ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਉੱਜੈਨ ਵਿੱਚ ਸਫਾਈ ਮਿਤ੍ਰ ਸੰਮੇਲਨ (Safai Mitra Sammelan) ਦੀ ਸ਼ੋਭਾ ਵਧਾਈ

Posted On: 19 SEP 2024 1:29PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (19 ਸਤੰਬਰ, 2024) ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਸਫਾਈ ਮਿਤ੍ਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਇੰਦੌਰ-ਉੱਜੈਨ 6 ਲੇਨ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। 

ਰਾਸ਼ਟਰਪਤੀ ਨੇ ਸੰਮੇਲਨ ਵਿੱਚ ਉਪਸਥਿਤ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਸਫਾਈ ਮਿਤ੍ਰ (Safai Mitras) ਫਰੰਟ ਲਾਈਨ ਦੇ ਸਵੱਛਤਾ ਯੋਧਾ ਹਨ। ਉਹ ਬਿਮਾਰੀਆਂ, ਗੰਦਗੀ ਅਤੇ ਸਿਹਤ ਜੋਖਮਾਂ ਤੋਂ ਸਾਡੀ ਸੁਰੱਖਿਆ ਕਰਦੇ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸਥਾਨਕ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਸਵੱਛਤਾ ਦੇ ਖੇਤਰ ਵਿੱਚ ਸਾਡੀਆਂ ਉਪਲਬਧੀਆਂ ਦਾ ਸਭ ਤੋਂ ਵੱਡਾ ਕ੍ਰੈਡਿਟ ਸਾਡੇ ਸਫਾਈ ਮਿੱਤ੍ਰਾਂ ਨੂੰ ਜਾਂਦਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਸਫਾਈ ਮਿੱਤਰਾਂ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਨੂੰ ਸੁਨਿਸ਼ਚਿਤ ਕਰਨਾ ਸਰਕਾਰ ਅਤੇ ਸਮਾਜ ਦੀ ਮਹੱਤਵਪੂਰਨ ਜ਼ਿੰਮੇਦਾਰੀ ਹੈ। ਇਸ ਦਿਸ਼ਾ ਵਿੱਚ ਮੈਨ-ਹੋਲ ਨੂੰ ਖਤਮ ਕਰਕੇ ਮਸੀਨ-ਹੋਲ ਦੇ ਜ਼ਰੀਏ ਸਫਾਈ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵਿਭਿੰਨ ਭਲਾਈ ਯੋਜਨਾਵਾਂ ਦੇ ਤਹਿਤ ਸਫਾਈ ਮਿੱਤਰਾਂ ਨੂੰ ਲਾਹੇਵੰਦ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਸਫਾਈ ਮਿਤ੍ਰ ਸੁਰਕਸ਼ਾ ਕੈਂਪਸ (Safai Mitra Suraksha Camps) ਦੇ ਜ਼ਰੀਏ ਉਨ੍ਹਾਂ ਨੂੰ ਸਿਹਤ ਜਾਂਚ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਰਾਸ਼ਟਰਪਤੀ ਨੇ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਨੂੰ ਸਫਾਈ ਮਿਤ੍ਰ ਸੁਰਕਸ਼ਿਤ (Safai Mitra Surakshit) ਸ਼ਹਿਰ ਐਲਾਨੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। 

ਰਾਸ਼ਟਰਪਤੀ ਨੇ ਕਿਹਾ ਕਿ ਸਾਲ 2025 ਤੱਕ ਜਾਰੀ ਰਹਿਣ ਵਾਲੇ ਸਵੱਛ ਭਾਰਤ ਮਿਸ਼ਨ (Swachh Bharat Mission) ਦੇ ਦੂਸਰੇ ਪੜਾਅ ਦੇ ਦੌਰਾਨ ਸਾਨੂੰ ਪੂਰਨ ਸਵੱਛਤਾ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਸਾਨੂੰ ‘ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ’ ('free from open defecation') ਸਥਿਤੀ ਨੂੰ ਕਾਇਮ ਰੱਖਦੇ ਹੋਏ ਠੋਸ ਤੇ ਤਰਲ ਵੇਸਟ ਮੈਨੇਜਮੈਂਟ ਵਿੱਚ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨਾ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ‘ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’ ('Swabhav Swachhata, Sanskar Swachhata') ਦੇ ਸੰਦੇਸ਼ ਦੇ ਨਾਲ ਸਵੱਛਤਾ ਅਭਿਆਨ ਪੂਰੇ ਦੇਸ਼ ਵਿੱਚ ਚਲ ਰਿਹਾ ਹੈ। ਲੋਕ ਗੰਦਗੀ ਨੂੰ ਹਟਾ ਕੇ ਮਾਂ ਭਾਰਤੀ ਦੀ ਸੇਵਾ ਦਾ ਸੰਕਲਪ ਲੈ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਨਾਗਰਿਕ ਹਰ ਪਿੰਡ ਅਤੇ ਹਰ ਗਲੀ ਵਿੱਚ ਸਵੱਛ ਭਾਰਤ ਅਭਿਆਨ ਨੂੰ ਹੁਲਾਰਾ ਦੇਣ ਅਤੇ ਸ਼੍ਰਮਦਾਨ ਕਰਨ ਦੇ ਲਈ ਅੱਗੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਦੇ ਲਈ ਕੀਤੇ ਗਏ ਸ਼੍ਰਮਦਾਨ ਨਾਲ ਹੀ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਵੱਛਤਾ ਸਬੰਧੀ ਆਦਰਸ਼ਾਂ ਨੂੰ ਮੂਲ ਰੂਪ ਦੇ ਪਾਵਾਂਗੇ। ਸਵੱਛਤਾ ਦੀ ਦਿਸ਼ਾ ਵਿੱਚ ਸਾਡਾ ਇੱਕ ਕਦਮ ਪੂਰੇ ਦੇਸ਼ ਨੂੰ ਸਵੱਛ ਰੱਖਣ ਵਿੱਚ ਕਾਰਗਰ ਸਾਬਿਤ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਇੱਕ ਸਵੱਛ ਭਾਰਤ, ਸਵਸਥ ਭਾਰਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਸੰਕਲਪ ਲੈਣ ਦੀ ਤਾਕੀਦ ਕੀਤੀ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- 

 

 

*********

ਐੱਮਜੇਪੀਐੱਸ/ਐੱਸਆਰ


(Release ID: 2056736) Visitor Counter : 38