ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਲਾਈਨ 3 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦੇ ਉਦਘਾਟਨ ‘ਤੇ ਮੁੰਬਈ ਦੇ ਲੋਕਾਂ ਨੂੰ ਵਧਾਈ ਦਿੱਤੀ ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਲੋਕਾਂ ਦਾ ਜੀਵਨ ਸੁਗਮ ਹੋਇਆ: ਪ੍ਰਧਾਨ ਮੰਤਰੀ
ਪੀਐੱਮ ਨੇ ਵਿਦਿਆਰਥੀਆਂ, ਨੌਜਵਾਨਾਂ, ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ ਦੇ ਲਾਭਾਰਥੀਆਂ ਅਤੇ ਮੈਟਰੋ ਦਾ ਨਿਰਮਾਣ ਕਰਨ ਵਾਲੇ ਸ਼੍ਰਮਿਕਾਂ ਨਾਲ ਗੱਲਬਾਤ ਕੀਤੀ
प्रविष्टि तिथि:
05 OCT 2024 9:03PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਮੁੰਬਈ ਮੈਟਰੋ ਲਾਈਨ 3, ਫੇਜ਼-1 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦੇ ਉਦਘਾਟਨ ‘ਤੇ ਮੁੰਬਈ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਲੋਕਾਂ ਦਾ ‘ਜੀਵਨ ਸੁਗਮ’ ਹੋਵੇਗਾ।
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਲੋਕਾਂ ਦਾ ‘ਜੀਵਨ ਸੁਗਮ’ ਹੋਇਆ। ਮੁੰਬਈ ਮੈਟਰੋ ਲਾਈਨ 3, ਫੇਜ਼-1 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦੇ ਉਦਘਾਟਨ ‘ਤੇ ਮੁੰਬਈ ਦੇ ਲੋਕਾਂ ਨੂੰ ਵਧਾਈਆਂ।”
ਸ਼੍ਰੀ ਮੋਦੀ ਨੇ ਮੈਟਰੋ ਦੀ ਸਵਾਰੀ ਵੀ ਕੀਤੀ ਅਤੇ ਵਿਦਿਆਰਥੀਆਂ, ਨੌਜਵਾਨਾਂ, ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ ਦੇ ਲਾਭਾਰਥੀਆਂ ਅਤੇ ਮੈਟਰੋ ਦਾ ਨਿਰਮਾਣ ਕਰਨ ਵਾਲੇ ਸ਼੍ਰਮਿਕਾਂ ਨਾਲ ਗੱਲਬਾਤ ਕੀਤੀ।
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਵਿਦਿਆਰਥੀਆਂ, ਨੌਜਵਾਨਾਂ, ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ ਦੇ ਲਾਭਾਰਥੀਆਂ ਅਤੇ ਮੈਟਰੋ ਦਾ ਨਿਰਮਾਣ ਕਰਨ ਵਾਲੇ ਸ਼੍ਰਮਿਕਾਂ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ।”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2062674)
आगंतुक पटल : 85
इस विज्ञप्ति को इन भाषाओं में पढ़ें:
Tamil
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Telugu
,
Kannada
,
Malayalam