ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ 1 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ- 2024 ‘ਤੇ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਨਗੇ
ਭਾਰਤ ਸਰਕਾਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਨੂੰ ਪ੍ਰੋਤਸਾਹਿਤ ਕਰਨ ਲਈ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਪੂਰਾ ਮਹੀਨਾ ਗਤੀਵਿਧੀਆਂ ਦਾ ਆਯੋਜਨ ਕਰੇਗੀ
प्रविष्टि तिथि:
30 SEP 2024 11:26AM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਭਾਰਤ ਵਿੱਚ ਸੀਨੀਅਰ ਸਿਟੀਜ਼ਨ ਵੈੱਲਫੇਅਰ ਨੂੰ ਪ੍ਰੋਤਸਾਹਿਤ ਕਰਨ ਵਿੱਚ ਨਿਰੰਤਰ ਤੌਰ ‘ਤੇ ਮੋਹਰੀ ਭੂਮਿਕਾ ਨਿਭਾਈ ਹੈ। ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਕੱਲ੍ਹ ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ-2024 ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨਗੀ ਕਰਨਗੇ। ਇਸ ਮੌਕੇ ‘ਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਬੀ.ਐੱਲ ਵਰਮਾ ਮੁੱਖ ਮਹਿਮਾਨ ਹੋਣਗੇ।
ਬਜ਼ੁਰਗਾਂ ਦੇ ਲਈ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ, 2024 ਦਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ 1 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਸੀਨੀਅਰ ਸਿਟੀਜ਼ਨਸ ਦੇ ਯੋਗਦਾਨ ਦਾ ਸਨਮਾਨ ਕਰਨ ਅਤੇ ਪੂਰੇ ਮਹੀਨੇ ਉਨ੍ਹਾਂ ਦੀ ਭਲਾਈ ਨੂੰ ਪ੍ਰੋਤਸਾਹਿਤ ਕਰਨ ਲਈ ਗਤੀਵਿਧਿਆਂ ਦੀ ਇੱਕ ਵਿਆਪਕ ਲੜੀ ਆਯੋਜਿਤ ਕੀਤੀ ਜਾਵੇਗੀ। ਇਸ ਦਾ ਉਦੇਸ਼ ਜਾਗਰੂਕਤਾ ਵਧਾਉਣ ਅਤੇ ਜਨਤਾ, ਨਾਗਰਿਕ ਸਮਾਜ ਅਤੇ ਹੋਰ ਸਰਕਾਰੀ ਸੰਸਥਾਵਾਂ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਦਾ ਉਦੇਸ਼ ਇੰਟਰ-ਜੈਨਰੇਸ਼ਨਲ ਬੌਂਡਿੰਗ ਦੀ ਮਹੱਤਤਾ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨਸ ਦੇ ਵੱਡਮੁੱਲੇ ਯੋਗਦਾਨ ਨੂੰ ਪਹਿਚਾਣਨਾ ਅਤੇ ਉਨ੍ਹਾਂ ਦੀ ਭਲਾਈ ਹਿਤ ਜਾਗਰੂਕਤਾ ਵਧਾਉਣਾ ਵੀ ਹੈ।
ਭਾਰਤ ਮੈਡ੍ਰਿਡ, ਸਪੇਨ ਵਿੱਚ ਆਯੋਜਿਤ ਦੁਵੱਲੀ ਯੂਐੱਨ ਜਨਰਲ ਅਸੈਂਬਲੀ ਦੇ ਰਾਜਨੀਤਕ ਐਲਾਨ ਅਤੇ ਮੈਡ੍ਰਿਡ ਇੰਟਰਨੈਸ਼ਨਲ ਪਲਾਨ ਆਫ ਐਕਸ਼ਨ ਔਨ ਏਜਿੰਗ (2002) ਦਾ ਹਸਤਾਖਰਕਰਤਾ ਹੈ। ਯੂਐੱਨ ਜਨਰਲ ਅਸੈਂਬਲੀ ਨੇ 14 ਅਕਤੂਬਰ, 1990 ਦੇ ਦਿਨ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਵਜੋਂ ਨਾਮਿਤ ਕੀਤਾ ਸੀ। ਅਸੈਂਬਲੀ ਨੇ 1982 ਦੀ ਅੰਤਰਰਾਸ਼ਟਰੀ ਬਜ਼ੁਰਗ ਕਾਰਜ ਯੋਜਨਾ ਦੇ ਅਧਾਰ ‘ਤੇ ਬਜ਼ੁਰਗ ਵਿਅਕਤੀਆਂ ਦੇ ਲਈ ਯੂਐੱਨ ਦੇ ਸਿਧਾਂਤਾਂ ਨੂੰ ਅਪਣਾਇਆ। ਇਸ ਵਿੱਚ ਚਾਰ ਸਿਧਾਂਤ-ਸੁਤੰਤਰਤਾ, ਭਾਗੀਦਾਰੀ, ਦੇਖਭਾਲ, ਸਵੈ-ਪੂਰਤੀ ਅਤੇ ਇੱਜਤ-ਮਾਣ ਸ਼ਾਮਲ ਹਨ। ਯੂਐੱਨ ਦੇ ਦਹਾਕੇ 2021-30 ਨੂੰ ਸਿਹਤਮੰਦ ਬੁਢਾਪਾ ਦਾ ਦਹਾਕਾ ਵੀ ਐਲਾਨ ਕੀਤਾ ਗਿਆ ਹੈ ਅਤੇ ਇਸ ਨੂੰ ਬਿਹਤਰ ਸਿਹਤ ਅਤੇ ਭਲਾਈ ਦੇ ਐੱਸਡੀਜੀ 3 (SDG 3) ਟੀਚੇ ਨਾਲ ਇਕਸਾਰ ਕੀਤਾ ਗਿਆ ਹੈ। ਭਾਰਤ ਨੇ ਮੈਡ੍ਰਿਡ ਯੋਜਨਾ ਤੋਂ ਕਾਫੀ ਪਹਿਲਾਂ 1999 ਵਿੱਚ ਰਾਸ਼ਟਰੀ ਬਜ਼ੁਰਗ ਪੌਲਿਸੀ (NPOP) ਤਿਆਰ ਕੀਤੀ ਸੀ।
ਅਕਤੂਬਰ 2024 ਦੌਰਾਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਆਯੋਜਿਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਗਤੀਵਿਧੀਆਂ-
1 1 ਅਕਤੂਬਰ, 2024 ਦੇ ਪ੍ਰੋਗਰਾਮ
a) ਮੇਨ ਈਵੈਂਟ- ਮਾਣਯੋਗ ਮੰਤਰੀ ਮਹੋਦਯ (HMSJE) ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿਖੇ ਇੱਕ ਐਜੂਕੇਸ਼ਨ ਇੰਸਟੀਟਿਊਟ ਵਿੱਚ ਪਲੈੱਜ਼ ਟੇਕਿੰਗ ਸੈਰੇਮਨੀ ਦਾ ਆਯੋਜਨ ਕੀਤਾ ਜਾਵੇਗਾ ਅਤੇ ਸੀਨੀਅਰ ਸਿਟੀਜ਼ਨਸ ਨੂੰ ਸਹਾਇਤਾ ਉਪਕਰਣ ਵੰਡੇ ਜਾਣ ਸਮੇਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।
b) ਰਾਸ਼ਟਰੀ ਵਯੋਸ਼੍ਰੀ ਕੈਂਪਸ – ਮਾਣਯੋਗ ਮੰਤਰੀ ਮਹੋਦਯ ਦੀ ਮੌਜੂਦਗੀ ਵਿੱਚ ਪੂਰੇ ਭਾਰਤ ਵਿੱਚ 51 ਅਲੱਗ-ਅਲੱਗ ਸਥਾਨਾਂ ‘ਤੇ ਕੈਂਪਸ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਕੈਂਪਸ ਵਿੱਚ ਸੀਨੀਅਰ ਸਿਟੀਜ਼ਨਸ ਨੂੰ ਸਹਾਇਕ ਉਪਕਰਣ ਅਤੇ ਲੋੜੀਂਦੀ ਦੇਖਭਾਲ ਪ੍ਰਦਾਨ ਕਰਨ, ਉਨ੍ਹਾਂ ਦੀ ਗਤੀਸ਼ੀਲਤਾ ਅਤੇ ਸਮੁੱਚੀ ਭਲਾਈ ਨੂੰ ਵਧਾਉਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ।
2 ਅੰਤਰ-ਮੰਤਰਾਲਾ ਸਹਿਯੋਗ- ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਮਹਿਲਾ ਅਤੇ ਬਾਲ ਵਿਕਾਸ, ਸਿੱਖਿਆ, ਗ੍ਰਾਮੀਣ ਵਿਕਾਸ, ਟੂਰਿਜ਼ਮ, ਗ੍ਰਹਿ ਮੰਤਰਾਲਾ, ਆਯੁਸ਼ ਮੰਤਰਾਲਾ ਸਮੇਤ ਵਿਭਿੰਨ ਮੰਤਰਾਲਿਆਂ ਨੂੰ ਚਿੱਠੀ ਲਿਖ ਕੇ ਸੀਨੀਅਰ ਸਿਟੀਜ਼ਨਸ ਦੀ ਭਲਾਈ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਗਤੀਵਿਧੀਆਂ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਸਵੈ ਸਹਾਇਤਾ ਸਮੂਹਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋਗਰਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਇੰਟਰ-ਜੈਨਰੇਸ਼ਨਲ ਬੌਂਡਿੰਗ ਅਤੇ ਫੈਮਿਲੀ ਵੈਲਿਊਜ਼ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
3. ਟੌਕ ਸੀਰੀਜ਼- ਨੈਸ਼ਨਲ ਇੰਸਟੀਟਿਊਟ ਆਫ ਸੋਸ਼ਲ ਡਿਫੈਂਸ (ਐੱਨਆਈਐੱਸਡੀ) ਦੁਆਰਾ 16 ਅਕਤੂਬਰ ਨੂੰ ਸੀਨੀਅਰ ਸਿਟੀਜ਼ਨਸ ਨਾਲ ਸਬੰਧਿਤ ਮੁੱਦਿਆਂ ‘ਤੇ ਟੌਕ ਸੀਰੀਜ਼ ਦੀ ਸ਼ੁਰੂਆਤ ਕੀਤੀ ਜਾਏਗੀ, ਜਿਸ ਵਿੱਚ ਉਨ੍ਹਾਂ ਦੇ ਅਧਿਕਾਰਾਂ, ਭਲਾਈ ਅਤੇ ਸਿਹਤ ਤੇ ਕਿਰਿਆਸ਼ੀਲ ਬੁਢੇਪੇ ਦਾ ਮਹੱਤਵ ਸ਼ਾਮਲ ਹੋਵੇਗਾ।
4 ਰੀਜ਼ਨਲ ਰਿਸੋਰਸ ਟ੍ਰੇਨਿੰਗ ਸੈਂਟਰਸ ਦੁਆਰਾ ਪ੍ਰੋਗਰਾਮ/ਗਤੀਵਿਧੀਆਂ- ਮੰਤਰਾਲੇ ਦੇ ਸੀਨੀਅਰ ਸਿਟੀਜ਼ਨਸ ਡਿਵੀਜ਼ਨ ਦੇ ਤਹਿਤ ਆਰਆਰਟੀਸੀ ਸੀਨੀਅਰ ਸਿਟੀਜ਼ਨਸ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਗਤੀਵਿਧੀਆਂ /ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਏਗਾ ਜਿਵੇ ਵੌਕਥੋਨ, ਟੌਕ ਸੀਰੀਜ਼, ਨੌਜਵਾਨਾਂ /ਬੱਚਿਆਂ ਦੁਆਰਾ ਰੈਲੀਆਂ,ਯੂਨੀਵਰਸਿਟੀਆਂ/ਕਾਲਜਾਂ/ ਇੰਸਟੀਟਿਊਸ਼ਨਜ ਵਿੱਚ ਸਹੁੰ ਚੁਕਾਉਣਾ, ਸੈਂਸੀਟਾਈਜ਼ੇਸ਼ਨ ਸੈਸ਼ਨਜ਼, ਕੰਪੀਟੀਸ਼ਨਜ਼, ਬੈਨਰਜ਼, ਮੇਲੇ ਅਤੇ ਸਪੋਰਟਸ/ਕਲਚਰਲ ਈਵੈਂਟਸ,ਕਵਿਤਾ/ ਸਟੋਰੀ ਰੀਡਿੰਗ, ਟਾਈਮ ਬੈਂਕ ਕੰਸੈਪਟ ਪ੍ਰਮੋਸ਼ਨਜ਼ ਨੂੰ ਉਤਸ਼ਾਹਿਤ ਕਰਨਾ, IDOP ਅਤੇ ਹੈਲਥ ਕੈਂਪਸ ਤੇ ਸੈਸ਼ਨ ਮਨਾਉਣਾ ਅਤੇ ਵਿਆਪਕ ਪਾਲਣਾ ਸੁਨਿਸ਼ਚਿਤ ਕਰਨ ਲਈ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਤੋਂ ਫੰਡਸ ਪ੍ਰਾਪਤ ਕਰਨ ਵਾਲੇ ਅਤੇ ਓਲਡਏਜ਼ ਹੋਮਜ਼ ਦੇ ਰੱਖ ਰਖਾਓ ਲਈ ਜ਼ਿੰਮੇਵਾਰ ਗ਼ੈਰ ਸਰਕਾਰੀ ਸੰਗਠਨ ਆਪਣੇ-ਆਪਣੇ ਓਲਡਏਜ਼ ਹੋਮਜ਼ ਵਿੱਚ ਵਿਸ਼ੇਸ਼ ਗਤੀਵਿਧੀਆਂ ਜਿਵੇਂ ਕਲਚਰਲ ਪ੍ਰੋਗਰਾਮ, ਫੋਕ ਆਰਟ ਐਗਜ਼ੀਬਿਸ਼ਨ ਅਤੇ ਆਸੇ-ਪਾਸੇ ਦੇ ਇਲਾਕਿਆਂ ਦੇ ਸੀਨੀਅਰ ਸਿਟੀਜ਼ਨਸ ਨੂੰ ਸ਼ਾਮਲ ਕਰਦੇ ਹੋਏ ਸੀਨੀਅਰਸ ਅਤੇ ਯੁਵਾ ਪੀੜ੍ਹੀ ਦਰਮਿਆਨ ਆਪਸੀ ਸੰਵੇਦਨਾਤਮਕ ਸੈਸ਼ਨਾਂ ਦਾ ਆਯੋਜਨ ਕਰਨਗੇ।
5 ਮਾਈਗੌਵ ਕੁਇਜ਼ ਅਤੇ ਪਲੈੱਜ਼ ਕੈਂਪੇਨ-
a) ਸੀਨੀਅਰ ਸਿਟੀਜ਼ਨਸ ਦੇ ਅਧਿਕਾਰਾਂ ਅਤੇ ਭਲਾਈ ਯੋਜਨਾਵਾਂ ‘ਤੇ ਰਾਸ਼ਟਰਵਿਆਪੀ ਕੁਇਜ਼ ਦੀ ਮਾਈਗੌਵ ਪਲੈਟਫਾਰਮ ‘ਤੇ ਸ਼ੁਰੂਆਤ ਕੀਤੀ ਗਈ ਹੈ। ਇਹ ਕੁਇਜ਼ ਸਾਰੇ ਉਮਰ ਵਰਗਾਂ, ਖਾਸ ਕਰਕੇ ਨੌਜਵਾਨਾਂ ਦੇ ਵਿਚਕਾਰ ਬਜ਼ੁਰਗ ਵਿਅਕਤੀਆਂ ਦੇ ਸਨਮਾਨ ਅਤੇ ਦੇਖਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਨੂੰ ਪ੍ਰੋਤਸਾਹਨ ਦੇਵੇਗਾ।
b) ਮਾਈਗੌਵ ‘ਤੇ ਸਮਰਪਿਤ ਪਲੈੱਜ਼ ਨਾਗਰਿਕਾਂ ਨੂੰ ਆਪਣੇ ਭਾਈਚਾਰੀਆਂ ਦੇ ਸੀਨੀਅਰ ਸਿਟੀਜ਼ਨਸ ਦੇ ਪ੍ਰਤੀ ਸਨਮਾਨ, ਆਦਰ-ਮਾਣ ਅਤੇ ਭਲਾਈ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੋਣ ਲਈ ਸੱਦਾ ਦੇਵੇਗੀ।
6 ਸੀਨੀਅਰ ਸਿਟੀਜਨ ਵੈੱਲਫੇਅਰ ਪੋਰਟਲ ਦਾ ਲਾਂਚ- ਸੀਨੀਅਰ ਸਿਟੀਜ਼ਨ ਵੈੱਲਫੇਅਰ ਪੋਰਟਲ ਛੇਤੀ ਹੀ ਲਾਂਚ ਕੀਤਾ ਜਾਵੇਗਾ। ਇਹ ਪੋਰਟਲ ਸੀਨੀਅਰ ਸਿਟੀਜ਼ਨਸ ਦੇ ਲਈ ਸਕੀਮਾਂ, ਨੀਤੀਆਂ ਅਤੇ ਭਲਾਈ ਉਪਾਵਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਲਈ ਇੱਕ ਵਿਆਪਕ ਮੰਚ ਦੇ ਰੂਪ ਵਿੱਚ ਕੰਮ ਕਰੇਗਾ।
7 ਮੈਗਾ ਕਲਚਰਲ ਈਵੈਂਟ- 24 ਅਕਤੂਬਰ ਨੂੰ ‘ਸੈਲੀਬ੍ਰੇਟਿੰਗ ਗ੍ਰੇਸਫੂਲ ਏਜ਼ਿੰਗ ਜੀਵਨ ਦੀ 60 ਵਰ੍ਹੇ ਦੀ ਸ਼ੁਰੂਆਤ’ਸਿਰਲੇਖ ਨਾਲ ਇੱਕ ਕਲਚਰਲ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ 70 ਵਰ੍ਹੇ ਦੀ ਉਮਰ ਦੇ ਕਲਾਕਾਰ ਕਿਰਿਆਸ਼ੀਲ ਬਜ਼ੁਰਗ ਅਵਸਥਾ, ਗੁਰੂ ਸ਼ਿਸ਼ਯ ਪਰੰਪਰਾ, ਇੰਟਰ-ਜੈਨਰੇਸ਼ਨਲ ਸੌਲਿਡੇਰਿਟੀ, ਦੇਖਭਾਲ ਅਤੇ ਸਨਮਾਨ ਦੇ ਇੰਡੀਅਨ ਟ੍ਰੈਡੀਸ਼ਨਲ ਸਿਸਟਮਸ ਦੇ ਸੁਨੇਹੇ ਦਾ ਜ਼ਿਕਰ ਕਰਨਗੇ।
8 ਗ੍ਰੈਂਡ ਫਿਨਾਲੇ- ਪੂਰਾ ਮਹੀਨਾ ਚੱਲਣ ਵਾਲੇ ਇਸ ਈਵੈਂਟ ਦਾ ਸਮਾਪਨ ਗ੍ਰੈਂਡ ਫਿਨਾਲੇ ਪ੍ਰੋਗਰਾਮ ਦੇ ਨਾਲ ਹੋਵੇਗਾ ਜਿਸ ਦਾ ਆਯੋਜਨ ਨਵੀਂ ਦਿੱਲੀ ਵਿਖੇ ਕੀਤਾ ਜਾਏਗਾ।
*****
ਵੀਐਮ
(रिलीज़ आईडी: 2060718)
आगंतुक पटल : 83