ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

Mpox ਦੇ ਸ਼ੱਕੀ ਮਾਮਲੇ ਦੀ ਜਾਂਚ ਚਲ ਰਹੀ ਹੈ; ਮਰੀਜ਼ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ, ਚਿੰਤਾ ਦੀ ਕੋਈ ਗੱਲ ਨਹੀਂ

Posted On: 08 SEP 2024 3:48PM by PIB Chandigarh

ਇੱਕ ਯੁਵਾ ਪੁਰਸ਼ ਮਰੀਜ਼, ਜਿਸ ਨੇ ਹਾਲ ਹੀ ਵਿੱਚ Mpox (ਮੰਕੀਪੌਕਸ) ਦੇ ਪ੍ਰਕੋਪ ਵਾਲੇ ਦੇਸ਼ ਤੋਂ ਯਾਤਰਾ ਕੀਤੀ ਸੀ, ਦੀ ਪਹਿਚਾਣ Mpox ਦੇ ਇੱਕ ਸ਼ੱਕੀ ਮਾਮਲੇ ਦੇ ਰੂਪ ਵਿੱਚ ਕੀਤੀ ਗਈ ਹੈ। ਮਰੀਜ਼ ਨੂੰ ਇੱਕ ਮਨੋਨੀਤ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਵਰਤਮਾਨ ਵਿੱਚ ਉਸ ਦੀ ਹਾਲਤ ਸਥਿਰ ਹੈ।

Mpox ਦੀ ਮੌਜੂਦਗੀ ਦੀ ਪੁਸ਼ਟੀ ਲਈ ਮਰੀਜ਼ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਸਥਾਪਿਤ ਪ੍ਰੋਟੋਕੋਲ ਦੇ ਅਨੁਰੂਪ ਪ੍ਰਬੰਧਿਤ ਕੀਤਾ ਜਾ ਰਿਹਾ ਹੈ ਅਤੇ ਸੰਭਾਵਿਤ ਸਰੋਤਾਂ ਦੀ ਪਹਿਚਾਣ ਕਰਨ ਅਤੇ ਦੇਸ਼ ਦੇ ਅੰਦਰ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਉਣਾ ਜਾਰੀ ਹੈ।

ਇਸ ਮਾਮਲੇ ਦਾ ਵਿਕਾਸ ਐੱਨਸੀਡੀਸੀ ਦੁਆਰਾ ਪਹਿਲਾਂ ਕੀਤੇ ਗਏ ਜੋਖਮ ਮੁਲਾਂਕਣ ਦੇ ਅਨੁਰੂਪ ਹੈ ਅਤੇ ਕਿਸੇ ਵੀ ਅਣਉੱਚਿਤ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਦੇਸ਼ ਅਜਿਹੇ ਅਲੱਗ-ਅਲੱਗ ਯਾਤਰਾ ਸਬੰਧੀ ਮਾਮਲਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਉਸ ਦੇ ਕੋਲ ਕਿਸੇ ਵੀ ਸੰਭਾਵਿਤ ਜੋਖਮ ਨੂੰ ਪ੍ਰੰਬਧਿਤ ਅਤੇ ਘੱਟ ਕਰਨ ਲਈ ਮਜ਼ਬੂਤ ਉਪਾਅ ਉਪਲਬਧ ਹਨ।

*****

ਐੱਮਵੀ



(Release ID: 2053169) Visitor Counter : 7