ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਰਲਡ ਮੈਂਟਲ ਹੈਲਥ ਡੇਅ ਅਤੇ ਟੈਲੀ ਮਾਨਸ ਦੇ ਦੋ ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਇਆ


ਇਸ ਵਰ੍ਹੇ ਦੇ ਵਰਲਡ ਮੈਂਟਲ ਹੈਲਥ ਡੇਅ ਦਾ ਵਿਸ਼ਾ ਹੈ- ਕੰਮ ਵਾਲੀ ਥਾਂ ‘ਤੇ ਮੈਂਟਲ ਹੈਲਥ ਨੂੰ ਪ੍ਰਾਥਮਿਕਤਾ ਦੇਣਾ

ਟੈਲੀ ਮਾਨਸ ਮੋਬਾਈਲ ਐਪ, ਵਿਸ਼ਵ ਸਿਹਤ ਸੰਗਠਨ ਦੀ ਟੈਲੀ ਮਾਨਸ ਰੈਪਿਡ ਅਸੈਸਮੈਂਟ ਰਿਪੋਰਟ ਅਤੇ ਕਰਮਚਾਰੀਆਂ ਲਈ ਸੈਲਫਕੇਅਰ ਮਾਡਿਊਲ ਜਾਰੀ ਕੀਤਾ ਗਿਆ

Posted On: 10 OCT 2024 3:51PM by PIB Chandigarh

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਵਰਲਡ ਮੈਂਟਲ ਹੈਲਥ ਡੇਅ ‘ਤੇ ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ, ਟੈਲੀ ਮੈਂਟਲ ਹੈਲਥ ਸਹਾਇਤਾ ਅਤੇ ਰਾਜਾਂ ਵਿੱਚ ਨੈੱਟਵਰਕਿੰਗ (ਟੈਲੀ ਮਾਨਸ) ਦੇ ਦੋ ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਇਆ। ਇਸ ਸਾਲ ਦੇ ਵਰਲਡ ਮੈਂਟਲ ਹੈਲਥ ਡੇਅ ਦਾ ਵਿਸ਼ਾ ਹੈ: ਕੰਮ ਵਾਲੀ ਥਾਂ ‘ਤੇ ਮੈਂਟਲ ਹੈਲਥ ਨੂੰ ਪ੍ਰਾਥਮਿਕਤਾ ਦੇਣ ਦਾ ਸਮਾਂ ਆ ਗਿਆ ਹੈ”।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਭਾਰਤ ਵਿੱਚ ਪ੍ਰਤੀਨਿਧੀ ਡਾ. ਰੋਡੇਰਿਕੋ ਐੱਚ. ਓਫ੍ਰਿਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਸੌਰਭ ਜੈਨ, ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ (ਨਿਮਹਾਂਸ) ਦੀ ਡਾਇਰੈਕਟਰ ਡਾ. ਪ੍ਰਤਿਮਾ ਮੂਰਤੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟੈਲੀ ਮਾਨਸ ਐਪ ਅਤੇ ਟੈਲੀ ਮਾਨਸ ਵੀਡਿਓ ਕਾਲ ਸੁਵਿਧਾ ਦੀ ਸ਼ੁਰੂਆਤ ਕੀਤੀ।

ਟੈਲੀ ਮਾਨਸ ਐਪ ਇੱਕ ਵਿਆਪਕ ਮੋਬਾਈਲ ਪਲੈਟਫਾਰਮ ਹੈ ਜਿਸ ਨੂੰ ਮੈਂਟਲ ਹੈਲਥ ਸਮੱਸਿਆਵਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਐਪ ਵਿੱਚ ਸਵੈ-ਸੰਭਾਲ, ਤਣਾਅ ਦੇ ਸੰਕੇਤਾਂ ਨੂੰ ਪਹਿਚਾਣਨ, ਤਣਾਅ, ਚਿੰਤਾ ਅਤੇ ਭਾਵਨਾਤਮਕ ਸੰਘਰਸ਼ਾਂ ਦੇ ਸ਼ੁਰੂਆਤੀ ਸੰਕੇਤਾਂ ਨੂੰ ਪ੍ਰਬੰਧਿਤ ਕਰਨ ਸਮੇਤ ਕਈ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੈ। ਇਹ ਐਪ ਇਸ ਦਾ ਉਪਯੋਗ ਕਰਨ ਵਾਲੇ ਵਿਅਕਤੀ ਨੂੰ ਮਾਨਸਿਕ ਚੁਣੌਤੀਆਂ, ਖੇਡਾਂ ਅਤੇ ਮਾਈਂਡ ਫੁਲਨੇਸ ਅਭਿਆਸਾਂ ਰਾਹੀਂ ਉਪਯੋਗਕਰਤਾ ਨੂੰ ਅਨੁਕੂਲ ਅਨੁਭਵ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਇਹ ਐਪ ਉਪਯੋਗਕਰਤਾਵਾਂ ਨੂੰ ਮੁਫ਼ਤ ਕਨੈਕਟ ਕਰਨ ਅਤੇ ਦੇਸ਼ ਭਰ ਵਿੱਚ ਟ੍ਰੇਂਡ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ, ਜੋ ਤਤਕਾਲ ਸਲਾਹ-ਮਸ਼ਵਰੇ ਲਈ 24x7 ਉਪਲਬਧ ਹੈ।

ਟੈਲੀ ਮਾਨਸ ਵਿੱਚ ਵੀਡਿਓ ਸਲਾਹ-ਮਸ਼ਵਰਾਂ ਪਹਿਲਾਂ ਤੋਂ ਹੀ ਮੌਜੂਦ ਆਡੀਓ ਕਾਲਿੰਗ ਸੁਵਿਧਾ ਦਾ ਇੱਕ ਹੋਰ ਅੱਪਗ੍ਰੇਡ ਹੈ। ਇਸ ਵਿੱਚ ਮੈਂਟਲ ਹੈਲਥ ਮਾਹਿਰ ਕਾਲ ਕਰਨ ਵਾਲੇ ਬਾਰੇ ਵਿੱਚ ਅਧਿਕ ਜਾਣਕਾਰੀ ਪ੍ਰਾਪਤ ਕਰਨ ਅਤੇ ਉਸ ਦਾ ਮੈਡੀਕਲ ਇਤਿਹਾਸ ਜਾਣਨ ਲਈ ਆਡੀਓ ਕਾਲ ਐਸਕੇਲੇਸ਼ਨ ਲੈ ਰਹੇ ਹਨ। ਇਸ ਦੇ ਦੁਆਰਾ ਕਿਸੇ ਵੀ ਨਤੀਜੇ ਦੀ ਪੁਸ਼ਟੀ ਲਈ ਕਾਲ ਕਰਨ ਵਾਲੇ ਵਿਅਕਤੀ ਦਾ ਸੰਖੇਪ ਸਰੀਰਕ ਅਤੇ ਮਾਨਸਿਕ ਸਥਿਤੀ ਪ੍ਰੀਖਿਆ (MSE)  ਵੀ ਲਈ ਜਾ ਸਕਦੀ ਹੈ। ਇਹ ਸੁਵਿਧਾ ਕਰਨਾਟਕ, ਜੰਮੂ ਅਤੇ ਕਸ਼ਮੀਰ ਅਤੇ ਤਮਿਲ ਨਾਡੂ ਰਾਜਾਂ ਵਿੱਚ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦੇ ਬਾਅਦ ਇਸ ਦਾ ਪੂਰੇ ਦੇਸ਼ ਵਿੱਚ ਵਿਸਤਾਰ ਕੀਤਾ ਜਾਵੇਗਾ।

 

ਆਪਣੇ ਉਦਘਾਟਨੀ ਭਾਸ਼ਣ ਵਿੱਚ ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਕਿਹਾ ਕਿ “ਮੈਂਟਲ ਹੈਲਥ, ਹੈਲਥ ਲਈ ਜ਼ਰੂਰੀ ਹੈ ਅਤੇ ਇਹ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਉਨ੍ਹਾਂ ਦੀ  ਪੂਰਨ ਸਮਰੱਥਾ ਦੇ ਨਾਲ ਕੰਮ ਕਰਨ ਅਤੇ ਸਮਾਜ ਵਿੱਚ ਯੋਗਦਾਨ ਕਰਨ ਲਈ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੰਮ ਵਾਲੀ ਥਾਂ ‘ਤੇ ਗੈਰ-ਸਿਹਤਮੰਦ ਵਾਤਾਵਰਣ ਅਤੇ ਹੋਰ ਪ੍ਰਤੀਕੂਲ ਕਾਰਜ ਸਥਿਤੀਆਂ ਦਾ ਵਿਅਕਤੀ ਦੀ ਆਮ ਸਿਹਤ, ਮਾਨਸਿਕ ਸਿਹਤ ਅਤੇ ਕੰਮ ਵਿੱਚ ਭਾਗੀਦਾਰੀ ਜਾਂ ਉਤਪਾਦਕਤਾ ‘ਤੇ ਪ੍ਰਭਾਵ ਪੈਂਦਾ ਹੈ। ਕੰਮ ਵਾਲੀ ਥਾਂ ਵਿੱਚ ਸਫ਼ਲ ਨਤੀਜਿਆਂ ਲਈ ਇੱਕ ਸਿਹਤਮੰਦ ਵਾਤਾਵਰਣ ਅਤੇ ਕਾਰਜ-ਜੀਵਨ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ।”

 

ਉਨ੍ਹਾਂ ਨੇ ਕਿਹਾ ਕਿ “ਟੈਲੀ ਮਾਨਸ ਨੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ, ਅਤੇ ਇਸ ਦੇ ਲਾਂਚ ਹੋਣ ਦੇ ਬਾਅਦ ਤੋਂ ਹੁਣ ਤੱਕ 14.5 ਲੱਖ ਤੋਂ ਅਧਿਕ ਕਾਲਾਂ ਨੂੰ ਸੰਭਾਲਿਆ ਜਾ ਚੁੱਕਿਆ ਹੈ।”

ਕਿਸ਼ੋਰਾਂ ਦੀ ਮਾਨਸਿਕ ਸਿਹਤ ਦੇ ਮਹੱਤਵ ਅਤੇ ਉਨ੍ਹਾਂ ਦੇ ਮੁੱਦਿਆਂ ਦੇ ਬਾਰੇ ਵਿੱਚ ਦੱਸਦੇ ਹੋਏ, ਸ਼੍ਰੀਮਤੀ ਪਟਨਾਇਕ ਨੇ “ਟੈਲੀ ਮਾਨਸ ਐਪ ਬਾਰੇ ਜਾਗੂਰਕਤਾ ਸੁਨਿਸ਼ਚਿਤ ਕਰਨ ਲਈ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਦੀ ਜ਼ਰੂਰਤ” ‘ਤੇ ਜ਼ੋਰ ਦਿੱਤਾ।

ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਡਾ. ਰੋਡੇਰਿਕੋ ਐੱਚ. ਔਫ੍ਰਿਨ ਨੇ ਕੰਮ ਵਾਲੀ ਥਾਂ ‘ਤੇ ਮਾਨਸਿਕ ਸਿਹਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਲੈਂਗਿਕ ਅਸਮਾਨਤਾ, ਅਪਮਾਨਜਨਕ ਅਤੇ ਅਸਹਿਯੋਗੀ ਸਹਿਕਰਮੀ, ਕਾਰਜ-ਜੀਵਨ ਵਿੱਚ ਸੰਤੁਲਨ ਦੀ ਕਮੀ ਅਤੇ ਨੌਕਰੀ ਤੋਂ ਸੰਤੁਸ਼ਟੀ ਜਿਹੇ ਮੁੱਦੇ ਕਾਰਜ ਸਥਾਨ ‘ਤੇ ਕਰਮਚਾਰੀਆਂ ਲਈ ਮਾਨਸਿਕ ਸਿਹਤ ਚੁਣੌਤੀਆਂ ਦਾ ਕਾਰਨ ਬਣਦੇ ਹਨ। ਉਨ੍ਹਾਂ ਨੇ ਕੰਮ ਵਾਲੀ ਥਾਂ ‘ਤੇ ਅਨੁਕੂਲ ਵਾਤਾਵਰਣ ਬਣਾਉਣ ਲਈ ਮਾਲਕਾਂ ਅਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ।

ਟੈਲੀ-ਮਾਨਸ ਦੇ ਸਫ਼ਲ ਲਾਗੂਕਰਨ ਦੇ ਦੋ ਸਾਲ ਪੂਰੇ ਹੋਣ ‘ਤੇ ਮੰਤਰਾਲੇ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡਬਲਿਊਐੱਚਓ ਦੀ ਸਮੀਖਿਆ ਵਿੱਚ “ਟੈਲੀ-ਮਾਨਸ ਨੂੰ ਮੈਂਟਲ ਹੈਲਥ ਲਈ ਇੱਕ ਸਫ਼ਲ ਮਾਡਲ ਦੱਸਿਆ ਹੈ। ਇਸ ਵਿੱਚ ਪ੍ਰਭਾਵੀ ਤਰੀਕੇ ਨਾਲ ਕੰਮ ਕਰਨ ਦੀ ਸਮਰੱਥਾ ਹੈ।

ਪ੍ਰਾਇਮਰੀ ਹੈਲਥ ਕੇਅਰ ਵਿਸ਼ੇਸ਼ ਤੌਰ ‘ਤੇ ਆਯੁਸ਼ਮਾਨ ਆਰੋਗਯ ਮੰਦਿਰ ਲੋਕਾਂ ਦੀ ਮਾਨਸਿਕ ਸਿਹਤ ਅਤੇ ਭਲਾਈ ਨੂੰ ਬਿਹਤਰ ਬਣਾਉਣ ਵਿੱਚ ਸਫ਼ਲ ਸਾਬਤ ਹੋਏ ਹਨ।” ਉਨ੍ਹਾਂ ਨੇ ਕੰਮ ਵਾਲੀ ਥਾਂ ‘ਤੇ ਮੈਂਟਲ ਹੈਲਥ ਨੂੰ ਵਧਾਉਣ ਲਈ ਸਾਰੇ ਹਿਤਧਾਰਕਾਂ ਦੇ ਸਮੂਹਿਕ ਪ੍ਰਯਾਸਾਂ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।

ਟੈਲੀ ਮਾਨਸ ਦੇਸ਼ ਦੀ ਮੈਂਟਲ ਹੈਲਥ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਟੈਲੀ ਮਾਨਸ ਟੋਲ-ਫ੍ਰੀ ਹੈਲਪ ਲਾਈਨ ਨੰਬਰ 14416 ਜਾਂ 1-800-891-4416 20  ਭਾਸ਼ਾਵਾਂ ਵਿੱਚ ਬਹੁ ਭਾਸ਼ੀ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਕਾਲ ਕਰਨ ਵਾਲਿਆਂ ਅਤੇ ਮੈਂਟਲ ਹੈਲਥ ਪੇਸ਼ੇਵਰਾਂ ਦਰਮਿਆਨ ਸੰਚਾਰ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਪ੍ਰੋਗਰਾਮ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਟੈਲੀ ਮਾਨਸ ਤੇਜ਼ ਮੁਲਾਂਕਣ ਦੀ ਰਿਪੋਰਟ ਅਤੇ ਕਰਮਚਾਰੀਆਂ ਲਈ ਇੱਕ ਸੈਲਫ ਕੇਅਰ ਮਾਡਿਊਲ ਵੀ ਜਾਰੀ ਕੀਤਾ ਗਿਆ ਜਿਸ ਦਾ ਸਿਰਲੇਖ ਹੈ ‘ਆਪਣੀ ਮਾਨਸਿਕ ਸਿਹਤ ਦੀ ਜ਼ਿੰਮੇਵਾਰੀ ਲਵੋ-ਕਿਉਂਕਿ ਇਹ ਮਾਇਨੇ ਰੱਖਦਾ ਹੈ’।

 

ਟੈਲੀ ਮਾਨਸ ਦੇ ਪ੍ਰਦਰਸ਼ਨ ਅਤੇ ਪ੍ਰਗਤੀ ਦਾ ਮੁਲਾਂਕਣ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਡਬਲਿਊਐੱਚਓ ਇੰਡੀਆ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦੱਖਣ-ਪੂਰਬ ਏਸ਼ੀਆ ਦੇ ਖੇਤਰੀ ਦਫ਼ਤਰ (ਡਬਲਿਊਐੱਚਓ ਐੱਸਈਏਆਰਓ), ਡਬਲਿਊਐੱਚਓ ਹੈੱਡਕੁਆਰਟਰ ਅਤੇ ਨਿਮਹੰਸ ਦੇ ਤਾਲਮੇਲ ਵਿੱਚ ਇੱਕ ਤੁਰੰਤ ਮੁਲਾਂਕਣ ਆਯੋਜਿਤ ਕੀਤਾ ਗਿਆ ਸੀ। ਇਹ ਮੁਲਾਂਕਣ ਰਾਸ਼ਟਰੀ ਡੇਟਾ ਅਤੇ ਚਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਜੰਮੂ ਅਤੇ ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਤੋਂ ਇਕੱਠੇ ਕੀਤੇ ਗਏ ਪ੍ਰਾਇਮਰੀ ਡੇਟਾ ਦੀ ਡੈਸਟ ਸਮੀਖਿਆ ‘ਤੇ ਅਧਾਰਿਤ ਸੀ। ਰਿਪੋਰਟ ਵਿੱਚ ਭਾਰਤ ਸਰਕਾਰ ਦੀ ਇਸ ਨਵੀਂ ਪਹਿਲੀ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਨ ਅਤੇ ਇਸ ਦੇ ਮਜ਼ਬੂਤ ਤਕਨੀਕੀ ਢਾਂਚੇ ਵਿੱਚ ਟੈਲੀ ਮਾਨਸ ਦੁਆਰਾ ਹਾਸਲ ਕੀਤੀਆਂ ਗਈਆਂ ਕੁਝ ਮਹੱਤਵਪੂਰਨ ਉਪਲਬਧੀਆਂ  ਨੂੰ ਉਜਾਗਰ ਕੀਤਾ ਹੈ।

ਬੁੱਕਲੈਟ ‘ਆਪਣੀ ਮੈਂਟਲ ਹੈਲਥ ਦੀ ਜ਼ਿੰਮੇਵਾਰੀ ਲੈਣਾ-ਕਿਉਂਕਿ ਇਹ ਮਾਇਨੇ ਰੱਖਦਾ ਹੈ’ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਣਾਏ ਰੱਖਣ ਲਈ ਵਿਅਕਤੀਆਂ ਦੁਆਰਾ ਕੀਤੇ ਜਾ ਸਕਣ ਵਾਲੇ ਪ੍ਰਯਾਸਾਂ ‘ਤੇ ਕੇਂਦ੍ਰਿਤ ਹੈ। ਇਹ ਬੁੱਕਲੈਟ ਮੈਂਟਲ ਹੈਲਥ ਬਾਰੇ ਕੁਝ ਗਲਤਫਹਮੀਆਂ ਨੂੰ ਦੂਰ ਕਰਨ ਦਾ ਪ੍ਰਯਾਸ ਕਰਦੀ ਹੈ ਅਤੇ ਕੁਝ ਰਣਨੀਤੀਆਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੂੰ ਵਿਅਕਤੀ ਖੁਦ ਉਪਯੋਗ ਵਿੱਚ ਲਿਆ ਸਕਦੇ ਹਨ। ਇਹ ਵਿਸ਼ੇਸ਼ ਤੌਰ ‘ਤੇ ਕੰਮ ਵਾਲੀ ਥਾਂ ਵਿੱਚ ਕਠਿਨ ਸਥਿਤੀਆਂ ਤੋਂ ਪੈਦਾ ਹੋਣ ਵਾਲੇ ਤਣਾਅ ‘ਤੇ ਵੀ ਧਿਆਨ ਕੇਂਦ੍ਰਿਤ ਕਰਦੀ ਹੈ।

 

ਇਸ ਪ੍ਰੋਗਰਾਮ ਵਿੱਚ ਵਿਭਿੰਨ ਖੇਤਰਾਂ ਤੋਂ ਆਏ ਪੈਨਲਿਸਟਾਂ ਦੇ ਨਾਲ ਗੋਲਮੇਜ਼ ਚਰਚਾਵਾਂ ਹੋਈਆਂ, ਜਿਨ੍ਹਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਆਯੁਸ਼ ਮੰਤਰਾਲਾ, ਕਿਰਤ ਅਤੇ ਰੋਜ਼ਗਾਰ ਮੰਤਰਾਲਾ, ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ (ਨਿਮਹਾਂਸ), ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਨਵੀਂ ਦਿੱਲੀ, ਇੰਸਟੀਟਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼ (ਆਈਐੱਚਬੀਏਐੱਸ)ਵਿਸ਼ਵ ਸਿਹਤ ਸੰਗਠਨ, ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟ੍ਰੀ (ਫਿੱਕੀ)/ਕਨਫੈਡਰੇਸ਼ਨ ਆਫ ਇੰਡੀਅਨ ਆਫ ਇੰਡੀਆ (ਸੀਆਈਆਈ) ਅਤੇ ਐੱਨਏਟੀ ਹੈਲਥ (ਹੈਲਥਕੇਅਰ ਫੈਡਰੇਸ਼ਨ ਆਫ ਇੰਡੀਆ) ਜਿਹੇ ਉਦਯੋਗ ਸੰਘ , ਹੈਲਥ ਵਿੱਚ ਉਪਯੁਕਤ ਟੈਕਨੋਲੋਜੀ ਪ੍ਰੋਗਰਾਮ (ਪੀਏਟੀਐੱਚ) ਜਿਹੇ ਵਿਕਾਸ ਸਾਂਝੇਦਾਰ, ਸਿਹਤ ਨੂੰ ਹੁਲਾਰਾ ਦੇਣ ਵਾਲੇ ਸੰਗਠਨ ਜਿਵੇਂ ਆਰਟ ਆਫ ਲਿਵਿੰਗ ਫਾਊਂਡੇਸ਼ਨ ਅਤੇ ਆਰੋਗਯ ਵਰਲਡ, ਅਤੇ ਜਨ ਸਾਹਸ ਜਿਹੇ ਨਾਗਰਿਕ ਸਮਾਜ ਸੰਗਠਨ ਸ਼ਾਮਲ ਸਨ।

ਸੈਸ਼ਨਾਂ ਦੌਰਾਨ ਜਿਨ੍ਹਾਂ ਵਿਸ਼ਿਆਂ ‘ਤੇ ਚਰਚਾ ਕੀਤੀ ਗਈ, ਉਨ੍ਹਾਂ ਵਿੱਚ ਕਾਰਜ ਸਥਾਨਾਂ ‘ਤੇ ਮੈਂਟਲ ਹੈਲਥ ਲਚਕੀਲਾਪਣ ਵਧਾਉਣ ਲਈ ਨੀਤੀਆਂ ਅਤੇ ਫਰੇਮਵਰਕਸ, ਗੈਰ-ਰਸਮੀ ਕਾਰਜ ਸਥਾਨਾਂ ‘ਤੇ ਮੈਂਟਲ ਹੈਲਥ/ਚੁਣੌਤੀਆਂ, ਅਵਸਰ ਅਤੇ ਸਮਾਵੇਸ਼ੀ ਸਮਾਧਾਨ ਅਤੇ ਨਿਵਾਰਕ ਮਾਨਸਿਕ ਸਿਹਤ-ਭਲਾਈ ਨੂੰ ਹੁਲਾਰਾ ਦੇਣ ਵਿੱਚ ਸਮੁੱਚੀ ਪ੍ਰਥਾਵਾਂ ਦੀਆਂ ਭੂਮਿਕਾਵਾਂ  ਸ਼ਾਮਲ ਸਨ। ਪੈਨਲਲਿਸਟਾਂ ਨੇ ਮੈਂਟਲ ਹੈਲਥ ਸਹਾਇਤਾ ਨੂੰ ਉਤਸ਼ਾਹਿਤ ਕਰਨ ਲਈ ਆਯੁਸ਼ਮਾਨ ਆਰੋਗਯ ਮੰਦਿਰਾਂ (ਏਏਐੱਮ) ਅਤੇ ਟੈਲੀ ਮਾਨਸ ਦੀ ਭੂਮਿਕਾ ਦਾ ਵੀ ਪਤਾ ਲਗਾਇਆ। ਇਸ ਦੇ ਇਲਾਵਾ, ਕੇਂਦਰੀ ਸਿਹਤ ਮੰਤਰਾਲੇ ਨੇ ਕਾਰਜ ਸਥਾਨ ‘ਤੇ ਮੈਂਟਲ ਹੈਲਥ ਦਾ ਸਮਰਥਨ ਕਰਨ ਲਈ ਡਿਜ਼ਾਈਨ ਕੀਤੀ ਗਈ ਕਰਮਚਾਰੀ ਸਹਿਭਾਗਤਾ ਗਤੀਵਿਧੀਆਂ ਨੂੰ ਲਾਗੂ ਕਰਨ ਲਈ ਸਰਕਾਰ ਦੇ ਹੋਰ ਮੰਤਰਾਲਿਆਂ ਤੋਂ ਸਰਗਰਮ ਭਾਗੀਦਾਰੀ ਦੀ ਮੰਗ ਕੀਤੀ ਹੈ।

 

****

 

ਐੱਮਵੀ



(Release ID: 2064680) Visitor Counter : 7