ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 01 OCT 2024 7:30PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

“ਸਾਰੇ ਨਾਗਰਿਕਾਂ ਦੇ ਵੱਲੋਂ, ਮੈਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 155 ਵੀਂ ਜਯੰਤੀ ‘ਤੇ ਆਪਣੀ ਨਿਮਰ ਸ਼ਰਧਾਂਜਲੀ ਅਰਪਿਤ ਕਰਦੀ ਹਾਂ।”

 

ਸੱਚ ਅਤੇ ਅਹਿੰਸਾ ਦੇ ਪੈਰੋਕਾਰ ਬਾਪੂ ਦਾ ਜੀਵਨ ਪੂਰੀ ਮਨੁੱਖਤਾ ਦੇ ਲਈ ਇੱਕ ਵਿਸ਼ਿਸ਼ਟ ਸੰਦੇਸ਼ ਹੈ। ਉਨ੍ਹਾਂ ਨੇ ਸਾਨੂੰ ਸ਼ਾਂਤੀ ਅਤੇ ਸਹਿਯੋਗ ਦੇ ਰਾਹ ‘ਤੇ ਚਲਣ ਦੇ ਲਈ ਪ੍ਰੇਰਿਤ ਕੀਤਾ। ਗਾਂਧੀ ਜੀ ਨੇ ਛੂਤ-ਛਾਤ, ਅਨਪੜ੍ਹਤਾ, ਸਵੱਛਤਾ ਦੀ ਕਮੀ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਦੇ ਮਿਸ਼ਨ ਨੂੰ ਅਪਣਾਇਆ ਅਤੇ ਮਹਿਲਾ ਸਸ਼ਕਤੀਕਰਣ ਦੇ ਲਈ ਅਣਥੱਕ ਪ੍ਰਯਤਨ ਕੀਤੇ।

 

ਗਾਂਧੀਜੀ ਸ਼ਾਸ਼ਵਤ ਨੈਤਿਕ ਸਿਧਾਂਤਾਂ ਦੇ ਪ੍ਰਤੀਕ ਸਨ ਅਤੇ ਉਨ੍ਹਾਂ ਨੇ ਨੈਤਿਕਤਾ ਅਧਾਰਿਤ ਆਚਰਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਦਾ ਸੰਘਰਸ਼ ਸਭ ਤੋਂ ਕਮਜ਼ੋਰ ਅਤੇ ਸਭ ਤੋਂ ਵੱਧ ਵੰਚਿਤ ਲੋਕਾਂ ਨੂੰ ਮਜ਼ਬੂਤ ਬਣਾਉਣ ‘ਤੇ ਕੇਂਦ੍ਰਿਤ ਸੀ। ਉਨ੍ਹਾਂ ਦੇ ਵਿਚਾਰਾਂ ਨੇ ਦੁਨੀਆ ਦੇ ਕਈ ਮਹਾਨ ਸ਼ਖਸੀਅਤਾਂ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਨੇ ਗਾਂਧੀ ਜੀ ਦੇ ਆਦਰਸਾਂ ਨੂੰ ਆਪਣੇ ਤੌਰ-ਤਰੀਕਿਆਂ ਵਿੱਚ ਅਪਣਾਇਆ।

 

ਇਸ ਪਾਵਨ ਅਵਸਰ ‘ਤੇ, ਆਓ ਅਸੀਂ ਸੱਚ, ਅਹਿੰਸਾ, ਪ੍ਰੇਮ ਅਤੇ ਪਵਿੱਤਰਤਾ ਦੇ ਕਦਰਾਂ-ਕੀਮਤਾਂ ਨੂੰ ਆਤਮਸਾਤ ਕਰਨ ਦਾ ਸੰਕਲਪ ਲਈਏ ਅਤੇ ਗਾਂਧੀ ਜੀ ਦੇ ਸੁਪਨਿਆਂ ਦੇ ਭਾਰਤ ਦੇ ਵਿਚਾਰ ਦੇ ਨਾਲ, ਦੇਸ਼ ਅਤੇ ਸਮਾਜ ਦੇ ਵਿਕਾਸ ਨੂੰ ਨਿਰੰਤਰ ਅੱਗੇ ਵਧਾਉਣ ਦਾ ਪ੍ਰਯਤਨ ਕਰੀਏ।

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਪੜ੍ਹਣ ਦੇ ਲਈ ਇੱਥੇ ਕਲਿੱਕ ਕਰੋ।

 

****

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
 


(Release ID: 2060956) Visitor Counter : 27