ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿੱਚ 23 ਵਰ੍ਹੇ ਪੂਰੇ ਹੋਣ ‘ਤੇ ਹਾਰਦਿਕ ਆਭਾਰ ਵਿਅਕਤ ਕੀਤਾ


ਮੁੱਖ ਮੰਤਰੀ ਦੇ ਰੂਪ ਵਿੱਚ ਮੇਰੇ 13 ਵਰ੍ਹਿਆਂ ਦੌਰਾਨ ਗੁਜਰਾਤ ‘ਸਬਕਾ ਸਾਥ, ਸਬਕਾ ਵਿਕਾਸְ’ ਦੀ ਇੱਕ ਸ਼ਾਨਦਾਰ ਉਦਾਹਰਣ ਬਣ ਕੇ ਉੱਭਰਿਆ: ਪ੍ਰਧਾਨ ਮੰਤਰੀ

25 ਕਰੋੜ ਤੋਂ ਅਧਿਕ ਲੋਕ ਗ਼ਰੀਬੀ ਤੋਂ ਮੁਕਤ ਹੋਏ ਹਨ ਅਤੇ ਭਾਰਤ ਪੰਜਵੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ: ਪ੍ਰਧਾਨ ਮੰਤਰੀ

ਭਾਰਤ ਦੇ ਵਿਕਾਸਾਤਮਕ ਕਦਮਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਾਡੇ ਦੇਸ਼ ਨੂੰ ਗਲੋਬਲ ਪੱਧਰ ‘ਤੇ ਅਤਿਅੰਤ ਆਸ਼ਾਵਾਦੀ ਦ੍ਰਿਸ਼ਟੀ ਨਾਲ ਦੇਖਿਆ ਜਾ ਰਿਹਾ ਹੈ: ਪ੍ਰਧਾਨ ਮੰਤਰੀ

ਮੈਂ ਤਦ ਤੱਕ ਚੈਨ ਨਾਲ ਨਹੀਂ ਬੈਠਾਂਗਾ ਜਦੋਂ ਤੱਕ ਵਿਕਸਿਤ ਭਾਰਤ ਦਾ ਸਾਡਾ ਸਮੂਹਿਕ ਲਕਸ਼ ਸਾਕਾਰ ਨਹੀਂ ਹੋ ਜਾਂਦਾ: ਪ੍ਰਧਾਨ ਮੰਤਰੀ

Posted On: 07 OCT 2024 9:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿੱਚ 23 ਵਰ੍ਹੇ ਪੂਰੇ ਕਰਨ ‘ਤੇ ਹਾਰਦਿਕ ਆਭਾਰ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਗੁਜਰਾਤ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਇੱਕ ਸ਼ਾਨਦਾਰ ਉਦਾਹਰਣ ਬਣ ਕੇ ਉੱਭਰਿਆ ਹੈ ਜਿਸ ਨੇ ਸਮਾਜ ਦੇ ਸਾਰੇ ਵਰਗਾਂ ਦੇ ਲਈ ਸਮ੍ਰਿੱਧੀ ਸੁਨਿਸ਼ਚਿਤ ਕੀਤੀ ਹੈ। ਪਿਛਲੇ ਦਹਾਕੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸਾਤਮਕ ਪ੍ਰਗਤੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਾਡੇ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਅਤਿਅੰਤ ਆਸ਼ਾਵਾਦੀ ਦ੍ਰਿਸ਼ਟੀ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਣਥੱਕ ਮਿਹਨਤ ਕਰਦੇ ਰਹਿਣਗੇ ਅਤੇ ਤਦ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਵਿਕਸਿਤ ਭਾਰਤ ਦਾ ਸਮੂਹਿਕ ਲਕਸ਼ ਸਾਕਾਰ ਨਹੀਂ ਹੋ ਜਾਂਦਾ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਇੱਕ ਥ੍ਰੈਡ ਪੋਸਟ ਕੀਤਾ:

“#23YearsOfSeva…

“23 ਵਰ੍ਹੇ ਸੇਵਾ ਦੇ..

ਸਰਕਾਰ ਦੇ ਮੁੱਖੀਆ ਦੇ ਰੂਪ ਵਿੱਚ 23 ਸਾਲ ਪੂਰੇ ਹੋਣ ‘ਤੇ ਮੈਨੂੰ ਅਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੇਣ ਵਾਲੇ ਸਾਰੇ ਲੋਕਾਂ ਦਾ ਹਾਰਦਿਕ ਆਭਾਰ । 7 ਅਕਤੂਬਰ 2001 ਨੂੰ ਮੈਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਸੀ। ਇਹ ਮੇਰੀ ਪਾਰਟੀ @BJP4India  ਦੀ ਮਹਾਨਤਾ ਸੀ ਕਿ ਉਸ ਨੇ ਮੇਰੇ ਜਿਹੇ ਨਿਮਰ ਕਾਰਜਕਰਤਾ ਨੂੰ ਰਾਜ ਪ੍ਰਸ਼ਾਸਨ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ।

 

 “ਜਦੋਂ ਮੈਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ, ਤਾਂ ਗੁਜਰਾਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ, ਜਿਵੇਂ ਕਿ 2001 ਦਾ ਕੱਛ ਭੂਚਾਲ, ਉਸ ਤੋਂ ਪਹਿਲਾਂ ਇੱਕ ਅਤਿਅੰਤ ਗੰਭੀਰ ਚੱਕਰਵਾਤੀ ਤੂਫਾਨ, ਸੋਕਾ ਅਤੇ ਲੂਟ, ਫਿਰਕਾਪ੍ਰਸਤੀ ਅਤੇ ਜਾਤੀਵਾਦ ਜਿਹੇ ਕਈ ਦਹਾਕਿਆਂ ਦੇ ਕਾਂਗਰਸ ਦੇ ਕੁਸ਼ਾਸਨ ਦੀ ਵਿਰਾਸਤ। ਜਨਸ਼ਕਤੀ ਦੇ ਬਲ ‘ਤੇ ਅਸੀਂ ਗੁਜਰਾਤ ਦਾ ਪੁਨਰ ਨਿਰਮਾਣ ਕੀਤਾ ਅਤੇ ਇਸ ਨੂੰ ਪ੍ਰਗਤੀ ਦੀ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਇੱਥੋਂ ਤੱਕ ਕਿ ਖੇਤੀਬਾੜੀ ਜਿਹੇ ਖੇਤਰ ਵਿੱਚ ਵੀ ਪ੍ਰਗਤੀ ਸੁਨਿਸ਼ਚਿਤ ਕੀਤੀ ਗਈ ਜਿਸ ਦੇ ਲਈ ਰਾਜ ਪਰੰਪਰਾਗਤ ਤੌਰ ‘ਤੇ  ਨਹੀਂ ਜਾਣਿਆ ਜਾਂਦਾ ਸੀ।”

“ਮੁੱਖ ਮੰਤਰੀ ਦੇ ਰੂਪ ਵਿੱਚ ਮੇਰੇ 13 ਸਾਲਾਂ ਦੇ ਕਾਰਜਕਾਲ ਦੌਰਾਨ, ਗੁਜਰਾਤ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਇੱਕ ਸ਼ਾਨਦਾਰ ਉਦਾਹਰਣ ਬਣ ਕੇ ਉੱਭਰਿਆ ਜਿਸ ਨੇ ਸਮਾਜ ਦੇ ਸਾਰੇ ਵਰਗਾਂ ਲਈ ਸਮ੍ਰਿੱਧੀ ਸੁਨਿਸ਼ਚਿਤ ਕੀਤੀ। 2014 ਵਿੱਚ, ਭਾਰਤ ਦੇ ਲੋਕਾਂ ਨੇ ਮੇਰੀ ਪਾਰਟੀ ਨੂੰ ਰਿਕਾਰਡ ਜਨਾਦੇਸ਼ ਦਿੱਤਾ ਜਿਸ ਨਾਲ ਮੈਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਇੱਕ ਇਤਿਹਾਸਿਕ ਪਲ ਸੀ ਕਿਉਂਕਿ 30 ਵਰ੍ਹਿਆਂ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਸੀ।”

 “ਪਿਛਲੇ ਇੱਕ ਦਹਾਕੇ ਵਿੱਚ ਅਸੀਂ ਆਪਣੇ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਕਈ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਸਫ਼ਲ ਰਹੇ ਹਾਂ। 25 ਕਰੋੜ ਤੋਂ ਜ਼ਿਆਦਾ ਲੋਕ ਗ਼ਰੀਬੀ ਤੋਂ ਮੁਕਤ ਹੋਏ ਹਨ। ਭਾਰਤ ਪੰਜਵੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਇਸ ਨਾਲ ਸਾਡੇ ਐੱਮਐੱਸਐੱਮਈ, ਸਟਾਰਟਅੱਪਸ ਸੈਕਟਰ ਅਤੇ ਹੋਰ ਕਈ ਖੇਤਰਾਂ ਨੂੰ ਵਿਸ਼ੇਸ਼ ਤੌਰ ‘ਤੇ ਮਦਦ ਮਿਲੀ ਹੈ। ਸਾਡੀ ਮਿਹਨਤੀ ਕਿਸਾਨਾਂ, ਨਾਰੀ ਸ਼ਕਤੀ, ਯੁਵਾ ਸ਼ਕਤੀ ਅਤੇ ਗ਼ਰੀਬਾਂ ਦੇ ਨਾਲ-ਨਾਲ ਸਮਾਜ ਦੇ ਹਾਸ਼ੀਏ ‘ਤੇ ਪਏ ਵਰਗਾਂ ਲਈ ਸਮ੍ਰਿੱਧੀ ਦੇ ਨਵੇਂ ਰਾਹ ਖੁੱਲ੍ਹੇ ਹਨ।”

 “ਭਾਰਤ ਦੀ ਪ੍ਰਗਤੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਾਡੇ ਦੇਸ਼ ਨੂੰ ਗਲੋਬਲ ਪੱਧਰ ‘ਤੇ ਅਤਿਅੰਤ ਆਸ਼ਾਵਾਦ ਦੇ ਨਾਲ ਦੇਖਿਆ ਜਾ ਰਿਹਾ ਹੈ। ਦੁਨੀਆ ਸਾਡੇ ਨਾਲ ਜੁੜਨ, ਸਾਡੇ ਲੋਕਾਂ ਵਿੱਚ ਨਿਵੇਸ਼ ਕਰਨ ਅਤੇ ਸਾਡੀ ਸਫ਼ਲਤਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਨਾਲ ਹੀ, ਭਾਰਤ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਵੱਡੇ ਪੈਮਾਨੇ ‘ਤੇ ਕੰਮ ਕਰ ਰਿਹਾ ਹੈ, ਚਾਹੇ ਉਹ ਜਲਵਾਯੂ ਪਰਿਵਰਤਨ ਹੋਵੇ, ਸਿਹਤ ਸੇਵਾ ਵਿੱਚ ਸੁਧਾਰ ਹੋਵੇ, ਟਿਕਾਊ ਵਿਕਾਸ ਲਕਸ਼ ਹਾਸਲ ਕਰਨਾ ਹੋਵੇ ਜਾਂ ਹੋਰ ਵੀ ਬਹੁਤ ਕੁਝ।”

 “ਪਿਛਲੇ ਕੁਝ ਵਰ੍ਹਿਆਂ ਵਿੱਚ ਬਹੁਤ ਕੁਝ ਹਾਸਲ ਕੀਤਾ ਗਿਆ ਹੈ ਲੇਕਿਨ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇਨ੍ਹਾਂ 23 ਵਰ੍ਹਿਆਂ ਵਿੱਚ ਮਿਲੀਆਂ ਸਿੱਖਿਆਵਾਂ ਨੇ ਸਾਨੂੰ ਮੋਹਰੀ ਪਹਿਲ ਕਰਨ ਵਿੱਚ ਸਮਰੱਥ ਬਣਾਇਆ ਹੈ ਜਿਸ ਨੇ ਰਾਸ਼ਟਰੀ ਅਤੇ ਗਲੋਬਲ ਪੱਧਰ ‘ਤੇ ਪ੍ਰਭਾਵ ਪਾਇਆ ਹੈ। ਮੈਂ ਆਪਣੇ ਸਾਥੀ ਭਾਰਤੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਲੋਕਾਂ ਦੀ ਸੇਵਾ ਵਿੱਚ ਹੋਰ ਵੀ ਅਧਿਕ ਜੋਸ਼ ਦੇ ਨਾਲ ਅਣਥਕ ਮਿਹਨਤ ਕਰਦਾ ਰਹਾਂਗਾ। ਜਦੋਂ ਤੱਕ ਵਿਕਸਿਤ ਭਾਰਤ ਦਾ ਸਾਡਾ ਸਮੂਹਿਕ ਲਕਸ਼ ਸਾਕਾਰ ਨਹੀਂ ਹੋ ਜਾਂਦਾ, ਮੈਂ ਚੈਨ ਨਾਲ ਨਹੀਂ ਬੈਠਾਂਗਾ।”

 

  ***

 ਐੱਮਜੇਪੀਐੱਸ/ਐੱਸਆਰ/ਟੀਐੱਸ


(Release ID: 2063368) Visitor Counter : 32