ਇਸਪਾਤ ਮੰਤਰਾਲਾ
azadi ka amrit mahotsav

ਸਟੀਲ ਅਤੇ ਹੈਵੀ ਇੰਡਸਟਰੀ ਰਾਜ ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ MMMM 2024 ਦਾ ਉਦਘਾਟਨ ਕੀਤਾ


ਪ੍ਰੋਸੈੱਸ ਅਤੇ ਪ੍ਰੋਡਕਟ ਇਨੋਵੇਸ਼ਨਜ਼ ‘ਤੇ ਇੰਟਰਨੈਸ਼ਨਲ ਕਾਨਫਰੰਸ ਅਤੇ ਗ੍ਰੀਨ ਸਟੀਲ ਪ੍ਰੋਡਕਸ਼ਨ ‘ਤੇ ਓਪਨ ਸੈਮੀਨਾਰ ਦਾ ਆਯੋਜਨ

Posted On: 28 SEP 2024 11:10AM by PIB Chandigarh

ਸਟੀਲ ਅਤੇ ਹੈਵੀ ਇੰਡਸਟਰੀ ਰਾਜ ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ਵਿਆਪਕ ਪ੍ਰੋਗਰਾਮ MMMM 2024 ਦਾ ਉਦਘਾਟਨ ਕੀਤਾ। ਇਸ ਵਿੱਚ ‘ਮੈਟਲ ਪ੍ਰੋਡਕਸ਼ਨ ਵਿੱਚ ਪ੍ਰੋਸੈੱਸ ਅਤੇ ਪ੍ਰੋਡਕਟ ਇਨੋਵੇਸ਼ਨਜ਼’ ‘ਤੇ ਇੰਟਰਨੈਸ਼ਨਲ ਕਾਨਫਰੰਸ ਅਤੇ ਗ੍ਰੀਨ ਸਟੀਲ ਪ੍ਰੋਡਕਸ਼ਨ ‘ਤੇ ਓਪਨ ਸੈਮੀਨਾਰ ਦਾ ਸ਼ਾਮਲ ਹਨ। ਇਨ੍ਹਾਂ ਦਾ ਆਯੋਜਨ ਹਾਈਵੇਅ ਇੰਡੀਆ ਲਿਮਟਿਡ, ਆਈਆਈਐੱਮ ਦਿੱਲੀ ਚੈਪਟਰ, ਮੈਟਾਲੌਜਿਕ ਪੀਐੱਮਐੱਸ ਅਤੇ ਵਰਲਡ ਮੈਟਲ ਫੋਰਮ ਨੇ ਕੀਤਾ ਹੈ। ਇਹ ਵਿਆਪਕ ਪ੍ਰੋਗਰਾਮ 27 ਸਤੰਬਰ ਤੋਂ 29 ਸਤੰਬਰ 2024 ਤੱਕ ਯਸ਼ੋਭੂਮੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

 

ਇਸ ਮੌਕੇ ‘ਤੇ ਮਾਣਯੋਗ ਰਾਜ ਮੰਤਰੀ ਨੇ ਸਟੀਲ ਸੈਕਟਰ ਵਿੱਚ ਟੈਕਨੋਲੋਜੀਕਲ ਇਨੋਵੇਸ਼ਨਜ਼ ਐਂਡ ਮੈਟੀਰੀਅਲ ਐਫੀਸ਼ਿਐਂਸੀ ਦੀ ਸ਼ਲਾਘਾ ਕੀਤੀ, ਜਿਸ ਨੇ ਗਲੋਬਲ ਸਟੀਲ ਪ੍ਰੋਡਕਸ਼ਨ ਨੂੰ ਪਹਿਲੇ ਦੇ ਦੌਰ ਵਿੱਚ ਕੁਝ ਕਿਲੋਗ੍ਰਾਮ ਤੋਂ ਵਧਾ ਕੇ 2 ਬਿਲੀਅਨ ਟਨ ਦੇ ਕਰੀਬ ਪਹੁੰਚਾ ਦਿੱਤਾ ਹੈ ਅਤੇ ਆਲਮੀ ਸਮਰੱਥਾ 2.5 ਬਿਲੀਅਨ ਟਨ ਦੇ ਕਰੀਬ ਪਹੁੰਚ ਗਈ ਹੈ। 

ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਆਲਮੀ ਪੱਧਰ  ‘ਤੇ ਸਟੀਲ ਦੀ ਮੰਗ ਵਧਦੀ ਰਹੇਗੀ। ਭਾਰਤੀ ਸਟੀਲ ਦਾ ਭਵਿੱਖ ਉੱਜਵਲ ਹੈ ਅਤੇ ਵਰਤਮਾਨ ਵਿੱਚ ਇਹ 178 ਮਿਲੀਅਨ ਟਨ ਦੀ ਸਮਰੱਥਾ ਅਤੇ ਵਿੱਤੀ ਵਰ੍ਹੇ 2024 ਵਿੱਚ 144 ਮਿਲੀਅਨ ਟਨ ਦੇ ਉਤਪਾਦਨ ਦੇ ਨਾਲ ਦੂਸਰਾ ਸਭ ਤੋਂ ਵੱਡਾ ਉਤਪਾਦਕ ਹੈ।

 

ਮੰਤਰੀ ਨੇ ਕਿਹਾ ਕਿ ਸਟੀਲ ਸੈਕਟਰ ਆਪਣੇ ਜੀਵਨ ਚੱਕਰ ਦੇ ਮਹੱਤਵਪੂਰਨ ਮੋਡ ‘ਤੇ ਹੈ ਅਤੇ ਭਵਿੱਖ ਦੀ ਦਿਸ਼ਾ ਇਸ ਦੀਆਂ ਪ੍ਰਕਿਰਿਆਵਾਂ ਵਿੱਚ ਡਿਜੀਟਾਈਜ਼ੇਸ਼ਨ ਅਤੇ ਵਾਤਾਵਰਣ ਸਬੰਧੀ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਦੇ ਲਈ ਨਿਕਾਸੀ ਪੱਧਰ ਨੂੰ ਘਟਾਉਣ ਦੇ ਲਈ ਸਸਟੇਨੇਬਲ ਸਟੀਲ ਪ੍ਰੋਡਕਸ਼ਨ ‘ਤੇ ਅਧਾਰਿਤ ਹੋਵੇਗੀ।

A person standing at a podiumDescription automatically generated

 

ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ਮੌਜੂਦ ਉਦਯੋਗ ਪ੍ਰਤੀਨਿਧੀਆਂ ਨੂੰ ਯਾਦ ਦਿਲਾਇਆ ਕਿ ਮਾਣਯੋਗ ਪੀਐੱਮ ਸ਼੍ਰੀ ਨਰੇਂਦਰ ਮੋਦੀ ਨੇ 2 ਨਵੰਬਰ, 2021 ਨੂੰ ਸੀਓਪੀ 26 ਵਿੱਚ ਵਾਇਦਾ ਕੀਤਾ ਸੀ ਕਿ ਭਾਰਤ 2030 ਤੱਕ ਆਪਣੀ ਅਰਥਵਿਵਸਥਾ ਦੀ ਕਾਰਬਨ ਇਨਟੈਂਸਿਟੀ ਨੂੰ 45 ਫੀਸਦੀ ਤੋਂ ਅਧਿਕ ਘਟਾ ਦੇਵੇਗਾ ਅਤੇ ਸਾਲ 2070 ਤੱਕ ਨੈੱਟ ਜ਼ੀਰੋ ਟਾਰਗੈੱਟ ਹਾਸਲ ਕਰ ਲਵੇਗਾ।

ਗਲੋਬਲ ਸਟੀਲ ਸੈਕਟਰ ਕੁੱਲ ਨਿਕਾਸੀ ਵਿੱਚ ਔਸਤਨ -8 ਫੀਸਦੀ ਯੋਗਦਾਨ ਦਿੰਦਾ ਹੈ, ਜਿਸ ਵਿੱਚ ਉਤਪਾਦਿਤ ਕਰੂਡ ਸਟੀਲ ਦੀ ਪ੍ਰਤੀ ਟਨ 1.89 ਟਨ CO 2  ਦੀ ਨਿਕਾਸੀ ਤੇਜ਼ੀ ਨਾਲ ਹੁੰਦੀ ਹੈ। ਮਾਣਯੋਗ ਮੰਤਰੀ ਨੇ ਕਿਹਾ ਕਿ ਹਾਲਾਂਕਿ, ਭਾਰਤ ਵਿੱਚ ਇਹ ਖੇਤਰ ਪ੍ਰਤੀ ਟਨ ਕਰੂਡ ਸਟੀਲ ਦੇ ਉਤਪਾਦਨ ‘ਤੇ 2.5 ਟਨ CO 2 ਦੀ ਨਿਕਾਸੀ ਤੇਜ਼ੀ ਦੇ ਨਾਲ ਕੁੱਲ ਨਿਕਾਸੀ ਵਿੱਚ ਲਗਭਗ 12 ਫੀਸਦੀ ਦਾ ਯੋਗਦਾਨ ਦਿੰਦਾ ਹੈ।

 

ਮੁੱਦੇ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਸਟੀਲ ਮੰਤਰਾਲੇ ਨੇ ਹਾਲ ਹੀ ਵਿੱਚ ‘ਭਾਰਤ ਵਿੱਚ ਸਟੀਲ ਸੈਕਟਰ ਦੀ ਗ੍ਰੀਨਿੰਗ: ਰੋਡਮੈਪ ਅਤੇ ਐਕਸ਼ਨ ਪਲਾਨ’ ਸਿਰਲੇਖ ਹੇਠ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ ਸਟੀਲ ਸੈਕਟਰ ਦੇ ਡੀਕਾਰਬੇਨਾਈਜ਼ੇਸ਼ਨ ਦੀ ਦਿਸ਼ਾ ਵਿੱਚ ਮਾਰਗ ਪਰਿਭਾਸ਼ਿਤ ਕਰਨ ਦੇ ਲਈ ਸਟੀਲ ਮੰਤਰਾਲੇ ਦੁਆਰਾ ਗਠਿਤ 14 ਟਾਸਕ ਫੋਰਸਾਂ ਦੀ ਸਿਫਾਰਿਸ਼ ਦੇ ਅਧਾਰ ‘ਤੇ ਤਿਆਰ ਕੀਤੀ ਗਈ ਹੈ। ਰਿਪੋਰਟ ਵਿੱਚ ਊਰਜਾ ਕੁਸ਼ਲਤਾ, ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਮੈਟੀਰੀਅਲ ਐਫੀਸ਼ਿਐਂਸੀ, ਕੋਲਾ ਅਧਾਰਿਤ ਡੀਆਰਆਈ ਤੋਂ ਕੁਦਰਤੀ ਗੈਸ ਅਧਾਰਿਤ ਡੀਆਰਆਈ ਵਿੱਚ ਪ੍ਰਕਿਰਿਆ ਪਰਿਵਰਤਨ, ਕਾਰਬਨ ਕੈਪਚਰ , ਉਪਯੋਗ ਅਤੇ ਭੰਡਾਰਣ (ਸੀਸੀਯੂਐੱਸ) ਅਤੇ ਸਟੀਲ ਵਿੱਚ ਬਾਇਓਚਾਰ ਦੀ ਵਰਤੋਂ ਸਮੇਤ ਟੈਕਨੋਲੋਜੀਆਂ ‘ਤੇ ਗਹਿਨ ਸਿਫਾਰਸ਼ਾਂ ਸ਼ਾਮਲ ਹਨ। 

 

ਸਟੀਲ ਮੰਤਰਾਲੇ ਦੇ ਸਾਬਕਾ ਸਕੱਤਰ ਸ਼੍ਰੀ ਐੱਨਐੱਨ ਸਿਨਹਾ ਨੇ ਕਿਹਾ ਕਿ ਬੀਸੀਜੀ ਦੀ ਤਾਜ਼ਾ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਡੀਕਾਰਬੇਨਾਈਜ਼ੇਸ਼ਨ ਮਾਰਗ ਅਪਣਾਉਣ ਵਾਲੀਆਂ ਕੰਪਨੀਆਂ ਆਪਣੀ ਆਮਦਨ ਵਿੱਚ ਸੁਧਾਰ ਕਰਨ ਵਿੱਚ ਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੰਪਨੀਆਂ ਅੰਦਰੂਨੀ ਸੁਧਾਰਾਂ  ‘ਤੇ ਧਿਆਨ ਕੇਂਦਰਿਕ ਕਰਕੇ ਆਪਣੀ ਨਿਕਾਸੀ ਤੀਵਰਤਾ ਵਿੱਚ 10 ਫੀਸਦੀ ਤੋਂ 40 ਫੀਸਦੀ ਤੱਕ ਸੁਧਾਰ ਕਰਨ ਵਿੱਚ ਸਮਰੱਥ ਹੋ ਸਕਦੀਆਂ ਹਨ। ਭਾਰਤੀ ਸਟੀਲ ਕੰਪਨੀਆਂ ਨੂੰ ਹੁਣ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸਪਸ਼ਟ ਰਾਹ ਬਣਾ ਦਿੱਤਾ ਹੈ। 

 

ਬੀਪੀਸੀਐੱਲ ਦੇ ਬਿਜ਼ਨਸ ਹੈੱਡ ਸ਼੍ਰੀ ਸ਼ੁੰਭਕਰ ਸੇਨ ਨੇ ਕਿਹਾ ਕਿ ਭਾਰਤ ਪੈਟਰੋਲੀਅਮ ਦੇ ਐੱਮਏਕੇ ਲੁਬਰੀਕੈਂਟਸ ਸਟੀਲ ਇੰਡਸਟਰੀ ਦੇ ਪ੍ਰਭਾਵਸ਼ਾਲੀ ਵਾਧੇ ਦੀ ਪ੍ਰਤੀਪੂਰਤੀ ਕਰ ਰਹੇ ਹਨ। ਇਸ ਦੇ 2030 ਤੱਕ 300 ਮਿਲੀਅਨ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ ਅਤੇ ਟਿਕਾਊ ਪ੍ਰਥਾਵਾਂ ਅਤੇ ਗ੍ਰੀਨ ਸਟੀਲ ਪ੍ਰੋਡਕਸ਼ਨ ‘ਤੇ ਫੋਕਸ ਵਧਦਾ ਜਾ ਰਿਹਾ ਹੈ।

 

ਰਾਜ ਮੰਤਰੀ ਨੇ ਪ੍ਰੋਗਰਾਮ ਵਿੱਚ ਭਾਰਤੀ ਧਾਤੂ ਸੰਸਥਾਨ –ਦਿੱਲੀ ਚੈਪਟਰ ਦੁਆਰਾ ਧਾਤੂ ਉਤਪਾਦਨ ਵਿੱਚ ਪ੍ਰਕਿਰਿਆ ਅਤੇ ਉਤਪਾਦ ਇਨੋਵੇਸ਼ਨਾਂ ‘ਤੇ ਆਯੋਜਿਤ ਇੰਟਰਨੈਸ਼ਨਲ ਕਾਨਫਰੰਸ ਦੇ  ਕਾਨਫਰੰਸ ਵੌਲਿਊਮ ਅਤੇ ਸੌਵੈਨਿਰ ਵੀ ਰਿਲੀਜ਼ ਕੀਤਾ। 

ਰਾਜ ਮੰਤਰੀ ਨੇ ਉਦਯੋਗ ਜਗਤ ਨੂੰ ਅਪੀਲ ਕੀਤੀ ਕਿ ਹੇਠ ਦਿੱਤੇ ਕਾਰਬਨ ਧਾਤੂ ਉਤਪਾਦਨ ਵਿੱਚ ਪਰਿਵਰਤਨ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਰਾਹ ਪ੍ਰਕਿਰਿਆਵਾਂ ਦਾ ਇਨੋਵੇਸ਼ਨ, ਪ੍ਰਾਇਮਰੀ ਅਤੇ ਸੈਕੰਡਰੀ ਮੈਟਲ ਪ੍ਰੋਡਕਸ਼ਨ, ਅਕਾਦਮਿਕਾਂ, ਖੋਜ ਅਤੇ ਵਿਕਾਸ ਸੰਗਠਨਾਂ ਅਤੇ ਧਾਤੂ ਦੀ ਵਰਤੋਂ ਕਰਨ ਵਾਲੇ ਖੇਤਰਾਂ ਦਰਮਿਆਨ ਮਜ਼ਬੂਤ ਸਹਿਯੋਗ ਹੀ ਹੈ। 

 

****

ਐੱਮਜੀ



(Release ID: 2060082) Visitor Counter : 19