ਰੇਲ ਮੰਤਰਾਲਾ
ਰੇਲਵੇ ਸੁਰੱਖਿਆ ਬਲ ਬੱਚਿਆਂ ਦੀ ਤਸਕਰੀ ਦੇ ਖ਼ਿਲਾਫ਼ ਜਾਗਰੂਕਤਾ ਵਧਾਉਣ ਦੇ ਲਈ ਵੇਦਾਂਤਾ ਦਿੱਲੀ ਹਾਫ ਮੈਰਾਥੌਨ ਵਿੱਚ ਹਿੱਸਾ ਲਵੇਗਾ
Posted On:
19 OCT 2024 3:23PM by PIB Chandigarh
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਐਲਾਨ ਕੀਤਾ ਹੈ ਕਿ ਉਹ 20 ਅਕਤੂਬਰ 2024 ਨੂੰ ਵੇਦਾਂਤਾ ਦਿੱਲੀ ਹਾਫ ਮੈਰਾਥੌਨ ਵਿੱਚ ਹਿੱਸਾ ਲਵੇਗਾ। ਆਰਪੀਐੱਫ ਦੇ ਡਾਇਰੈਕਟਰ ਜਨਰਲ, ਸ਼੍ਰੀ ਮਨੋਜ ਯਾਦਵ 26 ਸਮਰਪਿਤ ਆਰਪੀਐੱਫ ਮੈਂਬਰਾਂ ਦੀ ਇੱਕ ਟੀਮ ਦੀ ਅਗਵਾਈ ਕਰਨਗੇ, ਜੋ ਰੇਲਵੇ ਨੈੱਟਵਰਕ ਵਿੱਚ ਬੱਚਿਆਂ ਦੀ ਤਸਕਰੀ ਦੀ ਰੋਕਥਾਮ ਦੇ ਪ੍ਰਯਾਸਾਂ ਨੂੰ ਉਜਾਗਰ ਕਰਨ ਅਤੇ ਇਸ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਹਾਫ ਮੈਰਾਥੌਨ ਵਿੱਚ ਦੌੜਨਗੇ।
ਆਰਪੀਐੱਫ ਦੀ ਭਾਗੀਦਾਰੀ ਦਾ ਮੁੱਖ ਉਦੇਸ਼ ਬੱਚਿਆਂ ਦੀ ਤਸਕਰੀ ਨਾਲ ਨਿਪਟਣ ਦੇ ਲਈ ਉਠਾਏ ਗਏ ਉਪਾਵਾਂ ਬਾਰੇ ਜਨਤਾ ਨੂੰ ਸਿੱਖਿਅਤ ਕਰਨਾ ਅਤੇ ਨਾਗਰਿਕਾਂ ਨੂੰ ਇਸ ਖ਼ਤਰੇ ਦੇ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨਾ ਹੈ। “ਸਾਡਾ ਮਿਸ਼ਨ: ਟ੍ਰੇਨਾਂ ਵਿੱਚ ਬੱਚਿਆਂ ਦੀ ਤਸਕਰੀ ਨੂੰ ਰੋਕਣਾ” ਨਾਅਰੇ ਦੇ ਤਹਿਤ, ਆਰਪੀਐੱਫ ਦਾ ਲਕਸ਼ ਬੱਚਿਆਂ ਨੂੰ ਸ਼ੋਸ਼ਣ ਅਤੇ ਦੁਰਵਿਹਾਰ ਤੋਂ ਬਚਾਉਣ ਲਈ ਸਮੂਹਿਕ ਕਾਰਵਾਈ ਦੀ ਤਤਕਾਲਿਕਤਾ ਅਤੇ ਜ਼ਰੂਰਤ ‘ਤੇ ਜ਼ੋਰ ਦੇਣਾ ਹੈ।
ਇਸ ਆਯੋਜਨ ਵਿੱਚ, ਟੀਮ ਦੇ ਸਾਰੇ ਮੈਂਬਰ ਪੂਰੀ ਹਾਫ ਮੈਰਾਥੌਨ ਵਿੱਚ ਦੌੜਨਗੇ, ਜੋ ਇਸ ਨੇਕ ਕੰਮ ਦੇ ਪ੍ਰਤੀ ਰੇਲਵੇ ਸੁਰੱਖਿਆ ਬਲ ਦੀ ਤਾਕਤ, ਉਸ ਦੀ ਏਕਤਾ ਅਤੇ ਉਸ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਆਮ ਜਨਤਾ ਦੀ ਭਾਗੀਦਾਰੀ ਵਧਾਉਣ ਦੇ ਲਈ, ਆਰਪੀਐੱਫ ਬੈਂਡ ਰੇਲ ਭਵਨ ਦੇ ਨਜ਼ਦੀਕ ਦੌੜ ਮਾਰਗ ਦੇ ਕਿਨਾਰੇ ਲਾਈਵ ਪ੍ਰਦਰਸ਼ਨ ਕਰੇਗਾ, ਜਿਸ ਨਾਲ ਪ੍ਰਤੀਭਾਗੀਆਂ ਅਤੇ ਦਰਸ਼ਕਾਂ ਦੋਵਾਂ ਦੇ ਲਈ ਇੱਕ ਸੰਵਾਦਾਤਮਕ ਅਤੇ ਸਹਾਇਕ ਵਾਤਾਵਰਣ ਤਿਆਰ ਹੋਵੇਗਾ।
ਆਰਪੀਐੱਫ ਆਮ ਲੋਕਾਂ ਨੂੰ ਇਸ ਮਹੱਤਵਪੂਰਨ ਪਹਿਲ ਦਾ ਸਮਰਥਨ ਕਰਨ ਅਤੇ ਬੱਚਿਆਂ ਦੀ ਤਸਕਰੀ ਦੇ ਵਿਰੁੱਧ ਸਰਗਰਮ ਕਦਮ ਉਠਾਉਣ ਦੀ ਅਪੀਲ ਕਰਦੀ ਹੈ। ਅਸੀਂ ਸਾਰੇ ਮਿਲ ਕੇ ਬੱਚਿਆਂ ਲਈ ਇੱਕ ਸੁਰੱਖਿਅਤ ਵਾਤਾਵਰਣ ਸੁਨਿਸ਼ਚਿਤ ਕਰ ਸਕਦੇ ਹਾਂ ਅਤੇ ਦੇਸ਼ ਦੇ ਰੇਲਵੇ ਨੈੱਟਵਰਕ ਤੋਂ ਤਸਕਰੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਸਕਦੇ ਹਾਂ।
****
ਡੀਟੀ/ਐੱਸਕੇ
(Release ID: 2066882)
Visitor Counter : 22