ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਸੋਲੇਟਿਡ ਮਰੀਜ਼ ਵਿੱਚ ਪੱਛਮ ਅਫ਼ਰੀਕੀ ਕਲੇਡ 2 ਦੇ ਐਮਪੌਕਸ ਵਾਇਰਸ ਦੀ ਪੁਸ਼ਟੀ ਕੀਤੀ


ਕਲੇਡ 2, ਮੌਜੂਦਾ ਪਬਲਿਕ ਹੈਲਥ ਐਮਰਜੈਂਸੀ ਦਾ ਹਿੱਸਾ ਨਹੀਂ ਹੈ

ਮਰੀਜ਼ ਦੀ ਹਾਲਤ ਸਥਿਰ, ਲੋਕਾਂ ਨੂੰ ਤਤਕਾਲ ਕੋਈ ਖਤਰਾ ਨਹੀਂ ਹੈ

Posted On: 09 SEP 2024 6:13PM by PIB Chandigarh

ਪਹਿਲਾਂ ਸ਼ੱਕੀ ਮੰਨੇ ਗਏ ਐਮਪੌਕਸ (ਮੰਕੀਪੌਕਸ) ਮਰੀਜ਼ ਨੂੰ ਯਾਤਰਾ-ਸਬੰਧੀ ਸੰਕ੍ਰਮਣ ਦੇ ਰੂਪ ਵਿੱਚ ਤਸਦੀਕ ਕੀਤਾ ਗਿਆ ਹੈ। ਪ੍ਰਯੋਗਸ਼ਾਲਾ ਟੈਸਟਿੰਗ ਵਿੱਚ ਮਰੀਜ਼ ਵਿੱਚ ਪੱਛਮੀ ਅਫ਼ਰੀਕੀ ਕਲੇਡ 2 ਐਮਪੌਕਸ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਮਾਮਲਾ ਇੱਕ ਅਲੱਗ ਮਾਮਲਾ ਹੈ ਜੋ ਜੁਲਾਈ 2022 ਦੇ ਬਾਅਦ ਤੋਂ ਭਾਰਤ ਵਿੱਚ ਰਿਪੋਰਟ ਕੀਤੇ ਗਏ ਪਹਿਲੇ ਦੇ 30 ਮਾਮਲਿਆਂ ਦੇ ਜਿਹਾ ਹੀ ਹੈ ਅਤੇ ਇਹ ਮੌਜੂਦਾ ਪਬਲਿਕ ਹੈਲਥ ਐਮਰਜੈਂਸੀ (ਡਬਲਿਊਐੱਚਓ ਦੁਆਰਾ ਰਿਪੋਰਟ ਕੀਤਾ ਗਿਆ) ਦਾ ਹਿੱਸਾ ਨਹੀਂ ਹੈ ਜੋ ਐਮਪੌਕਸ ਕਲੇਡ 1 ਦੇ  ਬਾਰੇ ਵਿੱਚ ਹੈ।

ਇਸ ਨੌਜਵਾਨ ਪੁਰਸ਼ ਨੇ ਹਾਲ ਹੀ ਵਿੱਚ ਐਮਪੌਕਸ ਪ੍ਰਭਾਵਿਤ ਦੇਸ਼ ਦੀ ਯਾਤਰਾ ਕੀਤੀ ਸੀ। ਵਰਤਮਾਨ ਵਿੱਚ ਉਸ ਨੂੰ ਇੱਕ ਮਨੋਨੀਤ ਕੇਅਰ ਆਇਸੋਲੇਸ਼ਨ ਸੁਵਿਧਾ ਵਿੱਚ ਰੱਖਿਆ ਗਿਆ ਹੈ। ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਕੋਈ ਵੀ ਗੰਭੀਰ ਬਿਮਾਰੀ ਜਾਂ ਸਹਿ-ਰੁਗਣਤਾ (comorbidities) ਨਹੀਂ ਹੈ।

ਇਹ ਮਾਮਲਾ ਪਹਿਲਾਂ ਦੇ ਜੋਖਮ ਮੁਲਾਂਕਣ ਦੇ ਅਨੁਰੂਪ ਹੈ ਅਤੇ ਮਰੀਜ਼ ਦਾ ਸਥਾਪਿਤ ਪ੍ਰੋਟੋਕੋਲ ਦੇ ਅਨੁਸਾਰ ਇਲਾਜ ਕੀਤਾ ਜਾ ਰਿਹਾ ਹੈ। ਸਥਿਤੀ ‘ਤੇ ਕੰਟਰੋਲ ਕਰਨ ਲਈ, ਸੰਪਰਕਾਂ ਦਾ ਪਤਾ ਲਗਾਉਣ ਅਤੇ ਨਿਗਰਾਨੀ ਸਮੇਤ ਜਨਤਕ ਸਿਹਤ ਉਪਾਅ ਲਾਗੂ ਕੀਤੇ ਗਏ ਹਨ। ਇਸ ਸਮੇਂ ਲੋਕਾਂ ਲਈ ਕਿਸੇ ਖ਼ਤਰੇ ਦਾ ਕੋਈ ਸੰਕੇਤ ਨਹੀਂ ਹੈ।

*****

ਐੱਮਵੀ


(Release ID: 2054587) Visitor Counter : 40