ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਵਰ੍ਹੇ ਗਾਂਧੀ ਜਯੰਤੀ ‘ਤੇ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ‘ਖਾਦੀ ਇੰਡੀਆ’ ਵਿਖੇ ਰਿਕਾਰਡ ₹2.01 ਕਰੋੜ ਦੀ ਵਿਕਰੀ ਹੋਣ ‘ਤੇ ਸਾਰੇ ਖਾਦੀ ਉਤਪਾਦਕਾਂ ਨੂੰ ਵਧਾਈ ਦਿੱਤੀ


ਇਸ ਨਾਲ ਖਾਦੀ ਦੇ ਕਾਰੀਗਰਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਵੇਗਾ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਮਿਲੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਖਾਦੀ ਅਤੇ ਸਥਾਨਕ ਉਤਪਾਦ ਖਰੀਦਣ ਦੀ ਅਪੀਲ ਹੁਣ ਇੱਕ ਕ੍ਰਾਂਤੀ ਬਣ ਚੁੱਕੀ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਖਾਦੀ ਉਦਯੋਗ ਅੱਜ ਨਵੇਂ ਰਿਕਾਰਡ ਸਥਾਪਿਤ ਕਰ ਰਿਹਾ ਹੈ-ਗ੍ਰਹਿ ਮੰਤਰੀ

ਲੋਕਾਂ ਵਿੱਚ ਸਵਦੇਸ਼ੀ ਉਤਪਾਦਾਂ ਦੇ ਪ੍ਰਤੀ ਲਗਾਤਾਰ ਵਧ ਰਿਹਾ ਆਕਰਸ਼ਣ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਹੈ

Posted On: 05 OCT 2024 7:53PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਵਰ੍ਹੇ ਗਾਂਧੀ ਜਯੰਤੀ ‘ਤੇ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ‘ਖਾਦੀ ਇੰਡੀਆ’ ਵਿਖੇ ਰਿਕਾਰਡ ₹2.01 ਕਰੋੜ ਦੀ ਵਿਕਰੀ ਹੋਣ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਸਾਰੇ ਖਾਦੀ ਉਤਪਾਦਕਾਂ ਨੂੰ ਵਧਾਈ ਦਿੱਤੀ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਮੋਦੀ ਜੀ ਦੀ ਖਾਦੀ ਅਤੇ ਸਥਾਨਕ ਉਤਪਾਦ ਖਰੀਦਣ ਦੀ ਅਪੀਲ ਹੁਣ ਇੱਕ ਕ੍ਰਾਂਤੀ ਬਣ ਚੁੱਕੀ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਖਾਦੀ ਉਦਯੋਗ ਅੱਜ ਨਵੇਂ ਰਿਕਾਰਡ ਸਥਾਪਿਤ ਕਰ ਰਿਹਾ ਹੈ। ਇਸ ਗਾਂਧੀ ਜਯੰਤੀ ‘ਤੇ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ‘ਖਾਦੀ ਇੰਡੀਆ’ ਵਿੱਚ ਰਿਕਾਰਡ ₹2.01 ਕਰੋੜ ਰੁਪਏ ਦੀ ਵਿਕਰੀ ਅਸਲ ਵਿੱਚ ਆਨੰਦ ਦਾ ਵਿਸ਼ਾ ਹੈ। ਇਸ ਨਾਲ ਖਾਦੀ ਦੇ ਕਾਰੀਗਰਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਵੇਗਾ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਮਿਲੇਗਾ। ਮੈਂ ਖਾਦੀ ਦੇ ਸਾਰੇ ਉਤਪਾਦਕਾਂ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ। ਲੋਕਾਂ ਵਿੱਚ ਸਵਦੇਸ਼ੀ ਉਤਪਾਦਾਂ ਦੇ ਪ੍ਰਤੀ ਲਗਾਤਾਰ ਵਧ ਰਿਹਾ ਆਕਰਸ਼ਣ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਹੈ।”

*****

ਆਰਕੇ/ਏਐੱਸਐੱਚ/ਆਰਆਰ/ਪੀਐੱਸ


(Release ID: 2062893) Visitor Counter : 24