ਵਿੱਤ ਮੰਤਰਾਲਾ
azadi ka amrit mahotsav

ਇਨਕਮ ਟੈਕਸ ਵਿਭਾਗ ਦੇ ਈ-ਫਾਇਲਿੰਗ ਪੋਰਟਲ ‘ਤੇ 7 ਅਕਤੂਬਰ, 2024 ਤੱਕ 34.84 ਲੱਖ ਤੋਂ ਵੱਧ ਔਡਿਟ ਰਿਪੋਰਟਸ ਦਾਖਲ ਕੀਤੀਆਂ ਗਈਆਂ


ਵਰ੍ਹੇ 2024-25 ਦੇ ਲਈ ਲਗਭਗ 34.09 ਲੱਖ ਟੈਕਸ ਔਡਿਟ ਰਿਪੋਰਟਸ (ਟੀਏਆਰ) ਦਾਖਲ ਕੀਤੀਆਂ ਗਈਆਂ, ਜਿਸ ਵਿੱਚ ਸਲਾਨਾ ਅਧਾਰ ‘ਤੇ 4.8 ਪ੍ਰਤੀਸ਼ਤ ਦਾ ਵਾਧਾ ਹੋਇਆ

Posted On: 09 OCT 2024 5:48PM by PIB Chandigarh

 

ਈ-ਫਾਇਲਿੰਗ ਪੋਰਟਲ ‘ਤੇ ਨਿਯਤ ਮਿਤੀ (due date) ਦੇ ਅੰਤ ਤੱਕ ਵਰ੍ਹੇ 2024-25 ਦੇ ਲਈ ਲਗਭਗ 34.09 ਲੱਖ ਟੈਕਸ ਔਡਿਟ ਰਿਪੋਰਟਸ (ਟੀਏਆਰ) ਸਹਿਤ 34.84 ਲੱਖ ਤੋਂ ਵੱਧ ਔਡਿਟ ਰਿਪੋਰਟਸ ਦਾਖਲ ਕੀਤੀਆਂ ਗਈਆਂ ਹਨ। ਵਰ੍ਹੇ 2023-24 ਦੇ ਲਈ ਨਿਯਤ ਮਿਤੀ ‘ਤੇ ਟੀਏਆਰ ਦਾਖਲ ਕਰਨ ਦੀ ਤੁਲਨਾ ਵਿੱਚ ਵਰ੍ਹੇ 2024-25 ਦੇ ਲਈ ਟੈਕਸ ਔਡਿਟ ਰਿਪੋਰਟਸ (ਟੀਏਆਰ) ਦਾਖਲ ਕਰਨ ਵਿੱਚ ਲਗਭਗ 4.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

 

ਟੈਕਸਪੇਅਰਸ ਦੀ ਸਹਾਇਤਾ ਦੇ ਲਈ, ਵਿਭਾਗ ਨੇ ਟੈਕਸਪੇਅਰਸ ਦਰਮਿਆਨ ਟੀਏਆਰ ਅਤੇ ਹੋਰ ਔਡਿਟ ਫਾਰਮ ਨੂੰ ਨਿਯਤ ਮਿਤੀ ਤੱਕ ਦਾਖਲ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਧਾਉਣ ਦੇ ਲਈ ਇਨਕਮ ਪੋਰਟਲ ‘ਤੇ ਈਮੇਲ, ਐੱਸਐੱਮਐੱਸ, ਵੈਬੀਨਾਰ, ਸੋਸ਼ਲ ਮੀਡੀਆ ਅਭਿਯਾਨ ਅਤੇ ਸੰਦੇਸ਼ਾਂ ਦੇ ਮਾਧਿਅਮ ਨਾਲ ਵਿਆਪਕ ਆਉਟਰੀਚ ਪ੍ਰੋਗਰਾਮ ਆਯੋਜਿਤ ਕੀਤੇ। ਮਾਰਗਦਰਸ਼ਨ ਪ੍ਰਦਾਨ ਕਰਨ ਦੇ ਲਈ ਇਨਕਮ ਪੋਰਟਲ ‘ਤੇ ਵਿਭਿੰਨ ਉਪਯੋਗਕਰਤਾ ਜਾਗਰੂਕਤਾ ਵੀਡੀਓ ਅਪਲੋਡ ਕੀਤੇ ਗਏ। ਇਹ ਠੋਸ ਯਤਨ ਟੈਕਸਪੇਅਰਸ ਅਤੇ ਟੈਕਸ ਪੇਸ਼ੇਵਰਾਂ ਦੇ ਲਈ ਫੌਰਮ ਨੰਬਰ 10ਬੀ, 10ਬੀਬੀ, 3ਸੀਏ-ਸੀਡੀ, 3ਸੀਬੀ-ਸੀਡੀ ਅਤੇ ਫੌਰਮ ਨੰਬਰ 29ਬੀ, 29ਸੀ, 10ਸੀਸੀਬੀ ਆਦਿ ਵਿੱਚ ਹੋਰ ਔਡਿਟ ਰਿਪੋਰਟ ਦਾਖਲ ਕਰਨ ਵਿੱਚ ਸਮੇਂ ‘ਤੇ ਅਨੁਪਾਲਨ ਵਿੱਚ ਸਹਾਇਕ ਰਹੇ ਹਨ।

 

ਈ-ਫਾਇਲਿੰਗ ਹੈਲਪਡੈਸਕ ਟੀਮ ਨੇ ਸਤੰਬਰ ਅਤੇ ਅਕਤੂਬਰ 2024 ਦੌਰਾਨ ਟੈਕਸਪੇਅਰਸ ਦੇ ਲਗਭਗ 1.23 ਲੱਖ ਸਵਾਲਾਂ ਦਾ ਜਵਾਬ ਦਿੱਤਾ ਅਤੇ ਪੂਰੀ ਫਾਇਲਿੰਗ ਮਿਆਦ ਦੌਰਾਨ ਉਨ੍ਹਾਂ ਨੂੰ ਸਰਗਰਮ ਤੌਰ ‘ਤੇ ਸਹਾਇਤਾ ਪ੍ਰਦਾਨ ਕੀਤੀ। ਟੀਮ ਨੇ ਟੈਕਸਪੇਅਰਸ ਅਤੇ ਟੈਕਸ ਪੇਸ਼ੇਵਰਾਂ ਨੂੰ ਕਠਿਨਾਈਆਂ ਦਾ ਸਮਾਧਾਨ ਕਰਨ ਵਿੱਚ ਸਹਾਇਤਾ ਕੀਤੀ ਅਤੇ ਔਡਿਟ ਫੌਰਮ ਨੂੰ ਸੁਚਾਰੂ ਤੌਰ ‘ਤੇ ਜਮ੍ਹਾਂ ਕਰਨ ਵਿੱਚ ਮਦਦ ਕੀਤੀ। ਇਨਬਾਉਂਡ ਕੌਲ, ਆਉਟਬਾਉਂਡ ਕੌਲ, ਲਾਈਵ ਚੈਟ, ਵੈੱਬਐਕਸ ਅਤੇ ਸਹਿ-ਬ੍ਰਾਉਜ਼ਿੰਗ ਸੈਸ਼ਨਾਂ ਦੇ ਮਾਧਿਅਮ ਨਾਲ ਹੈਲਪਡੈਸਕ ਸਹਾਇਤਾ ਪ੍ਰਦਾਨ ਕੀਤੀ ਗਈ। ਟੀਮ ਨੇ ਔਨਲਾਈਨ ਰਿਸਪਾਂਸ ਮੈਨੇਜਮੈਂਟ (ਓਆਰਐੱਮ) ਦੇ ਮਾਧਿਅਮ ਨਾਲ ਵਿਭਾਗ ਦੇ ਐਕਸ ਹੈਂਡਲ (ਸਾਬਕਾ ਟਵਿਟਰ) ‘ਤੇ ਪ੍ਰਾਪਤ ਸਵਾਲਾਂ ਦੇ ਸਮਾਧਾਨ ਵਿੱਚ ਵੀ ਸਹਾਇਤਾ ਕੀਤੀ, ਟੈਕਸਪੇਅਰਸ ਅਤੇ ਹਿਤਧਾਰਕਾਂ ਤੱਕ ਸਰਗਰਮ ਤੌਰ ‘ਤੇ ਪਹੁੰਚ ਕੇ ਅਤੇ ਉਨ੍ਹਾਂ ਨੂੰ ਲਗਭਗ ਵਾਸਤਵਿਕ ਸਮੇਂ ਦੇ ਅਧਾਰ ‘ਤੇ ਵਿਭਿੰਨ ਮੁੱਦਿਆਂ ‘ਤੇ ਸਹਾਇਤਾ ਪ੍ਰਦਾਨ ਕੀਤੀ।

****

ਐੱਨਬੀ/ਕੇਐੱਮਐੱਨ


(Release ID: 2064358) Visitor Counter : 25