ਮੰਤਰੀ ਮੰਡਲ
azadi ka amrit mahotsav

ਕੇਂਦਰੀ ਕੈਬਨਿਟ ਨੇ ਇਨ-ਸਪੇਸ ਦੀ ਸਰਪ੍ਰਸਤੀ ਹੇਠ (under aegis of IN-SPACe) ਸਪੇਸ ਸੈਕਟਰ ਦੇ ਲਈ 1,000 ਕਰੋੜ ਰੁਪਏ ਦੇ ਵੈਂਚਰ ਕੈਪੀਟਲ ਫੰਡ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ

Posted On: 24 OCT 2024 3:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਇਨ-ਸਪੇਸ ਦੀ ਸਰਪ੍ਰਸਤੀ ਹੇਠ (under aegis of IN-SPACe) ਸਪੇਸ ਸੈਕਟਰ ਨੂੰ ਸਮਰਪਿਤ 1,000 ਕਰੋੜ ਰੁਪਏ ਦੇ ਵੈਂਚਰ ਕੈਪੀਟਲ ਫੰਡ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

ਵਿੱਤੀ ਪ੍ਰਭਾਵ:

ਪ੍ਰਸਤਾਵਿਤ 1,000 ਕਰੋੜ ਰੁਪਏ ਦੇ ਵੀਸੀ ਫੰਡ(VC fund) ਦੇ ਉਪਯੋਗ ਦੀ ਅਵਧੀ ਫੰਡ ਦੇ ਸੰਚਾਲਨ ਦੀ ਸ਼ੁਰੂਆਤ ਦੀ ਵਾਸਤਵਿਕ ਤਾਰੀਖ ਤੋਂ ਪੰਜ ਵਰ੍ਹੇ ਤੱਕ ਕਰਨ ਦੀ ਯੋਜਨਾ ਹੈ। ਨਿਵੇਸ਼ ਦੇ ਅਵਸਰਾਂ ਅਤੇ ਫੰਡ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ, ਉਪਯੋਗ ਦੀ ਔਸਤ ਰਾਸ਼ੀ ਪ੍ਰਤੀ ਵਰ੍ਹੇ 150-250 ਕਰੋੜ ਰੁਪਏ ਹੋ ਸਕਦੀ ਹੈ। ਵਿੱਤੀ ਵਰ੍ਹੇ ਦੇ ਅਧਾਰ ‘ਤੇ, ਪ੍ਰਸਤਾਵਿਤ ਵੇਰਵਾ (proposed break-up) ਇਸ ਪ੍ਰਕਾਰ ਹੈ:

 

ਸੀਰੀਅਲ ਨੰਬਰ

 

 

ਵਿੱਤ ਵਰ੍ਹਾ

 

 

ਅਨੁਮਾਨਿਤ ਰਾਸ਼ੀ (ਕਰੋੜ ਰੁਪਏ ਵਿੱਚ)

 

I

 

2025-26

 

150.00

 

2

 

2026-27

 

250.00

 

3

 

2027-28

 

250.00

 

4

 

2028-29

 

250.00

 

5

 

2029-30

 

100,00

 

 

 

 

ਕੁੱਲ ਰਾਸ਼ੀ (ਵੀਸੀ-VC)

 

1000.00

 

 

 

ਨਿਵੇਸ਼ ਦੀ ਸੰਕੇਤਕ ਸੀਮਾ 10-60 ਕਰੋੜ ਰੁਪਏ ਪ੍ਰਸਤਾਵਿਤ ਹੈ, ਜੋ ਕੰਪਨੀ ਦੇ ਪੱਧਰ, ਉਸ ਦੇ ਵਿਕਾਸ ਅਤੇ ਰਾਸ਼ਟਰੀ ਪੁਲਾੜ ਸਮਰੱਥਾਵਾਂ ‘ਤੇ ਉਸ ਦੇ ਸੰਭਾਵਿਤ ਪ੍ਰਭਾਵ ‘ਤੇ ਨਿਰਭਰ ਕਰੇਗੀ। ਸੰਕੇਤਕ ਇਕੁਇਟੀ ਨਿਵੇਸ਼ ਦੀ ਸੀਮਾ (Indicative Equity Investment Range) ਇਸ ਪ੍ਰਕਾਰ ਹੋ ਸਕਦੀ ਹੈ:

• ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ: 10 ਕਰੋੜ ਰੁਪਏ- 30 ਕਰੋੜ ਰੁਪਏ

• ਵਿਕਾਸ ਦੇ ਬਾਅਦ ਵਾਲੇ ਪੜਾਅ ਵਿੱਚ: 30 ਕਰੋੜ ਰੁਪਏ- 60 ਕਰੋੜ ਰੁਪਏ

ਨਿਵੇਸ਼ ਦੀ ਉਪਰੋਕਤ ਸੀਮਾ ਦੇ ਅਧਾਰ ‘ਤੇ, ਇਸ ਫੰਡ ਨਾਲ ਲਗਭਗ 40 ਸਟਾਰਟਅਪਸ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ।

ਵੇਰਵਾ:

ਇਸ ਫੰਡ ਨੂੰ ਰਣਨੀਤਕ ਤੌਰ ‘ਤੇ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਰੂਪ ਭਾਰਤ ਦੇ ਸਪੇਸ ਸੈਕਟਰ ਨੂੰ ਅੱਗੇ ਵਧਾਉਣ ਅਤੇ ਨਿਮਨਲਿਖਿਤ ਪ੍ਰਮੁੱਖ ਪਹਿਲਾਂ ਦੇ ਜ਼ਰੀਏ ਇਨੋਵੇਸ਼ਨ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਗਿਆ ਹੈ:

 

a.      ਪੂੰਜੀ ਨਿਵੇਸ਼ (Capital Infusion)

b.      ਭਾਰਤ ਵਿੱਚ ਕੰਪਨੀਆਂ ਨੂੰ ਬਣਾਈ ਰੱਖਣਾ(Retaining Companies in India)

c.       ਵਧਦੀ ਪੁਲਾੜ ਅਰਥਵਿਵਸਥਾ(Growing Space Economy)

d.      ਪੁਲਾੜ ਸਬੰਧੀ ਟੈਕਨੋਲੋਜੀ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ(Accelerating Space Technology Development)

e.      ਗਲੋਬਲ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ(Boosting Global Competitiveness)

f.        ਆਤਮਨਿਰਭਰ ਭਾਰਤ ਦਾ ਸਮਰਥਨ ਕਰਨਾ (Supporting Atmanirbhar Bharat)

g.      ਇਨੋਵੇਸ਼ਨ ਸਬੰਧੀ ਇੱਕ ਜੀਵੰਤ ਈਕੋਸਿਸਟਮ ਦਾ ਨਿਰਮਾਣ(Creating a Vibrant Innovation Ecosystem)

h.      ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਨੂੰ ਗਤੀ ਦੇਣਾ(Driving Economic Growth and Job Creation)

i.        ਦੀਰਘਕਾਲੀ ਸਥਿਰਤਾ ਸੁਨਿਸ਼ਚਿਤ ਕਰਨਾ(Ensuring Long-Term Sustainability)

 

ਇਨ੍ਹਾਂ ਪਹਿਲੂਆਂ ‘ਤੇ ਧਿਆਨ ਦਿੰਦੇ ਹੋਏ, ਇਸ ਫੰਡ ਦਾ ਲਕਸ਼ ਭਾਰਤ ਨੂੰ ਰਣਨੀਤਕ ਤੌਰ ‘ਤੇ ਮੋਹਰੀ ਪੁਲਾੜ ਅਰਥਵਿਵਸਥਾਵਾਂ (leading space economies) ਵਿੱਚੋਂ ਇੱਕ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ।

ਲਾਭ:

1.    ਵਿਕਾਸ ਦੇ ਬਾਅਦ ਦੇ ਪੜਾਅ ਦੇ ਲਈ ਅਤਿਰਿਕਤ ਧਨ ਨੂੰ ਆਕਰਸ਼ਿਤ ਕਰਕੇ ਗੁਣਕ ਪ੍ਰਭਾਵ ਪੈਦਾ ਕਰਨ ਹਿਤ ਪੂੰਜੀ ਨਿਵੇਸ਼ ਤਾਕਿ ਨਿਜੀ ਨਿਵੇਸ਼ਕਾਂ ਵਿੱਚ ਵਿਸ਼ਵਾਸ ਪੈਦਾ ਹੋਵੇ।

2.   ਭਾਰਤ ਵਿੱਚ ਵਸੀਆਂ(domiciled within India) ਪੁਲਾੜ ਕੰਪਨੀਆਂ ਨੂੰ ਬਣਾਈ ਰੱਖਣਾ ਅਤੇ ਭਾਰਤੀ ਕੰਪਨੀਆਂ ਨੂੰ ਵਿਦੇਸ਼ਾਂ ਵਿੱਚ ਵਸਾਉਣ ਦੀ ਪ੍ਰਵਿਰਤੀ ਨਾਲ ਨਿਪਟਣਾ।

3.   ਅਗਲੇ ਦਸ ਵਰ੍ਹਿਆਂ ਵਿੱਚ ਭਾਰਤੀ ਪੁਲਾੜ ਅਰਥਵਿਵਸਥਾ (Indian Space Economy) ਦੇ ਪੰਜ ਗੁਣਾ ਵਿਸਤਾਰ (five-fold expansion) ਦੇ ਲਕਸ਼ ਨੂੰ ਹਾਸਲ ਕਰਨ ਲਈ ਨਿਜੀ ਪੁਲਾੜ ਉਦਯੋਗ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ।

4.   ਸਪੇਸ ਟੈਕਨੋਲੋਜੀ ਦੇ ਖੇਤਰ ਵਿੱਚ ਪ੍ਰਗਤੀ ਨੂੰ ਹੁਲਾਰਾ ਦੇਣਾ ਅਤੇ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਦੇ ਜ਼ਰੀਏ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰਨਾ।

5.   ਆਲਮੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣਾ।

6.  ਆਤਮਨਿਰਭਰ ਭਾਰਤ ਦਾ ਸਮਰਥਨ ਕਰਨਾ (Supporting Atmanirbhar Bharat)।

 

ਰੋਜ਼ਗਾਰ ਸਿਰਜਣਾ ਦੀਆਂ ਸੰਭਾਵਨਾਵਾਂ ਸਹਿਤ ਵਿਭਿੰਨ ਪ੍ਰਭਾਵ:

ਪ੍ਰਸਤਾਵਿਤ ਫੰਡ ਨਾਲ ਸੰਪੂਰਨ ਸਪੇਸ ਸਪਲਾਈ ਚੇਨ- ਅਪਸਟ੍ਰੀਮ, ਮਿਡਸਟ੍ਰੀਮ ਅਤੇ ਡਾਊਨਸਟ੍ਰੀਮ- ਵਿੱਚ ਸਟਾਰਟਅੱਪ ਦਾ ਸਮਰਥਨ ਕਰਕੇ ਭਾਰਤੀ ਸਪੇਸ ਸੈਕਟਰ ਵਿੱਚ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਇਸ ਨਾਲ ਕਾਰੋਬਾਰਾਂ  ਨੂੰ ਵਿਸਤਾਰ ਕਰਨ, ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰਨ ਅਤੇ ਆਪਣੇ ਕਾਰਜਬਲ ਦਾ ਵਿਸਤਾਰ ਕਰਨ ਵਿੱਚ ਮਦਦ ਮਿਲੇਗੀ। ਹਰੇਕ ਨਿਵੇਸ਼ ਇੰਜੀਨੀਅਰਿੰਗ, ਸੌਫਟਵੇਅਰ ਵਿਕਾਸ, ਡੇਟਾ ਵਿਸ਼ਲੇਸ਼ਣ ਅਤੇ ਮੈਨੂਫੈਕਚਰਿੰਗ ਜਿਹੇ ਖੇਤਰਾਂ ਵਿੱਚ ਸੈਂਕੜੋਂ ਪ੍ਰਤੱਖ ਨੌਕਰੀਆਂ ਸਿਰਜਣ ਦੇ ਨਾਲ-ਨਾਲ ਸਪਲਾਈ ਚੇਨ, ਲੌਜਿਸਟਿਕਸ ਅਤੇ ਪੇਸ਼ੇਵਰ ਸੇਵਾਵਾਂ ਦੇ ਖੇਤਰ ਵਿੱਚ ਹਜ਼ਾਰਾਂ ਅਪ੍ਰਤੱਖ ਨੌਕਰੀਆਂ ਪੈਦਾ ਕਰੇਗਾ। ਇੱਕ ਮਜ਼ਬੂਤ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇ ਕੇ, ਇਹ ਫੰਡ ਨਾ ਕੇਵਲ ਨੌਕਰੀਆਂ ਪੈਦਾ ਕਰੇਗਾ ਬਲਕਿ ਇੱਕ ਕੁਸ਼ਲ ਕਾਰਜਬਲ ਨੂੰ ਵਿਕਸਿਤ ਭੀ ਕਰੇਗਾ, ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ ਅਤੇ ਪੁਲਾੜ ਬਜ਼ਾਰ(ਸਪੇਸ ਮਾਰਕਿਟ- space market) ਵਿੱਚ ਭਾਰਤ ਦੀ ਆਲਮੀ ਮੁਕਾਬਲੇਬਾਜ਼ੀ ਨੂੰ ਵਧਾਵੇਗਾ।

 

 

ਪਿਛੋਕੜ:

ਵਰ੍ਹੇ 2020 ਦੇ ਸਪੇਸ ਸੈਕਟਰ ਨਾਲ ਸਬੰਧਿਤ ਆਪਣੇ ਸੁਧਾਰਾਂ ਦੇ ਹਿੱਸੇ ਦੇ ਰੂਪ ਵਿੱਚ, ਭਾਰਤ ਸਰਕਾਰ ਨੇ ਪੁਲਾੜ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਅਤੇ ਭਾਗੀਦਾਰੀ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਦੇ ਉਦੇਸ਼ ਨਾਲ ਇਨ-ਸਪੇਸ (IN-SPACe) ਦੀ ਸਥਾਪਨਾ ਕੀਤੀ। ਇਨ-ਸਪੇਸ (IN-SPACe) ਨੇ ਭਾਰਤ ਦੀ ਪੁਲਾੜ ਅਰਥਵਿਵਸਥਾ ਦੇ ਵਿਕਾਸ ਦਾ ਸਮਰਥਨ ਕਰਨ ਲਈ 1000 ਕਰੋੜ ਰੁਪਏ ਦੇ ਵੈਂਚਰ ਕੈਪੀਟਲ ਫੰਡ ਦਾ ਪ੍ਰਸਤਾਵ ਦਿੱਤਾ ਹੈ। ਭਾਰਤ ਦੀ ਪੁਲਾੜ ਅਰਥਵਿਵਸਥਾ ਦਾ ਵਰਤਮਾਨ ਮੁੱਲ 8.4 ਬਿਲੀਅਨ ਅਮਰੀਕੀ ਡਾਲਰ ਆਂਕਿਆ ਗਿਆ ਹੈ ਅਤੇ ਇਸ ਨੂੰ 2033 ਤੱਕ 44 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਲਕਸ਼ ਹੈ। ਇਸ ਫੰਡ ਦਾ ਲਕਸ਼ ਜੋਖਮ ਪੂੰਜੀ ਸਬੰਧੀ ਮਹੱਤਵਪੂਰਨ ਜ਼ਰੂਰਤ ਨੂੰ ਪੂਰਾ ਕਰਨਾ ਹੈ ਕਿਉਂਕਿ ਪਰੰਪਰਾਗਤ ਰਿਣਦਾਤਾ ਇਸ ਉੱਚ ਤਕਨੀਕ ਵਾਲੇ ਖੇਤਰ ਵਿੱਚ ਸਟਾਰਟਅੱਪ ਨੂੰ ਫੰਡ ਦੇਣ ਤੋਂ ਝਿਜਕ  ਰਹੇ ਹਨ। ਵੈਲਿਊ ਚੇਨ ਵਿੱਚ ਉੱਭਰ ਰਹੇ ਲਗਭਗ 250 ਸਪੇਸ ਸਟਾਰਟਅਪਸ ਦਾ ਵਿਕਾਸ ਸੁਨਿਸ਼ਚਿਤ ਕਰਨ ਅਤੇ ਵਿਦੇਸ਼ਾਂ ਵਿੱਚ ਪ੍ਰਤਿਭਾ ਦੇ ਪਲਾਇਨ ਨਾਲ ਹੋਣ ਵਾਲੀ ਹਾਨੀ ਨੂੰ ਰੋਕਣ ਦੀ ਦ੍ਰਿਸ਼ਟੀ ਨਾਲ ਸਮੇਂ ‘ਤੇ ਵਿੱਤੀ ਸਹਾਇਤਾ ਉਪਲਬਧ ਕਰਵਾਉਣਾ ਬੇਹੱਦ ਮਹੱਤਵਪੂਰਨ ਹੈ। ਸਰਕਾਰ ਦੁਆਰਾ ਸਮਰਥਿਤ ਇਹ ਪ੍ਰਸਤਾਵਿਤ ਫੰਡ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਏਗਾ, ਨਿਜੀ ਪੂੰਜੀ ਨੂੰ ਆਕਰਸ਼ਿਤ ਕਰੇਗਾ ਅਤੇ ਸਪੇਸ ਸੈਕਟਰ ਵਿੱਚ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਸੰਕੇਤ ਦੇਵੇਗਾ। ਇਹ ਫੰਡ ਸੇਬੀ ਦੇ ਨਿਯਮਾਂ ਦੇ ਤਹਿਤ ਇੱਕ ਵਿਕਲਪਿਕ ਨਿਵੇਸ਼ ਫੰਡ ਦੇ ਰੂਪ ਵਿੱਚ ਕੰਮ ਕਰੇਗਾ, ਜੋ ਸਟਾਰਟਅੱਪ ਨੂੰ ਸ਼ੁਰੂਆਤੀ-ਪੜਾਅ ਦੀ ਇਕੁਇਟੀ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਨੂੰ ਅੱਗੇ ਦੇ ਪ੍ਰਾਈਵੇਟ ਇਕੁਇਟੀ ਨਿਵੇਸ਼ ਦੇ ਲਈ ਸਮਰੱਥ ਬਣਾਵੇਗਾ।

 

***

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ




(Release ID: 2067943) Visitor Counter : 13