਡੀਓ ਕਾਲ ਰਾਹੀਂ ਜਾਂਚ ਨਹੀਂ ਕਰਦੀ। ਇਸ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬਚਣ ਲਈ ਮੋਦੀ ਜੀ ਨੇ ‘ਰੁਕੋ, ਸੋਚੋ ਅਤੇ ਐਕਸ਼ਨ ਲੋ’ ਦਾ ਮੰਤਰ ਦਿੱਤਾ ਅਤੇ ਅਜਿਹੇ ਮਾਮਲੇ ਸਾਹਮਣੇ ਆਉਣ ‘ਤੇ ਇਨ੍ਹਾਂ ਦੀ ਜਾਣਕਾਰੀ ਤੁਰੰਤ 1930 ਹੈਲਪਲਾਈਨ ਨੰਬਰ ਜਾਂ https://cybercrime.gov.in ‘ਤੇ ਦੇਣ ਦੀ ਅਪੀਲ ਵੀ ਕੀਤੀ। ਮੋਦੀ ਸਰਕਾਰ ‘ਸਾਈਬਰ ਸਿਕਿਊਰ ਭਾਰਤ’ ਦੇ ਨਿਰਮਾਣ ਦੇ ਪ੍ਰਤੀ ਸੰਕਲਪਿਤ ਹੈ।”
*********
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2068815)
Visitor Counter : 30