ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਮਾਲਦੀਵ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ
ਭਾਰਤ ਦੀ ‘ਨੇਬਰਹੁੱਡ ਫਸਟ’ ਨੀਤੀ ਅਤੇ ਸਾਗਰ ਵਿਜ਼ਨ ਵਿੱਚ ਮਾਲਦੀਵ ਦਾ ਵਿਸ਼ੇਸ਼ ਸਥਾਨ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
07 OCT 2024 9:28PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਅਕਤੂਬਰ, 2024) ਨੂੰ ਰਾਸ਼ਟਰਪਤੀ ਭਵਨ ਵਿਖੇ ਮਾਲਦੀਵ ਗਣਰਾਜ ਦੇ ਰਾਸ਼ਟਰਪਤੀ ਡਾ. ਮੋਹੰਮਦ ਮੁਇੱਜ਼ੂ ਅਤੇ ਪ੍ਰਥਮ ਮਹਿਲਾ ਸਾਜਿਧਾ ਮੋਹੰਮਦ ਦੇ ਸਨਮਾਨ ਵਿੱਚ ਭੋਜ ਦਾ ਵੀ ਆਯੋਜਨ ਕੀਤਾ।
ਰਾਸ਼ਟਰਪਤੀ ਭਵਨ ਵਿੱਚ ਡਾ. ਮੁਇੱਜ਼ੂ ਦਾ ਸੁਆਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਮਾਲਦੀਵ ਭਾਰਤ ਦਾ ਕਰੀਬੀ ਦੋਸਤ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਪ੍ਰਮੁੱਖ ਸਾਂਝੇਦਾਰ ਹੈ ਅਤੇ ਭਾਰਤ ਦੀ ‘ਨੇਬਰਹੁੱਡ ਫਸਟ’ ਨੀਤੀ ਅਤੇ ਸਾਗਰ ਵਿਜ਼ਨ ਵਿੱਚ ਇਸ ਦਾ ਵਿਸ਼ੇਸ਼ ਸਥਾਨ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਅਪਣਾਏ ਗਏ ਵਿਜ਼ਨ ਦਸਤਾਵੇਜ਼ ਨਾਲ ਸਾਡੇ ਸਬੰਧਾਂ ਦਾ ਪੱਧਰ ਉੱਚਾ ਹੋਵੇਗਾ ਅਤੇ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਸਾਂਝੇਦਾਰੀ ਲਈ ਸਪਸ਼ਟ ਰੋਡਮੈਪ ਉਪਲਬਧ ਹੋਵੇਗਾ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਮਾਲਦੀਵ ਦੇ ਟੌਪ ਵਪਾਰਕ ਸਾਂਝੇਦਾਰਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਡਿਜੀਟਲ ਭੁਗਤਾਨ ਅਤੇ ਹੋਰ ਨਵੀਆਂ ਟੈਕਨੋਲੋਜੀਆਂ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੀਆਂ ਵੀ ਚੰਗੀਆਂ ਸੰਭਾਵਨਾਵਾਂ ਹਨ।
ਦੋਵੇਂ ਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਦੁਵੱਲੀ ਸਾਂਝੇਦਾਰੀ ਵਿੱਚ ਪ੍ਰਗਤੀ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ।
***
ਐੱਮਜੇਪੀਐੱਸ/ਐੱਸਆਰ
(Release ID: 2063375)
Visitor Counter : 22