ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 29 ਸਤੰਬਰ ਨੂੰ ਮਹਾਰਾਸ਼ਟਰ ਵਿੱਚ 11,200 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ ਜ਼ਿਲ੍ਹਾਂ ਅਦਾਲਤ ਤੋਂ ਸਵਰਗੇਟ (Swargate) ਤੱਕ ਪੁਣੇ ਮੈਟਰੋ ਸੈਕਸ਼ਨ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਬਿਡਕਿਨ (Bidkin) ਇੰਡਸਟ੍ਰੀਅਲ ਸੈਕਟਰ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਸੋਲਾਪੁਰ ਏਅਰਪੋਰਟ ਦਾ ਉਦਘਾਟਨ ਕਰਨਗੇ

Posted On: 28 SEP 2024 6:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 29 ਸਤੰਬਰ ਨੂੰ ਦੁਪਹਿਰ ਕਰੀਬ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਹਾਰਾਸ਼ਟਰ ਵਿੱਚ 11,200 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਜ਼ਿਲ੍ਹਾ ਅਦਾਲਤ ਤੋਂ ਸਵਰਗੇਟ (Swargate) ਤੱਕ ਪੁਣੇ ਮੈਟਰੋ ਸੈਕਸ਼ਨ ਦਾ ਉਦਘਾਟਨ ਕਰਨਗੇ ਅਤੇ ਇਸ ਦੇ ਨਾਲ ਹੀ ਪੁਣੇ ਮੈਟਰੋ ਰੇਲ ਪ੍ਰੋਜੈਕਟ (ਫੇਜ਼-1) ਪੂਰਾ ਹੋ ਜਾਵੇਗਾ। ਜ਼ਿਲ੍ਹਾ ਅਦਾਲਤ ਤੋਂ ਸਵਰਗੇਟ (Swargate) ਦਰਮਿਆਨ ਭੂਮੀਗਤ (ਅੰਡਰ-ਗਰਾਊਂਡ) ਸੈਕਸ਼ਨ ਦੀ ਲਾਗਤ ਲਗਭਗ 1,810 ਕਰੋੜ ਰੁਪਏ ਹੈ।

ਪ੍ਰਧਾਨ ਮੰਤਰੀ ਪੁਣੇ ਮੈਟਰੋ ਫੇਜ਼-1 ਦੇ ਸਵਰਗੇਟ (Swargate) ਤੋਂ ਕਟਰਾਜ ਐਕਸਟੈਂਸ਼ਨ ਦਾ ਨੀਂਹ ਪੱਥਰ ਰੱਖਣਗੇ। ਇਸ ‘ਤੇ ਕਰੀਬ 2,955 ਕਰੋੜ ਰੁਪਏ ਦੀ ਲਾਗਤ ਆਵੇਗੀ। ਲਗਭਗ 5.46 ਕਿਲੋਮੀਟਰ ਦਾ ਇਹ ਦੱਖਣੀ ਹਿੱਸਾ ਮਾਰਕਿਟ ਯਾਰਡ, ਪਦਮਾਵਤੀ ਅਤੇ ਕਟਰਾਜ ਨਾਮਕ ਤਿੰਨ ਸਟੇਸ਼ਨਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਭੂਮੀਗਤ (ਅੰਡਰ-ਗਰਾਊਂਡ) ਹੈ।

ਪ੍ਰਧਾਨ ਮੰਤਰੀ, ਭਾਰਤ ਸਰਕਾਰ ਦੇ  ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ 7,855 ਏਕੜ ਖੇਤਰ ਨੂੰ ਕਵਰ ਕਰਨ ਵਾਲੇ ਇੱਕ ਪਰਿਵਰਤਨਕਾਰੀ ਪ੍ਰੋਜੈਕਟ, ਬਿਡਕਿਨ ਇੰਡਸਟ੍ਰੀਅਲ ਸੈਕਟਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਮਹਾਰਾਸ਼ਟਰ ਵਿੱਚ ਛਤਰਪਤੀ ਸੰਭਾਜੀਨਗਰ ਤੋਂ 20 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਦਿੱਲੀ ਮੁੰਬਈ ਇੰਡਸਟ੍ਰੀਅਲ ਕੌਰੀਡੋਰ ਦੇ ਤਹਿਤ ਵਿਕਸਿਤ ਇਹ ਪ੍ਰੋਜੈਕਟ ਮਰਾਠਵਾੜਾ ਖੇਤਰ ਵਿੱਚ ਇੱਕ ਜੀਵੰਤ ਆਰਥਿਕ ਕੇਂਦਰ ਦੇ ਰੂਪ ਵਿੱਚ ਅਪਾਰ ਸੰਭਾਵਨਾਵਾਂ ਰੱਖਦਾ ਹੈ। ਕੇਂਦਰ ਸਰਕਾਰ ਨੇ 6,400 ਕਰੋੜ ਰੁਪਏ ਤੋਂ ਅਧਿਕ ਦੀ ਕੁੱਲ ਪ੍ਰੋਜੈਕਟ ਲਾਗਤ ਦੇ ਨਾਲ 3 ਪੜਾਵਾਂ ਵਿੱਚ ਵਿਕਾਸ ਲਈ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ।

 

ਪ੍ਰਧਾਨ ਮੰਤਰੀ ਸੋਲਾਪੁਰ ਏਅਰਪੋਰਟ ਦਾ ਉਦਘਾਟਨ ਕਰਨਗੇ, ਜਿਸ ਨਾਲ ਕਨੈਕਟੀਵਿਟੀ ਵਿੱਚ ਕਾਫੀ ਸੁਧਾਰ ਹੋਵੇਗਾ ਅਤੇ ਸੋਲਾਪੁਰ ਟੂਰਿਸਟਾਂ, ਵਪਾਰਕ ਗਤੀਵਿਧੀਆਂ ਲਈ ਆਉਣ ਵਾਲੇ ਯਾਤਰੀਆਂ ਅਤੇ ਨਿਵੇਸ਼ਕਾਂ ਲਈ ਅਧਿਕ  (ਸੁਲਭ) ਪਹੁੰਚਯੋਗ ਹੋ ਜਾਵੇਗਾ। ਸੋਲਾਪੁਰ ਵਿੱਚ ਮੌਜੂਦਾ ਟਰਮੀਨਲ ਬਿਲਡਿੰਗ ਨੂੰ ਸਲਾਨਾ ਲਗਭਗ 4.1 ਲੱਖ ਯਾਤਰੀਆਂ ਨੂੰ ਸੇਵਾ ਦੇਣ ਦੇ ਲਈ ਪੁਨਰ ਨਿਰਮਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਭਿੜੇਵਾੜਾ (Bhidewada) ਵਿੱਚ ਕ੍ਰਾਂਤੀਜਯੋਤੀ ਸਾਵਿਤਰੀਬਾਈ ਫੂਲੇ ਦੇ ਪਹਿਲੇ ਗਰਲਜ਼ ਸਕੂਲ ਦੇ ਸਮਾਰਕ ਦਾ ਨੀਂਹ ਪੱਥਰ ਵੀ ਰੱਖਣਗੇ।

*****

ਐੱਮਜੇਪੀਐੱਸ/ਬੀਐੱਮ


(Release ID: 2060018) Visitor Counter : 30