ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਰਧਾ, ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ ਅਤੇ ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ ਦੀ ਸ਼ੁਰੂਆਤ ਕੀਤੀ

ਅਮਰਾਵਤੀ ਵਿੱਚ ਪੀਐੱਮ ਮਿਤ੍ਰ ਪਾਰਕ ਦਾ ਨੀਂਹ ਪੱਥਰ ਰੱਖਿਆ

ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ

ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ‘ਤੇ ਸਮਾਰਕ ਡਾਕ ਟਿਕਟ ਜਾਰੀ ਕੀਤੀ

“ਪੀਐੱਮ ਵਿਸ਼ਵਕਰਮਾ ਨੇ ਅਣਗਿਣਤ ਕਾਰੀਗਰਾਂ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ, ਉਨ੍ਹਾਂ ਦੇ ਕੌਸ਼ਲ ਨੂੰ ਸੁਰੱਖਿਅਤ ਕੀਤਾ ਹੈ ਅਤੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦਿੱਤਾ ਹੈ”

“ਵਿਸ਼ਵਕਰਮਾ ਯੋਜਨਾ ਦੇ ਨਾਲ, ਅਸੀਂ ਕਿਰਤ ਅਤੇ ਕੌਸ਼ਲ ਵਿਕਾਸ ਦੇ ਮਾਧਿਅਮ ਨਾਲ ਸਮ੍ਰਿੱਧੀ ਅਤੇ ਬਿਹਤਰ ਕੱਲ੍ਹ ਦਾ ਸੰਕਲਪ ਲਿਆ ਹੈ”

ਵਿਸ਼ਵਕਰਮਾ ਯੋਜਨਾ ਭਾਰਤ ਦੇ ਹਜਾਰਾਂ ਸਾਲ ਪੁਰਾਣੇ ਕੌਸ਼ਲ ਦੀ ਵਰਤੋਂ ਕਰਕੇ ਵਿਕਸਿਤ ਭਾਰਤ ਬਣਾਉਣ ਦਾ ਇੱਕ ਰੋਡਮੈਪ ਹੈ

‘ਵਿਸ਼ਵਕਰਮਾ ਯੋਜਨਾ ਦੀ ਮੂਲ ਭਾਵਨਾ “ਸੰਮਾਨ, ਸਾਮਰਥਯ, ਸਮ੍ਰਿੱਧੀ” ਹੈ’

‘ਅੱਜ ਦਾ ਭਾਰਤ ਆਪਣੀ ਟੈਕਸਟਾਈਲ ਇੰਡਸਟ੍ਰੀ ਨੂੰ ਗਲੋਬਲ ਮਾਰਕਿਟ ਵਿੱਚ ਟੌਪ ‘ਤੇ ਲਿਜਾਉਣ ਲਈ ਕੰਮ ਕਰ ਰਿਹਾ ਹੈ’

ਰਕਾਰ ਪੂਰੇ ਦੇਸ਼ ਵਿੱਚ 7 ਪੀਐੱਮ ਮਿਤ੍ਰ ਪਾਰਕ ਸਥਾਪਿਤ ਕਰ ਰਹੀ ਹੈ। ਸਾਡਾ ਲਕਸ਼ ਖੇਤ ਤੋਂ ਫਾਈਬਰ, ਫਾਈਬਰ ਤੋਂ ਫੈਬਰਿਕ, ਫੈਬਰਿਕ ਤੋਂ ਫੈਸ਼ਨ ਅਤੇ ਫੈਸ਼ਨ ਤੋਂ ਵਿਦੇਸ਼ ਤੱਕ ਪਹੁੰਚਣਾ ਹੈ’

ਵਿਸ਼ਵਕਰਮਾ ਯੋਜਨਾ ਭਾਰਤ ਦੇ ਹਜਾਰਾਂ ਸਾਲ ਪੁਰ

Posted On: 20 SEP 2024 2:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਰਧਾ ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ’ ਅਤੇ ‘ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ ਅਤੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਯਾਦਗਾਰ ਬਣਾਉਣ ਦੇ ਲਈ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ “ਪੀਐੱਮ ਮੈਗਾ ਇੰਟੇਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਉਪਸਥਿਤ ਇਕੱਠ ਨੂੰ ਸੰਬੋਧਨ ਕਰਦੇ ਹੋਏ, ਦੋ ਦਿਨ ਪਹਿਲਾਂ ਵਿਸ਼ਵਕਰਮਾ ਪੂਜਾ ਸਮਾਰੋਹ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਇੱਥੇ ਵਰਧਾ ਵਿੱਚ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਸਫਲਤਾਪੂਰਵਕ ਇੱਕ ਸਾਲ ਪੂਰਾ ਹੋਣ ਦਾ ਉਤਸਵ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਵਿਸ਼ੇਸ਼ ਹੈ, ਕਿਉਂਕਿ ਮਹਾਤਮਾ ਗਾਂਧੀ ਨੇ 1932 ਵਿੱਚ ਇਸੇ ਦਿਨ ਅਣਟਚੈਬਿਲਿਟੀ (untouchability) ਦੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਪੀਐੱਮ ਵਿਸ਼ਵਕਰਮਾ ਦਾ ਇੱਕ ਸਾਲ ਪੂਰਾ ਹੋਣਾ ਅਤੇ ਵਿਨੋਬਾ ਭਾਵੇ ਦੀ ਸਾਥਨਾਸਥਲੀ ਅਤੇ ਮਹਾਤਮਾ ਗਾਂਧੀ ਦੀ ਕਰਮਭੂਮੀ ਵਰਧਾ ਦੀ ਧਰਤੀ ਤੋਂ ਇਸ ਦਾ ਉਤਸਵ ਮਨਾਉਣਾ, ਇਸ ਅਵਸਰ ਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਦੇਣ ਦੀ ਉਪਲਬਧੀ ਅਤੇ ਪ੍ਰੇਰਣਾ ਦਾ ਸੰਗਮ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਸਰਕਾਰ ਨੇ ਕੌਸ਼ਲ ਵਿਕਾਸ ਅਤੇ ‘ਸ਼੍ਰਮ ਸੇ ਸਮ੍ਰਿੱਧੀ’ (shram to samriddhi’ (hard work to prosperity), ਦੇ ਮਾਧਿਅਮ ਨਾਲ ਬਿਹਤਰ ਭਵਿੱਖ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਮਹਾਤਮਾ ਗਾਂਧੀ ਦੇ ਆਦਰਸ਼ ਇਸ ਨੂੰ ਅਸਲੀਅਤ ਵਿੱਚ ਬਦਲਣ ਦਾ ਜ਼ਰੀਆ ਬਣਨਗੇ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਪੀਐੱਮ ਮਿਤ੍ਰ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਗਿਆ ਕਿ ਅੱਜ ਦਾ ਭਾਰਤ ਆਪਣੀ ਟੈਕਸਟਾਈਲ ਇੰਡਸਟ੍ਰੀ ਨੂੰ ਦੁਨੀਆ ਦੀ ਮਾਰਕਿਟ ਵਿੱਚ ਟੌਪ ‘ਤੇ ਲਿਜਾਣ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਟੀਚਾ ਭਾਰਤ ਦੀਆਂ ਟੈਕਸਟਾਈਲ ਇੰਡਸਟ੍ਰੀਜ਼ ਦੀ ਸਦੀਆਂ ਪੁਰਾਣੀ ਪ੍ਰਸਿੱਧੀ ਅਤੇ ਪਛਾਣ ਨੂੰ ਮੁੜ ਤੋਂ ਸਥਾਪਿਤ ਕਰਨਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਮਰਾਵਤੀ ਵਿੱਚ ਪੀਐੱਮ ਮਿਤ੍ਰ ਪਾਰਕ ਇਸ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ। ਉਨ੍ਹਾਂ ਨੇ ਇਸ ਉਪਲਬਧੀ ਲਈ ਅਮਰਾਵਤੀ ਦੇ ਲੋਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਮਹਾਰਾਸ਼ਟਰ ਦੇ ਵਰਧਾ ਜਿਲ੍ਹੇ ਨੂੰ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਪਹਿਲੀ ਵਰ੍ਹੇਗੰਢ ਲਈ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਸਿਰਫ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਸਦੀਆਂ ਪੁਰਾਣੇ ਪਰੰਪਰਾਗਤ ਕੌਸ਼ਲ ਦੀ ਵਰਤੋਂ ਕਰਕੇ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦਾ ਇੱਕ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ਸਾਡੇ ਸਦੀਆਂ ਪੁਰਾਣੇ ਪਰੰਪਰਾਗਤ ਕੌਸ਼ਲ ਭਾਰਤ ਦੀ ਸਮ੍ਰਿੱਧੀ ਦੇ ਕਈ ਗੌਰਵਸ਼ਾਲੀ ਅਧਿਆਏ ਦਾ ਅਧਾਰ ਸਨ, ਉਨ੍ਹਾਂ ਕਿਹਾ ਕਿ ਸਾਡੀ ਕਲਾ, ਇੰਜੀਨੀਅਰਿੰਗ, ਵਿਗਿਆਨ ਅਤੇ ਧਾਤੂ ਵਿਗਿਆਨ ਪੂਰੀ ਦੁਨੀਆ ਵਿੱਚ ਬੇਜੋੜ ਹਨ। ਸ਼੍ਰੀ ਮੋਦੀ ਨੇ ਕਿਹਾ, ‘ਅਸੀਂ ਦੁਨੀਆ ਦੇ ਸਭ ਤੋਂ ਵੱਡੇ ਟੈਕਸਟਾਈਲ ਮੈਨੂਫੈਕਚਰਰ ਸੀ।’ ਪ੍ਰਧਾਨ ਮੰਤਰੀ ਨੇ ਕਿਹਾ, ‘ਭਵਿੱਖ ਵਿੱਚ ਮਿੱਟੀ ਦੇ ਬਰਤਨਾਂ ਅਤੇ ਇਮਾਰਤਾਂ ਦਾ ਕੋਈ ਮੁਕਾਬਲਾ ਨਹੀਂ ਸੀ।’  ਸ਼੍ਰੀ ਮੋਦੀ ਨੇ ਕਿਹਾ ਕਿ ਕਾਰਪੇਂਟਰ, ਬਲੈਕਸਮਿੱਥ, ਗੋਲਡਸਮਿੱਥ, ਪੌਟਰ, ਕੌਬਲਰ, ਕਾਰਪੇਂਟਰ-ਮੈਸਨ ਅਤੇ ਅਜਿਹੇ ਕਈ ਪ੍ਰੋਫੈਸ਼ਨਲਿਸਟਸ ਭਾਰਤ ਦੀ ਸਮ੍ਰਿੱਧੀ ਦੀ ਨੀਂਹ ਹੋਇਆ ਕਰਦੇ ਸਨ ਅਤੇ ਇਸ ਗਿਆਨ ਅਤੇ ਵਿਗਿਆਨ ਨੂੰ ਘਰ-ਘਰ ਤੱਕ ਪਹੁੰਚਾਉਂਦੇ ਸਨ। ਇਹ ਕਹਿੰਦੇ ਹੋਏ ਕਿ ਅੰਗਰੇਜੀ ਨੇ ਇਨ੍ਹਾਂ ਸਵਦੇਸੀ ਕੌਸ਼ਲਾਂ ਨੂੰ ਖ਼ਤਮ ਕਰਨ ਲਈ ਅਨੇਕਾਂ ਸਾਜਿਸ਼ਾਂ ਰਚੀਆਂ, ਸ਼੍ਰੀ ਮੋਦੀ ਨੇ ਕਿਹਾ ਕਿ ਵਰਧਾ ਦੀ ਇਸ ਧਰਤੀ ਤੋਂ ਗਾਂਧੀ ਜੀ ਨੇ ਗ੍ਰਾਮੀਣ ਉਦਯੋਗ ਨੂੰ ਪ੍ਰੋਤਸਾਹਨ ਦਿੱਤਾ। ਉਨ੍ਹਾਂ ਨੇ ਦੇਸ਼ ਦੀ ਮੰਦਭਾਗੀ ‘ਤੇ ਨਾਰਾਜਗੀ ਜਾਹਰ ਕੀਤੀ ਕਿ ਆਜਾਦੀ ਦੇ ਬਾਅਦ ਆਈਆਂ ਸਰਕਾਰਾਂ ਨੇ ਇਸ ਹੁਨਰ ਨੂੰ ਉਹ ਸਨਮਾਨ ਨਹੀਂ ਦਿੱਤਾ ਜਿਸ ਦਾ ਉਹ ਹੱਕਦਾਰ ਸੀ। ਇਹ ਟਿੱਪਣੀ ਕਰਦੇ ਹੋਏ ਕਿ ਉੱਤਰ ਪੂਰਬੀ ਸਰਕਾਰਾਂ ਨੇ ਕ੍ਰਾਫਟ ਅਤੇ ਸਕਿੱਲ ਦਾ ਸਨਮਾਨ ਕਰਨਾ ਭੁੱਲ ਕੇ ਵਿਸ਼ਵਕਰਮਾ ਭਾਈਚਾਰੇ ਦੀ ਨਿਰੰਤਰ ਨਿਖੇਧੀ ਕੀਤੀ, ਉਨ੍ਹਾਂ ਨੇ ਕਿਹਾ ਕਿ ਇਸ ਦੇ ਸਿੱਟੇ ਵਜੋਂ ਭਾਰਤ ਤਰੱਕੀ ਅਤੇ ਆਧੁਨਿਕਤਾ ਦੀ ਦੌੜ ਵਿੱਚ ਪਿਛੜਦਾ ਚਲਾ ਗਿਆ। 

ਇਸ ਗੱਲ ‘ਤੇ ਪ੍ਰਕਾਸ਼ ਪਾਉਂਦਿਆਂ ਕਿ ਮੌਜੂਦਾ ਸਰਕਾਰ ਨੇ ਆਜਾਦੀ ਦੇ 70 ਵਰ੍ਹਿਆਂ ਦੇ ਬਾਅਦ ਪਰੰਪਰਾਗਤ ਕੌਸ਼ਲ ਵਿੱਚ ਨਵੀਂ ਊਰਜਾ ਲਿਆਉਣ ਦਾ ਸੰਕਲਪ ਲਿਆ ਹੈ, ਪ੍ਰਧਾਨ ਮੰਤਰੀ ਨੇ ਜਿਕਰ ਕੀਤਾ ਕਿ ‘ਸੰਮਾਨ, ਸਾਮਰਥਯ, ਸਮ੍ਰਿੱਧੀ” (“Respect, capability and prosperity) ਪੀਐੱਮ ਵਿਸ਼ਵਕਰਮਾ ਯੋਜਨਾ ਦੀ ਭਾਵਨਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਪਰੰਪਰਾਗਤ ਕ੍ਰਾਫਟਸ ਨੂੰ ਸਨਮਾਨ, ਕਾਰੀਗਰਾਂ ਦਾ ਸਸ਼ਕਤੀਕਰਣ ਅਤੇ ਵਿਸ਼ਵਕਰਮਾਵਾਂ ਦੀ ਸਮ੍ਰਿੱਧੀ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਨੂੰ ਸਫਲ ਬਣਾਉਣ ਦੇ ਲਈ ਵਿਭਿੰਨ ਵਿਭਾਗਾਂ ਦੇ ਵੱਡੇ ਪੈਮਾਣੇ ‘ਤੇ ਅਤੇ ਅਭੂਤਪੂਰਵ ਸਹਿਯੋਗ ਵੱਲ ਧਿਆਨ ਆਕਰਸ਼ਿਤ ਕੀਤਾ ਅਤੇ ਦੱਸਿਆ ਕਿ 700 ਤੋਂ ਵੱਧ ਜਿਲ੍ਹੇ, 2.5 ਲੱਖ ਗ੍ਰਾਮ ਪੰਚਾਇਤਾਂ, 5000 ਸ਼ਹਿਰੀ ਸਥਾਨਕ ਇਕਾਈਆਂ ਇਸ ਯੋਜਨਾ ਨੂੰ ਗਤੀ ਦੇ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ 18 ਵੱਖ ਵੱਖ ਟ੍ਰੈਡੀਸ਼ਨਲ ਸਕਿੱਲ ਵਾਲੇ 20 ਲੱਖ ਤੋਂ ਵੱਧ ਲੋਕਾਂ ਨੂੰ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਜੋੜਿਆ ਗਿਆ ਹੈ। ਆਧੁਨਿਕ ਮਸ਼ੀਨਰੀ ਅਤੇ ਡਿਜੀਟਲ ਉਪਕਰਣਾਂ ਦੀ ਸ਼ੁਰੂਆਤ ਦੇ ਨਾਲ 8 ਲੱਖ ਤੋਂ ਵੱਧ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਉਪਯੋਗਤਾ ਵਧਾਈ ਗਈ ਹੈ। ਇਕੱਲੇ ਮਹਾਰਾਸ਼ਟਰ ਵਿੱਚ 60,000 ਤੋਂ ਵੱਧ ਲੋਕਾਂ ਨੇ ਸਕਿੱਲ ਟ੍ਰੇਨਿੰਗ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਤਪਾਦਕਤਾ ਅਤੇ ਉਤਪਾਦ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਕਰਨ ਲਈ 6 ਲੱਖ ਤੋਂ ਵੱਧ ਵਿਸ਼ਵਕਰਮਾਵਾਂ ਨੂੰ ਆਧੁਨਿਕ ਉਪਕਰਣ, 15,000 ਰੁਪਏ ਦੇ ਈ-ਵਾਊਚਰ ਅਤੇ ਆਪਣੇ ਕਾਰੋਬਾਰ ਦਾ ਵਾਧਾ ਕਰਨ ਲਈ ਬਿਨਾ ਗਰੰਟੀ ਦੇ 3 ਲੱਖ ਰੁਪਏ ਤੱਕ ਦੇ ਲੋਨ ਪ੍ਰਦਾਨ ਕੀਤੇ ਗਏ ਹਨ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟ੍ਰੈਡੀਸ਼ਨਲ ਸਕਿੱਲ ਪ੍ਰਤੀ ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (OBC) ਸਮੁਦਾਇਆਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਪਿਛਲੀਆਂ ਸਰਕਾਰਾਂ ਦੌਰਾਨ ਉਨ੍ਹਾਂ ਦੁਆਰਾ ਕੀਤੀ ਗਈ ਉਪੇਖਿਆ 'ਤੇ ਦੁੱਖ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਪਿਛੜੀ ਵਿਰੋਧੀ ਮਾਨਸਿਕਤਾ ਦੀ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਹੈ।  ਉਨ੍ਹਾਂ ਨੇ ਪਿਛਲੇ ਸਾਲ ਦੇ ਅੰਕੜਿਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ  ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਸਮੁਦਾਇਆਂ ਦੇ ਲੋਕ ਵਿਸ਼ਵਕਰਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈ ਰਹੇ ਹਨ। ਵਿਸ਼ਵਕਰਮਾ ਭਾਈਚਾਰੇ ਦੇ ਲੋਕਾਂ ਦੀ ਨੂੰ ਨਾ ਸਿਰਫ਼ ਕਾਰੀਗਰ ਬਣੇ ਰਹਿਣ, ਸਗੋਂ ਉੱਦਮੀ ਅਤੇ ਕਾਰੋਬਾਰੀ ਮਾਲਕ ਬਣਨ ਦੀ ਇੱਛਾ ਜ਼ਾਹਰ ਕਰਦੇ ਹੋਏ, ਵਿਸ਼ਵਕਰਮਾ ਦੁਆਰਾ ਕੀਤੇ ਗਏ ਕੰਮਾਂ ਨੂੰ ਮਾਈਕ੍ਰੋ, ਸਮੌਲ ਐਂਡ ਮੀਡੀਅਮ ਉੱਦਮਾਂ (ਐੱਮਐੱਸਐੱਮਈ) ਦਾ ਦਰਜਾ ਦੇਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਅਤੇ ਏਕਤਾ ਮੌਲ ਵਰਗੇ ਯਤਨਾਂ ਬਾਰੇ ਗੱਲ ਕੀਤੀ, ਜਿੱਥੇ ਵਿਸ਼ਵਕਰਮਾਵਾਂ ਨੂੰ ਵੱਡੀਆਂ ਕੰਪਨੀਆਂ ਦੀ ਸਪਲਾਈ ਚੇਨ ਦਾ ਹਿੱਸਾ ਬਣਾਉਣ ਲਈ ਪਰੰਪਰਾਗਤ ਉਤਪਾਦਾਂ ਦੀ ਮਾਰਕੀਟਿੰਗ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਕੌਮਰਸ ਦੇ ਲਈ ਓਪਨ ਨੈੱਟਵਰਕ (ONDC) ਅਤੇ ਸਰਕਾਰੀ ਈ-ਮਾਰਕਿਟਪਲੇਸ (GEM) ਬਾਰੇ ਗੱਲ ਕੀਤੀ। ਇਹ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਆਪਣੇ ਕਾਰੋਬਾਰ ਦਾ ਵਿਸਤਾਰਕਰਨ ਦਾ ਜ਼ਰੀਆ ਬਣ ਗਏ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜੋ ਸਮਾਜਿਕ ਵਰਗ ਆਰਥਿਕ ਵਿਕਾਸ ਵਿੱਚ ਪਿਛੜ ਗਿਆ ਸੀ, ਉਹ ਹੁਣ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ, ‘ਕੌਸ਼ਲ ਭਾਰਤ ਮਿਸ਼ਨ ਇਸ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।’ ਸ਼੍ਰੀ ਮੋਦੀ ਨੇ ਦੱਸਿਆ ਕਿ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਮੌਜੂਦਾ ਸਮੇਂ ਜ਼ਰੂਰਤ ਮੁਤਾਬਕ ਟ੍ਰੇਨਿੰਗ ਪ੍ਰਾਪਤ ਹੋਈ ਹੈ। ਇਹ ਰੇਖਾਂਕਿਤ ਕਰਦੇ ਹੋਏ ਕਿ ਕੌਸ਼ਲ ਭਾਰਤ ਵਰਗੇ ਪ੍ਰੋਗਰਾਮਾਂ ਦੇ ਨਾਲ ਭਾਰਤ ਦੇ ਕੌਸ਼ਲ ਨੂੰ ਦੁਨੀਆ ਭਰ ਵਿੱਚ ਮਾਨਤਾ ਮਿਲ ਰਹੀ ਹੈ, ਸ਼੍ਰੀ ਮੋਦੀ ਨੇ ਮਾਣ ਨਾਲ ਦੱਸਿਆ ਕਿ ਭਾਰਤ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਫਰਾਂਸ ਵਿੱਚ ਆਯੋਜਿਤ ਵਿਸ਼ਵ ਕੌਸ਼ਲ ‘ਤੇ ਇੱਕ ਵਿਸ਼ਾਲ ਪ੍ਰੋਗਰਾਮ ਵਿੱਚ ਕਈ ਐਵਾਰਡ ਜਿੱਤੇ ਹਨ। 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜੋਰ ਦੇ ਕੇ ਕਿਹਾ, ‘ਟੈਕਸਟਾਈਲ ਇੰਡਸਟ੍ਰੀ ਮਹਾਰਾਸ਼ਟਰ ਵਿੱਚ ਅਨੇਕਾਂ ਉਦਯੋਗਿਕ ਸੰਭਾਵਨਾਵਾਂ ਵਾਲੇ ਉਦਯੋਗ ਹਨ।ֹ’ ਉਨ੍ਹਾਂ ਨੇ ਦੱਸਿਆ ਕਿ ਵਿਦਰਭ ਦਾ ਖੇਤਰ ਉੱਚ ਗੁਣਵੱਤਾ ਵਾਲੇ ਕਪਾਹ ਦੇ ਉਤਪਾਦਨ ਦਾ ਇੱਕ ਵੱਡਾ ਕੇਂਦਰ ਰਿਹਾ ਹੈ, ਪਰੰਤੂ ਬਾਅਦ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਨਾਂ ‘ਤੇ ਘਟੀਆ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਕਾਰਨ ਕਪਾਹ ਦੇ ਕਿਸਾਨਾਂ ਨੂੰ ਦੁਖ ਦੇ ਸਾਗਰ ਵਿੱਚ ਧੱਕ ਦਿੱਤਾ। ਸ਼੍ਰੀ ਮੋਦੀ ਨੇ ਇਸ ਗੱਲ ਉੱਪਰ ਚਾਨਣਾ ਪਾਇਆ ਕਿ ਸਾਲ 2014 ਵਿੱਚ ਜਦੋਂ ਦੇਵੇਂਦਰ ਫਡਣਵੀਸ ਸਰਕਾਰ ਬਣੀ ਤਾਂ ਸਮੱਸਿਆ ਨੂੰ ਸੁਲਝਾਉਣ ਦਾ ਕੰਮ ਤੇਜ਼ੀ ਨਾਲ ਅੱਗੇ ਵਧਿਆ। ਉਨ੍ਹਾਂ ਨੇ ਕਿਹਾ ਕਿ ਅਮਰਾਵਤੀ ਦੇ ਨੰਦਗਾਂਵ ਖੰਡੇਸ਼ਵਰ ਵਿੱਚ ਇੱਕ ਟੈਕਸਟਾਈਲ ਪਾਰਕ ਬਣਾਇਆ ਗਿਆ, ਜਿੱਥੇ ਕੋਈ ਵੀ ਉਦਯੋਗ ਨਿਵੇਸ਼ ਕਰਨ ਲਈ ਤਿਆਰ ਨਹੀਂ ਸੀ,ਪਰੰਤੂ ਅੱਜ ਇਹ ਮਹਾਰਾਸ਼ਟਰ ਦੇ ਲਈ ਇੱਕ ਵੱਡਾ ਉਦਯੋਗ ਕੇਂਦਰ ਬਣ ਕੇ ਸਫਲਤਾਪੂਰਵਕ ਵਿਕਸਿਤ ਹੋ ਰਿਹਾ ਹੈ। 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੀਐੱਮ ਮਿਤ੍ਰ ਪਾਰਕ 'ਤੇ ਕੀਤੇ ਜਾ ਰਹੇ ਕੰਮ ਦੀ ਗਤੀ ਨੂੰ ਉਜਾਗਰ ਕਰਦੇ ਹੋਏ ਕਿਹਾ, ਕਿ ਡਬਲ ਇੰਜਣ ਵਾਲੀ ਸਰਕਾਰ ਦੀ ਇੱਛਾ ਸ਼ਕਤੀ ਇਸ ਕੰਮ ਦੇ ਰੂਪ ਵਿੱਚ ਪ੍ਰਦਰਸਿਤ ਹੋਈ ਹੈ। ਸ੍ਰੀ ਮੋਦੀ ਨੇ ਕਿਹਾ, “ਪੂਰੇ ਭਾਰਤ ਭਰ ਵਿੱਚ 7 ​​ਮਿਤ੍ਰ ਪਾਰਕ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪਰਿਕਲਪਨਾ ਵਿੱਚ ਫਾਰਮ ਤੋਂ ਫਾਈਬਰ, ਫਾਈਬਰ ਤੋਂ ਫੈਬਰਿਕ, ਫੈਬਰਿਕ ਤੋਂ ਫੈਸ਼ਨ, ਫੈਸ਼ਨ ਤੋਂ ਵਿਦੇਸ਼ ਦਾ ਇੱਕ ਪੂਰਾ ਚੱਕਰ ਸ਼ਾਮਲ ਹੈ, ਜਿਸ ਦਾ ਅਰਥ ਹੈ ਕਿ ਵਿਦਰਭ ਦੀ ਕਪਾਹ ਤੋਂ ਉੱਚ ਗੁਣਵੱਤਾ ਵਾਲਾ ਫੈਬਰਿਕ ਬਣਾਇਆ ਜਾਵੇਗਾ ਅਤੇ ਫੈਸ਼ਨ ਅਨੁਸਾਰ ਕੱਪੜੇ ਤੋਂ ਸਿਲੇ ਸਿਲਾਏ ਕੱਪੜੇ ਤਿਆਰ ਕੀਤੇ ਜਾਣਗੇ, ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ ਅਤੇ ਕੀਮਤ ਵਧਣ ਨਾਲ ਉਹ ਆਪਣੀਆਂ ਫ਼ਸਲਾਂ ਦੇ ਚੰਗੇ ਭਾਅ ਪ੍ਰਾਪਤ ਕਰ ਸਕਣਗੇ। ਇਸ ਗੱਲ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਇਕੱਲੇ ਪੀਐੱਮ ਮਿਤ੍ਰ ਪਾਰਕ ਤੋਂ 8-10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੈ,  ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਵਿਦਰਭ ਅਤੇ ਮਹਾਰਾਸ਼ਟਰ ਵਿੱਚ ਨੌਜਵਾਨਾਂ ਲਈ ਇੱਕ ਲੱਖ ਤੋਂ ਵੱਧ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੇ ਨਾਲ-ਨਾਲ ਹੋਰ ਉਦਯੋਗਾਂ ਨੂੰ ਵੀ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਨਵੀਆਂ ਸਪਲਾਈ ਚੇਨਾਂ ਬਣਾਈਆਂ ਜਾਉਣਗੀਆਂ ਜਿਸ ਨਾਲ ਦੇਸ਼ ਦੇ ਨਿਰਯਾਤ ਵਿੱਚ ਮਦਦ ਮਿਲੇਗੀ ਜਿਸ ਨਾਲ ਆਮਦਨ ਵਿੱਚ ਵਾਧਾ ਹੋਵੇਗਾ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮਹਾਰਾਸ਼ਟਰ ਇਸ ਉਦਯੋਗਿਕ ਤਰੱਕੀ ਲਈ ਲੋੜੀਂਦੇ ਆਧੁਨਿਕ ਬੁਨਿਆਦੀ ਢਾਂਚੇ ਅਤੇ ਸੰਪਰਕ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਨਵੇਂ ਹਾਈਵੇਅ, ਐਕਸਪ੍ਰੈੱਸਵੇਅ, ਸਮ੍ਰਿੱਧੀ ਮਹਾਮਾਰਗ ਦੇ ਨਾਲ-ਨਾਲ ਜਲ ਅਤੇ ਹਵਾਈ ਸੰਪਰਕ ਦਾ ਵਿਸਤਾਰ ਵੀ ਸ਼ਾਮਲ ਹੈ। ਸ੍ਰੀ ਮੋਦੀ ਨੇ ਕਿਹਾ, ‘‘ਮਹਾਰਾਸ਼ਟਰ ਇੱਕ ਨਵੀਂ ਉਦਯੋਗਿਕ ਕ੍ਰਾਂਤੀ ਲਈ ਤਿਆਰ ਹੋ ਗਿਆ ਹੈ।”

ਮਹਾਰਾਸ਼ਟਰ ਦੇ ਬਹੁ-ਆਯਾਮੀ ਵਿਕਾਸ ਵਿੱਚ ਰਾਜ ਦੇ ਕਿਸਾਨਾਂ ਦੀ ਭੂਮਿਕਾ ਨੂੰ ਸਵੀਕਾਰਦੇ ਹੋਏ, ਉਨ੍ਹਾਂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਰਾਸ਼ਟਰ ਦੀ ਸਮ੍ਰਿੱਧੀ ਕਿਸਾਨਾਂ ਦੀ ਖੁਸ਼ਹਾਲੀ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਵਧਾਉਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਪੀਐੱਮ -ਕਿਸਾਨ ਸੰਮਾਨ ਨਿਧੀ ਯੋਜਨਾ ਦੇ ਤਹਿਤ ਚੁੱਕੇ ਗਏ ਮਹੱਤਵਪੂਰਨ ਕਦਮਾਂ ਨੂੰ ਰੇਖਾਂਕਿਤ ਕੀਤਾ, ਜਿਸ ਦੇ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਪ੍ਰਦਾਨ ਕਰਦੀ ਹੈ ਅਤੇ ਮਹਾਰਾਸ਼ਟਰ ਸਰਕਾਰ ਵੀ ਉੰਨੀ ਹੀ ਰਾਸ਼ੀ ਜੋੜਦੀ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ 12,000 ਰੁਪਏ ਸਲਾਨਾ ਦਾ ਵਾਧਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸਿਰਫ 1 ਰੁਪਏ 'ਤੇ ਫਸਲ ਬੀਮਾ ਮੁਹੱਈਆ ਕਰਵਾਉਣ ਅਤੇ ਕਿਸਾਨਾਂ ਲਈ ਬਿਜਲੀ ਦੇ ਬਿਲ ਮੁਆਫ ਕਰਨ ਦੀ ਪਹਿਲ ਬਾਰੇ ਵੀ ਦੱਸਿਆ। ਖੇਤਰ ਦੀਆਂ ਸਿੰਚਾਈ ਸਬੰਧੀ ਚੁਣੌਤੀਆਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਧਿਆਨ ਦਿਵਾਇਆ ਕਿ ਰਾਜ ਵਿੱਚ ਮੌਜੂਦਾ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਯਤਨਾਂ ਨੂੰ ਬਾਅਦ ਦੇ ਪ੍ਰਸ਼ਾਸਨ ਦੁਆਰਾ ਦੇਰੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਅੱਜ ਮੌਜੂਦਾ ਰਾਜ ਸਰਕਾਰ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਪੁਨਰ ਸੁਰਜੀਤ ਕੀਤਾ ਹੈ ਅਤੇ ਗਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਪ੍ਰਵਾਨਿਤ 85,000 ਕਰੋੜ ਰੁਪਏ ਦੇ ਵੈਨਗੰਗਾ-ਨਲਗੰਗਾ ਨਦੀ ਜੋੜੋ ਪ੍ਰੋਜੈਕਟ ਦਾ ਜ਼ਿਕਰ ਕੀਤਾ, ਜਿਸ ਦਾ ਉਦੇਸ਼ ਨਾਗਪੁਰ, ਵਰਧਾ, ਅਮਰਾਵਤੀ, ਯਵਤਮਾਲ, ਅਕੋਲਾ ਅਤੇ ਬੁਲਢਾਨਾ ਜ਼ਿਲ੍ਹਿਆਂ ਵਿੱਚ 10 ਲੱਖ ਏਕੜ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਮਹਾਰਾਸ਼ਟਰ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।" ਉਨ੍ਹਾਂ ਨੇ ਪਿਆਜ਼ 'ਤੇ ਨਿਰਯਾਤ ਟੈਕਸ 40 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਦਾ ਜ਼ਿਕਰ ਕੀਤਾ, ਜਿਸ ਦਾ ਉਦੇਸ਼ ਖੇਤਰ ਦੇ ਪਿਆਜ਼ ਕਿਸਾਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਹੈ। ਸ਼੍ਰੀ ਮੋਦੀ ਨੇ ਘਰੇਲੂ ਕਿਸਾਨਾਂ ਨੂੰ ਦਰਾਮਦ ਕੀਤੇ ਖਾਣ ਵਾਲੇ ਤੇਲਾਂ ਦੇ ਪ੍ਰਭਾਵ ਤੋਂ ਬਚਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ, “ਅਸੀਂ ਖਾਣ ਵਾਲੇ ਤੇਲਾਂ ਦੀ ਦਰਾਮਦ 'ਤੇ 20 ਪ੍ਰਤੀਸ਼ਤ ਟੈਕਸ ਲਗਾਇਆ ਹੈ ਅਤੇ ਰਿਫਾਇੰਡ ਸੋਇਆਬੀਨ, ਸੂਰਜਮੁਖੀ ਅਤੇ ਪਾਮ ਆਇਲ 'ਤੇ ਕਸਟਮ ਡਿਊਟੀ 12.5 ਫੀਸਦੀ ਤੋਂ ਵਧਾ ਕੇ 32.5 ਫੀਸਦੀ ਕਰ ਦਿੱਤੀ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਮਹਾਰਾਸ਼ਟਰ ਦੇ ਸੋਇਆਬੀਨ ਕਿਸਾਨਾਂ ਨੂੰ ਖਾਸ ਤੌਰ 'ਤੇ ਲਾਭ ਹੋਵੇਗਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਯਤਨਾਂ ਜਲਦੀ ਹੀ ਖੇਤੀ ਖੇਤਰ ਲਈ ਸਾਕਾਰਾਤਮਕ ਨਤੀਜੇ ਆਉਣਗੇ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਝੂਠੇ ਵਾਅਦਿਆਂ ਦਾ ਸ਼ਿਕਾਰ ਨਾ ਹੋਣ ਦੀ ਚੇਤਾਵਨੀ ਦਿੱਤੀ ਅਤੇ ਤੇਲੰਗਾਨਾ ਦੇ ਕਿਸਾਨਾਂ ਦਾ ਜ਼ਿਕਰ ਕੀਤਾ ਜੋ ਅੱਜ ਵੀ ਕਰਜ਼ਾ ਮੁਆਫੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਅਤੇ ਗੁੰਮਰਾਹਕੁੰਨ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਮਾਜ ਵਿੱਚ ਫੁੱਟ ਪਾਉਣ ਵਾਲੀਆਂ ਤਾਕਤਾਂ ਅਤੇ ਵਿਦੇਸ਼ੀ ਧਰਤੀ ‘ਤੇ ਭਾਰਤੀ ਪਰੰਪਰਾਵਾਂ ਅਤੇ ਸੱਭਿਆਚਾਰ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਵੀ ਸੁਚੇਤ ਕੀਤਾ। ਉਨ੍ਹਾਂ ਨੇ ਯਾਦ ਦਿਲਾਇਆ ਕਿ ਲੋਕਮਾਨਯ ਤਿਲਕ ਦੀ ਅਗਵਾਈ ਵਿੱਚ ਸੁਤੰਤਰਤਾ ਸੰਗਰਾਮ ਦੌਰਾਨ ਗਣੇਸ਼ ਉਤਸਵ ਭਾਰਤ ਵਿੱਚ ਏਕਤਾ ਦਾ ਤਿਉਹਾਰ ਬਣ ਗਿਆ ਸੀ, ਜਿਸ ਵਿੱਚ ਹਰ ਸਮਾਜ ਅਤੇ ਵਰਗ ਦੇ ਲੋਕ ਉਤਸਵ ਮਨਾਉਣ ਲਈ ਇਕੱਠੇ ਆਏ ਸਨ। ਉਨ੍ਹਾਂ ਨੇ ਨਾਗਰਿਕਾਂ ਨੂੰ ਪਰੰਪਰਾ ਅਤੇ ਪ੍ਰਗਤੀ ਅਤੇ ਸਨਮਾਨ ਤੇ ਵਿਕਾਸ ਦੇ ਏਜੰਡੇ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਆਪਣੀ ਗੱਲ ਦੀ ਸਮਾਪਤੀ ਕਰਦਿਆਂ ਕਿਹਾ, ‘ਅਸੀਂ ਸਾਰੇ ਮਿਲ ਕੇ ਮਹਾਰਾਸ਼ਟਰ ਦੀ ਪਛਾਣ ਦੀ ਰੱਖਿਆ ਕਰਾਂਗੇ ਅਤੇ ਇਸ ਦੋ ਮਾਣ ਨੂੰ ਵਧਾਵਾਂਗੇ। ਅਸੀਂ ਮਹਾਰਾਸ਼ਟਰ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ।’

ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਕੇਂਦਰੀ ਮੀਡੀਅਮ, ਸਮੌਲ ਅਤੇ ਮਾਈਕ੍ਰੋ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਪਿਛੋਕੜ

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਪ੍ਰਦਾਨ ਕੀਤੇ। ਇਸ ਯੋਜਨਾ ਦੇ ਤਹਿਤ ਕਾਰੀਗਰਾਂ ਨੂੰ ਦਿੱਤੇ ਗਏ ਠੋਸ ਸਮਰਥਨ ਦੇ ਪ੍ਰਤੀਕ ਵਜੋਂ, ਉਨ੍ਹਾਂ ਨੇ 18 ਕਾਰੋਬਾਰਾਂ ਦੇ 18 ਲਾਭਪਾਤਰੀਆਂ ਨੂੰ ਪੀਐੱਮ ਵਿਸ਼ਵਕਰਮਾ ਦੇ ਤਹਿਤ ਲੋਨ ਵੀ ਵੰਡ। ਉਨ੍ਹਾਂ ਦੀ ਵਿਰਾਸਤ ਅਤੇ ਸਮਾਜ ਵਿੱਚ ਉਨ੍ਹਾਂ ਦੇ ਸਥਾਈ ਯੋਗਦਾਨ ਦੇ ਸਨਮਾਨ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਤਰੱਕੀ ਦੇ ਇੱਕ ਸਾਲ ਨੂੰ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਜਾਰੀ ਕੀਤੀ।

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਪੀਐੱਮ ਮੈਗਾ ਇੰਟੈਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (PM MITRA) ਪਾਰਕ ਦਾ ਨੀਂਹ ਪੱਥਰ ਰੱਖਿਆ। 1000 ਏਕੜ ਦੇ ਇਸ ਪਾਰਕ ਨੂੰ ਮਹਾਰਾਸ਼ਟਰ ਇੰਡਸਟ੍ਰੀਅਲ ਡਵੈਲਪਮੈਂਟ ਕਾਰਪੋਰੇਸ਼ਨ (MIDC) ਦੁਆਰਾ ਰਾਜ ਲਾਗੂਕਰਨ ਏਜੰਸੀ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਟੈਕਸਟਾਈਲ ਇੰਡਸਟ੍ਰੀ ਲਈ 7 ਪੀਐੱਮ ਮਿਤ੍ਰ ਪਾਰਕਾਂ ਦੀ ਸਥਾਪਨਾ ਦੀ ਮੰਜੂਰੀ ਦਿੱਤੀ ਸੀ। ਪੀਐੱਮ ਮਿਤ੍ਰ ਪਾਰਕ, ਭਾਰਤ ਨੂੰ ਟੈਕਸਟਾਈਲ ਮੈਨੂਫੈਕਚਰਿੰਗ ਅਤੇ ਐਕਸਪੋਰਟ ਸੈਕਟਰ ਵਿੱਚ ਇੱਕ ਆਲਮੀ ਕੇਂਦਰ ਬਣਾਉਣ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਵਿਸ਼ਵ ਪੱਧਰ ਦਾ ਇੰਡਸਟ੍ਰੀਅਲ ਇਨਫ੍ਰਾਸਟ੍ਰਕਚਰ ਬਣਾਉਣ ਵਿੱਚ ਮਦਦ ਕਰੇਗਾ, ਜੋ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਸਮੇਤ ਵੱਡੇ ਪੈਮਾਣੇ ‘ਤੇ ਨਿਵੇਸ਼ ਨੂੰ ਆਕਰਸ਼ਿਤ ਕਰੇਗਾ ਅਤੇ ਇਸ ਖੇਤਰ ਵਿੱਚ ਇਨੋਵੇਸ਼ਨ ਅਤੇ ਰੋਜ਼ਗਾਰ ਸਿਰਜਣ ਨੂੰ ਪ੍ਰੋਤਸਾਹਿਤ ਕਰੇਗਾ। 

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਸਰਕਾਰ ਦੀ ‘ਅਚਾਰਿਆ ਚਾਣਕਯ ਕੌਸ਼ਲ ਵਿਕਾਸ’ ਯੋਜਨਾ ਦੀ ਸ਼ੁਰੂਆਤ ਕੀਤੀ। ਰਾਜ ਭਰ ਦੇ ਨਾਮਵਰ ਕਾਲਜਾਂ ਵਿੱਚ ਸਕਿੱਲ ਡਵੈਲਪਮੈਂਟ ਟ੍ਰੇਨਿੰਗ ਸੈਟਰਸ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 15 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ, ਤਾਂ ਜੋ ਉਹ ਆਤਮਨਿਰਭਰ ਬਣ ਸਕਣ ਅਤੇ ਵੱਖ-ਵੱਖ ਰੋਜ਼ਗਾਰ ਅਵਸਰਾਂ ਤੱਕ ਪਹੁੰਚ ਪ੍ਰਾਪਤ ਕਰ ਸਕਣ। ਰਾਜ ਭਰ ਵਿੱਚ ਲਗਭਗ 1,50,000 ਨੌਜਵਾਨਾਂ ਨੂੰ ਹਰ ਸਾਲ ਫਰੀ ਸਕਿੱਲ ਡਵੈਲਪਮੈਂਟ ਟ੍ਰੇਨਿੰਗ ਪ੍ਰਾਪਤ ਹੋਵੇਗੀ।

ਪ੍ਰਧਾਨ ਮੰਤਰੀ ਨੇ ‘ਪੁਣਯਸ਼ਲੋਕ ਅਹਿਲਯਾਦੇਵੀ ਹੋਲਕਰ ਮਹਿਲਾ ਸਟਾਰਟਅੱਪ ਯੋਜਨਾ’ ਦੀ ਵੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ, ਮਹਾਰਾਸ਼ਟਰ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪਸ ਨੂੰ ਸ਼ੁਰੂਆਤੀ ਪੜਾਅ ਦਾ ਸਮਰਥਨ ਦਿੱਤਾ ਜਾਏਗਾ। 25 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਇਸ ਯੋਜਨਾ ਦੇ ਤਹਿਤ ਕੁੱਲ ਪ੍ਰਾਵਧਾਨਾਂ ਦਾ 25 ਪ੍ਰਤੀਸ਼ਤ ਪਿਛੜੇ ਵਰਗਾਂ ਅਤੇ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਦੀਆਂ ਮਹਿਲਾਵਾਂ ਲਈ ਰਾਖਵਾਂ ਰੱਖਿਆ ਜਾਏਗਾ, ਜਿਵੇਂ ਕਿ ਸਰਕਾਰ ਦੇ ਨਿਰਦੇਸ਼ ਦਿੱਤਾ ਹੈ। ਇਹ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪਸ ਨੂੰ ਆਤਮਨਿਰਭਰ ਅਤੇ ਸੁਤੰਤਰ ਬਣਨ ਵਿੱਚ ਮਦਦ ਕਰੇਗਾ।

 

 

***************

ਐੱਮਜੇਪੀਐੱਸ/ਐੱਸਆਰ/ਟੀਐੱਸ 



(Release ID: 2057382) Visitor Counter : 22