ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਛੱਤੀਸਗੜ੍ਹ ਦੇ ਪੰਡਿਤ ਦੀਨਦਿਆਲ ਉਪਾਧਿਆਇ ਸਮਾਰਕ ਸਿਹਤ ਵਿਗਿਆਨ ਅਤੇ ਆਯੁਸ਼ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ

Posted On: 26 OCT 2024 5:55PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਅਕਤੂਬਰ, 2024) ਰਾਏਪੁਰ ਵਿਖੇ ਛੱਤੀਸਗੜ੍ਹ ਦੀ ਪੰਡਿਤ ਦੀਨਦਿਆਲ ਉਪਾਧਿਆਇ ਸਮਾਰਕ ਸਿਹਤ ਵਿਗਿਆਨ ਅਤੇ ਆਯੁਸ਼ ਯੂਨੀਵਰਸਿਟੀ (Pt. Deendayal Upadhyaya Memorial Health Science and Ayush University of Chhattisgarh) ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ।

https://static.pib.gov.in/WriteReadData/userfiles/image/PResidentpic126102024GSR_091449I0.JPG

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਜੁੜੀਆਂ-ਬੂਟੀਆਂ ਦਾ ਵਿਸ਼ਾਲ ਸੰਗ੍ਰਿਹ ਹੈ। ਗ੍ਰਾਮੀਣ ਅਤੇ ਆਦਿਵਾਸੀ ਲੋਕ ਬੀਜਾ ਅਤੇ ਧਾਵੜਾ (Bija and Dhavda) ਜਿਹੇ ਰੁੱਖਾਂ ਦੇ ਔਸ਼ਧੀ ਮਹੱਤਵ ਬਾਰੇ ਜਾਣਦੇ ਹਨ। ਇਸ ਪਰੰਪਰਾਗਤ ਗਿਆਨ ਨੂੰ ਦਸਤਾਵੇਜ਼ੀਕਰਣ ਅਤੇ ਮਾਨਕੀਕਰਣ ਕਰਕੇ ਬਚਾਇਆ ਜਾ ਸਕਦਾ ਹੈ। ਖੋਜ ਨੂੰ ਹੁਲਾਰਾ ਦੇ ਕੇ ਅਜਿਹੀ ਜਾਣਕਾਰੀ ਦਾ ਵਿਆਪਕ ਪੈਮਾਨੇ ‘ਤੇ ਵਿਗਿਆਨਿਕ ਉਪਯੋਗ ਕੀਤਾ ਜਾ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮਲੇਰੀਆ, ਫਾਇਲੇਰੀਆ(ਲਿੰਫੈਟਿਕ ਫਾਇਲੇਰੀਆਸਿਸ-Lymphatic Filariasis) ਅਤੇ ਟੀਬੀ (TB) ਜਿਹੀਆਂ ਸੰਕ੍ਰਾਮਕ ਬਿਮਾਰੀਆਂ ਹੁਣ ਭੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈਆਂ ਹਨ। ਸਰਕਾਰ ਇਨ੍ਹਾਂ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਲਕਸ਼ ਦੇ ਨਾਲ ਅੱਗੇ ਵਧ ਰਹੀ ਹੈ। ਹੈਲਥਕੇਅਰ ਵਰਕਰ, ਫ੍ਰੰਟਲਾਇਨ ਵਾਰੀਅਰਸ ਦੇ ਰੂਪ ਵਿੱਚ ਆਮ ਲੋਕਾਂ ਨੂੰ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਗਰੂਕ ਕਰ ਸਕਦੇ ਹਨ। ਉਹ ਨੀਤੀ-ਨਿਰਮਾਤਾਵਾਂ ਅਤੇ ਪਬਲਿਕ ਦੇ ਦਰਮਿਆਨ ਪੁਲ਼ ਦਾ ਕੰਮ ਕਰ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰ ਗ੍ਰਾਮੀਣ ਖੇਤਰਾਂ ਵਿੱਚ ਜਾ ਕੇ ਲੋਕਾਂ ਦੀਆਂ ਵਾਸਤਵਿਕ ਸਮੱਸਿਆਵਾਂ ਦਾ ਪਤਾ ਲਗਾ ਸਕਣਗੇ। ਗ੍ਰਾਮੀਣ ਖੇਤਰਾਂ ਵਿੱਚ ਰਹਿਣ ਨਾਲ ਉਨ੍ਹਾਂ ਦੇ ਅਨੁਭਵ ਸਮ੍ਰਿੱਧ ਹੋਣਗੇ ਅਤੇ ਸਮਾਜ ਅਤੇ ਦੇਸ਼ ਦੇ ਪ੍ਰਤੀ ਉਨ੍ਹਾਂ ਦੀ ਕਰਤੱਵ ਭਾਵਨਾ (sense of duty) ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਡਾਕਟਰਾਂ ਨੂੰ ਆਪਣੇ ਪੇਸ਼ੇਵਰ ਜੀਵਨ ਦੇ ਕੁਝ ਸਾਲ ਗ੍ਰਾਮੀਣ ਖੇਤਰਾਂ ਨੂੰ ਸਮਰਪਿਤ ਕਰਨ ‘ਤੇ ਵਿਚਾਰ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕਾਂ ਅਤੇ ਡਾਕਟਰਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਦਾ ਇਸਤੇਮਾਲ ਲੋਕਾਂ ਨੂੰ ਸਮਾਜਿਕ ਮੁੱਦਿਆਂ ਬਾਰੇ ਜਾਗਰੂਕ ਕਰਨ ਦੇ ਲਈ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਲਈ ਉਹ ਲੋਕਾਂ ਨੂੰ ਸਮਝਾ ਸਕਦੇ ਹਨ ਕਿ ਨਸ਼ੀਲੀਆਂ ਦਵਾਈਆਂ ਦਾ ਸੇਵਨ ਨਾ ਕੇਵਲ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਭੀ ਖ਼ਰਾਬ ਕਰਦਾ ਹੈ। ਇਸੇ ਤਰ੍ਹਾਂ ਡਾਕਟਰ ਲੋਕਾਂ ਨੂੰ ਖੂਨਦਾਨ ਅਤੇ ਅੰਗਦਾਨ ਕਰਨ ਦੇ ਲਈ ਪ੍ਰੇਰਿਤ ਕਰ ਸਕਦੇ ਹਨ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਨਵੋਕੇਸ਼ਨ ਦਾ ਦਿਨ ਜਸ਼ਨ ਮਨਾਉਣ ਦੇ ਨਾਲ-ਨਾਲ ਆਪਣੇ ਭਵਿੱਖ ਬਾਰੇ ਸੰਕਲਪ ਲੈਣ ਦਾ ਅਵਸਰ ਭੀ ਹੈ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਆਪਣੇ ਭਵਿੱਖ ਦੀ ਯੋਜਨਾ ਬਣਾਉਂਦੇ ਸਮੇਂ ਇਸ ਬਾਤ ਨੂੰ ਧਿਆਨ ਵਿੱਚ ਰੱਖਣ ਕਿ ਉਨ੍ਹਾਂ ਦੀ ਸਿੱਖਿਆ ਵਿੱਚ ਸਮਾਜ ਨੇ ਭੀ ਯੋਗਦਾਨ ਦਿੱਤਾ ਹੈ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਮਾਜ ਨੇ ਉਨ੍ਹਾਂ ਦੀ ਸਿੱਖਿਆ ਵਿੱਚ ਜੋ ਨਿਵੇਸ਼ ਕੀਤਾ ਹੈ, ਉਸ ਨੂੰ ਸਮਾਜ ਨੂੰ ਪਰਤਾਉਣਾ ਉਨ੍ਹਾਂ ਦਾ ਕਰਤੱਵ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਛੱਤੀਸਗੜ੍ਹ ਵਰ੍ਹੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਦੱਸਿਆ ਕਿ ਨਾਗਰਿਕਾਂ ਦੀ ਅੱਛੀ ਸਿਹਤ ਸੰਪੂਰਨ ਵਿਕਾਸ ਦੇ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਲੋਕਾਂ ਦੀ ਉਤਪਾਦਕਤਾ ਅਤੇ ਰਚਨਾਤਮਕਤਾ ਵਧਦੀਆਂ ਹਨ। ਇਸ ਲਈ ਰਾਜ ਦੇ ਹੈਲਥ ਵਰਕਰਸ ਵਿਕਸਿਤ ਛੱਤੀਸਗੜ੍ਹ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਛੱਤੀਸਗੜ੍ਹ ਦੀਆਂ ਦੋ ਇੰਜੀਨੀਅਰਿੰਗ ਅਤੇ ਦੋ ਮੈਡੀਕਲ ਸੰਸਥਾਵਾਂ ਵਿੱਚ ਆਪਣੇ ਸੰਵਾਦ ਦੇ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਵਿੱਚ ਨਵੇਂ ਭਾਰਤ ਦੀ ਝਲਕ ਦੇਖੀ- ਉਹ ਨਵਾਂ ਭਾਰਤ ਜੋ ਦੁਨੀਆ ਵਿੱਚ ਆਪਣਾ ਉਚਿਤ ਸਥਾਨ ਪ੍ਰਾਪਤ ਕਰਨ  ਦੇ ਲਈ ਪੂਰੀ ਤਾਕਤ ਨਾਲ ਅੱਗੇ ਵਧ ਰਿਹਾ ਹੈ।

  ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

***************

ਐੱਮਜੇਪੀਐੱਸ/ਐੱਸਆਰ


(Release ID: 2068640) Visitor Counter : 36