ਨੀਤੀ ਆਯੋਗ
azadi ka amrit mahotsav

‘ਭਵਿੱਖ ਦੀ ਮਹਾਂਮਾਰੀ ਦੀ ਤਿਆਰੀ - ਕਾਰਵਾਈ ਲਈ ਇੱਕ ਢਾਂਚਾ’ ’ਤੇ ਮਾਹਰ ਸਮੂਹ ਦੀ ਰਿਪੋਰਟ ਜਾਰੀ

Posted On: 11 SEP 2024 4:56PM by PIB Chandigarh

ਨੀਤੀ ਆਯੋਗ ਨੇ ਅੱਜ ‘ਭਵਿੱਖ ਦੀ ਮਹਾਂਮਾਰੀ ਦੀ ਤਿਆਰੀ ਅਤੇ ਸੰਕਟਕਾਲੀਨ ਪ੍ਰਤੀਕਰਮ- ਕਾਰਵਾਈ ਲਈ ਇੱਕ ਢਾਂਚਾ’ ਸਿਰਲੇਖ ਨਾਲ ਇੱਕ ਮਾਹਰ ਸਮੂਹ ਦੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਮਾਹਰ ਸਮੂਹ ਨੇ ਦੇਸ਼ ਨੂੰ ਭਵਿੱਖ ਵਿੱਚ ਕਿਸੇ ਵੀ ਜਨਤਕ ਸਿਹਤ ਐਮਰਜੈਂਸੀ ਜਾਂ ਮਹਾਮਾਰੀ ਲਈ ਤਿਆਰ ਕਰਨ ਲਈ ਇੱਕ ਬਲੂਪ੍ਰਿੰਟ ਪ੍ਰਦਾਨ ਕੀਤਾ ਹੈ ਅਤੇ ਇੱਕ ਤੇਜ਼ੀ ਨਾਲ ਪ੍ਰਤੀਕਿਰਿਆ ਪ੍ਰਣਾਲੀ ਸਥਾਪਤ ਕੀਤੀ ਹੈ।

ਕੋਵਿਡ-19 ਦੀ ਬਿਮਾਰੀ ਬੇਸ਼ੱਕ ਆਖਰੀ ਮਹਾਮਾਰੀ ਨਹੀਂ ਹੈ। ਅਚਾਨਕ, ਬਦਲਦੇ ਗ੍ਰਹਿ ਦੇ ਵਾਤਾਵਰਣ, ਜਲਵਾਯੂ ਅਤੇ ਮਨੁੱਖੀ-ਜਾਨਵਰ-ਪੌਦਿਆਂ ਦੀ ਗਤੀਸ਼ੀਲਤਾ ਦੇ ਮੱਦੇਨਜ਼ਰ, ਮਨੁੱਖੀ ਸਿਹਤ ਲਈ ਨਵੇਂ ਸੰਭਾਵੀ, ਵੱਡੇ ਪੱਧਰ ’ਤੇ ਲਾਗ ਦੀ ਬੀਮਾਰੀ ਦੇ ਖਤਰੇ ਸੰਭਾਵਿਤ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਵਿਸ਼ਵ ਨੂੰ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਜਨਤਕ ਸਿਹਤ ਦੇ 75 ਫ਼ੀਸਦ ਖਤਰੇ ਜ਼ੂਨੋਟਿਕ ਖਤਰੇ (ਜੋ ਉੱਭਰਦੇ, ਮੁੜ-ਉਭਰਦੇ ਅਤੇ ਨਵੇਂ ਜਰਾਸੀਮ ਕਾਰਨ ਹੁੰਦੇ ਹਨ) ਹੋਣ ਦੀ ਸੰਭਾਵਨਾ ਹੈ।

ਇਸ ਦੇ ਮੱਦੇਨਜ਼ਰ, ਨੀਤੀ ਆਯੋਗ ਨੇ ਭਵਿੱਖ ਦੀ ਮਹਾਂਮਾਰੀ ਦੀ ਤਿਆਰੀ ਅਤੇ ਐਮਰਜੈਂਸੀ ਪ੍ਰਤੀਕਰਮ ਲਈ ਕਾਰਵਾਈ ਦੀ ਰੂਪਰੇਖਾ ਤਿਆਰ ਕਰਨ ਲਈ ਇੱਕ ਮਾਹਰ ਸਮੂਹ ਦਾ ਗਠਨ ਕੀਤਾ।  ਸਮੂਹ ਲਈ ਸੰਦਰਭ ਦੀਆਂ ਸ਼ਰਤਾਂ ਇਹ ਜਾਂਚਣ ਲਈ ਸਨ ਕਿ ਕੋਵਿਡ-19 ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ ‘ਤੇ ਕਿਵੇਂ ਪ੍ਰਬੰਧਿਤ ਕੀਤਾ ਗਿਆ, ਸਫਲਤਾ ਦੀਆਂ ਕਹਾਣੀਆਂ ਅਤੇ ਦਰਪੇਸ਼ ਚੁਣੌਤੀਆਂ ਦੋਵਾਂ ਤੋਂ ਮੁੱਖ ਸਬਕ ਲੈਣਾ, ਅਤੇ ਮੁੱਖ ਕਮੀਆਂ ਦਾ ਮੁਲਾਂਕਣ ਕਰਨਾ, ਭਵਿੱਖ ਵਿੱਚ ਆਉਣ ਵਾਲੇ ਕਿਸੇ ਵੀ ਜਨਤਕ ਸਿਹਤ ਸੰਕਟ ਲਈ ਵਧੇਰੇ ਕੁਸ਼ਲਤਾ ਅਤੇ ਪ੍ਰਭਾਵੀ ਢੰਗ ਨਾਲ ਤਿਆਰੀ ਕਰਨਾ ਅਤੇ ਪ੍ਰਤੀਕਰਮ ਦੇਣਾ।

ਭਾਰਤ ਨੇ SARS-CoV-2 ਦੇ ਜਵਾਬ ਵਿੱਚ, ਨਵੇਂ ਜਵਾਬੀ ਉਪਾਅ ਕਰਨ ਲਈ ਯਤਨ ਕੀਤੇ ਅਤੇ ਇਸਦੇ ਖੋਜ ਅਤੇ ਵਿਕਾਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ।  ਇਹਨਾਂ ਵਿੱਚ ਉਦਯੋਗ ਅਤੇ ਖੋਜਕਰਤਾਵਾਂ ਦੀ ਫੰਡਿੰਗ, ਸਾਂਝੇ ਸਰੋਤਾਂ ਦੀ ਸਥਾਪਨਾ ਲਈ ਪ੍ਰਬੰਧ;  ਡੇਟਾ, ਨਮੂਨੇ, ਨਿਯਮ ਨੂੰ ਸਾਂਝਾ ਕਰਨ ਲਈ ਨੀਤੀ ਅਤੇ ਦਿਸ਼ਾ-ਨਿਰਦੇਸ਼;  ਜਨਤਕ-ਨਿੱਜੀ ਭਾਈਵਾਲੀ ਅਤੇ ਗਲੋਬਲ ਸਹਿਯੋਗ ਸ਼ਾਮਲ ਸਨ।  ਭਾਰਤ ਨੇ ਮਹਾਂਮਾਰੀ ਪ੍ਰਤੀਕਰਮ ਅਤੇ ਟੀਕਾਕਰਣ ਲਈ ਡਿਜੀਟਲ ਸਾਧਨਾਂ ਵਿੱਚ ਵੀ ਨਿਵੇਸ਼ ਕੀਤਾ ਹੈ, ਜਿਸ ਨਾਲ ਇਸਦੀ 1.4 ਅਰਬ ਤੋਂ ਵੱਧ ਆਬਾਦੀ ਦੇ ਡੇਟਾ ਦਾ ਪ੍ਰਬੰਧਨ ਕਰਨ ਵਿੱਚ ਮਦਦ ਮਿਲੀ।

ਕੋਵਿਡ-19 ਦੇ ਤਜ਼ਰਬੇ ਤੋਂ ਸਿੱਖਦਿਆਂ, ਮਾਹਰਾਂ ਨੇ ਮਹਿਸੂਸ ਕੀਤਾ ਕਿ ਪ੍ਰਭਾਵੀ ਪ੍ਰਬੰਧਨ ਲਈ ਪ੍ਰਕੋਪ ਦੇ ਪਹਿਲੇ 100 ਦਿਨਾਂ ਵਿੱਚ ਪ੍ਰਤੀਕਰਮ ਮਹੱਤਵਪੂਰਨ ਹੈ।  ਰਣਨੀਤੀਆਂ ਅਤੇ ਜਵਾਬੀ ਉਪਾਵਾਂ ਨਾਲ ਤਿਆਰ ਰਹਿਣਾ ਅਹਿਮ ਹੈ ਜੋ ਇਸ ਮਿਆਦ ਦੇ ਅੰਦਰ ਉਪਲਬਧ ਕਰਵਾਏ ਜਾ ਸਕਦੇ ਹਨ।  ਰਿਪੋਰਟ ਕਿਸੇ ਵੀ ਪ੍ਰਕੋਪ ਜਾਂ ਮਹਾਂਮਾਰੀ ਤੋਂ ਨਜਿੱਠਣ ਲਈ 100 ਦਿਨਾਂ ਦੇ ਜਵਾਬ ਲਈ ਇੱਕ ਕਾਰਜ ਯੋਜਨਾ ਪ੍ਰਦਾਨ ਕਰਦੀ ਹੈ। ਇਹ ਤਿਆਰੀ ਅਤੇ ਲਾਗੂ ਕਰਨ ਲਈ ਵਿਸਥਾਰਤ ਫਰੇਮਵਰਕ ਦੀ ਮੂਲ ਯੋਜਨਾ ਤਿਆਰ ਕਰਦਾ ਹੈ, ਜਿਸ ਵਿੱਚ ਇੱਕ ਚੰਗੀ ਤਰ੍ਹਾਂ ਵਿਕਸਤ ਫਰੇਮਵਰਕ ਦੇ ਮਾਧਿਅਮ ਰਾਹੀਂ ਪ੍ਰਕੋਪ ਦੀ ਨਿਗਰਾਨੀ, ਜਾਂਚ, ਇਲਾਜ ਅਤੇ ਪ੍ਰਬੰਧਨ ਕਰਨ ਦੇ ਪੜਾਅ ਦਾ ਸੰਕੇਤ ਦਿੱਤਾ ਗਿਆ ਹੈ। ਇਹ ਇੱਕ ਅਜਿਹਾ ਢਾਂਚਾ ਸੁਝਾਉਂਦਾ ਹੈ ਜੋ ਸਾਰੇ ਮੌਜੂਦਾ ਭਾਗਾਂ ਨੂੰ ਏਕੀਕ੍ਰਿਤ ਅਤੇ ਮਜ਼ਬੂਤ ਬਣਾਉਂਦਾ ਹੈ ਅਤੇ 100-ਦਿਨ ਦੇ ਪ੍ਰਤੀਕਰਮ ਮਿਸ਼ਨ ਦੇ ਟੀਚਿਆਂ ਨੂੰ ਪੂਰਾ ਕਰਨ ਵਾਲੀਆਂ ਸਿਫ਼ਾਰਸ਼ਾਂ ਪ੍ਰਦਾਨ ਕਰਨ ਲਈ ਲੋੜੀਂਦੇ ਭਾਗਾਂ ਨੂੰ ਬਣਾਉਂਦਾ ਹੈ।

ਮਹਾਮਾਰੀ ਦੀ ਤਿਆਰੀ ਅਤੇ ਐਮਰਜੈਂਸੀ ਪ੍ਰਤੀਕਰਮ ਢਾਂਚੇ (ਪੀਪੀਈਆਰ) ਦੀਆਂ ਸਿਫ਼ਾਰਸ਼ਾਂ ਚਾਰ ਥੰਮ੍ਹਾਂ ਵਿੱਚ ਹਨ:

1. ਸ਼ਾਸਨ, ਵਿਧਾਨ, ਵਿੱਤ ਅਤੇ ਪ੍ਰਬੰਧਨ

2. ਡਾਟਾ ਪ੍ਰਬੰਧਨ, ਨਿਗਰਾਨੀ ਅਤੇ ਸ਼ੁਰੂਆਤੀ ਭਵਿੱਖਬਾਣੀ ਚੇਤਾਵਨੀ, ਪੂਰਵ ਅਨੁਮਾਨ ਅਤੇ ਮਾਡਲਿੰਗ,

3. ਖੋਜ ਅਤੇ ਨਵੀਨਤਾ, ਨਿਰਮਾਣ, ਬੁਨਿਆਦੀ ਢਾਂਚਾ, ਸਮਰੱਥਾ ਨਿਰਮਾਣ/ ਹੁਨਰਮੰਦ ਹੋਣਾ

4. ਭਾਈਵਾਲੀ, ਜੋਖਮ ਸੰਚਾਰ ਸਣੇ ਭਾਈਚਾਰਕ ਸ਼ਮੂਲੀਅਤ, ਨਿੱਜੀ ਖੇਤਰ ਦੀ ਭਾਗੀਦਾਰੀ ਅਤੇ ਅੰਤਰਰਾਸ਼ਟਰੀ ਸਹਿਯੋਗ 

ਭਵਿੱਖ ਦੀ ਮਹਾਂਮਾਰੀ ਦੀ ਤਿਆਰੀ ਅਤੇ ਐਮਰਜੈਂਸੀ ਪ੍ਰਤੀਕ੍ਰਿਆ ਲਈ ਕਾਰਵਾਈ ਵਾਸਤੇ ਪ੍ਰਸਤਾਵਿਤ ਢਾਂਚਾ ਵਿਕਸਤ ਕਰਨ ਲਈ 60 ਤੋਂ ਵੱਧ ਮਾਹਰਾਂ ਅਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ, ਹੁਣ ਤੱਕ ਦੇ ਤਜ਼ਰਬੇ ਦਾ ਵਿਸ਼ਲੇਸ਼ਣ, ਰਾਸ਼ਟਰੀ ਅਤੇ ਵਿਸ਼ਵ ਦੀ ਸਫਲਤਾ ਦੀਆਂ ਕਹਾਣੀਆਂ ਦੀ ਜਾਂਚ ਕਰਨਾ ਅਤੇ ਮੁੱਖ ਕਮੀਆਂ ਦੀ ਪਹਿਚਾਣ ਕਰਨਾ ਸ਼ਾਮਲ ਹੈ, ਜਿਸ ਉੱਤੇ ਧਿਆਨ ਦੇਣ ਦੀ ਲੋੜ ਹੈ। ਸਟੇਕਹੋਲਡਰ ਮੀਟਿੰਗਾਂ ਮਹੱਤਵਪੂਰਨ ਸਨ ਅਤੇ ਰਿਪੋਰਟ ਤਿਆਰ ਕਰਨ ਲਈ ਕੀਮਤੀ ਵਿਚਾਰ ਪ੍ਰਦਾਨ ਕੀਤੇ ਗਏ।  ਸਲਾਹ-ਮਸ਼ਵਰੇ ਵਿੱਚ ਜਨਤਕ ਸਿਹਤ, ਕਲੀਨਿਕਲ ਦਵਾਈ, ਮਹਾਂਮਾਰੀ ਵਿਗਿਆਨ, ਮਾਈਕਰੋਬਾਇਓਲੋਜੀ, ਉਦਯੋਗ ਅਤੇ ਸਿੱਖਿਆ ਖੇਤਰ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਹਰ ਅਤੇ ਕੇਂਦਰੀ ਤੇ ਰਾਜ ਪੱਧਰ ‘ਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਸਨ। ਇਹ ਮਾਹਰ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕੋਵਿਡ-19 ਪ੍ਰਤੀਕਰਮ ਸਮੇਂ ਪਹਿਲੀ ਕਤਾਰ ਵਿੱਚ ਸਨ ਅਤੇ ਉਨ੍ਹਾਂ ਕੋਵਿਡ ਤੋਂ ਮੁਕਾਬਲਾ ਕਰਨ ਦੀ ਨੀਤੀ, ਯੋਜਨਾਬੰਦੀ ਅਤੇ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਮਾਹਰ ਸਮੂਹ ਨੇ ਇਸ ਰਿਪੋਰਟ ਵਿੱਚ ਦੇਸ਼ ਨੂੰ ਭਵਿੱਖ ਵਿੱਚ ਕਿਸੇ ਵੀ ਜਨਤਕ ਸਿਹਤ ਐਮਰਜੈਂਸੀ ਜਾਂ ਮਹਾਂਮਾਰੀ ਲਈ ਤਿਆਰ ਕਰਨ ਅਤੇ ਫੌਰੀ ਪ੍ਰਤੀਕਰਮ ਲਈ ਇੱਕ ਬਲੂਪ੍ਰਿੰਟ ਪ੍ਰਦਾਨ ਕੀਤਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਸਿੱਖੇ ਸਬਕ ਅਤੇ ਚੁਣੌਤੀਆਂ ਦੀ ਜਾਂਚ ਕਰਨ ਤੋਂ ਲੈ ਕੇ ਭਵਿੱਖ ਵਿੱਚ ਜਨਤਕ ਸਿਹਤ ਸੰਕਟਕਾਲਾਂ ਦੀ ਗਵਰਨੈਂਸ ਅਤੇ ਪ੍ਰਬੰਧਨ ਲਈ ਸਿਫਾਰਸ਼ਾਂ ਅਤੇ ਇੱਕ ਰੋਡਮੈਪ ਤੱਕ, ਇਹ ਰਿਪੋਰਟ ਦੇਸ਼ ਦੀ ਮਹਾਂਮਾਰੀ ਦੀ ਤਿਆਰੀ ਅਤੇ ਰੋਕਥਾਮ ਦੇ ਯਤਨਾਂ ਲਈ ਇੱਕ ਸ਼ੁਰੂਆਤੀ ਬਿੰਦੂ ਹੈ।

 

ਰਿਪੋਰਟ ਨੂੰ ਹੇਠਾਂ ਦਿੱਤੇ ਲਿੰਕ ’ਤੇ ਔਨਲਾਈਨ ਐਕਸੈਸ ਕੀਤਾ ਜਾ ਸਕਦਾ ਹੈ:

https://www.niti.gov.in/sites/default/files/2024-09/Report-of-the-Exper-Group--Future-Pandemic-preparedness-and-emergency-response_0.pdf 

***********

ਐੱਮਜੇਪੀਐੱਸ/ ਐੱਸਆਰ


(Release ID: 2055564) Visitor Counter : 47