ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਆਈ.ਐੱਨ.ਏ ਦਿੱਲੀ ਹਾਟ ਵਿੱਚ ‘ਖਾਦੀ ਮਹੋਤਸਵ’ ('Khadi Mahotsav') ਦੇ ਤਹਿਤ ਵਿਸੇਸ਼ ਖਾਦੀ ਪ੍ਰਦਰਸ਼ਨੀ ਦਾ ਉਦਘਾਟਨ
ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ, ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਅਤੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ-KVIC) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕੀਤਾ
ਇਹ ਪ੍ਰਦਰਸ਼ਨੀ ਤਿਉਹਾਰੀ ਸੀਜ਼ਨ ਦੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ‘ਵੋਕਲ ਫੌਰ ਲੋਕਲ’ ਅਤੇ ‘ਆਤਮਨਿਰਭਰ ਭਾਰਤ’ ('Atmanirbhar Bharat') ਪਹਿਲ ਨੂੰ ਹੁਲਾਰਾ ਦੇਣ ਦੇ ਲਈ ਆਯੋਜਿਤ ਕੀਤੀ ਗਈ ਹੈ
ਇਹ ਪ੍ਰਦਰਸ਼ਨੀ 31 ਅਕਤੂਬਰ ਤੱਕ ਚਲੇਗੀ, ਜਿਸ ਵਿੱਚ ਦੇਸ਼ ਭਰ ਦੇ ਵਿਭਿੰਨ ਰਾਜਾਂ ਦੇ ਖਾਦੀ ਸੰਸਥਾਨਾਂ ਅਤੇ ਗ੍ਰਾਮ ਉਦਯੋਗਾਂ ਦੇ 157 ਸਟਾਲ ਸ਼ਾਮਲ ਹੋਣਗੇ
ਕੇਂਦਰੀ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਦਿੱਲੀ ਦੇ ਲੋਕਾਂ ਨੂੰ ਪ੍ਰਦਰਸ਼ਨੀ ਦੇਖਣ ਅਤੇ ਖਾਦੀ ਉਤਪਾਦ ਖਰੀਦਣ ਦੀ ਅਪੀਲ ਕੀਤੀ
Posted On:
19 OCT 2024 9:14AM by PIB Chandigarh
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਜੀਤਨ ਰਾਮ ਮਾਂਝੀ ਨੇ ਸ਼ੁੱਕਰਵਾਰ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ-KVIC) ਦੇ ਚੇਅਰਮੈਨ, ਸ਼੍ਰੀ ਮਨੋਜ ਕੁਮਾਰ ਦੀ ਉਪਸਥਿਤੀ ਵਿੱਚ ਆਈ.ਐੱਨ.ਏ ਦਿੱਲੀ ਹਾਟ (Delhi Haat) ਵਿੱਚ ਵਿਸ਼ੇਸ਼ ਖਾਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵੋਕਲ ਫੌਰ ਲੋਕਲ’ ('Vocal for Local') ਅਤੇ ‘ਆਤਮਨਿਰਭਰ ਭਾਰਤְ’ ('Atmanirbhar Bharat') ਅਭਿਯਾਨਾਂ ਨੂੰ ਹੁਲਾਰਾ ਦੇਣ ਅਤੇ ਖਾਦੀ ਕਾਰੀਗਰਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਰਾਸ਼ਟਰ ਵਿਆਪੀ ‘ਖਾਦੀ ਮਹੋਤਸਵ’ ('Khadi Mahotsav') ਦੇ ਤਹਿਤ ਤਿਉਹਾਰੀ ਸੀਜ਼ਨ ਦੌਰਾਨ ਆਯੋਜਿਤ ਕੀਤੀ ਜਾ ਰਹੀ ਹੈ। ਕੇਵੀਆਈਸੀ ਦੇ ਨਵੀਂ ਦਿੱਲੀ ਸਥਿਤ ਸਰਕਾਰੀ ਦਫ਼ਤਰ ਦੁਆਰਾ ਆਯੋਜਿਤ ਵਿਸੇਸ਼ ਖਾਦੀ ਪ੍ਰਦਰਸ਼ਨੀ 31 ਅਕਤੂਬਰ ਤੱਕ ਚਲੇਗੀ।
ਇਸ ਪ੍ਰਦਰਸ਼ਨੀ ਵਿੱਚ ਦਿੱਲੀ, ਰਾਜਸਥਾਨ, ਬਿਹਾਰ, ਤਮਿਲ ਨਾਡੂ, ਮਹਾਰਾਸ਼ਟਰ, ਗੁਜਰਾਤ, ਓਡੀਸ਼ਾ, ਮੱਧ ਪ੍ਰਦੇਸ਼, ਬੰਗਾਲ, ਹਰਿਆਣਾ ਅਤੇ ਜੰਮੂ ਸਹਿਤ ਵਿਭਿੰਨ ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ 55 ਖਾਦੀ ਸੰਸਥਾਵਾਂ ਅਤੇ 102 ਗ੍ਰਾਮ ਉਦਯੋਗ ਯੂਨਿਟਾਂ ਦੀਆਂ 157 ਸਟਾਲਾਂ ‘ਤੇ ਖਾਦੀ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨੀ ਵਿੱਚ ਖਰੀਦ ਦੇ ਲਈ ਸਾੜੀ, ਰੇਡੀਮੇਡ ਗਾਰਮੈਂਟਸ, ਹੈਂਡੀਕ੍ਰਾਫਟਸ, ਹਰਬਲ ਅਤੇ ਆਯੁਰਵੈਦਿਕ ਉਤਪਾਦ, ਚਮੜੇ ਦਾ ਸਮਾਨ, ਹੈਂਡਮੇਡ ਪੇਪਰ ਪ੍ਰੋਡਕਟਸ, ਅਚਾਰ, ਮਸਾਲੇ, ਸਾਬਣ, ਸ਼ੈਂਪੂ ਅਤੇ ਸ਼ਹਿਦ ਸਹਿਤ ਖਾਦੀ ਅਤੇ ਗ੍ਰਾਮ ਉਦਯੋਗ ਉਤਪਾਦਾਂ ਦੀ ਵਿਸਤ੍ਰਿਤ ਲੜੀ ਉਪਲਬਧ ਹੈ। ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਕਾਰੀਗਰ ਅਤੇ ਸ਼ਿਲਪਕਾਰ ਆਪਣੀ ਵਿਭਿੰਨ ਖਾਦੀ ਅਤੇ ਗ੍ਰਾਮ ਉਦਯੋਗ ਉਤਪਾਦ ਲੜੀ ਦਾ ਭੀ ਪ੍ਰਦਰਸ਼ਨ ਕਰਨਗੇ।
ਉਦਘਾਟਨ ਸਮਾਰੋਹ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਮੁੱਖ ਮਹਿਮਾਨ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਸਾਰੇ ਨਾਗਰਿਕਾਂ ਨੂੰ ਖਾਦੀ ਅਤੇ ਸਥਾਨਕ ਉਤਪਾਦਾਂ ਦੀ ਵੱਧ ਤੋਂ ਵੱਧ ਖਰੀਦਦਾਰੀ ਕਰਨ ਦੀ ਅਪੀਲ ਕੀਤੀ। ਇਸ ਅਵਸਰ ‘ਤੇ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਵਿਸ਼ੇਸ਼ ਬੇਨਤੀ ਕੀਤੀ ਕਿ ਉਹ ਤਿਉਹਾਰਾਂ ਦੀ ਖਰੀਦਦਾਰੀ ਲਈ ਖਾਦੀ ਪ੍ਰਦਰਸ਼ਨੀ ਵਿੱਚ ਜ਼ਰੂਰ ਆਉਣ ਅਤੇ ਸਵਦੇਸ਼ੀ ਖਾਦੀ ਉਤਪਾਦ ਖਰੀਦਣ, ਜਿਸ ਨਾਲ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ‘ਵੋਕਲ ਫੌਰ ਲੋਕਲ’ ਅਤੇ ‘ਆਤਮਨਿਰਭਰ ਭਾਰਤ’ ਅਭਿਯਾਨ ਨੂੰ ਸਮਰਥਨ ਮਿਲੇ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਵਿਆਪਕ ਉਦੇਸ਼ ਗ੍ਰਾਮੀਣ ਕਾਰੀਗਰਾਂ ਅਤੇ ਪਰੰਪਰਾਗਤ ਕਾਰੀਗਰਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ, ਉਨ੍ਹਾਂ ਨੂੰ ਸਸ਼ਕਤ ਬਣਾਉਣਾ ਅਤੇ ਸਵਦੇਸ਼ੀ ਸਿਲਪ ਕੌਸਲ ਦੀ ਭਾਰਤ ਦੀ ਜੀਵੰਤ ਵਿਰਾਸਤ ਦੀ ਸੰਭਾਲ਼ ਕਰਨਾ ਹੈ। ਇਸ ਪ੍ਰਦਰਸਨੀ ਨੇ ਦੇਸ਼ ਦੇ ਕਾਰੀਗਰਾਂ ਨੂੰ ਆਪਣੀ ਕਲਾ ਦੇ ਪ੍ਰਦਰਸਨ ਦੇ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕੀਤਾ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ, “ਮਹਾਤਮਾ ਗਾਂਧੀ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਦੀ ਪਾਲਨਾ ਕਰਦੇ ਹੋਏ ਅਤੇ “ਨਵੇਂ ਭਾਰਤ ਦੇ ਲਈ ਨਵੀਂ ਖਾਦੀ” ਦੇ ਸਮਰਥਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਖੇਤਰ ਨੇ ਪਿਛਲੇ ਵਿੱਤ ਵਰ੍ਹੇ ਵਿੱਚ 1.55 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਿਸ ਦਾ ਸਿੱਧਾ ਲਾਭ ਦੇਸ਼ ਭਰ ਦੇ ਖਾਦੀ ਕਾਰੀਗਰਾਂ ਨੂੰ ਮਿਲਿਆ। ਹਾਲ ਹੀ ਵਿੱਚ, 2 ਅਕਤੂਬਰ ਨੂੰ ਗਾਂਧੀ ਜਯੰਤੀ ‘ਤੇ ਚਰਖਾ ਚਲਾਉਣ ਵਾਲਿਆਂ ਦੀ ਤਨਖ਼ਾਹ ਵਿੱਚ 25 ਪ੍ਰਤੀਸ਼ਤ ਅਤੇ ਲੂਮਸ ‘ਤੇ ਕੰਮ ਕਰਨ ਵਾਲਿਆਂ ਦੀ ਤਨਖ਼ਾਹ ਵਿੱਚ 7 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ, ਜੋ ਬੁਣਕਰਾਂ ਨੂੰ ਪ੍ਰਾਪਤ ਹੋਣ ਵਾਲੇ ਲਾਭ ਦਾ ਪ੍ਰਮਾਣ ਹੈ।
ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਮਕਬੂਲ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਨਾਗਰਿਕਾਂ ਨੂੰ ‘ਮੇਡ ਇਨ ਇੰਡੀਆ’ ਉਤਪਾਦ ਖਰੀਦਣ ਦੀ ਤਾਕੀਦ ਕੀਤੀ ਸੀ ਅਤੇ ਇਸ ਅਪੀਲ ਦੇ ਤੁਰੰਤ ਬਾਅਦ ਗਾਂਧੀ ਜਯੰਤੀ ‘ਤੇ ਦਿੱਲੀਵਾਸੀਆਂ ਨੇ ‘ਖਾਦੀ ਗ੍ਰਾਮ ਉਦਯੋਗ ਭਵਨ, ਨਵੀਂ ਦਿੱਲੀ’ ਵਿੱਚ ਇੱਕ ਹੀ ਦਿਨ ਵਿੱਚ 2 ਕਰੋੜ 1 ਲੱਖ 37 ਹਜ਼ਾਰ ਰੁਪਏ ਦੀ ਕੀਮਤ ਦੇ ਖਾਦੀ ਉਤਪਾਦ ਖਰੀਦ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਹ ਕੀਰਤੀਮਾਨ ਲੋਕਾਂ ਦੇ ‘ਵੋਕਲ ਫੌਰ ਲੋਕਲ’ ਅਤੇ ‘ਮੇਕ ਇਨ ਇੰਡੀਆ’ ਅਭਿਯਾਨਾਂ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਵਿਜ਼ਿਟਰਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ, ਪ੍ਰਦਰਸ਼ਨੀ ਵਿੱਚ ਭਾਰਤ ਦੀ ਸਮ੍ਰਿੱਧ ਪਰੰਪਰਾਗਤ ਕਲਾ ਅਤੇ ਸ਼ਿਲਪ ਕੌਸ਼ਲ ਅਤੇ ਆਕਰਸ਼ਕ ਸੱਭਿਆਚਾਰਕ ਪ੍ਰੋਗਰਾਮਾਂ ਦਾ ਭੀ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਕੇਵਲ ਇੱਕ ਪ੍ਰਦਰਸ਼ਨੀ ਨਹੀਂ ਹੈ, ਬਲਕਿ ਇੱਕ ਅਜਿਹਾ ਮੰਚ ਹੈ ਜੋ ਗ੍ਰਾਮੀਣ ਕਾਰੀਗਰਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾ ਕੇ ਅਤੇ ਉਨ੍ਹਾਂ ਨੂੰ ਆਪਣੇ ਸ਼ਿਲਪ ਕੌਸ਼ਲ ਨੂੰ ਪ੍ਰਦਰਸ਼ਿਤ ਕਰਨ ਦਾ ਅਵਸਰ ਪ੍ਰਦਾਨ ਕਰਕੇ ਭਾਰਤ ਦੇ ਸਵਦੇਸ਼ੀ ਸ਼ਿਲਪ ਕੌਸ਼ਲ ਦੀ ਸੰਭਾਲ਼ ਕਰਨ ਵਿੱਚ ਯੋਗਦਾਨ ਦਿੰਦਾ ਹੈ।
ਇਸ ਪ੍ਰੋਗਰਾਮ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਅਤੇ ਕੇਵੀਆਈਸੀ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਭੀ ਸ਼ਾਮਲ ਹੋਏ।
*****
ਐੱਸਕੇ
(Release ID: 2066886)
Visitor Counter : 24