ਕਾਨੂੰਨ ਤੇ ਨਿਆਂ ਮੰਤਰਾਲਾ
ਸਵੱਛਤਾ ਹੀ ਸੇਵਾ 2024
प्रविष्टि तिथि:
13 SEP 2024 2:13PM by PIB Chandigarh
ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੀ 10ਵੀਂ ਵਰ੍ਹੇਗੰਢ ਮਨਾਉਣ ਲਈ, ਨਿਆਂ ਵਿਭਾਗ 17 ਸਤੰਬਰ, 2024 ਤੋਂ 2 ਅਕਤੂਬਰ, 2024 ਤੱਕ ਸਵੱਛਤਾ ਹੀ ਸੇਵਾ ਮੁਹਿੰਮ, 2024 (ਐੱਸਐੱਚਐੱਸ 2024) ਦੀ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਹੈ। ਐੱਸਐੱਚਐੱਸ 2024 ਦਾ ਥੀਮ, "ਸਵਭਾਵ ਸਵੱਛਤਾ , ਸੰਸਕਾਰ ਸਵੱਛਤਾ", ਭਾਰਤ ਭਰ ਵਿੱਚ ਸਵੱਛਤਾ ਦੇ ਯਤਨਾਂ ਵਿੱਚ ਸਮੂਹਿਕ ਕਾਰਵਾਈ ਅਤੇ ਨਾਗਰਿਕਾਂ ਦੀ ਭਾਗੀਦਾਰੀ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਤਿੰਨ ਮੁੱਖ ਥੰਮ੍ਹਾਂ 'ਤੇ ਆਧਾਰਿਤ ਕੀਤਾ ਗਿਆ ਹੈ, ਜੋ 'ਸਮੁੱਚੇ ਸਮਾਜ' ਦੀ ਪਹੁੰਚ 'ਤੇ ਜ਼ੋਰ ਦਿੰਦਾ ਹੈ:
-
ਸਵੱਛਤਾ ਟਾਰਗੇਟ ਯੂਨਿਟਸ (ਸੀਟੀਯੂ) — ਸ਼੍ਰਮਦਾਨ ਗਤੀਵਿਧੀਆਂ: ਖਾਸ ਟਾਰਗੇਟ ਯੂਨਿਟਾਂ ਅਤੇ ਸਮੁੱਚੀ ਸਫ਼ਾਈ ਦੇ ਸਮੇਂ-ਬੱਧ ਤਬਦੀਲੀ 'ਤੇ ਕੇਂਦ੍ਰਿਤ।
-
ਸਵੱਛਤਾ ਮੇਂ ਜਨ ਭਾਗੀਦਾਰੀ - ਜਨ ਭਾਗੀਦਾਰੀ, ਜਾਗਰੂਕਤਾ ਅਤੇ ਵਕਾਲਤ: ਵੱਖ-ਵੱਖ ਭਾਗੀਦਾਰੀ ਗਤੀਵਿਧੀਆਂ ਦੁਆਰਾ ਸਵੱਛਤਾ ਯਤਨਾਂ ਵਿੱਚ ਨਾਗਰਿਕਾਂ ਨੂੰ ਸ਼ਾਮਲ ਕਰਨਾ।
-
ਸਫ਼ਾਈ ਮਿੱਤਰ ਸੁਰਕ੍ਸ਼ਾ ਸ਼ਿਵਿਰ: ਸੈਨੀਟੇਸ਼ਨ ਵਰਕਰਾਂ ਲਈ ਰੋਕਥਾਮ ਸਿਹਤ ਜਾਂਚ ਅਤੇ ਸਮਾਜਿਕ ਸੁਰੱਖਿਆ ਕਵਰੇਜ ਪ੍ਰਦਾਨ ਕਰਨਾ।
ਐੱਸਐੱਚਐੱਸ 2024 ਦੇ ਸਬੰਧ ਵਿੱਚ ਵਿਭਾਗ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ 17 ਸਤੰਬਰ, 2024 ਨੂੰ 11:00 ਵਜੇ ਸਕੱਤਰ (ਨਿਆਂ) ਦੀ ਅਗਵਾਈ ਵਿੱਚ 'ਸਵੱਛਤਾ ਸਹੁੰ' ਚੁਕਾਈ ਜਾਵੇਗੀ। ਮੁਹਿੰਮ ਦੀ ਮਿਆਦ ਦੇ ਦੌਰਾਨ ਵਿਭਾਗ ਦੇ ਅਧਿਕਾਰੀ ਅਤੇ ਸਟਾਫ ਜੈਸਲਮੇਰ ਹਾਊਸ ਕੰਪਲੈਕਸ ਦੀ ਇਮਾਰਤ ਦੀ ਡੂੰਘੀ ਸਫ਼ਾਈ ਦੇ ਨਾਲ "ਸ਼੍ਰਮਦਾਨ" ਕਰਨਗੇ। ਸੀਵਰੇਜ ਸਿਸਟਮ ਨੂੰ ਖੋਲ੍ਹਣਾ, ਸਾਰੇ ਪੌਦਿਆਂ ਦੇ ਗਮਲਿਆਂ ਨੂੰ ਰੰਗ ਕਰਕੇ ਖੇਤਰ ਦਾ ਸੁੰਦਰੀਕਰਨ, ਸਾਰੀਆਂ ਪੌੜੀਆਂ ਦੀ ਡੂੰਘੀ ਸਫਾਈ, ਸਾਰੀਆਂ ਢਿੱਲੀਆਂ ਤਾਰਾਂ ਨੂੰ ਠੀਕ ਕਰਨਾ, ਅਪਹੋਲਸਟ੍ਰੀ ਦੀ ਸਫਾਈ, ਸਾਰੇ ਰਸਤਿਆਂ ਦੀ ਡੂੰਘੀ ਸਫਾਈ, ਕੰਮ ਕਰਨ ਵਾਲੀ ਜਗ੍ਹਾ ਅਤੇ ਰਿਕਾਰਡ ਦਾ ਪ੍ਰਬੰਧ ਕਰਨ ਦੀ ਵੀ ਯੋਜਨਾ ਹੈ। ਮਾਨਯੋਗ ਕਾਨੂੰਨ ਨਿਆਂ ਮੰਤਰੀ (ਆਈ/ਸੀ) ਨੇ ਇਸ ਮੁਹਿੰਮ ਵਿੱਚ ਮਾਣਯੋਗ ਸੁਪਰੀਮ ਕੋਰਟ ਅਤੇ ਦੇਸ਼ ਦੀਆਂ ਹੋਰ ਅਦਾਲਤਾਂ ਦੀ ਸਰਗਰਮ ਸ਼ਮੂਲੀਅਤ ਲਈ ਵੱਖ-ਵੱਖ ਹਾਈ ਕੋਰਟਾਂ ਦੇ ਮਾਣਯੋਗ ਸੀਜੇਆਈ ਅਤੇ ਸੀਜੇ ਨੂੰ ਬੇਨਤੀ ਕੀਤੀ ਹੈ। ਐੱਸਐੱਚਐੱਸ 2024 ਦੀ ਮੁਹਿੰਮ ਮਹਾਤਮਾ ਗਾਂਧੀ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਸਵੱਛਤਾ ਨੂੰ ਜੀਵਨ ਦਾ ਇੱਕ ਢੰਗ ਬਣਾਉਣ ਲਈ ਸਵੱਛ ਭਾਰਤ ਦਿਵਸ 'ਤੇ 02.10.2024 ਨੂੰ ਸ਼੍ਰਮਦਾਨ ਨਾਲ ਸਮਾਪਤ ਹੋਵੇਗੀ।
*********
ਐੱਸਬੀ
(रिलीज़ आईडी: 2055972)
आगंतुक पटल : 140