ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਅਮਰੀਕਾ ਨੇ ਭਾਰਤ ਨੂੰ 297 ਪ੍ਰਾਚੀਨ ਕਲਾਕ੍ਰਿਤੀਆਂ (antiquities) ਵਾਪਸ ਕੀਤੀਆਂ

Posted On: 22 SEP 2024 9:04AM by PIB Chandigarh

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਕਾਰਜਸ਼ੀਲ ਭਾਰਤੀ ਪੁਰਾਤੱਤਵ ਸਰਵੇਖਣ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬਿਊਰੋ ਆਫ ਐਜੂਕੇਸ਼ਨਲ ਐਂਡ ਕਲਚਰਲ ਨੇ ਦੋਵਾਂ ਦੇਸ਼ਾਂ ਦਰਮਿਆਨ ਗਹਿਰੇ ਦੁਵੱਲੇ ਸਬੰਧਾਂ ਨੂੰ ਬਣਾਏ ਰੱਖਣ ਅਤੇ ਬਿਹਤਰ ਸੱਭਿਆਚਾਰਕ ਸਮਝ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਜੁਲਾਈ, 2024 ਵਿੱਚ ਇੱਕ ਸੱਭਿਆਚਾਰਕ ਸੰਪਦਾ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।  ਇਸ ਦਾ ਲਕਸ਼ ਸੱਭਿਆਚਾਰਕ ਵਿਰਾਸਤ ਦੀ ਰਕਸ਼ਾ ਲਈ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਰਾਸ਼ਟਰਪਤੀ ਬਾਇਡਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਦੁਆਰਾ ਵਿਅਕਤ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨਾ ਹੈ, ਜਿਵੇਂ ਕਿ ਜੂਨ 2023 ਵਿੱਚ ਉਨ੍ਹਾਂ  ਦੀ ਬੈਠਕ ਦੇ ਬਾਅਦ ਜਾਰੀ ਸੰਯੁਕਤ ਸੰਬੋਧਨ ਵਿੱਚ ਝਲਕਦਾ ਹੈ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਮਰੀਕਾ ਦੀ ਯਾਤਰਾ ਦੇ ਅਵਸਰ ‘ਤੇ ਅਮਰੀਕੀ ਪੱਖ ਨੇ ਭਾਰਤ ਤੋਂ ਚੋਰੀ ਕੀਤੀਆਂ ਗਈਆਂ ਜਾਂ ਤਸਕਰੀ ਰਾਹੀਂ ਲੈ ਜਾਈਆਂ ਗਈਆਂ 297 ਪੁਰਾਤੱਤਵ ਵਸਤੂਆਂ ਦੀ ਵਾਪਸੀ ਵਿੱਚ ਸਹਾਇਤਾ ਕੀਤੀ ਹੈ। ਇਨ੍ਹਾਂ ਨੂੰ ਛੇਤੀ ਹੀ ਭਾਰਤ ਨੂੰ ਵਾਪਸ ਕਰ ਦਿੱਤਾ ਜਾਵੇਗਾ। ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਦੁਵੱਲੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਬਾਇਡਨ ਨੂੰ ਪ੍ਰਤੀਕਾਤਮਕ ਤੌਰ ‘ਤੇ ਕੁਝ ਚੁਣੀਆਂ ਹੋਈਆਂ ਵਸਤਾਂ ਸੌਂਪੀਆਂ ਗਈਆਂ। ਪ੍ਰਧਾਨ ਮੰਤਰੀ ਨੇ ਇਨ੍ਹਾਂ ਕਲਾਕ੍ਰਿਤੀਆਂ ਦੀ ਵਾਪਸੀ ਵਿੱਚ ਸਹਿਯੋਗ ਲਈ ਰਾਸ਼ਟਰਪਤੀ ਬਾਇਡਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪੁਰਾਤੱਤਵ ਨਾ ਕੇਵਲ ਭਾਰਤ ਦੀ ਇਤਿਹਾਸਿਕ ਭੌਤਿਕ ਸੰਸਕ੍ਰਿਤੀ ਦਾ ਹਿੱਸਾ ਸਨ, ਬਲਕਿ ਭਾਰਤੀ ਸੱਭਿਅਤਾ ਅਤੇ ਚੇਤਨਾ ਦਾ ਅੰਦਰੂਨੀ ਅਧਾਰ ਵੀ ਸਨ। 

ਇਹ ਪੁਰਾਤੱਤਵ ਵਸਤੂਆਂ ਲਗਭਗ 4000 ਵਰ੍ਹੇ ਪੁਰਾਣੇ ਸਮੇਂ ਅਰਥਾਤ 2000 ਈਸਵੀ ਪੂਰਵ ਤੋਂ ਲੈ ਕੇ 1900 ਈਸਵੀ ਤੱਕ ਦੀਆਂ ਹਨ ਅਤੇ ਇਨ੍ਹਾਂ ਦਾ ਉਦਗਮ ਭਾਰਤ  ਦੇ ਵਿਭਿੰਨ ਹਿੱਸਿਆਂ ਤੋਂ ਹੋਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੁਰਾਤੱਤਵ ਪੂਰਬੀ ਭਾਰਤ ਦੀ ਟੈਰਾਕੋਟਾ ਕਲਾਕ੍ਰਿਤੀਆਂ ਹਨ, ਜਦਕਿ ਹੋਰ ਵਸਤੂਆਂ, ਪੱਥਰ, ਧਾਤੂ, ਲਕੜੀ ਅਤੇ ਹਾਥੀ ਦੰਦ ਨਾਲ ਬਣੀਆਂ ਹਨ ਅਤੇ ਦੇਸ਼ ਦੇ ਵਿਭਿੰਨ ਹਿੱਸਿਆਂ ਨਾਲ ਸਬੰਧਿਤ ਹਨ। ਸੌਂਪੀਆਂ ਗਈਆਂ ਕੁਝ ਜ਼ਿਕਰਯੋਗ ਪੁਰਾਤੱਤਵ ਵਸਤੂਆਂ ਇਸ ਪ੍ਰਕਾਰ ਹਨ-

  • ਮੱਧ ਭਾਰਤ ਤੋਂ ਪ੍ਰਾਪਤ ਹੋਇਆ ਬਲੁਆ ਪੱਥਰ ਦੀਆੰ 10-11ਵੀਂ ਸਦੀ ਈਸਵੀ ਦੀ ਅਪਸਰਾ ਦੀ ਮੂਰਤੀ;

  • ਮੱਧ ਭਾਰਤ ਤੋਂ ਮਿਲੀ ਕਾਂਸੇ ਦੀ ਬਣੀ ਜੈਨ ਤੀਰਥੰਕਰ ਦੀ 15-16ਵੀਂ ਸਦੀ ਦੀ ਪ੍ਰਤਿਮਾ;

  • ਪੂਰਬੀ ਭਾਰਤ ਤੋਂ ਪ੍ਰਾਪਤ ਤੀਸਰੀ-ਚੌਥੀ ਸਦੀ ਦਾ ਬਣਿਆ ਟੈਰਾਕੋਟਾ ਫੂਲਦਾਨ;

  • ਦੱਖਣ ਭਾਰਤ ਦੀ ਪੱਥਰ ਦੀ ਮੂਰਤੀ ਪਹਿਲੀ ਸਦੀ ਈਸਵੀ ਪੂਰਵ ਤੋਂ ਪਹਿਲੀ ਸਦੀ ਈਸਵੀ ਤੱਕ ਦੀ ਹੈ;

  • ਦੱਖਣ ਭਾਰਤ ਤੋਂ ਪ੍ਰਾਪਤ ਕਾਂਸੇ ਦੇ ਬਣੇ ਭਗਵਾਨ ਗਣੇਸ਼, 17-18ਵੀਂ ਸਦੀ ਈਸਵੀ ਦੇ;

  • ਉੱਤਰ ਭਾਰਤ ਤੋਂ ਪ੍ਰਾਪਤ ਬਲੁਆ ਪੱਥਰ ਨਾਲ ਬਣੀ ਭਗਵਾਨ ਬੁੱਧ ਦੀ ਖੜੀ ਪ੍ਰਤਿਮਾ, ਜੋ ਕਿ 15-16ਵੀਂ ਸਦੀ ਦੀ ਹੈ;

  • ਪੂਰਬੀ ਭਾਰਤ ਤੋਂ ਪ੍ਰਾਪਤ ਭਗਵਾਨ ਵਿਸ਼ਨੂੰ ਦੀ ਕਾਂਸੇ ਦੀ ਪ੍ਰਤਿਮਾ 17-18ਵੀਂ ਸਦੀ ਈਸਵੀ ਦੀ ਹੈ;

  • 2000-1800 ਈਸਵੀ ਪੂਰਬ ਨਾਲ ਸਬੰਧਿਤ ਉੱਤਰ  ਭਾਰਤ ਤੋਂ ਤਾਂਬੇ ਨਾਲ ਤਿਆਰ ਮਾਨਵਰੂਪੀ ਆਕ੍ਰਿਤੀ;

  • 17-18ਵੀਂ ਸਦੀ ਦੀ ਪ੍ਰਤਿਮਾ ਹੈ; ਅਤੇ

  • ਦੱਖਣ ਭਾਰਤ ਤੋਂ ਪ੍ਰਾਪਤ ਗ੍ਰੇਨਾਈਟ ਵਿੱਚ ਨਿਰਮਿਤ ਭਗਵਾਨ ਕਾਤ੍ਰਿਕੇਯ  ਦੀ 13-14ਵੀਂ ਸਦੀ ਦੀ ਮੂਰਤੀ। 

ਹਾਲ ਦੇ ਸਮੇਂ ਵਿੱਚ, ਸੱਭਿਆਚਾਰਕ ਸੰਪਦਾ ਦੀ ਵਾਪਸੀ ਭਾਰਤ ਅਤੇ ਅਮਰੀਕਾ ਦੀ ਸੱਭਿਆਚਾਰਕ ਸਮਝ ਅਤੇ ਅਦਾਨ-ਪ੍ਰਦਾਨ ਦਾ ਇੱਕ ਮਹੱਤਵਪੂਰਨ ਪਹਿਲੂ ਬਣ ਗਈ ਹੈ। ਸਾਲ 2016 ਤੋਂ, ਅਮਰੀਕਾ ਦੀ ਸਰਕਾਰ ਨੇ ਵੱਡੀ ਸੰਖਿਆ ਵਿੱਚ ,ਤਸਕਰੀ ਜਾਂ ਚੋਰੀ ਕੀਤੀਆਂ ਗਈਆਂ ਪ੍ਰਾਚੀਨ ਵਸਤੂਆਂ ਦੀ ਭਾਰਤ ਵਾਪਸੀ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਜੂਨ, 2016 ਵਿੱਚ ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਦੌਰਾਨ 10 ਪੁਰਾਤੱਤਵ ਵਸਤਾਂ ਵਾਪਸ ਕੀਤੀਆਂ; ਉੱਥੇ ਹੀ ਸਤੰਬਰ, 2021 ਵਿੱਚ ਉਨ੍ਹਾਂ  ਦੀ ਯਾਤਰਾ ਦੌਰਾਨ 157 ਵਸਤੂਆਂ ਅਤੇ ਪਿਛਲੇ ਸਾਲ ਜੂਨ ਵਿੱਚ ਉਨ੍ਹਾਂ ਦੀ ਯਾਤਰਾ ਦੌਰਾਨ 105 ਪੁਰਾਤੱਤਵ ਵਸਤਾਂ ਵਾਪਸ ਕੀਤੀਆਂ ਗਈਆਂ। ਇਸ ਤਰ੍ਹਾਂ ਸਾਲ 2016 ਦੇ ਬਾਅਦ ਅਮਰੀਕਾ ਤੋਂ ਭਾਰਤ ਨੂੰ ਵਾਪਸ ਕੀਤੀਆਂ ਗਈਆਂ ਸੱਭਿਆਚਾਰਕ ਕਲਾਕ੍ਰਿਤੀਆਂ ਦੀ ਕੁੱਲ ਸੰਖਿਆ 578 ਹੋ ਚੁੱਕੀ ਹੈ। ਇਹ ਕਿਸੇ ਵੀ ਦੇਸ਼ ਦੁਆਰਾ ਭਾਰਤ ਨੂੰ ਵਾਪਸ ਕੀਤੀ ਗਈ ਸੱਭਿਆਚਾਰਕ ਪੁਰਾਤੱਤਵ ਦੀ ਸਭ ਤੋਂ ਵੱਧ ਸੰਖਿਆ ਹੈ।

******

 

ਐੱਮਜੇਪੀਐੱਸ/ਐੱਸਟੀ/ਐੱਸਕੇਐੱਸ

 



(Release ID: 2057875) Visitor Counter : 7