ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ‘ਤੇ ਵਧਾਈ ਦਿੱਤੀ
Posted On:
10 OCT 2024 6:40PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ‘ਤੇ ਵਧਾਈ ਦਿੱਤੀ ਹੈ।
ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਦੁਰਗਾ ਪੂਜਾ ਦੇ ਪਾਵਨ ਅਵਸਰ ‘ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਦੁਰਗਾ ਪੂਜਾ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਉਤਸਵ ਹੈ। ਦੇਵੀ ਦੁਰਗਾ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਭਗਤੀ ਦਾ ਪਰਵ ਹੈ ਅਤੇ ਚੇਤਨਾ ਦੇ ਉੱਚ ਪੱਧਰ ‘ਤੇ ਪਹੁੰਚਣ ਦੀ ਸਾਡੀ ਅਧਿਆਤਮਿਕ ਯਾਤਰਾ ਦਾ ਪ੍ਰਤੀਕ ਹੈ। ਇਹ ਪਰਵ ਦੇਵੀ ਦੁਰਗਾ ਦੇ ਪ੍ਰਤੀ ਪੂਰਨ ਆਸਥਾ ਵਿਅਕਤ ਕਰਨ ਅਤੇ ਸਾਰੇ ਧਰਮਾਂ ਵਿੱਚ ਏਕਤਾ ਅਤੇ ਸਮਾਜਿਕ ਸੁਹਿਰਦ ਨੂੰ ਵਧਾਉਣ ਦਾ ਅਵਸਰ ਹੈ।
ਆਓ, ਅਸੀਂ ਪ੍ਰਾਰਥਨਾ ਕਰੀਏ ਕਿ ਮਾਂ ਦੁਰਗਾ ਸਾਨੂੰ ਇੱਕ ਨਿਆਂਪੂਰਨ, ਸੰਵੇਦਨਸ਼ੀਲ ਅਤੇ ਸਮਤਾਪੂਰਣ ਸਮਾਜ ਬਣਾਉਣ ਦੇ ਲਈ ਸ਼ਕਤੀ, ਸਾਹਸ ਅਤੇ ਦ੍ਰਿੜ੍ਹ ਸੰਕਲਪ ਪ੍ਰਦਾਨ ਕਰਨ।
ਮਹਾਸ਼ਕਤੀ ਦੀ ਉਪਾਸਨਾ ਦੇ ਇਸ ਪਾਵਨ ਅਵਸਰ ‘ਤੇ ਆਓ ਅਸੀਂ ਮਹਿਲਾਵਾਂ ਦੇ ਪ੍ਰਤੀ ਸਰਵਉੱਚ ਸਨਮਾਨ ਅਤੇ ਆਦਰ ਦਾ ਵਿਵਹਾਰ ਕਰਨ ਦਾ ਸੰਕਲਪ ਲਈਏ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਐੱਮਜੇਪੀਐੱਸ/ਐੱਸਆਰ
(Release ID: 2064273)
Visitor Counter : 38