ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਨੇ ਰਾਸ਼ਰਟਪਤੀ ਨਾਲ ਮੁਲਾਕਾਤ ਕੀਤੀ

Posted On: 09 SEP 2024 6:04PM by PIB Chandigarh

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨੇ ਅੱਜ (9 ਸਤੰਬਰ, 2024 ਨੂੰ) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ-UAE) ਦੀ ਲੀਡਰਸ਼ਿਪ ਦੀ ਤੀਸਰੀ ਪੀੜ੍ਹੀ ਦਾ ਸੁਆਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜੋ ਉੱਚ-ਪੱਧਰੀ ਜੁੜਾਅ (high-level engagement) ਦੀ ਇੱਕ ਲੰਬੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜੋ ਸੰਯੁਕਤ ਅਰਬ ਅਮੀਰਾਤ ਦੇ ਨਾਲ ਭਾਰਤ ਦੀ ਵਿਆਪਕ ਰਣਨੀਤਕ ਸਾਂਝੇਦਾਰੀ (India’s Comprehensive Strategic Partnership with UAE) ਦੇ ਅਨੁਰੂਪ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਦੂਰਦਰਸ਼ੀ ਲੀਡਰਸ਼ਿਪ ਦੇ ਕਾਰਨ ਪਿਛਲੇ ਇੱਕ ਦਹਾਕੇ ਵਿੱਚ ਸਾਡੇ ਇਤਿਹਾਸਿਕ ਲੇਕਿਨ ਦੂਰਦਰਸ਼ੀ ਦੁਵੱਲੇ ਸਬੰਧਾਂ (historic yet forward-looking bilateral relationship) ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਕ੍ਰਾਊਨ ਪ੍ਰਿੰਸ ਦੀ ਯਾਤਰਾ ਦੇ ਦੌਰਾਨ, ਅਸੀਂ ਸਹਿਯੋਗ ਦੇ ਨਵੇਂ ਖੇਤਰਾਂ ਵਿੱਚ ਕਈ ਸਮਝੌਤਿਆਂ ਦੇ ਮਾਧਿਅਮ ਨਾਲ ਇਸ ਸਾਂਝੇਦਾਰੀ ਦਾ ਹੋਰ ਵਿਸਤਾਰ ਕੀਤਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂਏਈ-UAE) ਵਿੱਚ 35 ਲੱਖ ਤੋਂ ਅਧਿਕ ਭਾਰਤੀ ਨਾਗਰਿਕ ਰਹਿੰਦੇ ਹਨ, ਜਿਸ ਨਾਲ ਲੋਕਾਂ ਦਾ ਆਪਸੀ ਸਬੰਧ ਇਸ ਰਿਸ਼ਤੇ ਦਾ ਅਧਾਰ ਬਣਦਾ ਹੈ। ਉਨ੍ਹਾਂ ਨੇ ਉਨ੍ਹਾਂ ਦੇ ਕਲਿਆਣ ਨੂੰ ਸੁਨਿਸ਼ਚਿਤ ਕਰਨ, ਵਿਸ਼ੇਸ਼ ਤੌਰ ‘ਤੇ ਕੋਵਿਡ ਮਹਾਮਾਰੀ (COVID pandemic) ਦੇ ਕਠਿਨ ਸਮੇਂ ਦੇ ਦੌਰਾਨ ਕੀਤੀ ਗਈ ਵਿਸ਼ੇਸ਼ ਦੇਖਭਾਲ਼  ਦੇ ਲਈ ਸੰਯੁਕਤ ਅਰਬ ਅਮੀਰਾਤ (ਯੂਏਈ-UAE) ਲੀਡਰਸ਼ਿਪ ਦੀ ਸ਼ਲਾਘਾ ਕੀਤੀ।

ਦੋਵੇਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਸਮਨਵੈਆਤਮਕ ਅਤੇ ਬਹੁਸੱਭਿਆਚਾਰਕ ਵਿਰਾਸਤ (syncretic and multicultural heritage) ਵਾਲੇ ਸਮਾਜ ਹਨ, ਅਤੇ ਮਹਾਤਮਾ ਗਾਂਧੀ ਅਤੇ ਮਹਾਮਹਿਮ ਸ਼ੇਖ  ਜ਼ਾਯਦ  ਦੁਆਰਾ ਦਿਖਾਏ ਗਏ ਸ਼ਾਂਤੀ, ਸਹਿਨਸ਼ੀਲਤਾ ਅਤੇ ਸਦਭਾਵ ਦਾ ਮਾਰਗ ਸਾਡੇ ਰਾਸ਼ਟਰੀ ਚਰਿੱਤਰ ਵਿੱਚ ਗਹਿਰਾਈ ਨਾਲ ਸਮਾਹਿਤ ਹੈ।

 

 ਰਾਸ਼ਟਰਪਤੀ ਨੇ ਮਹਿਲਾਵਾਂ ਦੀ ਅਮੀਰਾਤ ਸਮਾਜ ਦੇ ਸਾਰੇ ਪਹਿਲੂਆਂ ਵਿੱਚ ਉੱਚ ਭਾਗੀਦਾਰੀ ਅਤੇ ਯੋਗਦਾਨ ਨੂੰ ਲੈ ਕੇ ਭੀ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਦੋਹਾਂ ਦੇਸ਼ਾਂ ਨੇ ਪ੍ਰਦਰਸ਼ਿਤ ਕੀਤਾ ਹੈ ਕਿ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ (“women-led development”) ਸੰਪੂਰਨ ਸਮਾਜਿਕ-ਆਰਥਿਕ ਵਿਕਾਸ ਦੇ ਲਈ ਅਧਿਕ ਪ੍ਰਭਾਵੀ ਪਰਿਣਾਮ ਦੇ ਸਕਦਾ ਹੈ।

***

ਐੱਮਜੇਪੀਐੱਸ/ਐੱਸਆਰ


(Release ID: 2053485)