ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਵੱਛਤਾ ਹੀ ਸੇਵਾ 2024 ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 02 OCT 2024 7:20PM by PIB Chandigarh

ਕੇਂਦਰੀ ਮੰਤਰੀ ਮੰਡਲ, ਦੇ ਮੇਰੇ ਸਹਿਯੋਗੀ ਸ਼੍ਰੀਮਾਨ ਮਨੋਹਰ ਲਾਲ ਜੀ, ਸੀ.ਆਰ.ਪਾਟਿਲ ਜੀ, ਤੋਖਨ ਸਾਹੂ ਜੀ, ਰਾਜ ਭੂਸ਼ਣ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਅੱਜ ਪਰਮ ਪੂਜਯ ਬਾਪੂ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਜਯੰਤੀ ਹੈ। ਮੈਂ ਮਾਂ ਭਾਰਤੀ ਦੇ ਸਪੂਤਾਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਜਿਸ ਭਾਰਤ ਦਾ ਸੁਪਨਾ, ਗਾਂਧੀ ਜੀ ਅਤੇ ਦੇਸ਼ ਦੀਆਂ ਮਹਾਨ ਵਿਭੂਤੀਆਂ ਨੇ ਦੇਖਿਆ ਸੀ, ਉਹ ਸੁਪਨਾ ਅਸੀਂ ਸਭ ਮਿਲ ਕੇ ਪੂਰਾ ਕਰੀਏ, ਅੱਜ ਦਾ ਦਿਨ ਸਾਨੂੰ ਇਹ ਪ੍ਰੇਰਨਾ ਦਿੰਦਾ ਹੈ।

ਸਾਥੀਓ,

ਅੱਜ 2 ਅਕਤੂਬਰ ਦੇ ਦਿਨ, ਮੈਂ ਕਰਤੱਵਬੋਧ ਨਾਲ ਵੀ ਭਰਿਆ ਹੋਇਆ ਹੈ। ਅਤੇ ਉਨਾ ਹੀ ਭਾਵੁਕ ਵੀ ਹਾਂ। ਅੱਜ ਸਵੱਛ ਭਾਰਤ ਮਿਸ਼ਨ ਨੂੰ, ਉਸ ਦੀ ਯਾਤਰਾ ਨੂੰ 10 ਸਾਲ ਦੇ ਮੁਕਾਮ ‘ਤੇ ਅਸੀਂ ਪਹੁੰਚਾ ਚੁੱਕੇ ਹਾਂ। ਸਵੱਛ ਭਾਰਤ ਮਿਸ਼ਨ ਦੀ ਇਹ ਯਾਤਰਾ, ਕਰੋੜਾਂ ਭਾਰਤੀਆਂ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਬੀਤੇ 10 ਸਾਲਾਂ ਵਿੱਚ ਕੋਟਿ-ਕੋਟਿ ਭਾਰਤੀਆਂ ਨੇ ਇਸ ਮਿਸ਼ਨ ਨੂੰ ਅਪਣਾਇਆ ਹੈ, ਆਪਣਾ ਮਿਸ਼ਨ ਬਣਾਇਆ ਹੈ, ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ। ਮੇਰੇ ਅੱਜ ਦੇ 10 ਸਾਲ ਦੀ ਇਸ ਯਾਤਰਾ ਦੇ ਪੜਾਵ ‘ਤੇ ਮੈਂ ਹਰ ਦੇਸ਼ਵਾਸੀ, ਸਾਡੇ ਸਫਾਈ ਮਿੱਤਰ, ਸਾਡੇ ਧਰਮਗੁਰੂ, ਸਾਡੇ ਖਿਡਾਰੀ, ਸਾਡੇ ਸੈਲਿਬ੍ਰਿਟੀ, NGOs, ਮੀਡੀਆ ਦੇ ਸਾਥੀ... ਸਾਰਿਆਂ ਦੀ ਸਰਾਹਨਾ ਕਰਦਾ ਹਾਂ,, ਭੂਰੀ-ਭੂਰੀ ਪ੍ਰਸ਼ੰਸਾ ਕਰਦਾ ਹਾਂ। ਆਪ ਸਭ ਨੇ ਮਿਲ ਕੇ ਸਵੱਛ ਭਾਰਤ ਨੂੰ ਇਤਨਾ ਵੱਡਾ ਜਨ-ਅੰਦੋਲਨ ਬਣਾ ਦਿੱਤਾ। ਮੈਂ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ, ਸਾਬਕਾ ਰਾਸ਼ਟਰਪਤੀ ਜੀ, ਸਾਬਕਾ ਉਪ ਰਾਸ਼ਟਰਪਤੀ ਜੀ, ਉਨ੍ਹਾਂ ਨੇ ਵੀ ਸਵੱਛਤਾ ਦੀ ਹੀ ਸੇਵਾ ਇਸ ਪ੍ਰੋਗਰਾਮ ਵਿੱਚ ਸ਼੍ਰਮਦਾਨ ਕੀਤਾ, ਦੇਸ਼ ਨੂੰ ਬਹੁਤ ਵੱਡੀ ਪ੍ਰੇਰਣਾ ਦਿੱਤੀ। ਅੱਜ ਮੈਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਮਹੋਦਯ ਦਾ ਵੀ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਅੱਜ ਦੇਸ਼ ਭਰ ਵਿੱਚ ਸਵੱਛਤਾ ਨਾਲ ਜੁੜੇ ਪ੍ਰੋਗਰਾਮ ਹੋ ਰਹੇ ਹਨ। ਲੋਕ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਮੁਹੱਲਿਆਂ ਨੂੰ ਚੌਲ ਹੋਣ, ਫਲੈਟਸ ਹੋਣ, ਸੋਸਾਇਟੀ ਹੋਵੇ, ਖੁਦ ਆਗ੍ਰਹਿ ਨਾਲ ਸਾਫ ਸਫਾਈ ਕਰ ਰਹੇ ਹਨ। ਕਈ ਰਾਜਾਂ ਦੇ ਮੁੱਖ ਮੰਤਰੀ, ਮੰਤਰੀਗਣ ਅਤੇ ਦੂਸਰੇ ਜਨ ਪ੍ਰਤੀਨਿਧੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਬੀਤੇ ਪਖਵਾੜੇ ਵਿੱਚ, ਮੈਂ ਇਸੇ ਪਖਵਾੜੇ ਦੀ ਗੱਲ ਕਰਦਾ ਹਾਂ, ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੇ ਸਵੱਛਤਾ ਹੀ ਸੇਵਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ। ਮੈਨੂੰ ਜਾਣਕਾਰੀ ਦਿੱਤੀ ਗਈ ਕਿ ਸੇਵਾ ਪਖਵਾੜਾ ਦੇ 15 ਦਿਨਾਂ ਵਿੱਚ, ਦੇਸ਼ ਭਰ ਵਿੱਚ 27 ਲੱਖ ਤੋਂ ਵੱਧ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਨਿਰੰਤਰ ਪ੍ਰਯਾਸ ਕਰਕੇ ਹੀ ਅਸੀਂ ਆਪਣੇ ਭਾਰਤ ਨੂੰ ਸਵੱਛ ਬਣਾ ਸਕਦੇ ਹਾਂ। ਮੈਂ ਸਾਰਿਆਂ ਦਾ, ਹਰੇਕ ਭਾਰਤੀ ਦਾ ਹਾਰਦਿਕ ਅਭਿਨੰਦਨ ਵਿਅਕਤ ਕਰਦਾ ਹਾਂ।

ਸਾਥੀਓ,

ਅੱਜ ਦੇ ਇਸ ਅਹਿਮ ਪੜਾਅ ‘ਤੇ ਅੱਜ ਸਵੱਛਤਾ ਨਾਲ ਜੁੜੇ ਲਗਭਗ 10 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਹੋਈ ਹੈ। ਮਿਸ਼ਨ ਅਮਰੁਤ ਦੇ ਤਹਿਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵਾਟਰ ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਬਣਾਏ ਜਾਣਗੇ। ਨਮਾਮੀ ਗੰਗੇ ਨਾਲ ਜੁੜਿਆ ਕੰਮ ਹੋਵੇ ਜਾਂ ਫਿਰ ਕਚਰੇ ਤੋਂ ਬਾਇਓਗੈਸ ਪੈਦਾ ਕਰਨ ਵਾਲਾ ਗੋਬਰਧਨ ਪਲਾਂਟ।ਇਹ ਕੰਮ ਸਵੱਛ ਭਾਰਤ ਮਿਸ਼ਨ ਨੂੰ ਇੱਕ ਨਵੀਂ ਉਚਾਈ ‘ਤੇ ਲੈ ਜਾਏਗਾ, ਅਤੇ ਸਵੱਛ ਭਾਰਤ ਮਿਸ਼ਨ ਜਿੰਨਾ ਸਫਲ ਹੋਵੇਗਾ ਉਨਾ ਹੀ ਸਾਡਾ ਦੇਸ਼ ਜ਼ਿਆਦਾ ਚਮਕੇਗਾ।

ਸਾਥੀਓ,

ਅੱਜ ਤੋਂ ਇੱਕ ਹਜ਼ਾਰ ਸਾਲ ਬਾਅਦ ਵੀ, ਜਦੋਂ 21ਵੀਂ ਸਦੀ ਦੇ ਭਾਰਤ ਦਾ ਅਧਿਐਨ ਹੋਵੇਗਾ, ਤਾਂ ਉਸ ਵਿੱਚ ਸਵੱਛ ਭਾਰਤ ਅਭਿਯਾਨ ਨੂੰ ਜ਼ਰੂਰ ਯਾਦ ਕੀਤਾ ਜਾਏਗਾ। ਸਵੱਛ ਭਾਰਤ ਇਸ ਸਦੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫਲ ਜਨ ਭਾਗੀਦਾਰੀ ਵਾਲਾ, ਜਨ ਅਗਵਾਈ ਵਾਲਾ, ਜਨ ਅੰਦੋਲਨ ਹੈ। ਇਸ ਮਿਸ਼ਨ ਨੇ ਮੈਨੂੰ ਜਨਤਾ-ਜਨਾਰਦਨ ਦੀ, ਈਸ਼ਵਰ ਰੂਪੀ ਜਨਤਾ ਜਨਾਰਦਨ ਦੀ ਸਾਕਸ਼ਾਤ ਊਰਜਾ ਦੇ ਵੀ ਦਰਸ਼ਨ ਕਰਵਾਏ ਹਨ। ਮੇਰੇ ਲਈ ਸਵੱਛਤਾ ਇੱਕ ਜਨ ਸ਼ਕਤੀ ਦੇ ਸਾਕਸ਼ਾਤਕਾਰ ਦਾ ਪਰਵ ਬਣ ਗਿਆ ਹੈ। ਅੱਜ ਮੈਨੂੰ ਕਿੰਨਾ ਕੁਛ ਯਾਦ ਆ ਰਿਹਾ ਹੈ.. ਜਦੋ ਇਹ ਅਭਿਯਾਨ ਸ਼ੁਰੂ ਹੋਇਆ... ਕਿਵੇਂ ਲੱਖਾਂ ਲੋਕ ਇੱਕ ਨਾਲ ਸਫਾਈ ਕਰਨ ਦੇ ਲਈ ਨਿਕਲ ਪੈਂਦੇ ਸਨ। ਸ਼ਾਦੀ-ਵਿਆਹ ਤੋਂ ਲੈ ਕੇ ਜਨਤਕ ਪ੍ਰੋਗਰਾਮਾਂ ਤੱਕ, ਹਰ ਜਗ੍ਹਾ ਸਵੱਛਤਾ ਦਾ ਹੀ ਸੰਦੇਸ਼ ਛਾ ਗਿਆ... ਕਿਤੇ ਕੋਈ ਬੁੱਢੀ ਮਾਂ ਆਪਣੀਆਂ ਬੱਕਰੀਆਂ ਵੇਚ ਕੇ ਸ਼ੌਚ 99 ਨੇ ਆਪਣੀ ਪੈਨਸ਼ਨ ਦਾਨ ਦੇ ਦਿੱਤੀ.. ਤਾਂ ਕਿਤੇ ਕਿਸੇ ਫੌਜੀ ਨੇ ਰਿਟਾਇਰਮੈਂਚ ਦੇ ਬਾਅਦ ਮਿਲੇ ਪੈਸੇ ਸਵੱਛਤਾ ਦੇ ਲਈ ਸਮਰਪਿਤ ਕਰ ਦਿੱਤੇ। ਅਗਰ ਇਹ ਦਾਨ ਕਿਸੇ ਮੰਦਰ ਵਿੱਚ ਦਿੱਤਾ ਹੁੰਦਾ, ਕਿਸੇ ਹੋਰ ਸਮਾਗਮ ਵਿੱਚ ਦਿੱਤਾ ਹੁੰਦਾ ਤਾਂ ਸ਼ਾਇਦ ਅਖਬਾਰਾਂ ਦੀ ਹੈੱਡਲਾਈਨ ਬਣ ਜਾਂਦਾ ਅਤੇ ਸਪਤਾਹ ਭਰ ਇਸ ਦੀ ਚਰਚਾ ਹੁੰਦੀ। ਲੇਕਿਨ ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਦਾ ਚਿਹਰਾ ਕਦੇ ਟੀਵੀ ‘ਤੇ ਚਮਕਿਆ ਨਹੀਂ ਹੈ, ਜਿਨ੍ਹਾਂ ਦਾ ਨਾਮ ਕਦੇ ਅਖਬਾਰਾਂ ਦੀਆਂ ਸੁਰਖੀਆਂ ‘ਤੇ ਛਪਿਆ ਨਹੀਂ ਹੈ, ਅਜਿਹੇ ਲਕਸ਼ਯਾਵਧੀ ਲੋਕਾਂ ਨੇ ਕੁਝ ਨਾ ਕੁਝ ਦਾਨ ਕਰਕੇ ਭਾਵੇਂ ਉਹ ਸਮੇਂ ਦਾ ਦਾਨ ਹੋਵੇ, ਜਾਂ ਸੰਪਤੀ ਦਾ ਦਾਨ ਹੋਵੇ ਇਸ ਅੰਦੋਲਨ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ, ਊਰਜਾ ਦਿੱਤੀ ਹੈ। ਅਤੇ ਇਹ, ਇਹ ਮੇਰੇ ਦੇਸ਼ ਦੇ ਉਸ ਚਰਿੱਤਰ ਦਾ ਪਰਿਚੈ ਕਰਵਾਉਂਦਾ ਹੈ। ਜੋ ਵੀ ਸ਼ਾਇਦ ਰਿਹਾ....ਕਮਰਸ਼ੀਅਲ ਹਿਤ ਦੇ ਬਜਾਏ ਫਿਲਮ ਜਗਤ ਨੇ ਸਵੱਛਤਾ ਦੇ ਸੰਦੇਸ਼ ਨੂੰ ਜਨਤਾ ਤੱਕ ਪਹੁੰਚਾਉਣ ਦੇ ਲਈ ਫਿਲਮਾਂ ਬਣਾਈਆਂ। ਇਨ੍ਹਾਂ 10 ਸਾਲਾਂ ਵਿੱਚ ਅਤੇ ਮੈਨੂੰ ਤਾਂ ਲਗਦਾ ਹੈ ਕਿ ਇਹ ਵਿਸ਼ਾ ਕੋਈ ਇੱਕ ਵਾਰ ਕਰਨ ਦਾ ਨਹੀਂ ਹੈ, ਇਹ ਪੀੜੀ ਦਰ ਪੀੜੀ, ਹਰ ਪਲ, ਹਰ ਦਿਨ ਕਰਨ ਦਾ ਕੰਮ ਹੈ। ਅਤੇ ਇਹ ਜਦੋਂ ਮੈਂ ਕਹਿੰਦਾ ਹਾਂ, ਤਾਂ ਮੈਂ ਇਸ ਨੂੰ ਜਿਉਂਦਾ ਹਾਂ। ਹੁਣ ਜਿਵੇਂ ਮਨ ਕੀ ਬਾਤ ਯਾਦ ਕਰ ਲਓ ਆਪ, ਤੁਹਾਡੇ ਵਿੱਚੋਂ ਬਹੁਤ ਲੋਕ ਮਨ ਕੀ ਬਾਤ ਤੋਂ ਜਾਣੂ ਹਨ, ਦੇਸ਼ਵਾਸੀ ਪਰਿਚਿਤ ਹਨ। ਮਨ ਕੀ ਬਾਤ ਵਿੱਚ ਮੈਂ ਲਗਭਗ 800 ਵਾਰ ਸਵੱਛਤਾ ਦੇ ਵਿਸ਼ੇ ਦਾ ਜ਼ਿਕਰ ਕੀਤਾ ਹੈ। ਲੋਕ ਲੱਖਾਂ ਦੀ ਸੰਖਿਆ ਵਿੱਚ ਚਿੱਠੀਆਂ ਭੇਜਦੇ ਹਨ, ਲੋਕ ਸਵੱਛਤਾ ਦੇ ਪ੍ਰਯਾਸਾਂ ਨੂੰ ਸਾਹਮਣੇ ਲਿਆਉਂਦੇ ਰਹੇ।

ਸਾਥੀਓ,

ਅੱਜ ਜਦੋਂ ਮੈਂ ਦੇਸ਼ ਅਤੇ ਦੇਸ਼ਵਾਸੀਆਂ ਦੀ ਇਸ ਉਪਲਬਧੀ ਨੂੰ ਦੇਖ ਰਿਹਾ ਹਾਂ.... ਤਾਂ ਮਨ ਵਿੱਚ ਇਹ ਸੁਆਲ ਵੀ ਆ ਰਿਹਾ ਹੈ ਕਿ ਅੱਜ ਜੋ ਹੋ ਰਿਹਾ ਹੈ, ਉਹ ਪਹਿਲਾਂ ਕਿਉਂ ਨਹੀਂ ਹੋਇਆ? ਸਵੱਛਤਾ ਦਾ ਰਸਤਾ ਤਾਂ ਮਹਾਤਮਾ ਗਾਂਧੀ ਜੀ ਨੇ ਸਾਨੂੰ ਆਜ਼ਾਦੀ ਦੇ ਅੰਦੋਲਨ ਵਿੱਚ ਹੀ ਦਿਖਾਇਆ ਸੀ... ਦਿਖਾਇਆ ਵੀ ਸੀ , ਸਿਖਾਇਆ ਵੀ ਸੀ। ਫਿਰ ਅਜਿਹਾ ਕੀ ਹੋਇਆ ਕਿ ਆਜ਼ਾਦੀ ਦੇ ਬਾਅਦ ਸਵੱਛਤਾ ‘ਤੇ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਜਿਨ੍ਹਾਂ ਲੋਕਾਂ ਨੇ ਸਾਲਾਂ-ਸਾਲ ਗਾਂਧੀ ਜੀ ਦੇ ਨਾਮ ‘ਤੇ ਸੱਤਾ ਦੇ ਰਾਹ ਲੱਭੇ, ਗਾਂਧੀ ਜੀ ਦੇ ਨਾਮ ‘ਤੇ ਵੋਟਾਂ ਬਟੋਰੀਆਂ। ਉਨ੍ਹਾਂ ਨੇ ਗਾਂਧੀ ਜੀ ਦੇ ਪ੍ਰਿਯ ਵਿਸ਼ੇ ਨੂੰ ਭੁਲਾ ਦਿੱਤਾ। ਉਨ੍ਹਾਂ ਨੇ ਗੰਦਗੀ ਨੂੰ, ਸ਼ੌਚਾਲਿਆ ਦੀ ਘਾਟ ਨੂੰ ਦੇਸ਼ ਦੀ ਸਮੱਸਿਆ ਮੰਨਿਆ ਹੀ ਨਹੀਂ, ਅਜਿਹਾ ਲਗ ਰਿਹਾ ਰਿਹਾ ਹੈ ਜਿਵੇਂ ਗੰਦਗੀ ਨੂੰ ਹੀ ਜਿੰਦਗੀ ਮੰਨ ਲਿਆ। ਸਿੱਟਾ ਇਹ ਹੋਇਆ ਕਿ ਮਜ਼ਬੂਰੀ ਵਿਚ ਲੋਕ ਗੰਦਗੀ ਵਿੱਚ ਹੀ ਰਹਿਣ ਲਗੇ.. ਗੰਦਗੀ ਰੂਟੀਨ ਲਾਈਫ ਦਾ ਹਿੱਸਾ ਬਣ ਗਈ....ਸਮਾਜ ਜੀਵਨ ਵਿੱਚ ਇਸ ਦੀ ਚਰਚਾ ਤੱਕ ਬੰਦ ਹੋ ਗਈ। ਇਸ ਲਈ ਜਦੋਂ ਮੈਂ ਲਾਲ ਕਿਲ੍ਹੇ ਦੀ ਫਸੀਲ ਤੋਂ ਇਸ ਵਿਸ਼ੇ ਨੂੰ ਚੁੱਕਿਆ, ਤਾਂ ਦੇਸ਼ ਵਿੱਚ ਜਿਵੇਂ ਤੂਫਾਨ ਖੜਾ ਹੋ ਗਿਆ...ਕੁਝ ਲੋਕਾਂ ਨੇ ਤਾਂ ਮੈਨੂੰ ਤਾਅਨਾ ਦਿੱਤਾ ਕਿ ਸ਼ੌਚਾਲਿਆਂ ਅਤੇ ਸਾਫ ਸਫਾਈ ਦੀ ਗੱਲ ਕਰਨਾ ਭਾਰਤ ਦੇ ਪ੍ਰਧਾਨ ਮੰਤਰੀ ਦਾ ਕੰਮ ਨਹੀਂ । ਇਹ ਲੋਕ ਅੱਜ ਵੀ ਮੇਰਾ ਮਜਾਕ ਉਡਾਉਂਦੇ ਹਨ।

ਲੇਕਿਨ ਸਾਥੀਓ

ਭਾਰਤ ਦੇ ਪ੍ਰਧਾਨ ਮੰਤਰੀ ਦਾ ਪਹਿਲਾ ਕੰਮ ਉਹੀ ਹੈ, ਜਿਸ ਨਾਲ ਮੇਰੇ ਦੇਸ਼ਵਾਸੀਆਂ ਦਾ ਸਧਾਰਣ ਜਨ ਦਾ ਜੀਵਨ ਅਸਾਨ ਹੋਵੇ, ਮੈਂ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ, ਮੈਂ ਟੌਇਲਟਸ ਦੀ ਗੱਲ ਕੀਤੀ , ਸੈਨੀਟਰੀ ਪੈਡਸ ਦੀ ਗੱਲ ਕੀਤੀ। ਅਤੇ ਅੱਜ ਅਸੀਂ ਇਸ ਦਾ ਨਤੀਜਾ ਦੇਖ ਰਹੇ ਹਾਂ।

ਸਾਥੀਓ,

10 ਸਾਲ ਪਹਿਲਾਂ ਤੱਕ ਭਾਰਤ ਦੀ 60 ਫੀਸਦੀ ਤੋਂ ਵੱਧ ਆਬਾਦੀ ਖੁੱਲ੍ਹੇ ਵਿੱਚ ਸ਼ੌਚ ਦੇ ਲਈ ਮਜ਼ਬੂਰ ਸੀ। ਇਹ ਮਨੁੱਖੀ ਗਰਿਮਾ ਦੇ ਖਿਲਾਫ ਸੀ। ਇੰਨਾ ਨਹੀਂ ਇਹ ਦੇਸ਼  ਦੇ ਗਰੀਬ ਦਾ ਅਪਮਾਨ ਸੀ, ਦਲਿਤਾਂ ਦਾ, ਆਦਿਵਾਸੀਆਂ ਦਾ, ਪਛੜਿਆਂ ਦਾ,ਇਨ੍ਹਾਂ ਦਾ ਅਪਮਾਨ ਸੀ। ਜੋ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਚਲਦਾ ਆ ਰਿਹਾ ਸੀ। ਸ਼ੌਚਾਲਿਆਂ ਦੇ ਨਾ ਹੋਣ ਨਾਲ ਸਭ ਤੋਂ ਵੱਧ ਪ੍ਰੇਸ਼ਾਨੀ ਸਾਡੀਆਂ ਭੈਣਾਂ ਨੂੰ, ਬੇਟੀਆਂ ਨੂੰ ਹੁੰਦੀ ਸੀ। ਦਰਦ ਅਤੇ ਪੀੜਾ ਸਹਿਨ ਕਰਨ ਦੇ ਇਲਾਵਾ ਉਨ੍ਹਾਂ ਪਾਸ ਕੋਈ ਵਿਕਲਪ ਨਹੀਂ ਸੀ। ਅਗਰ ਸ਼ੌਚਾਲਯ ਜਾਣਾ ਹੈ ਤਾਂ ਹਨ੍ਹੇਰੇ ਦਾ ਇੰਤਜ਼ਾਰ ਕਰਦੀਆਂ ਸੀ, ਦਿਨ ਭਰ ਪ੍ਰੇਸ਼ਾਨੀ ਝੇਲਦੀਆਂ ਸਨ, ਅਤੇ ਰਾਤ ਵਿੱਚ ਬਾਹਰ ਜਾਂਦੀਆਂ ਸਨ, ਤਾਂ ਉਨ੍ਹਾਂ ਦੀ ਸੁਰੱਖਿਆ ਨਾਲ ਜੁੜੋ ਗੰਭੀਰ ਖਤਰੇ ਹੁੰਦੇ ਸਨ, ਜਾਂ ਤਾ ਸਵੇਰੇ ਸੂਰਯੋਦਯ ਦੇ ਪਹਿਲੇ ਜਾਣ ਪੈਂਦਾ ਸੀ, ਠੰਡ ਹੋਵੇ, ਬਾਰਿਸ਼ ਹੋਵੇ। ਮੇਰੇ ਦੇਸ਼ ਦੀਆਂ ਕਰੋੜਾਂ ਮਾਤਾਵਾਂ ਹਰ ਦਿਨ ਇਸ ਮੁਸੀਬਤ ਤੋ ਗੁਜ਼ਰਦੀਆਂ ਸਨ। ਖੁੱਲ੍ਹੇ ਵਿੱਚ ਸ਼ੌਚ ਦੇ ਕਾਰਨ ਜੋ ਗੰਦਗੀ ਹੁੰਦੀ ਸੀ, ਉਸ ਨੇ ਸਾਡੇ ਬੱਚਿਆਂ ਦੇ ਜੀਵਨ ਨੂੰ ਵੀ ਸੰਕਟ ਵਿੱਚ ਪਾ ਰੱਖਿਆ ਸੀ। ਬਾਲ ਮੌਤ ਦਰ ਵੱਖ-ਵੱਖ ਬਸਤੀਆਂ ਵਿੱਚ ਬੀਮਾਰੀਆਂ ਫੈਲਣਾ ਆਮ ਜਿਹੀ ਗੱਲ ਸੀ।

ਸਾਥੀਓ,

ਕੋਈ ਵੀ ਦੇਸ਼ ਅਜਿਹੀਆਂ ਹਾਲਤਾਂ ਵਿੱਚ ਕਿਵੇਂ ਅੱਗੇ ਵਧ ਸਕਦਾ ਹੈ ? ਅਤੇ ਇਸ ਲਈ ਅਸੀਂ ਤੈਅ ਕੀਤਾ ਕਿ ਇਹ ਜੋ ਜਿਵੇਂ ਚੱਲ ਰਿਹਾ ਹੈ, ਉਂਝ ਹੀ ਨਹੀਂ ਚਲੇਗਾ। ਅਸੀਂ ਇਸ ਨੰ ਇੱਕ ਰਾਸ਼ਟਰੀ ਅਤੇ ਮਾਨਵੀ ਚੁਣੌਤੀ ਸਮਝ ਕੇ ਇਸ ਦੇ ਹੱਲ ਦਾ ਅਭਿਯਾਨ ਚਲਾਇਆ। ਇੱਥੋਂ ਹੀ ਸਵੱਛ ਭਾਰਤ ਮਿਸ਼ਨ ਦਾ ਬੀਜ ਪਿਆ। ਇਹ ਪ੍ਰੋਗਰਾਮ, ਇਹ ਮਿਸ਼ਨ, ਇਹ ਅੰਦੋਲਨ, ਇਹ ਅਭਿਯਾਨ,ਇਹ ਜਨ-ਜਾਗਰਣ ਦੀ ਕੋਸ਼ਿਸ਼ ਪੀੜਾ ਦੀ ਕੁੱਖ ਤੋਂ ਪੈਦਾ ਹੋਈ ਹੈ। ਅਤੇ ਜੋ ਮਿਸ਼ਨ ਪੀੜਾ ਦੀ ਕੁੱਖੋਂ ਪੈਦਾ ਹੁੰਦਾ ਹੈ। ਉਹ ਕਦੇ ਮਰਦਾ ਨਹੀਂ ਹੈ। ਅਤੇ ਦੇਖਦੇ ਹੀ ਦੇਖਦੇ, ਕਰੋੜਾਂ ਭਾਰਤੀਆਂ ਨੇ ਕਮਾਲ ਕਰ ਦਿਖਾਇਆ। ਦੇਸ਼ ਵਿੱਚ 12 ਕਰੋੜ ਤੋਂ ਵੱਧ ਟੌਇਲਟਸ ਬਣਾਏ ਗਏ। ਟੌਇਲਟਸ ਕਵਰੇਜ ਦਾ ਦਾਇਰਾ ਜੋ 40 ਫੀਸਦੀ ਤੋਂ ਵੀ ਘੱਟ ਸੀ ਉਹ 100 ਫੀਸਦੀ ਪਹੁੰਚ ਗਿਆ।

ਸਾਥੀਓ,

ਸਵੱਛ ਭਾਰਤ ਮਿਸ਼ਨ ਨਾਲ ਦੇਸ਼ ਦੀ ਆਮ ਜਨਤਾ ਉੱਪਰ ਜੋ ਪ੍ਰਭਾਵ ਪਿਆ ਹੈ, ਉਹ ਅਨਮੋਲ ਹੈ। ਹਾਲ ਹੀ ਵਿੱਚ ਇੱਕ ਪ੍ਰਸਿੱਧ ਅੰਤਰਰਾਸ਼ਟਰੀ ਜਨਰਲ ਦੀ ਸਟੱਡੀ ਆਈ ਹੈ। ਇਸ ਸਟੱਡੀ ਨੂੰ ਇੰਟਰਨੈਸ਼ਨਲ ਫੂਡ ਪੌਲਿਸੀ ਰਿਸਰਚ ਇੰਸਟੀਟਿਊਟ ਵਾਸ਼ਿੰਗਟਨ, ਯੂਐਸਏ, ਯੂਨਿਵਰਸਿਟੀ ਆਫ ਕੈਲੀਫੋਰਨੀਆ.. ਅਤੇ ਔਹਾਯੋ ਸਟੇਟ ਯੂਨੀਵਰਸਿਟੀ ਦੇ ਵਿਗਿਆਨਿਕਾਂ ਨਾਲ ਮਿਲ ਕੇ ਸਟੱਡੀ ਕੀਤੀ ਹੈ। ਇਸ ਵਿੱਚ ਸਾਹਮਣੇ ਆਇਆ ਹੈ ਕਿ ਸਵੱਛ ਭਾਰਤ ਮਿਸ਼ਨ ਨਾਲ ਹਰ ਸਾਲ 60 ਤੋਂ 70 ਹਜ਼ਾਰ ਬੱਚਿਆਂ ਦਾ ਜੀਵਨ ਬਚ ਰਿਹਾ ਹੈ। ਅਗਰ ਕੋਈ ਬਲੱਡ ਡੋਨੇਸ਼ਨ ਕਰਕੇ ਕਿਸੇ ਇੱਕ ਦੀ ਜਿੰਦਗੀ ਬਚਾ ਦੇਵੇ ਤਾਂ ਵੀ ਬਹੁਤ ਵੱਡੀ ਘਟਨਾ ਹੁੰਦੀ ਹੈ। ਅਸੀਂ ਸਫਾਈ ਕਰਕੇ, ਕੂੜੇ-ਕਰਕਟ ਨੂੰ ਹਟਾ ਕੇ, ਗੰਦਗੀ ਮਿਟਾ ਕੇ 60-70 ਹਜ਼ਾਰ ਬੱਚਿਆਂ ਦੀ ਜ਼ਿੰਦਗੀ ਬਚਾ ਸਕੀਏ, ਇਸ ਤੋਂ ਵੱਡਾ ਪਰਮਾਤਮਾ ਦਾ ਆਸ਼ੀਰਵਾਦ ਕੀ ਹੋਵੇਗਾ। WHO ਦੇ ਮੁਤਾਬਕ 2014 ਅਤੇ 2019 ਦੇ ਵਿਚਕਾਰ 3 ਲੱਖ ਜ਼ਿੰਦਗੀਆਂ ਬਚੀਆਂ ਹਨ, ਜੋ ਡਾਇਰੀਆਂ ਦੇ ਕਾਰਨ ਅਸੀਂ ਗੁਆ ਦਿੰਦੇ ਸੀ। ਮਨੁੱਖੀ ਸੇਵਾ ਦਾ ਇਹ ਧਰਮ ਬਣ ਗਿਆ ਸਾਥੀਓ। UNICEF ਦੀ ਰਿਪੋਰਟ ਹੈ ਕਿ ਘਰ ਵਿੱਚ ਟੌਇਲਟਸ ਬਨਣ ਕਾਰਨ ਹੁਣ 90 ਫੀਸਦੀ ਤੋਂ ਵੱਧ ਮਹਿਲਾਵਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਮਹਿਲਾਵਾਂ ਨੂੰ ਇਨਫੈਕਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ਵਿੱਚ ਵੀ ਸਵੱਛ ਭਾਰਤ ਮਿਸ਼ਨ ਦੀ ਵਜਾ ਨਾਲ ਬਹੁਤ ਗਿਰਾਵਟ ਆਈ ਹੈ। ਅਤੇ ਗੱਲ ਸਿਰਫ ਇੰਨੀ ਹੀ ਨਹੀ... ਲੱਖਾਂ ਸਕੂਲਾਂ ਵਿੱਚ ਲੜਕੀਆਂ ਦੇ ਲਈ ਵੱਖਰੇ ਟੌਇਲਟਸ ਬਨਣ ਨਾਲ, ਡਰੌਪ ਆਊਟ ਦਰ ਘੱਟ ਹੋਈ ਹੈ। ਯੂਨੀਸੈਫ ਦੀ ਇੱਕ ਹੋਰ ਸਟਡੀ ਹੈ। ਇਸ ਮੁਤਾਬਕ ਸਾਫ ਸਫਾਈ ਕਾਰਨ ਪਿੰਡ ਦੇ ਪਰਿਵਾਰ ਦੇ ਹਰ ਸਾਲ ਤਕਰੀਬਨ 50 ਹਜ਼ਾਰ ਰੁਪਏ ਬਚ ਰਹੇ ਹਨ। ਪਹਿਲਾਂ ਹਰ ਰੋਜ਼ ਹੋਣ ਵਾਲੀਆਂ ਬੀਮਾਰੀਆਂ ਕਾਰਨ ਇਹ ਪੈਸੇ ਇਲਾਜ ਉੱਪਰ ਖਰਚ ਹੁੰਦੇ ਸਨ ਜਾਂ ਤਾਂ ਕੰਮ-ਧੰਦੇ ਨਾ ਕਰਨ ਕਰਕੇ ਆਮਦਨ ਖਤਮ ਹੋ ਜਾਂਦੀ ਸੀ, ਬੀਮਾਰੀ ਵਿੱਚ ਜਾ ਨਹੀਂ ਸਕਦੇ ਸਨ।

ਸਾਥੀਓ,

ਸਵੱਛਤਾ ‘ਤੇ ਬਲ ਦੇਣ ਨਾਲ ਬੱਚਿਆਂ ਦਾ ਜੀਵਨ ਕਿਵੇਂ ਬਚਦਾ ਹੈ, ਮੈਂ ਇਸਦੀ ਇੱਕ ਹੋਰ ਉਦਾਹਰਣ ਦਿੰਦਾ ਹਾਂ। ਕੁਛ ਸਾਲ ਪਹਿਲਾਂ ਤੱਕ ਮੀਡੀਆ ਵਿੱਚ ਲਗਾਤਾਰ ਇਹ ਬ੍ਰੇਕਿੰਗ ਨਿਊਜ਼ ਚਲਦੀ ਸੀ ਕਿ ਗੋਰਖਪੁਰ ਵਿੱਚ ਦਿਮਾਗੀ ਬੁਖਾਰ ਨਾਲ, ਉਸ ਪੂਰੇ ਇਲਾਕੇ ਵਿੱਚ, ਦਿਮਾਗੀ ਬੁਖਾਰ ਨਾਲ ਸੈਂਕੜਿਆਂ ਬੱਚਿਆਂ ਦੀ ਮੌਤ ...ਇਹ ਖਬਰਾਂ ਹੋਇਆ ਕਰਦੀਆਂ ਸਨ। ਪਰੰਤੂ ਹੁਣ ਗੰਦਗੀ ਜਾਣ ਨਾਲ, ਸਵੱਛਤਾ ਦੇ ਆਉਣ ਸਦਕਾ ਇਹ ਖਬਰਾਂ ਵੀ ਚਲੀਆਂ ਗਈਆਂ, ਗੰਦਗੀ ਦੇ ਨਾਲ ਕੀ-ਕੀ ਜਾਂਦਾ ਹੈ। ਇਹ ਦੇਖੋ। ਇਸਦਾ ਇੱਕ ਬਹੁਤ ਹੀ ਵੱਡਾ ਕਾਰਨ ... ਸਵੱਛ ਭਾਰਤ ਮਿਸ਼ਨ ਨਾਲ ਆਈ ਜਨ ਜਾਗ੍ਰਤੀ , ਇਹ ਸਾਫ ਸਫਾਈ ਹੈ।

ਸਾਥੀਓ,

ਸਵੱਛਤਾ ਦੀ ਪ੍ਰਤਿਸ਼ਠਾ ਵਧਣ ਨਾਲ ਦੇਸ਼ ਵਿੱਚ ਇੱਕ ਬਹੁਤ ਵੱਡਾ ਮਨੋਵਿਗਿਆਨਿਕ ਪਰਿਵਰਤਨ ਵੀ ਹੋਇਆ ਹੈ। ਅੱਜ ਮੈਂ ਇਸ ਦੀ ਚਰਚਾ ਵੀ ਜ਼ਰੂਰੀ ਸਮਝਦਾ ਹਾਂ। ਪਹਿਲਾਂ ਸਾਫ ਸਫਾਈ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਸੀ, ਅਸੀਂ ਸਾਰੇ ਜਾਣਦੇ ਹਾਂ। ਇੱਕ ਬਹੁਤ ਵੱਡਾ ਵਰਗ ਸੀ ਜੋ ਗੰਦਗੀ ਕਰਨਾ ਆਪਣਾ ਅਧਿਕਾਰ ਮੰਨਦਾ ਸੀ ਅਤੇ ਕੋਈ ਆ ਕੇ ਸਵੱਛਤਾ ਕਰੇ ਇਹ ਉਸ ਦੀ ਜ਼ਿੰਮੇਦਾਰੀ ਮੰਨ ਕੇ ਆਪਣੇ ਆਪ ਨੂੰ ਬੜੇ ਹੰਕਾਰ ਵਿੱਚ ਜਿਉਂਦੇ ਸਨ, ਉਨ੍ਹਾਂ ਨੇ ਸਨਮਾਨ ਨੂੰ ਵੀ ਸੱਟ ਵੱਜਦੀ ਸੀ। ਲੇਕਿਨ ਜਦੋਂ ਅਸੀਂ ਸਾਰੇ ਸਵੱਛਤਾ ਕਰਨ ਲਗ ਗਏ ਤਾਂ ਉਸ ਨੂੰ ਵੀ ਲਗਣ ਲੱਗਿਆ ਕਿ ਮੈਂ ਜੋ ਕਰਦਾ ਹਾਂ ਉਹ ਵੀ ਵੱਡਾ ਕੰਮ ਕਰਦਾ ਹਾਂ ਅਤੇ ਇਹ ਵੀ ਹੁਣ ਮੇਰੇ ਨਾਲ ਜੁੜ ਰਹੇ ਹਨ, ਬਹੁਤ ਵੱਡਾ ਮਨੋਵਿਗਿਆਨਿਕ ਪਰਿਵਰਤਨ। ਅਤੇ ਸਵੱਛ ਭਾਰਤ ਮਿਸ਼ਨ ਨੇ, ਇਹ ਬਹੁਤ ਵੱਡਾ ਮਨੋਵਿਗਿਆਨਿਕ ਪਰਿਵਰਤਨ ਕਰਕੇ ਸਧਾਰਾਣ ਪਰਿਵਾਰ, ਸਾਫ ਸਫਾਈ ਕਰਨ ਵਾਲਿਆਂ ਨੂੰ ਮਾਨ-ਸਨਮਾਨ ਮਿਲਿਆ, ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਇਆ, ਅਤੇ ਉਹ ਅੱਜ ਆਪਣੇ ਆਪ ਨੂੰ ਸਨਮਾਨ ਦੇ ਨਾਲ ਸਾਨੂੰ ਦੇਖ ਰਿਹਾ ਹੈ। ਮਾਣ ਇਸ ਗੱਲ ਦਾ ਕਿ ਉਹ ਵੀ ਹੁਣ ਮੰਨਣ ਲਗਿਆ ਹੈ ਕਿ ਉਹ ਸਿਰਫ਼ ਪੇਟ ਭਰਨ ਦੇ ਲਈ ਕਰਦਾ ਹੈ, ਇੰਨਾ ਹੀ ਨਹੀਂ ਹੈ ਉਹ ਇਸ ਰਾਸ਼ਟਰ ਨੂੰ ਚਮਕਾਉਣ ਦੇ ਲਈ ਵੀ  ਸਖਤ ਮਿਹਨਤ ਕਰ ਰਿਹਾ ਹੈ। ਯਾਨੀ ਸਵੱਛ ਭਾਰਤ ਅਭਿਯਾਨ ਨੇ ਲੱਖਾਂ ਸਫਾਈ ਮਿਤ੍ਰਾਂ ਨੂੰ ਗੌਰਵ ਦਿਲਾਇਆ ਹੈ। ਸਾਡੀ ਸਰਕਾਰ ਸਫਾਈ ਮਿੱਤ੍ਰਾਂ ਦੇ ਜੀਵਨ ਨੂੰ ਸੁਰੱਖਿਆ ਅਤੇ ਉਨ੍ਹਾਂ ਨੂੰ ਗਰਿਮਾ ਪੂਰਨ ਜੀਵਨ ਦੇਣ ਦੇ ਲਈ ਪ੍ਰਤੀਬੱਧ ਹੈ। ਸਾਡਾ ਇਹ ਵੀ ਪ੍ਰਯਾਸ ਹੈ ਕਿ ਸੈਪਟਿਕ ਟੈਂਕਸ ਵਿੱਚ ਮੈਨੂਅਲ ਐਂਟਰੀ ਨਾਲ ਜੋ ਸੰਕਟ ਆਉਂਦੇ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਇਸ ਦੇ ਲਈ ਸਰਕਾਰ, ਪ੍ਰਾਈਵੇਟ ਸੈਕਟਰ ਅਤੇ ਜਨਤਾ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ, ਕਈ ਨਵੇਂ ਨਵੇਂ Startup ਆ ਰਹੇ ਹਨ, ਨਵੀਂ ਨਵੀਂ ਟੈਕਨੋਲੋਜੀ ਲੈ ਕੇ ਆ ਰਹੇ ਹਨ।

ਸਾਥੀਓ,

ਸਵੱਛ ਭਾਰਤ ਅਭਿਯਾਨ ਸਿਰਫ ਸਾਫ-ਸਫਾਈ ਦਾ ਹੀ ਪ੍ਰੋਗਰਾਮ ਹੈ, ਇਤਨਾ ਹੀ ਨਹੀਂ ਹੈ। ਇਸ ਦਾ ਦਾਇਰਾ ਵਿਆਪਕ ਤੌਰ ‘ਤੇ ਵਧ ਰਿਹਾ ਹੈ। ਹੁਣ ਸਵੱਛਤਾ ਸੰਪੰਨਤਾ ਦਾ ਨਵਾਂ ਰਸਤਾ ਬਣ ਰਿਹਾ ਹੈ। ਸਵੱਛ ਭਾਰਤ ਅਭਿਯਾਨ ਨਾਲ ਦੇਸ਼ ਵਿੱਚ ਵੱਡੇ ਪੈਮਾਨੇ ‘ਤੇ ਰੋਜ਼ਗਾਰ ਵੀ ਬਣ ਰਹੇ ਹਨ। ਬੀਤੇ ਵਰ੍ਹਿਆਂ ਵਿੱਚ ਕਰੋੜਾਂ ਟਾਇਲਟਸ ਬਣਨ ਨਾਲ ਅਨੇਕਾਂ ਸੈਕਟਰਸ ਨੂੰ ਫਾਇਦਾ ਹੋਇਆ.... ਉੱਥੇ ਲੋਕਾਂ ਨੂੰ ਨੌਕਰੀਆਂ ਮਿਲੀਆਂ.... ਪਿੰਡਾਂ ਵਿੱਚ ਰਾਜਮਿਸਟਰੀ, ਪਲੰਬਰ, ਲੇਬਰ, ਅਜਿਹੇ ਕਈ ਸਾਥੀਆਂ ਨੂੰ ਨਵੇਂ ਅਵਸਰ ਮਿਲੇ। ਯੂਨੀਸੈੱਫ ਦਾ ਅਨੁਮਾਨ ਹੈ ਕਿ ਕਰੀਬ-ਕਰੀਬ ਸਵਾ ਕਰੋੜ ਲੋਕਾਂ ਨੂੰ ਇਸ ਮਿਸ਼ਨ ਦੀ ਵਜ੍ਹਾ ਨਾਲ ਕੁਝ ਨਾ ਕੁਝ ਆਰਥਿਕ ਲਾਭ ਹੋਇਆ, ਕੁਝ ਨਾ ਕੁਝ ਕੰਮ ਮਿਲਿਆ ਹੈ। ਵਿਸ਼ੇਸ਼ ਤੌਰ ‘ਤੇ ਮਹਿਲਾ ਰਾਜਮਿਸਤ੍ਰੀਆਂ ਦੀ ਇੱਕ ਨਵੀਂ ਪੀੜ੍ਹੀ ਇਸ ਅਭਿਯਾਨ ਦੀ ਦੇਣ ਹੈ। ਪਹਿਲਾਂ ਮਹਿਲਾ ਰਾਜਮਿਸਤ੍ਰੀ ਕਦੇ ਨਾਮ ਨਹੀਂ ਸੁਣਿਆ ਸੀ, ਇਨ੍ਹੀਂ ਦਿਨੀਂ ਮਹਿਲਾ ਰਾਜਮਿਸਤ੍ਰੀ ਤੁਹਾਨੂੰ ਕੰਮ ਕਰਦੀਆਂ ਨਜ਼ਰ ਆ ਰਹੀਆਂ ਹਨ। ਹੁਣ ਕਲੀਨ ਟੇਕ ਨਾਲ ਹੋਰ ਬਿਹਤਰ ਨੌਕਰੀਆਂ, ਬਿਹਤਰ ਅਵਸਰ ਸਾਡੇ ਨੌਜਵਾਨਾਂ ਨੂੰ ਮਿਲਣ ਲਗੇ ਹਨ। ਅੱਜ ਕਲੀਨ ਟੇਕ ਨਾਲ ਜੁੜੇ ਕਰੀਬ 5 ਹਜ਼ਾਰ ਸਟਾਰਟਅੱਪਸ ਰਜਿਸਟਰਡ ਹਨ। ਵੇਸਟ ਟੂ ਵੈਲਥ ਵਿੱਚ ਹੋਣ, ਵੇਸਟ ਦੇ ਕਲੈਕਸ਼ਨ ਅਤੇ ਟ੍ਰਾਂਸਪੋਰਟੇਸ਼ਨ ਵਿੱਚ ਹੋਣ, ਪਾਣੀ ਦੇ ਰੀਯੂਜ਼ ਅਤੇ ਰੀਸਾਈਕਲਿੰਗ ਵਿੱਚ ਹੋਣ, ਅਜਿਹੇ ਅਨੇਕ ਅਵਸਰ ਵਾਟਰ ਐਂਡ ਸੈਨੀਟੇਸ਼ਨ ਦੇ ਸੈਕਟਰ ਵਿੱਚ ਬਣ ਰਹੇ ਹਨ। ਇੱਕ ਅਨੁਮਾਨ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਇਸ ਸੈਕਟਰ ਵਿੱਚ 65 ਲੱਖ ਨਵੀਆਂ ਜੌਬਸ ਬਣਨਗੀਆਂ। ਅਤੇ ਇਸ ਵਿੱਚ ਨਿਸ਼ਚਿਤ ਤੌਰ ‘ਤੇ ਸਵੱਛ ਭਾਰਤ ਮਿਸ਼ਨ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।

ਸਾਥੀਓ,

ਸਵੱਛ ਭਾਰਤ ਮਿਸ਼ਨ ਨੇ ਸਰਕੂਲਰ ਇਕੋਨਮੀ ਨੂੰ ਵੀ ਨਵੀਂ ਗਤੀ ਦਿੱਤੀ ਹੈ। ਘਰ ਤੋਂ ਨਿਕਲੇ ਕਚਰੇ ਤੋਂ ਅੱਜ, Compost, Biogas, ਬਿਜਲੀ ਅਤੇ ਸੜਕ ‘ਤੇ ਵਿਛਾਉਣ ਦੇ ਲਈ ਚਾਰਕੋਲ ਜਿਹਾ ਸਮਾਨ ਬਣਾ ਰਹੇ ਹਨ। ਅੱਜ ਗੋਬਰਧਨ ਯੋਜਨਾ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਡਾ ਪਰਿਵਰਤਨ ਲਿਆ ਰਹੀ ਹੈ। ਇਸ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਸੈਂਕੜੇ ਬਾਇਓਗੈਸ ਪਲਾਂਟਸ ਲਗਾਏ ਜਾ ਰਹੇ ਹਨ। ਜੋ ਪਸ਼ੂਪਾਲਨ ਕਰਦੇ ਹਨ ਕਿਸਾਨ ਕਦੇ-ਕਦੇ ਉਨ੍ਹਾਂ ਦੇ ਲਈ ਜੋ ਪਸ਼ੂ ਬੁੱਢੇ ਹੋ ਜਾਂਦੇ ਹਨ, ਉਸ ਨੂੰ ਸੰਭਾਲਣਾ ਇੱਕ ਬਹੁਤ ਵੱਡੀ ਆਰਥਿਕ ਬੋਝ ਬਣ ਜਾਂਦਾ ਹੈ। ਹੁਣ ਗੋਬਰਧਨ ਯੋਜਨਾ ਦੇ ਕਾਰਨ ਉਹ ਪਸ਼ੂ ਜੋ ਦੁੱਧ ਵੀ ਨਹੀਂ ਦਿੰਦਾ ਹੈ ਜਾਂ ਖੇਤ ‘ਤੇ ਕੰਮ ਵੀ ਨਹੀਂ ਕਰ ਸਕਦਾ ਹੈ, ਉਹ ਵੀ ਕਮਾਈ ਦਾ ਸਾਧਨ ਬਣ ਸਕੇ ਅਜਿਹੀਆਂ ਸੰਭਾਵਨਾਵਾਂ ਇਸ ਗੋਬਰਧਨ ਯੋਜਨਾ ਵਿੱਚ ਹੈ। ਇਸ ਦੇ ਇਲਾਵਾ ਦੇਸ਼ ਵਿੱਚ ਸੈਂਕੜੇ  CBG ਪਲਾਂਟਸ ਵੀ ਲਗਾਏ ਜਾ ਚੁੱਕੇ ਹਨ। ਅੱਜ ਹੀ ਕਈ ਨਵੇਂ ਪਲਾਂਟਸ ਦਾ ਲੋਕਅਰਪਣ ਹੋਇਆ ਹੈ, ਨਵੇਂ ਪਲਾਂਟਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ।

ਸਾਥੀਓ,

ਤੇਜ਼ੀ ਨਾਲ ਬਦਲਦੇ ਹੋਏ ਇਸ ਸਮੇਂ ਵਿੱਚ, ਅੱਜ ਸਾਨੂੰ ਸਵੱਛਤਾ ਨਾਲ ਜੁੜੀਆਂ ਚੁਣੌਤੀਆਂ ਨੂੰ ਵੀ ਸਮਝਣਾ, ਜਾਣਨਾ ਜ਼ਰੂਰੀ ਹੈ। ਜਿਵੇਂ-ਜਿਵੇਂ ਸਾਡੀ economy ਵਧੇਗੀ, ਸ਼ਹਿਰੀਕਰਣ ਵਧੇਗਾ, waste generation ਦੀਆਂ ਸੰਭਾਵਨਾਵਾਂ ਵੀ ਵਧਣਗੀਆਂ, ਕੂੜਾ-ਕਚਰਾ ਜ਼ਿਆਦਾ ਨਿਕਲੇਗਾ। ਅਤੇ ਅੱਜਕੱਲ੍ਹ ਜੋ economy ਤਾ ਇੱਕ ਮਾਡਲ ਹੈ ਯੂਜ਼ ਐਂਡ ਥ੍ਰੋਅ ਉਹ ਵੀ ਇੱਕ ਕਾਰਨ ਬਣਨ ਵਾਲਾ ਹੈ। ਨਵੇਂ ਨਵੇਂ ਪ੍ਰਕਾਰ ਨਾਲ ਕੂੜੇ ਕਚਰੇ ਆਉਣ ਵਾਲੇ ਹਨ, ਇਲੈਕਟ੍ਰੋਨਿਕ ਵੇਸਟ ਆਉਣ ਵਾਲਾ ਹੈ। ਇਸ ਲਈ ਸਾਨੂੰ ਫਿਊਚਰ ਦੀ ਆਪਣੀ ਸਟ੍ਰੈਟੇਜੀ ਨੂੰ ਹੋਰ ਬਿਹਤਰ ਕਰਨਾ ਹੈ। ਸਾਨੂੰ ਆਉਣ ਵਾਲੇ ਸਮੇਂ ਵਿੱਚ construction ਵਿੱਚ ਅਜਿਹੀ ਟੈਕਨੋਲੋਜੀ ਡਿਵੈਲਪ ਕਰਨੀ ਹੋਵੇਗੀ, ਜਿਸ ਨਾਲ ਰੀਸਾਈਕਲ ਦੇ ਲਈ ਸਮਾਨ ਦਾ ਜ਼ਿਆਦਾ ਉਪਯੋਗ ਹੋ ਸਕੇ। ਸਾਡੀਆਂ ਜੋ ਕਲੋਨੀਆਂ ਹਨ, ਸਾਡੇ ਜੋ ਹਾਊਸਿੰਗ ਹਨ, complexes ਹਨ, ਉਨ੍ਹਾਂ ਨੂੰ ਸਾਨੂੰ ਇਸ ਪ੍ਰਕਰਾ ਡਿਜ਼ਾਈਨ ਕਰਨੇ ਹੋਵੇਗਾ ਕਿ ਘੱਟ ਤੋਂ ਘੱਟ zero ਦੀ ਤਰਫ ਅਸੀਂ ਕਿਵੇਂ ਪਹੁੰਚੀਏ, ਅਸੀਂ zero ਕਰ ਸਕੀਏ ਤਾਂ ਬਹੁਤ ਚੰਗੀ ਗੱਲ ਹੈ। ਲੇਕਿਨ ਘੱਟ ਤੋਂ ਘੱਟ ਅੰਤਰ ਬਚੇ zero ਨਾਲ। ਸਾਡਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਪਾਣੀ ਦਾ ਦੁਰਉਪਯੋਗ ਨਾ ਹੋਵੇ ਅਤੇ waste ਪਾਣੀ ਨੂੰ treat ਕਰਕੇ ਇਸਤੇਮਾਲ ਕਰਨ ਦੇ ਤਰੀਕੇ ਸਹਿਜ ਬਣਨੇ ਚਾਹੀਦੇ ਹਨ। ਸਾਡੇ ਸਾਹਮਣੇ ਨਮਾਮਿ ਗੰਗੇ ਅਭਿਯਾਨ ਦਾ ਇੱਕ ਮਾਡਲ ਹੈ। ਇਸ ਦੇ ਕਾਰਨ ਅੱਜ ਗੰਗਾ ਜੀ ਕਿਤੇ ਅਧਿਕ ਸਾਫ ਹੋਈ ਹਨ। ਅਮਰੁਤ ਮਿਸ਼ਨ ਅਤੇ ਅੰਮ੍ਰਿਤ ਸਰੋਵਰ ਅਭਿਯਾਨ ਨਾਲ ਵੀ ਇੱਕ ਬਹੁਤ ਵੱਡਾ ਪਰਿਵਰਤਨ ਆ ਰਿਹਾ ਹੈ। ਇਹ ਸਰਕਾਰ ਅਤੇ ਜਨਭਾਗੀਦਾਰੀ ਨਾਲ ਪਰਿਵਰਤਨ ਲਿਆਉਣ ਦੇ ਲਈ ਬਹੁਤ ਵੱਡੇ ਮਾਡਲ ਹਨ। ਲੇਕਿਨ ਮੈਂ ਮੰਨਦਾ ਹਾਂ ਸਿਰਫ ਇੰਨਾ ਹੀ ਨਹੀਂ ਹੈ। ਵਾਟਰ ਕੰਜ਼ਰਵੇਸ਼ਨ, ਵਾਟਰ ਟ੍ਰੀਟਮੈਂਟ ਅਤੇ ਨਦੀਆਂ ਦੀ ਸਾਫ-ਸਫਾਈ ਦੇ ਲਈ ਵੀ ਸਾਨੂੰ ਨਿਰੰਤਰ ਨਵੀਂ ਟੈਕਨੋਲੋਜੀ ‘ਤੇ ਨਿਵੇਸ਼ ਕਰਨਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਵੱਛਤਾ ਦਾ ਕਿੰਨ ਵੱਡਾ ਸਬੰਧ ਟੂਰੀਜ਼ਮ ਨਾਲ ਹੈ। ਅਤੇ ਇਸ ਲਈ, ਆਪਣੇ ਟੂਰਿਜ਼ਮ ਸਥਲਾਂ, ਆਪਣੇ ਆਸਥਾ ਦੇ ਪਵਿੱਤਰ ਸਥਾਨਾਂ, ਸਾਡੀਆਂ ਧਰੋਹਰਾਂ ਨੂੰ ਵੀ ਅਸੀਂ ਸਾਫ ਰੱਖਣਾ ਹੈ।

ਸਾਥੀਓ,

ਅਸੀਂ ਸਵੱਛਤਾ ਨੂੰ ਲੈ ਕੇ ਇਨ੍ਹਾਂ 10 ਵਰ੍ਹਿਆਂ ਵਿੱਚ ਬਹੁਤ ਕੁਝ ਕੀਤਾ ਹੈ, ਬਹੁਤ ਕੁਝ ਪਾਇਆ ਹੈ। ਲੇਕਿਨ ਜਿਵੇਂ ਗੰਦਗੀ ਕਰਨਾ ਇਹ ਰੋਜ਼ ਦਾ ਕੰਮ ਹੈ, ਵੈਸੇ ਹੀ ਸਵੱਛਤਾ ਕਰਨਾ ਵੀ ਰੋਜ਼ ਦਾ ਹੀ ਕੰਮ ਹੋਣਾ ਹੀ ਚਾਹੀਦਾ ਹੈ। ਅਜਿਹਾ ਕੋਈ ਮਨੁੱਖ ਨਹੀਂ ਹੋ ਸਕਦਾ ਹੈ, ਪ੍ਰਾਣੀ ਨਹੀਂ ਹੋ ਸਕਦਾ ਹੈ ਕਿ ਉਹ ਕਹੇ ਕਿ ਮੇਰੇ ਤੋਂ ਗੰਦਗੀ ਹੋਵੇਗੀ ਹੀ ਨਹੀਂ, ਅਗਰ ਹੋਣੀ ਹੈ ਤਾਂ ਫਿਰ ਸਵੱਛਤਾ ਵੀ ਕਰਨੀ ਹੀ ਹੋਵੇਗੀ। ਅਤੇ ਇੱਕ ਦਿਨ,ਇੱਕ ਪਲ ਨਹੀਂ, ਇੱਕ ਪੀੜ੍ਹੀ ਨਹੀਂ ਹਰ ਪੀੜ੍ਹੀ ਨੂੰ ਕਰਨੀ ਹੋਵੇਗੀ ਯੁਗਾਂ ਯੁਗਾਂ ਤੱਕ ਕਰਨ ਵਾਲਾ ਕੰਮ ਹੈ। ਜਦੋਂ ਹਰ ਦੇਸ਼ਵਾਸੀ ਸਵੱਛਤਾ ਨੂੰ ਆਪਣੀ ਜ਼ਿੰਮੇਦਾਰੀ ਸਮਝਦਾ ਹੈ, ਕਰਤੱਵ ਸਮਝਦਾ ਹੈ, ਤਾਂ ਸਾਥੀਓ ਮੇਰਾ ਇਸ ਦੇਸ਼ਵਾਸੀਆਂ ‘ਤੇ ਇੰਨਾ ਭਰੋਸਾ ਹੈ ਕਿ ਪਰਿਵਰਤਨ ਸੁਨਿਸ਼ਚਿਤ ਹੈ । ਦੇਸ਼ ਦਾ ਚਮਕਣਾ ਇਹ ਸੁਨਿਸ਼ਚਿਤ ਹੈ। ਸਵੱਛਤਾ ਦਾ ਮਿਸ਼ਨ ਇੱਕ ਦਿਨ ਦਾ ਨਹੀਂ ਇਹ ਪੂਰੇ ਜੀਵਨ ਦਾ ਸੰਸਕਾਰ ਹੈ। ਸਾਨੂੰ ਇਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਣਾ ਹੈ। ਸਵੱਛਤਾ ਹਰ ਨਾਗਰਿਕ ਦੀ ਸਹਿਜ ਪ੍ਰਵਿਰਤੀ ਹੋਣੀ ਚਾਹੀਦੀ ਹੈ। ਇਹ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ, ਗੰਦਗੀ ਦੇ ਪ੍ਰਤੀ ਸਾਡੇ ਅੰਦਰ ਇੱਕ ਨਫਰਤ ਪੈਦਾ ਹੋਣੀ ਚਾਹੀਦੀ ਹੈ, ਸਾਨੂੰ ਗੰਦਗੀ ਨੂੰ ਟੌਲਰੇਟ ਨਾ ਕਰੋ, ਦੇਖ ਨਾ ਪਾਓ ਇਹ ਸੁਭਾਅ ਸਾਨੂੰ ਵਿਕਸਿਤ ਕਰਨਾ ਚਾਹੀਦਾ ਹੈ। ਗੰਦਗੀ ਦੇ ਪ੍ਰਤੀ ਨਫ਼ਰਤ ਹੀ ਸਾਨੂੰ ਸਵੱਛਤਾ ਦੇ ਲਈ ਮਜ਼ਬੂਰ ਕਰ ਸਕਦੀ ਹੈ ਅਤੇ ਮਜ਼ਬੂਤ ਵੀ ਕਰ ਸਕਦੀ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਘਰਾਂ ਵਿੱਚ ਛੋਟੇ-ਛੋਟੇ ਬੱਚੇ ਸਾਫ-ਸਫਾਈ ਨੂੰ ਲੈ ਕੇ ਵੱਡਿਆਂ ਨੂੰ ਮੋਟੀਵੇਟ ਕਰਦੇ ਰਹਿੰਦੇ ਹਨ, ਮੈਨੂੰ ਕਈ ਲੋਕ ਕਹਿੰਦੇ ਹਨ ਕਿ ਮੇਰਾ ਪੋਤਾ, ਮੇਰਾ ਦੋਹਤਾ ਇਹ ਟੋਕਦਾ ਰਹਿੰਦਾ ਹੈ ਕਿ ਦੇਖੋ ਮੋਦੀ ਜੀ ਨੇ ਕੀ ਕਿਹਾ ਹੈ, ਤਸੀਂ ਕਿਉਂ ਕਚਰਾ ਸੁੱਟਦੇ ਹੋ, ਕਾਰ ਵਿੱਚ ਜਾ ਰਹੇ ਹੋ ਬੋਲਿਆ ਬੋਤਲ ਕਿਉਂ ਬਾਹਰ ਸੁੱਟਦੇ ਹੋ, ਰੁਕਵਾ ਦਿੰਦਾ ਹਾਂ. ਇਹ ਅੰਦੋਲਨ ਦੀ ਸਫ਼ਲਤਾ ਉਸ ਵਿੱਚ ਵੀ ਬੀਜ ਬੋਅ ਰਹੀ ਹੈ ਅਤੇ ਇਸ ਲਈ ਅੱਜ ਮੈਂ ਦੇਸ਼ ਦੇ ਨੌਜਵਾਨਾਂ ਨੂੰ...ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਬੱਚਿਆਂ ਨੂੰ ਕਹਾਂਗਾ- ਆਓ ਅਸੀਂ ਸਾਰੇ ਮਿਲ ਕੇ ਡਟੇ ਰਹੀਏ, ਆਓ ਡਟੇ ਰਹੀਏ। ਦੂਸਰਿਆਂ ਨੂੰ ਸਮਝਾਉਂਦੇ ਰਹੀਏ, ਦੂਸਰਿਆਂ ਨੂੰ ਜੋੜ੍ਹਦੇ ਰਹੀਏ। ਸਾਨੂੰ ਦੇਸ਼ ਨੂੰ ਸਵੱਛ ਬਣਾਏ ਬਿਨਾ ਰੁਕਣਾ ਨਹੀਂ ਹੈ। 10 ਸਾਲ ਦੀ ਸਫ਼ਲਤਾ ਨੇ ਦੱਸਿਆ ਹੈ ਕਿ ਹੁਣ ਅਸਾਨ ਹੋ ਸਕਦਾ ਹੈ ਅਸੀਂ achieve ਕਰ ਸਕਦੇ ਹਾਂ, ਅਤੇ ਗੰਦਗੀ ਤੋਂ ਭਾਰਤ ਮਾਂ ਨੂੰ ਅਸੀਂ ਬਚਾ ਸਕਦੇ ਹਾਂ।

ਸਾਥੀਓ,

ਮੈਂ ਅੱਜ ਰਾਜ ਸਰਕਾਰਾਂ ਨੂੰ ਵੀ ਤਾਕੀਦ ਕਰਾਂਗਾ ਕਿ ਉਹ ਵੀ ਇਸ ਅਭਿਯਾਨ ਨੂੰ ਹੁਣ ਜ਼ਿਲ੍ਹਾ ਬਲਾਕ, ਪਿੰਡ, ਮੁਹੱਲੇ ਅਤੇ ਗਲੀਆਂ ਦੇ ਲੈਵਲ ‘ਤੇ ਲੈ ਜਾਣ। ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ, ਬਲੌਕਸ ਵਿੱਚ ਸਵੱਛ ਸਕੂਲ ਦੇ ਮੁਕਾਬਲੇ ਹੋਣ, ਸਵੱਛ ਹਸਪਤਾਲ ਦੇ ਮੁਕਾਬਲੇ ਹੋਣ, ਸਵੱਛ ਆਫਿਸ ਦੇ ਮੁਕਾਬਲੇ ਹੋਣ, ਸਵੱਛ ਮੁਹੱਲੇ ਦੇ ਮੁਕਾਬਲੇ ਹੋਣ, ਸਵੱਛ ਤਲਾਬ ਦੇ ਮੁਕਾਬਲੇ ਹੋਣ, ਸਵੱਛ ਖੂਹ ਦੇ ਕਿਨਾਰੇ ਦੇ ਮੁਕਾਬਲੇ ਹੋਣ। ਤਾਂ ਇੱਕਦਮ ਨਾਲ ਵਾਤਾਵਰਣ ਅਤੇ ਉਸ ਦੇ ਕੰਪੀਟੀਸ਼ਨ ਉਸ ਨੂੰ ਹਰ ਮਹੀਨੇ, ਤਿੰਨ ਮਹੀਨੇ ਇਨਾਮ ਦਿੱਤੇ ਜਾਣ,ਸਰਟੀਫਿਕੇਟ ਦਿੱਤੇ ਜਾਣ । ਭਾਰਤ ਸਰਕਾਰ ਸਿਰਫ਼ ਕੰਪੀਟੀਸ਼ਨ ਕਰੇ ਅਤੇ 2-4 ਸ਼ਹਿਰਾਂ ਨੂੰ ਸਵੱਛ ਸ਼ਹਿਰ, 2-4 ਜ਼ਿਲ੍ਹਿਆਂ ਨੂੰ ਸਵੱਛ ਜ਼ਿਲ੍ਹਾ ਇੰਨੇ ਨਾਲ ਗੱਲ ਬਣਨ ਵਾਲੀ ਨਹੀਂ ਹੈ। ਅਸੀਂ ਹਰ ਇਲਾਕੇ ਵਿੱਚ ਜਾਣਾ ਹੈ। ਆਪਣੀ ਮਿਊਨਸਿਪੈਲਟੀਜ਼ ਵੀ ਲਗਾਤਾਰ ਦੇਖੋ ਕਿ ਪਬਲਿਕ ਟੌਇਲਟਸ ਦੀ ਚੰਗੀ ਤਰ੍ਹਾਂ ਨਾਲ ਚੰਗੀ ਮੈਂਟਨੇਨੈਂਸ ਹੋ ਰਹੀ ਹੈ, ਚਲੋ ਉਨ੍ਹਾਂ ਨੂੰ ਇਨਾਮ ਦੇਈਏ। ਅਗਰ ਕਿਸੇ ਸ਼ਹਿਰ ਵਿੱਚ ਵਿਵਸਥਾਵਾਂ ਪੁਰਾਣੇ ਵਰ੍ਹੇ ਦੀ ਤਰਫ ਵਾਪਸ ਆਈਆਂ ਤਾਂ ਇਸ ਤੋਂ ਬੁਰਾ ਕੀ ਹੋ ਸਕਦਾ ਹੈ। ਮੈਂ ਸਾਰੀਆਂ ਨਗਰ ਸੰਸਥਾਵਾਂ ਨੂੰ, ਲੋਕਲ ਬਾਡੀਜ਼ ਨੂੰ ਤਾਕੀਦ ਕਰਾਂਗਾ ਕਿ ਉਹ ਵੀ ਸਵੱਛਤਾ ਨੂੰ ਪ੍ਰਾਥਮਿਕਤਾ ਦੇਣ, ਸਵੱਛਤਾ ਨੂੰ ਸਭ ਤੋਂ ਉੱਪਰ ਮੰਨਣ ।

ਆਓ.... ਅਸੀਂ ਸਾਰੇ ਮਿਲ ਕੇ ਸਹੁੰ ਚੁੱਕੀਏ, ਮੈਂ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ....ਆਓ ਅਸੀਂ ਜਿੱਥੇ ਵੀ ਰਹਾਂਗੇ, ਫਿਰ ਚਾਹੇ ਉਹ ਘਰ ਹੋਵੇ, ਮੁਹੱਲਾ  ਹੋਵੇ ਜਾਂ ਸਾਡਾ workplace ਹੋਵੇ, ਅਸੀਂ ਗੰਦਗੀ ਨਹੀਂ ਕਰਾਂਗੇ, ਨਾ ਗੰਦਗੀ ਹੋਣ ਦਿਆਂਗੇ ਅਤੇ ਸਵੱਛਤਾ ਇਹ ਅਸੀਂ ਆਪਣਾ ਸਹਿਜ ਸੁਭਾਅ ਬਣਾ ਕੇ ਰਹਾਂਗੇ। ਜਿਸ ਪ੍ਰਕਾਰ ਅਸੀਂ ਆਪਣੇ ਪੂਜਾ ਸਥਲ ਨੂੰ ਸਾਫ ਸੁਥਰਾ ਰੱਖਦੇ ਹਾਂ, ਉਸੇ ਭਾਵ ਨਾਲ ਸਾਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਦੇ ਲਈ ਜਾਗਣਾ ਹੈ। ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਾਡਾ ਇਹ ਪ੍ਰਯਾਸ ਸਵੱਛਤਾ ਤੋਂ ਸੰਪਨਤਾ ਦੇ ਮੰਤਰ ਨੂੰ ਮਜ਼ਬੂਤ ਕਰੇਗਾ। ਮੈਂ ਫਿਰ ਇੱਕ ਵਾਰ ਦੇਸ਼ਵਾਸੀਆਂ ਨੂੰ 10 ਵਰ੍ਹੇ ਦੇ ਹੀ ਜੈਸੇ, ਯਾਤਰਾ ਨੇ ਇੱਕ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ, ਹੁਣ ਅਸੀਂ ਅਧਿਕ ਸਫ਼ਲਤਾ ਦੇ ਨਾਲ, ਅਧਿਕ ਤਾਕਤ ਤੋਂ ਪਰਿਣਾਮ ਪ੍ਰਾਪਤ ਕਰ ਸਕਦੇ ਹਾਂ, ਅਤੇ ਇਸ ਲਈ ਆਓ ਇੱਕ ਨਵੀਂ ਉਮੰਗ, ਨਵੇਂ ਵਿਸ਼ਵਾਸ ਦੇ ਨਾਲ ਪੂਜਨੀਕ ਬਾਪੂ ਨੂੰ ਸੱਚੀ ਸ਼ਰਧਾਂਜਲੀ ਦਾ ਇੱਕ ਕੰਮ ਲੈ ਕੇ ਚੱਲ ਪਏ ਅਤੇ ਅਸੀਂ ਦੇਸ਼ ਨੂੰ ਚਮਕਾਉਣ ਦੇ ਲਈ ਗੰਦਗੀ ਨਾ ਕਰਨ ਦੀ ਸਹੁੰ ਚੁੱਕਦੇ ਹੋਏ, ਸਵੱਛਤਾ ਦੇ ਲਈ ਜੋ ਵੀ ਕਰ ਸਕਦੇ ਹਾਂ, ਪਿੱਛੇ ਨਾ ਹਟੋ। ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

 

ਬਹੁਤ-ਬਹੁਤ ਧੰਨਵਾਦ 

 

****************

ਐੱਮਜੇਪੀਐੱਸ/ਵੀਜੇ/ਐੱਸਕੇਐੱਸ


(Release ID: 2062021) Visitor Counter : 24