ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਨਰੇਂਦਰ ਮੋਦੀ ਸਰਕਾਰ ਸਾਡੀ ਯੁਵਾ ਪੀੜ੍ਹੀ ਨੂੰ ਡ੍ਰੱਗਸ ਦੇ ਖ਼ਤਰੇ ਤੋਂ ਸੁਰੱਖਿਅਤ ਕਰ ਕੇ ਇੱਕ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਦੇ ਪ੍ਰਤੀ ਵਚਨਬੱਧ ਹੈ


ਡ੍ਰੱਗਸ ਅਤੇ ਨਾਰਕੋ ਵਪਾਰ ਦੇ ਵਿਰੁੱਧ ਅਭਿਯਾਨ ਬਿਨਾਂ ਕਿਸੇ ਢਿੱਲ ਨਾਲ ਜਾਰੀ ਰਹੇਗਾ

ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਪੁਲਿਸ ਨੂੰ ਕਈ ਆਪਰੇਸ਼ਨਸ ਦੇ ਤਹਿਤ 13 ਹਜ਼ਾਰ ਕਰੋੜ ਰੁਪਏ ਮੁੱਲ ਦੀ ਡ੍ਰੱਗਸ ਦੀ ਜ਼ਬਤੀ, ਜਿਸ ਵਿੱਚ ਗੁਜਰਾਤ ਪੁਲਿਸ ਦੇ ਨਾਲ ਮਿਲ ਕੇ 5 ਹਜ਼ਾਰ ਕਰੋੜ ਰੁਪਏ ਦੀ ਕੋਕੀਨ ਦੀ ਬਰਾਮਦਗੀ ਸ਼ਾਮਲ ਹੈ, ਦੇ ਲਈ ਵਧਾਈ ਦਿੱਤੀ

Posted On: 14 OCT 2024 5:57PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਸਾਡੀ ਯੁਵਾ ਪੀੜ੍ਹੀ ਨੂੰ ਡ੍ਰੱਗਸ ਦੇ ਖਤਰੇ ਤੋਂ ਸੁਰੱਖਿਅਤ ਕਰ ਕੇ ਇੱਕ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਦੇ ਪ੍ਰਤੀ ਵਚਨਬੱਧ ਹੈ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਡ੍ਰੱਗਸ ਅਤੇ ਨਾਰਕੋ ਵਪਾਰ ਦੇ ਵਿਰੁੱਧ ਅਭਿਯਾਨ ਬਿਨਾਂ ਕਿਸੇ ਢਿੱਲ ਦੇ ਜਾਰੀ ਰਹੇਗਾ। ਸ਼੍ਰੀ ਸ਼ਾਹ ਨੇ ਦਿੱਲੀ ਪੁਲਿਸ ਨੂੰ ਕਈ ਆਪਰੇਸ਼ਨਸ ਦੇ ਤਹਿਤ 13 ਹਜ਼ਾਰ ਕਰੋੜ ਰੁਪਏ ਕੀਮਤ ਦੀ ਡ੍ਰੱਗਸ ਦੀ ਜ਼ਬਤੀ, ਜਿਸ ਵਿੱਚ ਗੁਜਰਾਤ ਪੁਲਿਸ ਦੇ ਨਾਲ ਮਿਲ ਕੇ 5 ਹਜ਼ਾਰ ਕਰੋੜ ਰੁਪਏ ਦੀ ਕੋਕੀਨ ਦੀ ਬਰਾਮਦਗੀ ਸ਼ਾਮਲ ਹੈ, ਦੇ ਲਈ ਵਧਾਈ ਦਿੱਤੀ।

ਡ੍ਰੱਗਸ ਦੇ ਵਪਾਰ ‘ਤੇ ਹਾਲੀਆ ਸਖ਼ਤੀ ਦੇ ਤਹਿਤ ਦਿੱਲੀ ਪੁਲਿਸ ਦੀ ਸਪੈਸ਼ਨ ਸੈੱਲ ਅਤੇ ਗੁਜਰਾਤ ਪੁਲਿਸ ਨੇ 13 ਅਕਤੂਬਰ 2024 ਨੂੰ ਗੁਜਰਾਤ ਦੇ ਅੰਕਲੇਸ਼ਵਰ ਵਿੱਚ ਇੱਕ ਕੰਪਨੀ ਵਿੱਚ ਛਾਪੇਮਾਰੀ ਕਰ ਕੇ 518 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ। ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਦੀ ਕੀਮਤ ਕਰੀਬ 5,000 ਕਰੋੜ ਰੁਪਏ ਹੈ।

ਇਸ ਤੋਂ ਪਹਿਲਾਂ, 01 ਅਕਤੂਬਰ, 2024 ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਹਿਪਾਲਪੁਰ ਵਿੱਚ ਇੱਕ ਗੋਦਾਮ ‘ਤੇ ਛਾਪੇਮਾਰੀ ਕਰਕੇ 562 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰਿਜੁਆਨਾ ਦੀ ਖੇਪ ਨੂੰ ਜ਼ਬਤ ਕੀਤਾ ਸੀ। ਜਾਂਚ ਦੇ ਦੌਰਾਨ 10 ਅਕਤੂਬਰ, 2024 ਨੂੰ ਦਿੱਲੀ ਦੇ ਰਮੇਸ਼ ਨਗਰ ਦੀ ਇੱਕ ਦੁਕਾਨ ਤੋਂ ਲਗਭਗ 208 ਕਿਲੋ ਵਾਧੂ ਕੋਕੀਨ ਬਰਾਮਦ ਹੋਈ। Interrogation ਦੇ ਦੌਰਾਨ ਇਹ ਪਤਾ ਚਲਿਆ ਕਿ ਬਰਾਮਦ ਨਸ਼ੀਲੇ ਪਦਾਰਥ ਗੁਜਰਾਤ ਦੇ ਅੰਕਲੇਸ਼ਵਰ ਤੋਂ ਆਏ ਸਨ।

ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 1,289 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਥਾਈਲੈਂਡ ਦੀ ਮਾਰਿਜੁਆਨਾ ਬਰਾਮਦ ਹੋ ਚੁੱਕੀ ਹੈ, ਜਿਸ ਦੀ ਕੀਮਤ 13,000 ਕਰੋੜ ਰੁਪਏ ਹੈ।

 

Click here to see pdf

*****

ਆਰਕੇ/ਵੀਵੀ/ਏਐੱਸਐੱਚ/ਆਰਆਰ


(Release ID: 2065173) Visitor Counter : 27