ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ


ਮਿਥੁਨ ਚਕਰਵਤ੍ਰੀ ਨੂੰ ਦਾਦਾ ਸਾਹੇਬ ਫਾਲਕੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਫਿਲਮਾਂ ਅਤੇ ਸੋਸ਼ਲ ਮੀਡੀਆ ਸਮਾਜ ਵਿੱਚ ਪਰਿਵਰਤਨ ਦਾ ਸਭ ਤੋਂ ਸਸ਼ਕਤ ਮਾਧਿਅਮ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 08 OCT 2024 7:53PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਅਕਤੂਬਰ, 2024) ਨੂੰ ਨਵੀਂ ਦਿੱਲੀ ਵਿੱਚ ਵਿਭਿੰਨ ਸ਼੍ਰੇਣੀਆਂ ਵਿੱਚ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਸ਼੍ਰੀ ਮਿਥੁਨ ਚਕਰਵਤ੍ਰੀ ਨੂੰ ਸਾਲ 2022 ਦੇ ਲਈ ਦਾਦਾਸਾਹੇਬ ਫਾਲਕੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਰਾਸ਼ਟਰਪਤੀ ਨੇ ਇਸ ਅਵਸਰ ‘ਤੇ ਕਿਹਾ ਕਿ ਸਾਡੀਆਂ ਫਿਲਮਾਂ ਸਾਡੇ ਸਮਾਜ ਦੀ ਕਲਾਤਮਕ ਭਾਵਨਾ ਨੂੰ ਦਰਸਾਉਂਦੀਆਂ ਹਨ। ਜੀਵਨ ਬਦਲ ਰਿਹਾ ਹੈ ਅਤੇ ਕਲਾ ਦੇ ਪ੍ਰਤੀਮਾਨ ਵੀ ਬਦਲ ਰਹੇ ਹਨ। ਨਵੀਆਂ ਅਕਾਂਖਿਆਵਾਂ ਉਤਪੰਨ ਹੋ ਰਹੀਆਂ ਹਨ। ਨਵੀਆਂ ਸਮੱਸਿਆਵਾਂ ਉੱਭਰ ਰਹੀਆਂ ਹਨ। ਨਵੀਂ ਜਾਗਰੂਕਤਾ ਵਧ ਰਹੀ ਹੈ। ਇਨ੍ਹਾਂ ਸਾਰੇ ਬਦਲਾਵਾਂ ਦਰਮਿਆਨ, ਪ੍ਰੇਮ, ਕਰੂਣਾ ਅਤੇ ਸੇਵਾ ਦੀਆਂ ਅਟਲ ਕਦਰਾਂ ਕੀਮਤਾਂ ਹਾਲੇ ਵੀ ਸਾਡੇ ਨਿਜੀ ਅਤੇ ਸਮੂਹਿਕ ਜੀਵਨ ਨੂੰ ਸਾਰਥਕ ਬਣਾ ਰਹੀਆਂ ਹਨ। ਅਸੀਂ ਉਨ੍ਹਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਅੱਜ ਪੁਰਸਕ੍ਰਿਤ ਫਿਲਮਾਂ ਵਿੱਚ ਦੇਖ ਸਕਦੇ ਹਾਂ, ਜਿਨ੍ਹਾਂ ਨੂੰ ਵਿਭਿੰਨ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਗਏ ਹਨ।

 ਉਨ੍ਹਾਂ ਨੇ ਕਿਹਾ ਕਿ ਭਾਰਤੀ ਸਿਨੇਮਾ ਵਿਸ਼ਵ ਦਾ ਸਭ ਤੋਂ ਵੱਡਾ ਫਿਲਮ ਉਦਯੋਗ ਹੈ, ਜਿਸ ਵਿੱਚ ਕਈ ਭਾਸ਼ਾਵਾਂ ਅਤੇ ਦੇਸ਼ ਦੇ ਸਾਰੇ ਖੇਤਰਾਂ ਵਿੱਚ ਫਿਲਮਾਂ ਬਣਾਈਆਂ ਜਾਂਦੀਆਂ ਹਨ। ਇਹ ਕਲਾ ਦਾ ਸਭ ਤੋਂ ਵਿਵਿਧ ਰੂਪ ਵੀ ਹੈ। ਉਨ੍ਹਾੰ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਫਿਲਮ ਉਦਯੋਗ ਨਾਲ ਜੁੜੇ ਲੋਕਾਂ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨੇ ਸ਼੍ਰੀ ਮਿਥੁਨ ਚਕਰਵਤ੍ਰੀ ਨੂੰ ਦਾਦਾਸਾਹੇਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਲਗਭਗ ਪੰਜ ਦਹਾਕਿਆਂ ਦੀ ਆਪਣੀ ਕਲਾਤਮਕ ਯਾਤਰਾ ਵਿੱਚ ਮਿਥੁਨ ਚਕਰਵਤ੍ਰੀ ਨੇ ਨਾ ਕੇਵਲ ਗੰਭੀਰ ਚਰਿੱਤਰਾਂ ਨੂੰ ਪਰਦੇ ‘ਤੇ ਜੀਵੰਤ ਕੀਤਾ ਹੈ, ਬਲਕਿ ਆਪਣੀ ਵਿਸ਼ਿਸ਼ਟ ਊਰਜਾ ਦੇ ਨਾਲ ਕਈ ਸਾਧਾਰਣ ਕਹਾਣੀਆਂ ਨੂੰ ਵੀ ਸਫ਼ਲਤਾਪੂਰਕ ਪੇਸ਼ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪੁਰਸਕ੍ਰਿਤ ਫਿਲਮਾਂ ਦੀਆਂ ਭਾਸ਼ਾਵਾਂ ਅਤੇ ਪਿਛੋਕੜ ਭਾਵੇਂ ਹੀ ਵੱਖ-ਵੱਖ ਹੋਣ, ਲੇਕਿਨ ਉਹ ਸਾਰੇ ਭਾਰਤ ਦਾ ਪ੍ਰਤੀਬਿੰਬ ਹਨ। ਇਹ ਫਿਲਮਾਂ ਭਾਰਤੀ ਸਮਾਜ ਦੇ ਅਨੁਭਵਾਂ ਦਾ ਖਜਾਨਾ ਹੈ। ਇਨ੍ਹਾਂ ਫਿਲਮਾਂ ਵਿੱਚ ਭਾਰਤੀ ਪਰੰਪਰਾਵਾਂ ਅਤੇ ਉਨ੍ਹਾਂ ਦੀ ਵਿਵਿਧਤਾ ਜੀਵੰਤ ਤੌਰ ‘ਤੇ ਉੱਭਰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਫਿਲਮਾਂ ਅਤੇ ਸੋਸ਼ਲ ਮੀਡੀਆ ਸਮਾਜ ਵਿੱਚ ਪਰਿਵਰਤਨ ਦਾ ਸਭ ਤੋਂ ਸਸ਼ਕਤ ਮਾਧਿਅਮ ਹਨ। ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਇਨ੍ਹਾਂ ਮਾਧਿਅਮਾਂ ਦਾ ਕਿਸੇ ਵੀ ਹੋਰ ਮਾਧਿਅਮ ਨਾਲੋਂ ਜ਼ਿਆਦਾ ਪ੍ਰਭਾਵ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਦਾਨ ਕੀਤੇ ਗਏ 85 ਤੋਂ ਅਧਿਕ ਪੁਰਸਕਾਰਾਂ ਵਿੱਚੋਂ ਕੇਵਲ 15 ਪੁਰਸਕਾਰ ਮਹਿਲਾਵਾਂ ਨੂੰ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਦਿਸ਼ਾ ਵਿੱਚ ਫਿਲਮ ਉਦਯੋਗ ਅਤੇ ਅਧਿਕ ਪ੍ਰਯਾਸ ਕਰ ਸਕਦਾ ਹੈ।  

ਰਾਸ਼ਟਰਪਤੀ ਨੇ ਕਿਹਾ ਕਿ ਸਾਰਥਕ ਫਿਲਮਾਂ ਨੂੰ ਅਕਸਰ ਦਰਸ਼ਕ ਨਹੀਂ ਮਿਲਦੇ। ਉਨ੍ਹਾਂ ਨੇ ਦਰਸ਼ਕਾਂ ਤੱਕ ਸਾਰਥਕ ਸਿਨੇਮਾ ਦੀ ਪਹੁੰਚ ਵਧਾਉਣ ਲਈ ਜਾਗਰੂਕ ਨਾਗਰਿਕਾਂ, ਸਮਾਜਿਕ ਸੰਗਠਨਾਂ ਅਤੇ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

***

ਐੱਮਜੇਪੀਐੱਸ/ਐੱਸਆਰ


(Release ID: 2063804) Visitor Counter : 34