ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਡਿਬਰੂਗੜ੍ਹ ਵਿੱਚ ਰਿਕਸ਼ਾ ਅਤੇ ਠੇਲਾ ਚਾਲਕਾਂ ਨਾਲ ਮੁਲਾਕਾਤ ਕੀਤੀ
Posted On:
08 OCT 2024 1:50PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਇੱਥੇ ਸ਼੍ਰਮਿਕ ਭਰਾਵਾਂ, ਖਾਸ ਕਰਕੇ ਰਿਕਸ਼ਾ ਅਤੇ ਠੇਲਾ ਚਾਲਕਾਂ ਦੇ ਨਾਲ ਸਮਾਂ ਬਿਤਾਇਆ। ਡਿਬਰੂਗੜ੍ਹ ਐੱਲਐੱਸਸੀ ਦੇ ਸਾਂਸਦ ਨੇ ਇੱਥੇ ਸ਼੍ਰਮਿਕ ਭਰਾਵਾਂ ਨਾਲ ਗੱਲਬਾਤ ਕੀਤੀ ਅਤੇ ਪੂਰੀ-ਸਬਜ਼ੀ ਦਾ ਵੀ ਆਨੰਦ ਲਿਆ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਨਰੇਂਦਰ ਮੋਦੀ ਸਰਕਾਰ ਦਾ ਉਦੇਸ਼ ਅੰਤਯੋਦਯ ਦਰਸ਼ਨ ਦੀ ਮਦਦ ਨਾਲ ਸਮਾਜ ਦੇ ਹਰੇਕ ਵਿਅਕਤੀ ਨੂੰ ਸਸ਼ਕਤ ਅਤੇ ਸਮਰੱਥ ਬਣਾਉਣਾ ਹੈ ਜੋ ਸਾਰਿਆਂ ਦੇ ਲਈ ਸਨਮਾਨ ਦੇ ਨਾਲ ਸਮਾਨ ਵਿਕਾਸ ਸੁਨਿਸ਼ਚਿਤ ਕਰਦਾ ਹੈ। ਤੁਹਾਡੀ ਸਖਤ ਮਿਹਨਤ ਨੇ ਹਮੇਸ਼ਾ ਸਥਾਨਕ ਅਰਥਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਮਦਦ ਕੀਤੀ ਹੈ। ਦੂਰਗਾ ਪੂਜਾ ਦੇ ਇਸ ਖੂਬਸੂਰਤ ਮਾਹੌਲ ਵਿੱਚ ਅੱਜ ਆਪ ਸਾਰਿਆਂ ਨੂੰ ਮਿਲਣਾ ਮੇਰੇ ਲਈ ਸੁਭਾਗ ਦੀ ਗੱਲ ਹੈ। ਮੈਨੂੰ ਤੁਹਾਡੇ ਨਾਲ ਪੂਰੀ-ਸਬਜ਼ੀ ਖਾਣਾ ਚੰਗਾ ਲਗਿਆ ਕਿਉਂਕਿ ਇਸ ਨਾਲ ਮੇਰੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ।”
****
ਜੇਐੱਨ/ਏਕੇ
(Release ID: 2063372)
Visitor Counter : 29