ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨਾਲਸਰ ((NALSAR) ਯੂਨੀਵਰਸਿਟੀ ਆਫ ਲਾਅ ਦੀ 21ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ


ਰਾਸ਼ਟਰਪਤੀ ਨੇ ਨੌਜਵਾਨ ਕਾਨੂੰਨੀ ਪੇਸ਼ਵਰਾਂ ਨੂੰ ਬਦਲਾਅ ਦੇ ਏਜੰਟ ਬਣਨ ਦੀ ਤਾਕੀਦ ਕੀਤੀ

Posted On: 28 SEP 2024 6:15PM by PIB Chandigarh

 

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ (28 ਸਤੰਬਰ 2024) ਨੂੰ ਤੇਲੰਗਾਨਾ ਦੇ ਹੈਦਰਾਬਾਦ ਵਿਖੇ  ਨਾਲਸਰ(NALSAR) ਯੂਨੀਵਰਸਿਟੀ  ਆਫ ਲਾਅ ਦੀ 21ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿੱਚ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਸ਼ਾਮਲ ਹਨ। ਪ੍ਰਸਤਾਵਨਾ ਅਤੇ ਮੌਲਿਕ ਅਧਿਕਾਰਾਂ ਵਿੱਚ ਨਿਹਿਤ ਸਮਾਨਤਾ ਦਾ ਆਦਰਸ਼ ਨਿਆਂ ਪ੍ਰਦਾਨ ਕਰਨ ਨਾਲ ਸਬੰਧਿਤ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚੋਂ ਇਕ ਵਿੱਚ ਵੀ ਅਭਿਵਿਅਕਤ ਹੁੰਦਾ ਹੈ।

 ਨਿਰਦੇਸ਼ਕ ਸਿਧਾਂਤਾਂ ਵਿੱਚ ਬਰਾਬਰ ਨਿਆਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਯਾਸ ਕੀਤਾ ਗਿਆ ਹੈ। ਇਹ ਰਾਜ ਨੂੰ ਇਹ ਸੁਨਿਸ਼ਚਿਤ ਕਰਨ ਲਈ ਜ਼ਿੰਮੇਵਾਰ ਬਣਾਉਂਦਾ ਹੈ ਕਿ ਆਰਥਿਕ ਜਾਂ ਹੋਰ ਕਮੀਆਂ ਦੇ ਕਾਰਨ ਕਿਸੇ ਵੀ ਨਾਗਰਿਕ ਨੂੰ ਨਿਆਂ ਪ੍ਰਾਪਤ ਕਰਨ ਤੋਂ ਵੰਚਿਤ ਨਾ ਕੀਤਾ ਜਾਵੇ। ਬਦਕਿਸਮਤੀ ਨਾਲ ਇੱਕ ਗ਼ਰੀਬ ਵਿਅਕਤੀ ਨੂੰ ਅਮੀਰ ਵਿਅਕਤੀ ਦੇ ਸਮਾਨ ਨਿਆਂ ਨਹੀਂ ਮਿਲ ਪਾਉਂਦਾ ਹੈ। ਇਸ ਅਣਉਚਿਤ ਸਥਿਤੀ ਨੂੰ ਬਦਲਣਾ ਹੋਵੇਗਾ। ਉਨ੍ਹਾਂ ਨੇ ਨੌਜਵਾਨ ਕਾਨੂੰਨੀ ਪੇਸ਼ਵਰਾਂ ਨੂੰ ਬਦਲਾਅ ਦੇ ਏਜੰਟ ਬਣਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਕੀਲ ਦੇ ਰੂਪ ਵਿੱਚ ਉਨ੍ਹਾਂ ਦਾ ਕਰਤੱਵ ਹੋਵੇਗਾ ਕਿ ਉਹ ਆਪਣੇ ਮੁਵੱਕਿਲਾਂ (clients) ਦੇ ਹਿਤਾਂ ਦਾ ਧਿਆਨ ਰੱਖਣ ਦੇ ਇਲਾਵਾ ਨਿਆਂ ਦੇਣ ਵਿੱਚ ਅਦਾਲਤ ਦੀ ਸਹਾਇਤਾ ਕਰਨ। ਉਨ੍ਹਾਂ ਨੇ ਕਿਹਾ ਕਿ ਇੱਕ ਕਾਨੂੰਨੀ ਪੇਸ਼ਵਰ ਦੇ ਰੂਪ ਵਿੱਚ ਉਹ ਜੋ ਵੀ ਭੂਮਿਕਾ ਚੁਣਨ, ਉਨ੍ਹਾਂ ਨੂੰ ਹਮੇਸ਼ਾ ਇਮਾਨਦਾਰੀ ਅਤੇ ਸਾਹਸ ਦੀਆਂ ਕਦਰਾਂ-ਕੀਮਤਾਂ ‘ਤੇ  ਟਿਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੱਤਾ ਦੇ ਸਾਹਮਣੇ ਸੱਚ ਬੋਲਣਾ ਉਨ੍ਹਾਂ ਨੂੰ ਹੋਰ ਅਧਿਕ ਮਜ਼ਬੂਤ ਬਣਾਉਂਦਾ ਹੈ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਨਾਲਸਰ ਨੇ ਕਈ ਖੇਤਰਾਂ ਵਿੱਚ ਅਗਵਾਈ ਕੀਤੀ ਹੈ। ਉਨ੍ਹਾਂ ਨੇ ਦਿਵਿਯਾਂਗਤਾ, ਨਿਆਂ ਤੱਕ ਪਹੁੰਚ, ਜੇਲ੍ਹ ਅਤੇ ਬਾਲ ਨਿਆਂ ਅਤੇ ਕਾਨੂੰਨੀ ਸਹਾਇਤਾ ਨਾਲ ਸਬੰਧਿਤ ਮੁੱਦਿਆਂ ਨੂੰ ਸੁਲਝਾਉਣ ਵਿੱਚ ਨਾਲਸਰ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

 ਉਨ੍ਹਾਂ  ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਨਾਲਸਰ ਨੇ ਇੱਕ ਪਸ਼ੂ ਕਾਨੂੰਨ ਕੇਂਦਰ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਪੀੜ੍ਹੀ ਤੋਂ ਮਨੁੱਖਤਾ ਦੀ ਭਲਾਈ ਲਈ ਜਾਨਵਰਾਂ ਅਤੇ ਪੰਛੀਆਂ, ਰੁੱਖਾਂ ਅਤੇ ਵਾਟਰ-ਬਾਡੀਜ਼ ਦੀ ਰੱਖਿਆ ਕਰਨ ਦੀ ਉਮੀਦ ਹੈ ਅਤੇ ਨਾਲਸਰ ਦਾ ਪਸ਼ੂ ਕਾਨੂੰਨ ਕੇਂਦਰ ਉਸ ਦਿਸ਼ਾ ਵਿੱਚ ਇੱਕ ਚੰਗਾ ਕਦਮ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮਾਜ ਦਾ ਹਰ ਵਰਗ ਹਿਤਧਾਰਕ ਹੈ। ਉਨ੍ਹਾਂ ਨੇ ਨਾਲਸਰ ਨੂੰ ਇਸ ਦੇ ਸਾਬਕਾ ਵਿਦਿਆਰਥੀਆਂ ਸਮੇਤ, ਸਾਰੇ ਹਿਤਧਾਰਕਾਂ ਦਾ ਸਮਰਥਨ ਪ੍ਰਾਪਤ ਕਰਨ ਅਤੇ ਮਹਿਲਾ ਵਕੀਲਾਂ ਅਤੇ ਕਾਨੂੰਨ ਦੇ ਵਿਦਿਆਰਥੀਆਂ ਦਾ ਇੱਕ ਰਾਸ਼ਟਰਵਿਆਪੀ ਨੈੱਟਵਰਕ ਸਥਾਪਿਤ ਕਰਨ ਵਿੱਚ ਮਦਦ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਨੈੱਟਵਰਕ ਮਹਿਲਾਵਾਂ ਦੇ ਵਿਰੁੱਧ ਅੱਤਿਆਚਾਰਾਂ ਨੂੰ ਰੋਕਣ ਅਤੇ ਅਜਿਹੇ ਅੱਤਿਆਚਾਰਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਠੋਸ ਪ੍ਰਯਾਸ ਕਰਨ ਲਈ ਜਨਾਦੇਸ਼ ਦੇ ਨਾਲ ਕੰਮ ਕਰੇਗਾ।

 

ਰਾਸ਼ਟਰਪਤੀ ਦਾ ਸੰਬੋਧਨ ਦੇਖਣ ਲਈ ਇੱਥੇ ਕਲਿੱਕ ਕਰੋ।

 

******

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ



(Release ID: 2060087) Visitor Counter : 12