ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਵੱਛ ਭਾਰਤ ਮਿਸ਼ਨ ਦੇ 10 ਵਰ੍ਹੇ ਸਫ਼ਲਤਾਪੂਰਵਕ ਸੰਪੰਨ ਹੋਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਨੂੰ ਆਲਮੀ ਸੰਗਠਨਾਂ ਦੇ ਨੇਤਾਵਾਂ ਤੋਂ ਵਧਾਈ ਸੰਦੇਸ਼ ਪ੍ਰਾਪਤ ਹੋਏ

Posted On: 02 OCT 2024 2:03PM by PIB Chandigarh

ਸਵੱਛ ਭਾਰਤ ਮਿਸ਼ਨ ਦੇ 10 ਵਰ੍ਹੇ ਸਫ਼ਲਤਾਪੂਰਵਕ ਸੰਪੰਨ ਹੋਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਵਿਭਿੰਨ ਆਲਮੀ ਸੰਗਠਨਾਂ ਦੇ ਨੇਤਾਵਾਂ ਦੇ ਵੱਲੋਂ ਵਧਾਈ ਸੰਦੇਸ਼ ਪ੍ਰਾਪਤ ਹੋਏ। ਇਨ੍ਹਾਂ ਸਾਰੇ ਨੇਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਵਿੱਚ ਇਹ ਸਵੱਛ ਭਾਰਤ ਮਿਸ਼ਨ ਬਿਹਤਰ ਸਵੱਛਤਾ ਅਤੇ ਸਫਾਈ ਦੇ ਮਾਧਿਅਮ ਨਾਲ ਭਾਰਤ ਵਿੱਚ ਮਹੱਤਵਪੂਰਨ ਬਦਲਾਅ ਲਿਆਂਦਾ ਹੈ।

ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਐਡਨੌਮ ਘੇਬ੍ਰੇਅਸਸ ਦੀਆਂ ਸ਼ੁਭਕਾਮਨਾਵਾਂ ਦੇ ਸਬੰਧ ਵਿੱਚ MyGov ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝਾ ਕੀਤੀ:

“ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਐਡਨੌਮ ਘੇਬ੍ਰੇਅਸਸ ਨੇ ਸਵੱਛ ਭਾਰਤ ਮਿਸ਼ਨ ਦੀ 10ਵੀਂ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ @narendramodi  ਦੀ ਪ੍ਰਸ਼ੰਸਾ ਅਤੇ ਸਰਕਾਰ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਇਸ ਪਰਿਵਰਤਨਕਾਰੀ ਪਹਿਲ ਦੇ ਮਾਧਿਅਮ ਨਾਲ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਰੇਖਾਂਕਿਤ ਕੀਤਾ, ਜੋ ਸਵੱਛ ਅਤੇ ਸਵਸਥ ਰਾਸ਼ਟਰ ਨੂੰ ਹੁਲਾਰਾ ਦੇਣ ਦੇ ਲਈ ਭਾਈਚਾਰਿਆਂ ਨੂੰ ਸੰਗਠਿਤ ਕਰਦੀ ਹੈ। #10YearsOfSwachhBharat #SBD2024 #SHS2024”

ਸ਼੍ਰੀ ਮੋਦੀ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਦੀਆਂ ਸ਼ੁਭਕਾਮਨਾਵਾਂ ਬਾਰੇ MyGov ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝਾ ਕੀਤੀ:

“ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਨੇ ਪ੍ਰਧਾਨ ਮੰਤਰੀ @narendramodi  ਦੀ ਦੂਰਦਰਸ਼ੀ ਅਗਵਾਈ ਵਿੱਚ ਅਸਾਧਾਰਣ ਉਪਲਬਧੀ ਹਾਸਲ ਕਰਦੇ ਹੋਏ ਸਵੱਛਤਾ ਵਿੱਚ ਸੁਧਾਰ ਦੇ ਮਾਧਿਅਮ ਨਾਲ ਭਾਰਤ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਹੈ। #10YearsOfSwachhBharat #SBD2024 #SHS2024”

ਪ੍ਰਧਾਨ ਮੰਤਰੀ ਨੇ ਏਸ਼ਿਆਈ ਵਿਕਾਸ ਬੈਂਕ ਦੇ ਪ੍ਰਧਾਨ ਮਾਸਾਤਸੁਗੁ ਅਸਕਾਵਾ ਦੀਆਂ ਸ਼ੁਭਕਾਮਨਾਵਾਂ ਬਾਰੇ MyGov ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝਾ ਕੀਤੀ:

“ਏਸ਼ਿਆਈ ਵਿਕਾਸ ਬੈਂਕ ਦੇ ਪ੍ਰਧਾਨ ਮਾਸਾਤਸੁਗੁ ਅਸਕਾਵਾ ਨੇ ਪਰਿਵਰਤਨਕਾਰੀ ਅਭਿਯਾਨ ਸਵੱਛ ਭਾਰਤ ਮਿਸ਼ਨ ਦੀ ਅਗਵਾਈ ਕਰਨ ਦੇ ਲਈ ਪ੍ਰਧਾਨ ਮੰਤਰੀ @narendramodi  ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦੂਰਦਰਸ਼ੀ ਪਹਿਲ ਦੇ ਸਬੰਧ ਵਿੱਚ ਭਾਰਤ ਦੇ ਨਾਲ ਸ਼ੁਰੂ ਤੋਂ ਹੀ ਭਾਗੀਦਾਰੀ ਕਰਨ ‘ਤੇ ਏਸ਼ਿਆਈ ਵਿਕਾਸ ਬੈਂਕ ਨੂੰ ਮਾਣ ਹੈ। #10YearsOfSwachhBharat #SBD2024 #SHS2024”

ਸ਼੍ਰੀ ਮੋਦੀ ਨੇ ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀਸੰਕਰ ਦੀਆਂ ਸ਼ੁਭਕਾਮਨਾਵਾਂ ਬਾਰੇ MyGov ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝਾ ਕੀਤੀ:

“ਸਾਡੇ ਮਾਣਯੋਗ ਪ੍ਰਧਾਨ ਮੰਤਰੀ @narendramodi ਜੀ ਨੇ ਸਵੱਛ ਭਾਰਤ ਅਭਿਯਾਨ ਨੂੰ ਜਦ ਤੋਂ ਦੇਸ਼ ਭਰ ਵਿੱਚ ਸ਼ੁਰੂ ਕੀਤਾ ਹੈ ਤਦ ਤੋਂ ਅਸੀਂ ਦੇਖ ਰਹੇ ਹਾਂ ਕਿ ਸਵੱਛਤਾ ‘ਤੇ ਲੋਕਾਂ ਦਾ ਧਿਆਨ ਲੌਟ ਕੇ ਆਇਆ ਹੈ: ਸ੍ਰੀ ਸ੍ਰੀ ਰਵੀਸ਼ੰਕਰ, ਅਧਿਆਤਮਿਕ ਗੁਰੂ #10YearsOfSwachhBharat #SBD2024 #SwachhBharat”

ਪ੍ਰਧਾਨ ਮੰਤਰੀ ਨੇ ਟਾਟਾ ਟ੍ਰਸਟ ਦੇ ਚੇਅਰਮੈਨ, ਸ਼੍ਰੀ ਰਤਨ ਟਾਟਾ ਦੀਆਂ ਸ਼ੁਭਕਾਮਨਾਵਾਂ ਬਾਰੇ MyGov ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝਾ ਕੀਤੀ:

“ਮੈਂ ਮਾਣਯੋਗ ਪ੍ਰਧਾਨ ਮੰਤਰੀ @narendramodi ਨੂੰ #10YearsOfSwachhBharat ਦੇ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ। @RNTata2000, ਚੇਅਰਮੈਨ, ਟਾਟਾ ਟ੍ਰਸਟ #SBD2024 #SwachhBharat”

ਸ਼੍ਰੀ ਮੋਦੀ ਨੇ ਮਾਈਕ੍ਰੋਸੌਫਟ ਦੇ ਸੰਸਥਾਪਕ ਅਤੇ ਪਰੋਪਕਾਰੀ ਬਿਲ ਗੇਟਸ ਦੀਆਂ ਸ਼ੁਭਕਾਮਨਾਵਾਂ ਬਾਰੇ MyGov ਦੁਆਰਾ ਐਕਸ (X) ‘ਤੇ ਇੱਕ ਪੋਸਟ ਸਾਂਝਾ ਕੀਤੀ:

“ਸਵੱਛਤਾ ਸਿਹਤ ‘ਤੇ ਸਵੱਛ ਭਾਰਤ ਮਿਸ਼ਨ ਦਾ ਪ੍ਰਭਾਵ ਅਦਭੁਤ ਰਿਹਾ ਹੈ- @BillGates, ਸੰਸਥਾਪਕ, ਮਾਈਕ੍ਰੋਸੌਫਟ ਅਤੇ ਪਰੋਪਕਾਰੀ ਵਿਅਕਤੀ #10YearsOfSwachhBharat #NewIndia #SwachhBharat ‘ਤੇ ਉਨ੍ਹਾਂ ਦੇ ਵਿਚਾਰ ਸੁਣੋ।”

 

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2061308) Visitor Counter : 42